1
ਜਨਵਰੀ ੨੦੧੫ ਨੂੰ ਅਕਾਲ ਤਖ਼ਤ 'ਤੇ ਇਕਠ ਦੇਖ ਕੇ ਪੰਥ ਦੋਖੀ ਘਬਰਾ ਗਏ । ਬ੍ਰਾਂਹਮਣ ਦੇ ਬੁਣੇ
ਜਾਲ ਵਿਚੋਂ ਨਿਕਲਣ ਲਈ ਨਾਨਕਸ਼ਾਹੀ ਕੈਲੰਡਰ ਦਾ ਸੰਗਤਾਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ, ਜਿਸ
ਵਿੱਚ ਫਸੇ ਕਬੂਤਰਾਂ ਵਾਂਗ ਇਕਠੇ ਹੋ ਕੇ ਇਹ ਜਾਲ ਕਟਣ ਲਈ ਸ਼ਬਦ ਕਹੇ "ਸੰਪ੍ਰਦਾਈ
ਵੰਡ ਨਾ ਪਾਵੋ, ਰਲ ਮਿਲ ਖੜ ਤੁਰ ਪੰਥ ਬਚਾਬੋ।"
ਅਖੌਤੀ ਸੰਤ ਸਮਾਜ ਜੋ ਸ਼ੁਰੂ ਤੋਂ ਹੀ ਅਕਾਲ ਤਖ਼ਤ ਦੀ ਰਹਤ ਮਰਯਾਦਾ ਤੋਂ ਬਾਗੀ ਰਹਾ ਹੈ ਤੇ ਹੈ,
ਸਾਰੇ ਹਰਣਾ ਬਾਜਾ ਵਾਂਗ ਇੱਕ ਹੀ ਰੱਟ ਲਾਈ ਫਿਰਦੇ ਨੇ ਜੀ ਨੰਦਗੜ ਨੇ ਅਕਾਲ ਤਖ਼ਤ ਦੇ ਹੁਕਮ ਨੂੰ
ਨਹੀਂ ਮੰਨਿਆ ਕੀ ਇਹਨਾ 'ਤੇ ਹੁਕਮਨਾਮੇ ਜਾਰੀ ਨਹੀਂ ਹੋ ਸਕਦੇ, ਕਿਉਂਕਿ ਇਹਨਾ ਜਥੇਦਾਰਾਂ ਦੇ
ਮੂੰਹ 'ਤੇ ਇਹ ਸੋਨੇ ਦੇ ਜਿੰਦਰੇ ਲਾ ਦੇਂਦੇ ਨੇ ਜਿਵੇਂ ਮਾਨ ਸਿੰਘ ਪੇਹੋਵੇ ਵਾਲੇ ਨੇ 24 ਮਾਰਚ
2010 ਵਿੱਚ ਸੋਨੇ ਦੇ ਖੰਡੇ ਤਿੰਨ ਤੋਲੇ ਦੇ ਦੇਕੇ ਸਾਰੇ ਜਥੇਦਾਰਾਂ ਨੂੰ ਅਪਣਾ ਗੁਲਾਮ ਬਣਾ
ਲਇਆ ਸੀ, ਪਰ ਓਦੋਂ ਵੀ ਜਾਗਦੀ ਜਮੀਰ ਵਾਲਾ ਜਥੇਦਾਰ ਬਲਵੰਤ ਸਿੰਘ ਨੰਦਗੜ ਨਹੀਂ ਗਇਆ ਸੀ। ਕਦੀ
ਇਹ ਪੁਜਾਰੀ ਇਹਨਾ ਦੀ ਬੋਲੀ ਬੋਲਦੇ ਨੇ, ਕਦੀ ਕਦੇ ਓਹ ਇਹਨਾ ਦੀ ।
ਸਤਿਗੁਰੂ ਜੀ ਤੇ ਗੁਰਬਾਣੀ ਵਿੱਚ ਕਹਿੰਦੇ ਨੇ ਦੁਬਿਧਾ ਦੂਰ ਕਰੋ, ਇਹ ਕਹਿੰਦੇ ਜੀ ਅਸੀਂ ਆਪ
ਦੁਬਿਧਾ ਵਿੱਚ ਹਾਂ ਤੇ ਸੰਗਤੰ ਨੂੰ ਦੋ ਦੋ ਦਿਨ 'ਤੇ ਪਾੜ ਕੇ, ਰਖਾਂਗੇ ਤੇ ਸੰਗਰਾਂਦਾਂ ਦੋ,
ਪੁੰਨਿਆਂ ਦੋ, ਗੁਰਪੁਰਬ ਦੋ ਹੀ ਮਨਾਂਵਾਂਗੇ ।
ਸਮਾਂ ਦੂਰ ਨਹੀਂ ਹੁਣ, ਸਮਝ ਲੱਗ ਗਈ ਲੋਕਾਂ ਨੂੰ ਕਿ ਇਹ ਰੌਂਗ ਨੰਬਰ ਨੇ, ਜਿਵੇਂ ਦਰਬਾਰ
ਸਾਹਿਬ ਵਿਚੋਂ ਭਾਈ ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਹੁਰਾਂ ਨੇ ਮੂਰਤੀਆਂ ਨੂੰ ਚੁਕਾਇਆ
ਸੀ ਤੇ ਗੁਰਦਵਾਰਾ ਸੁਧਾਰ ਲਹਿਰ ਨਾਲ ਲੋਕਾਂ ਨੂੰ ਇਕ ਨਾਲ ਜੋੜਿਆ ਸੀ।
ਭਾਵੇਂ ਪੁਜਾਰੀਆਂ ਨੇ ਉਨ੍ਹਾਂ ਨੂੰ ਪੰਥ ਦੋਖੀ ਹੀ ਆਖਿਆ, ਅੱਜ ਓਹ ਕੌਮ ਦੇ ਹੀਰੇ ਮੰਨੇ ਜਾਂਦੇ
ਨੇ। ਜੇ ਇਹ ਪੁਜਾਰੀਵਾਦ ਤੇ ਬ੍ਰਾਹਮਣਵਾਦ ਦੇ ਸੰਗਲ ਨਾ ਲਾਹੇ ਤੇ ਆਉਣ ਵਾਲੀ ਨਸਲ {ਪੀੜੀ} ਸਾਨੂੰ
ਕਦੀ ਮੁਆਫ਼ ਨਹੀਂ ਕਰੂਗੀ।