Share on Facebook

Ma।n News Page

ਮਛੁਲੀ ਜਾਲੁ ਨ ਜਾਣਿਆ
-: ਜਤਿੰਦਰ ਸਿੰਘ
92912380490

ਮਛੁਲੀ ਜਾਲੁ ਨ ਜਾਣਿਆ ਸਰੁ ਖਾਰਾ ਅਸਗਾਹੁ
ਅਤਿ ਸਿਆਣੀ ਸੋਹਣੀ ਕਿਉ ਕੀਤੋ ਵੇਸਾਹੁ ॥ ਅੰਕ 155

ਮਛੁਲੀ ਨੇ ਜਾਲ ਨੂੰ ਨਾ ਪਛਾਣਿਆ (ਸਮਝਿਆ) ਅਤੇ ਨਾ ਹੀ ਡੂੰਘੇ ਸਮੁੰਦਰ ਨੂੰ ਸਮਝਿਆ, ਕਿ ਇਹ ਸਮੁੰਦਰ ਹੀ ਉਸ ਦਾ ਜੀਵਨ ਹੈ। ਆਪਣੇ ਵਲੋਂ ਬਹੁਤ ਸਿਆਣੀ, ਸਮਝਦਾਰ ਅਤੇ ਚਾਲਾਕ ਬਣਦੀ ਹੈ। ਸੋਚਦੀ ਸੀ ਕਿ ਜਾਲ ਨੂੰ ਭੇਦ ਸਕਦੀ ਹੈ, ਤੇ ਓਸ ਵਿੱਚੋਂ ਆਪਣੀ ਖੁਰਾਕ ਲੈ ਕੇ ਨਿਕਲ ਜਾਵੇਗੀ। ਜੋ ਕਿ, ਮਛਲੀ ਨੂੰ ਏਸ ਤਰਾਂ ਨਹੀਂ ਸੀ ਕਰਨਾ ਚਾਹੀਦਾ; ਮਛਲੀ ਨੇ ਜਾਲ 'ਤੇ ਭਰੋਸਾ ਕੀਤਾ ਜਿਸ ਕਰਕੇ ਉਹ ਫ਼ੜੀ ਗਈ ਤੇ ਮਰ ਗਈ।

ਬਿਲਕੁਲ ਇਹੀ ਹਾਲਤ ਅੱਜ ਸਿੱਖ (ਮਛਲੀ) ਦੀ ਹੈ, ਏਸ ਨੇ ਭੀ ਵਿਰੋਧੀਆਂ ਦੀਆਂ ਚਾਲਾਂ (ਜਾਲ = ਬਚਿੱਤਰ ਨਾਟਕ ਗਰੰਥ, ਬਾਲੇ ਵਾਲੀ ਜਨਮ ਸਾਖੀ, ਜਥੇਦਾਰੀ ਸਿਸਟਮ, ਪੁਜਾਰੀ ਸ਼੍ਰੇਣੀ ਆਦਿ) ਨੂੰ ਨਾ ਪਛਾਣਿਆ। ਨਾ ਹੀ ਗੁਰੂ ਗ੍ਰੰਥ ਸਾਹਿਬ (ਅਥਾਹ ਗਿਆਨ ਦਾ ਸਮੁੰਦਰ - ਜੋ ਸਿੱਖ (ਮਛਲੀ) ਦਾ ਜੀਵਨ ਸੀ) ਨਾਲ ਸਾਂਝ ਪਾਈ। ਆਪਣੇ ਵਲੋਂ ਸਿੱਖ (ਮਛਲੀ) ਬਹੁਤ ਸਿਆਣੀ, ਤੇਜ਼-ਤਰਾਰ, ਬੜੀ ਬਹਾਦੁਰ ਅਤੇ ਸ਼ਹੀਦਾਂ ਦੀ ਕੌਮ ਸਮਝਦੀ ਹੈ। ਲੋਚਦੀ ਸੀ ਕਿ ਲੀਡਰ ਬਣ ਕੇ ਵਿਰੋਧੀਆਂ ਤੋਂ ਕੁਝ ਸਿੱਖਾ ਲਈ ਉਨ੍ਹਾਂ ਦੇ ਹੱਕ ਲੈ ਦੇਵੇਗੀ; ਏਸ ਕਰਕੇ ਵਿਰੋਧੀਆਂ ਨਾਲ ਸਾਂਝ ਪਾ ਲਈ; ਓਸ ਨੇ ਭਰੋਸਾ ਕੀ ਕੀਤਾ ਉਨ੍ਹਾਂ ਵਿਰੋਧੀਆਂ ਨਾਲ ਹੀ ਰਲ ਗਈ ਅਤੇ ਸਾਰੀ ਕੌਮ ਨੂੰ ਖੂਹ (ਮੌਤ ਦੇ ਮੂੰਹ) ਵਿੱਚ ਧਕੇਲ ਦਿਤਾ।
 
