Share on Facebook

Main News Page

ਨਾਨਕਸ਼ਾਹੀ ਕੈਲੰਡਰ ਦੇ ਵਿਸ਼ੇ 'ਤੇ ਡਾ. ਹਰਜਿੰਦਰ ਸਿੰਘ ਦਿਲਗੀਰ ਨੂੰ ਖੁੱਲਾ ਸੱਦਾ
-: ਸਰਵਜੀਤ ਸਿੰਘ ਸੈਕਰਾਮੈਂਟੋ

(ਜਨਵਰੀ 7, 2015)

ਡਾ. ਹਰਜਿੰਦਰ ਸਿੰਘ ਦਿਲਗੀਰ ਜੀ,

ਸੱਚ ਜਾਣਿਓ, ਅੱਜ ਤੁਹਾਨੂੰ ਫ਼ਤਿਹ ਬੁਲਾਉਣ ਨੂੰ ਵੱਢੀ ਰੂਹ ਨਹੀਂ ਕਰਦੀ ।

ਪਿਛਲੇ ਕਈ ਦਿਨਾਂ ਤੋਂ Facebook ਉੱਤੇ ਤੁਹਾਡੇ ਵੱਲੋਂ, ਨਾਨਕਸ਼ਾਹੀ ਕੈਲੰਡਰ ਅਤੇ ਇਸ ਦੇ ਹਮਾਇਤੀਆਂ ਬਾਰੇ ਬਹੁਤ ਉਲ-ਜਲੂਲ ਲਿਖਿਆ ਜਾਂ ਰਿਹਾ ਹੈ। ਤੁਸੀਂ, 1 ਜਨਵਰੀ 2014 ਦਿਨ ਵੀਰਵਾਰ ਨੂੰ ਅਕਾਲ ਤਖਤ ਸਾਹਿਬ 'ਤੇ ਹੋਏ ਬਹੁਤ ਭਾਰੀ ਇਕੱਠ ਵਿਚ ਸ਼ਾਮਿਲ ਸਾਰੇ ਸਿਖਾਂ ਨੂੰ ‘ਬੂਝੜ ਅਤੇ ਸਟੂਪਿਡ’ ਤਾਂਈ ਲਿਖ ਦਿੱਤਾ ਹੈ।

ਤੁਹਾਡੇ ਸ਼ਬਦ, “ਇਕ 'ਜੂਠ ਕੈਲੰਡਰ' ਨੂੰ ਗੁਰੂ ਨਾਨਕ ਸਾਹਿਬ ਦੇ ਨਾਂ ਨਾਲ ਜੋੜਨਾ ਗੁਰੂ ਦੀ ਬੇਇਜ਼ਤੀ ਹੈ। ਗੁਰੂ ਦੀ ਬੇਇਜ਼ਤੀ ਨੂੰ ਘਟੋ ਘਟ ਮੈਂ ਤਾਂ ਬਰਦਾਸ਼ਤ ਨਹੀਂ ਕਰ ਸਕਦਾ। ਹੈਰਾਨ ਹਾਂ ਕਿ ਕਿੰਨੇ ਬੂਝੜ, 'ਸਟੂਪਿਡ' ਹਨ ਉਹ ਲੋਕ ਜੋ ਇਸ ਦੇ ਬਾਵਜੂਦ ਇਸ ‘ਜੂਠੇ’ ਕੈਲੰਡਰ ਦੀ ਹਿਮਾਇਤ ਕਰਦੇ ਹਨ। ਖ਼ੈਰ ਲੋਕ ਤਾਂ ਬਾਦਲ ਅਕਾਲੀ ਦਲ ਅਤੇ ਅਖੋਤੀ ਦਸਮਗ੍ਰੰਥ ਦੀ ਵੀ ਹਿਮਾਇਤ ਕਰਦੇ ਹਨ। ਪਰ, ਪੁਰੇਵਾਲ ਦੇ ਕੈਲੰਡਰ ਦੀ ਹਿਮਾਇਤ ਤੋਂ ਇਕ ਗੱਲ ਸਾਫ਼ ਹੈ ਕਿ ਇਸ ਕੌਮ ਦੇ ਕਈ ਆਗੂ (ਤੇ ਬਹੁਤ ਸਾਰੇ ਪੜ੍ਹੇ ਲਿਖੇ ਲੋਕ ਵੀ) ਬੂਝੜ ਹਨ ਤੇ ਕੌਮ ਨੂੰ ਅਜੇ ਹੋਰ ਛਿੱਤਰ ਪੈਣਗੇ।

