ਮ:
3॥ ॥ ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵਿਚਾਰਿ॥
ਸਚਾ ਸਉਦਾ ਹਟੁ ਸਚੁ ਰਤਨੀ ਭਰੇ ਭੰਡਾਰ॥
ਗੁਰੂ ਦਸਮ ਪਾਤਸ਼ਾਹ ਜੀ ਵਲੋਂ ਗੁਰ ਗੱਦੀ 'ਤੇ ਸੁਸ਼ੋਬਤ ਕਰਕੇ ਕੀਤੇ ਹੁਕਮ ਅਨੁਸਾਰ ਇੱਕੋ
ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਸਿੱਖ ਦਾ ਗੁਰੂ ਹੈ, ਦਸਮ ਪਾਤਸ਼ਾਹ ਜੀ ਵਲੋਂ ਸ੍ਰੀ
ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਤ ਕੀਤੀ ਗਈ
ੴ ਤੋਂ ਮੁੰਦਾਵਣੀ ਰੂਪ ਮੋਹਰ ਤੱਕ ਦੀ
ਬਾਣੀ, ਹੀ ਸਿੱਖ ਲਈ ਗੁਰਬਾਣੀ ਹੈ।
ਗੁਰਬਾਣੀ ਦੇ ਫੈਸਲੇ ਅਨੁਸਾਰ ਗੁਰੂ ਦਾ
ਸ਼ਬਦ ਗੁਰੂ ਰੂਪ ਗ੍ਰੰਥ ਅਸਥਾਨ ਵਿੱਚ ਹੀ ਟਿਕਦਾ ਹੈ, ਹੋਰ ਕਿਸੇ ਗ੍ਰੰਥ ਵਿਚੋਂ ਨਹੀਂ ਮਿਲ
ਸਕਦਾ।
ਗੁਰ ਕਾ ਸਬਦੁ
ਗੁਰ ਥੈ ਟਿਕੈ ਹੋਰ ਥੈ ਪਰਗਟੁ ਨ ਹੋਇ ॥
{ਪੰ. 1249}
ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਹੀ ਨਿਤਨੇਮ, ਗੁਰਬਾਣੀ ਪੜਨਾ, ਸੁਨਣਾ,
ਸਮਝਣਾ ਅਤੇ ਜੀਵਨ ਵਿੱਚ ਧਾਰਣ ਕਰਨਾ ਹੀ
"ਗੁਰਬਾਣੀ ਅਭਿਆਸ" ਹੈ।
ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ
॥ ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ ਬਾਣੀ ॥
ਜਿਨ ਕਉ ਨਦਰਿ ਕਰਮੁ ਹੋਵੈ ਹਿਰਦੈ ਤਿਨਾ ਸਮਾਣੀ ॥
ਪੀਵਹੁ ਅੰਮ੍ਰਿਤੁ ਸਦਾ ਰਹਹੁ ਹਰਿ ਰੰਗਿ ਜਪਿਹੁ ਸਾਰਿਗਪਾਣੀ
॥ ਕਹੈ ਨਾਨਕੁ ਸਦਾ ਗਾਵਹੁ ਏਹ ਸਚੀ ਬਾਣੀ
॥23॥