Share on Facebook

Main News Page

ਜਦੋਂ ਰਹਿਰਾਸ ਵਿੱਚ ਖੁਦ ਤ੍ਰਿਆ ਚਰਿਤ੍ਰ ਪੜਨ ਤੇ ਅਰਦਾਸ ਵਿੱਚ ਭੋਗ ਲੱਗੇ ਕਹਿਣ ਵਾਲੇ, ਭਗੌਤੀ ਦੇਵੀ ਵਿਰੋਧੀਆਂ ਨੂੰ ਰਹਿਤ ਮਰਿਆਦਾ ਦਾ ਵਾਸਤਾ ਪਾਉਣ ਗਏ

- ਤੱਤ ਗੁਰਮਤਿ ਵਿਚਾਰ ਮੰਚ, ਗੁਰੂ ਗ੍ਰੰਥ ਪ੍ਰਚਾਰ ਮਿਸ਼ਨ, ਵਰਲਡ ਸਿੱਖ ਫੈਡਰੇਸ਼ਨ, ਇੰਟ੍ਰਨੈਸ਼ਨਲ ਸਿੰਘ ਸਭਾ ਕੈਨੇਡਾ ਅਤੇ ਬੁੱਧੀਜੀਵੀ ਵਿਦਵਾਨਾਂ ਵੱਲੋਂ ਹੇਵਰਡ ਗੁਰਦੁਵਾਰਾ ਕਮੇਟੀ ਤੇ ਗ੍ਰੰਥੀਆਂ ਦੀ ਡਟਵੀਂ ਹਮਾਇਤ।

ਇਹ ਖਬਰ ਪੰਥਕ ਹਲਕਿਆਂ ਵਿੱਚ ਬੜੀ ਹੈਰਾਨੀ ਨਾਲ ਪੜੀ ਜਾਵੇਗੀ ਕਿ ਪਿਛਲੇ ਦਿਨੀ ਫਰੀਮੌਂਟ ਗੁਰਦਵਾਰਾ ਕਮੇਟੀ ਦੇ ਕੁੱਝ ਮੈਂਬਰ ਹੇਵਰਡ ਗੁਰਦਵਾਰੇ ਵਿਖੇ ਰਹਿਤ ਮਰਿਆਦਾ ਦੀਆਂ ਕਾਪੀਆਂ ਲੈ ਕੇ ਪੁੱਜੇ।

ਹੇਵਰਡ ਗੁਰਦਵਾਰਾ ਸਾਹਿਬ ਬੇ-ਏਰੀਆ (ਕੈਲੇਫੋਰਨੀਆ) ਦਾ ਅਜਿਹਾ ਗੁਰਦਵਾਰਾ ਹੈ, ਜਿੱਥੇ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪ੍ਰਚਾਰ ਕਰਨ ਵਾਲੇ ਮਿਸ਼ਨਰੀ ਅਤੇ ਤੱਤ ਗੁਰਮਤਿ ਦੇ ਪ੍ਰਚਾਰਕ ਅਕਸਰ ਪ੍ਰਚਾਰ ਲਈ ਆਉਂਦੇ ਹਨਇਸ ਗੁਰਦਵਾਰੇ ਵਿਖੇ ਪ੍ਰੋ. ਦਰਸ਼ਨ ਸਿੰਘ ਜੀ ਦਾ ਖਾਸ ਸਤਿਕਾਰ ਕੀਤਾ ਜਾਂਦਾ ਹੈ। ਇਸ ਗੁਰਦਵਾਰਾ ਸਾਹਿਬ ਵਿੱਚ ਸਭ ਦਿਨ ਦਿਹਾੜੇ ਮੂਲ ਨਾਨਕ ਸ਼ਾਹੀ ਕੈਲੰਡਰ ਅਨੁਸਾਰ ਮਨਾਏ ਜਾਂਦੇ ਹਨਇੱਥੋਂ ਤੱਕ ਕਿ ਅਰਦਾਸ ਵਿੱਚ ਭਗੌਤੀ ਦੀ ਥਾਂ, ਅਕਾਲ ਪੁਰਖ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ।