ਦਿਲਗੀਰ ਜੀ, ਜੇ ਤੁਹਾਨੂੰ ਯਾਦ ਹੋਵੇ ਤਾਂ ਮਾਰਚ ੨੦੧੪ ਵਿੱਚ ਤੁਹਾਡੇ ਨਾਲ ਲਿਖਤੀ ਵਿਚਾਰ (www.dailysikhnews.com) ਹੋਈ ਸੀ ਤੇ ਤੁਸੀਂ ਚੱਢਿਆਂ `ਚ ਪੂਛ ਲੈ ਕੇ ਭੱਜ ਗਏ ਸੀ। ਤਕਰੀਬਨ ਇਕ ਸਾਲ ਪਿਛੋਂ ਹੁਣ ਫੇਰ ਤੁਸੀਂ ਆਪਣੀ ‘ਬੂਥਾ ਪੋਥੀ’ (Facebook) 'ਤੇ ਸਿੱਖਾਂ ਨੂੰ ਗਾਲ੍ਹਾਂ ਕੱਢਣੀਆਂ ਅਰੰਭ ਕਰ ਦਿੱਤੀਆਂ ਹਨ ਅਤੇ ਨਾਲ ਹੀ ਇਹ ਵੀ ਲਿਖ ਦਿੱਤਾ ਦਿੱਤਾ, “ਮੇਰੀ ਪੋਸਟ ‘ਤੇ ਕੋਈ ਗੁਰੁ ਨਾਨਕ ਸਾਹਿਬ ਦੇ ਨਾਂ ਦੀ ਬੇਇਜ਼ਤੀ ਵਾਲੇ ਕੈਲੰਡਰ ਦੇ ਹੱਕ ਵਿਚ ਨਾਖ ਲਿਖੇ; ਮੈਂ ਉਸ ਨੂੰ ਇਕ ਦਮ ‘ਅਨਫ਼ਰੈਂਡ’ ਕਰ ਦੇਵਾਂਗਾ। ਹਾਂ ਜੋ ਕੋਈ ਬਦਤਮੀਜ਼ੀ ਕਰੇਗਾ ਤਾਂ ਉਸ ਨੂੰ ਬਲਾੱਕ ਕਰ ਦੇਵਾਂਗਾ”।

ਦਿਲਗੀਰ ਜੀ, ਮੈਂ ਨਾਨਕਸ਼ਾਹੀ ਕੈਲੰਡਰ ਦਾ ਹਮਾਇਤੀ ਹਾਂ ਅਤੇ ਤੁਹਾਡੇ ਵੱਲੋਂ ਗਰਦਾਨੇ ਗਏ “ਬੂਝੜ ਅਤੇ ਸਟੂਪਿਡ” ਸਿੱਖਾਂ `ਚ ਸ਼ਾਮਿਲ ਹਾਂ। ਮੈਂ ਆਪਣਾ ਫਰਜ਼ ਸਮਝਦਾ ਹੋਇਆ ਤੁਹਾਨੂੰ ਖੁੱਲਾ ਸੱਦਾ ਦਿੰਦਾ ਹਾਂ ਕਿ ਆਪਣੀ ਗਲੀ `ਚ ਸ਼ੇਰ ਨਾ ਬਣੋ, ਆਓ ਖੁੱਲੇ ਮੈਦਾਨ ਵਿੱਚ ਤਾਂ ਜੋ ਇਹ ਫੈਸਲਾ ਕੀਤਾ ਜਾ ਸਕੇ ਕਿ ‘ਬੂਝੜ ਅਤੇ ਸਟੂਪਿਡ’ ਕੌਣ ਹੈ?

ਡਾ. ਦਿਲਗੀਰ ਜੀ, ਤੁਹਾਨੂੰ Facebook ਉਤੇ ‘NANAKSHAHEE CALENDER - ਨਾਨਕਸ਼ਾਹੀ ਕੈਲੰਡਰ’ ਗਰੁਪ ਵਿੱਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਜਾਂਦਾ ਹੈ, (https://www.facebook.com/groups/372638576248523) ਤਾਂ ਜੋ ਲਿਖਤੀ ਰੂਪ ਵਿੱਚ ਵਿਚਾਰ-ਚਰਚਾ ਕੀਤੀ ਜਾ ਸਕੇ। ਜੇ ਤੁਸੀਂ ਇਸ ਗਰੁਪ ਵਿੱਚ ਸ਼ਾਮਿਲ ਨਹੀਂ ਹੋਣਾ ਚਾਹੁੰਦੇ, ਤਾਂ ਦੱਸੋ ਇਹ ਵਿਚਾਰ ਚਰਚਾ ਕਿਸ ਗਰੁਪ ਵਿੱਚ ਕਰਨੀ ਹੈ?

ਤੁਹਾਡੇ ਹੁੰਗਾਰੇ ਦੀ ਉਡੀਕ ਰਹੇਗੀ...


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top