ਯਾਦ ਰਹੇ ਕਿ ਮੱਤਾਂ ਦੇਣ ਆਏ ਫਰੀਮੌਂਟ ਗੁਰਦਵਾਰੇ ਵਿੱਚ ਪੰਥਕ ਮਰਿਆਦਾ ਦੀਆਂ ਖੁਦ ਧੱਜੀਆਂ ਉਡਾਈਆਂ ਜਾਂਦੀਆਂ ਹਨ, ਜਿਵੇਂ-ਕੁੰਭ, ਨਾਰੀਅਲ, ਲਾਲ ਕੱਪੜਾ ਜੋਤਾਂ ਆਦਿ ਬ੍ਰਾਹਮਣੀ ਵਸਤਾਂ ਪਾਠ ਸਮੇਂ ਨਾਲ ਰੱਖੀਆਂ ਜਾਂਦੀਆਂ, ਰਹਿਤ ਮਰਿਆਦਾ ਦੇ ਵਿਰੁੱਧ ਪਾਠਾਂ ਦੀਆਂ ਲੜੀਆਂ ਲਗਾਈਆਂ ਜਾਂਦੀਆਂ, ਚੁੱਪ-ਗੜੁੱਪ ਪਾਠ ਕੀਤੇ ਜਾਦੇ, ਪੜੀ ਜਾਂਦੀ ਅਤੇ ਅਰਦਾਸ ਵਿੱਚ ਪ੍ਰਵਾਨ ਹੋਵੇ ਦੀ ਥਾਂ ਭੋਗ ਲੱਗੇ ਕਿਹਾ ਜਾਂਦਾ ਹੈ। ਬਚਿਤ੍ਰ ਨਾਟਕ ਦੀਆਂ ਰਚਨਾਵਾਂ ਦਾ ਕੀਰਤਨ ਕੀਤਾ ਜਾਂਦਾ ਹੈ, ਇਥੋਂ ਤੱਕ ਕਿ ਚਾਰ ਸੌ ਪਾਂਚ ਚਰਿਤ੍ਰ ਸਮਾਪਤ ਵਾਲੀ ਰਚਨਾ ਰਹਿਰਾਸ ਵਿੱਚ ਪੜ੍ਹੀ ਜਾਂਦੀ ਅਤੇ ਡੇਰੇਦਾਰ ਪ੍ਰਚਾਰਕ ਜੋ ਬ੍ਰਾਹਮਣਵਾਦ ਵਾਲੀ ਰੰਗਤ ਦੀਆਂ ਕਥਾ ਕਹਾਣੀਆਂ ਸੁਣਾਉਂਦੇ ਹਨ, ਨੂੰ ਵੀ ਸਮਾਂ ਦਿੱਤਾ ਜਾਂਦਾ ਅਤੇ ਨਿਤਨੇਮ ਵੀ ਸਿੱਖ ਰਹਿਤ ਮਰਯਾਦਾ ਵਾਲਾ ਨਹੀਂ ਕੀਤਾ ਜਾਂਦਾ।

ਹੇਵਰਡ ਗੁਰਦਵਾਰਾ ਕਮੇਟੀ ਅਤੇ ਉੱਥੋਂ ਦੇ ਰਾਗੀ, ਗ੍ਰੰਥੀ ਪ੍ਰਚਾਰਕਾਂ ਦੇ ਤੱਤ ਗੁਰਮਤਿ ਦੇ ਸਟੈਂਡ ਲਈ ਪੰਥਕ ਹਲਕਿਆਂ ਵਿੱਚ ਬਹੁਤ ਸਰਾਹਨਾ ਕੀਤੀ ਜਾ ਰਹੀ ਹੈ।

ਇਸ ਐਤਵਾਰ 28 ਜੂਨ 2015 ਨੂੰ ਵੀ ਕਮੇਟੀ ਦੇ ਹੱਕ ਵਿੱਚ ਤੱਤ ਗੁਰਮਤਿ ਦੇ ਪ੍ਰਚਾਰਕਾਂ, ਪੰਥ ਦਰਦੀਆਂ, ਬੁੱਧੀਜੀਵੀ ਵਿਦਵਾਨਾਂ ਅਤੇ ਰਾਗੀ ਗ੍ਰੰਥੀਆਂ ਦੀ ਇਕ ਸਾਂਝੀ ਮੀਟਿੰਗ ਵਿੱਚ ਕਮੇਟੀ ਦੇ ਸਟੈਂਡ ਦੀ ਪ੍ਰੌੜਤਾ ਕੀਤੀ ਗਈ। ਦੂਰ ਦੁਰਾਡਿਓਂ ਵੀ ਕਮੇਟੀ ਦੇ ਹੱਕ ਵਿੱਚ ਫੋਨਾਂ ਦਾ ਤਾਂਤਾ ਲੱਗਾ ਹੋਇਆ ਹੈ। ਤੱਤ ਗੁਰਮਤਿ ਵਿਚਾਰ ਮੰਚ, ਗੁਰੂ ਗ੍ਰੰਥ ਪ੍ਰਚਾਰ ਮਿਸ਼ਨ, ਵਰਲਡ ਸਿੱਖ ਫੈਡਰੇਸ਼ਨ, ਇੰਟ੍ਰਨੈਸ਼ਨਲ ਸਿੰਘ ਸਭਾ ਕਨੇਡਾ ਅਤੇ ਬੁੱਧੀਜੀਵੀ ਵਿਦਵਾਨਾਂ ਨੇ ਕਮੇਟੀ ਦੇ ਤੱਤ ਗੁਰਮਤੀ ਫੈਸਲੇ ਦੀ ਡੱਟ ਕੇ ਹਮਾਇਤ ਕੀਤੀ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top