ਦੇਖੋ !! ਪਿਛਲੇ 10-15 ਸਾਲਾਂ ਦਾ ਸਰਵੇ ਦਸਦਾ ਹੈ ਕਿ ਹਰ ਸਾਲ ਸਿੱਖਾਂ ਦੀ ਗਿਣਤੀ ਲਗਾਤਾਰ 1.5 ਲਖ ਦੇ ਕਰੀਬ ਘਟਦੀ ਜਾ ਰਹੀ ਹੈ। ਸਿੱਖ (ਮਛਲੀ) ਨੇ ਇਤਿਹਾਸ ਤੋਂ ਭੀ ਸਬਕ ਨਾ ਲਿਆ, ਉਨ੍ਹਾਂ ਸੱਚ ਦੇ ਵਿਰੋਧੀਆਂ ਨੇ ਬੁੱਧ ਧਰਮ ਨੂੰ ਭੀ ਏਸੇ ਤਰਾਂ ਭਾਰਤ ਵਿੱਚੋਂ ਨੇਸਤੋ ਨਾਬੂਤ ਕਰਕੇ ਖਤਮ ਕਰ ਦਿਤਾ ਸੀ। ਬੋਧੀਆਂ ਨੇ ਤਾਂ ਹਜ਼ਾਰ ਸਾਲ ਰਾਜ ਭੀ ਕੀਤਾ, ਸਭ ਤੋਂ ਤਾਕਤਵਰ ਸਨ, ਪਰ ਬਿਪਰ ਜੋ ਸੱਚ ਦਾ ਪੱਕਾ ਵੈਰੀ ਸੀ ਓਸ ਨੇ ਜੋ ਚਾਲਾਂ ਚਲੀਆਂ :-

1. ਬੁੱਧ ਧਰਮ ਵਿੱਚ ਘੁਸਪੈਠ ਕੀਤੀ
2. ਧਰਮ ਗ੍ਰੰਥਾਂ ਵਿੱਚ ਅਤੇ ਇਤਿਹਾਸ ਵਿੱਚ ਰੱਲਾ ਕੀਤਾ
3. ਨਵੇਂ ਨਵੇਂ ਵਿਵਾਦਿਤ ਧਰਮ ਗਰੰਥ ਪੈਦਾ ਕੀਤੇ
4. ਮਸਲਿਆਂ ਨੂੰ ਵਧਾਇਆ ਅਤੇ ਉਨ੍ਹਾਂ ਨੂੰ ਕਦੇ ਹਲ ਨਹੀਂ ਹੋਣ ਦਿਤਾ
5. ਆਪਸ ਵਿੱਚ ਫੁੱਟ ਪਾਈ, ਝਗੜਿਆਂ ਨੂੰ ਬਲ ਦਿਤਾ
6. ਉਨ੍ਹਾਂ ਦਾ ਰੂਪ ਧਾਰ ਕੇ ਗਲਤ ਕੰਮ ਕੀਤੇ
7. ਬੋਧੀਆਂ ਨੂੰ ਬਦਨਾਮ ਕੀਤਾ, ਅਤੇ ਦੰਗੇ ਭੜਕਾਏ

...ਬਿਲਕੁਲ ਓਹੀ ਤਰੀਕੇ ਸਿੱਖਾਂ ਦੇ ਉਤੇ ਅਪਨਾਏ ਜਾ ਰਹੇ ਹਨ, ਜਿਸ ਕਰਕੇ ਬਹੁਤ ਸਾਵਧਾਨ ਹੋਣ ਦੀ ਲੋੜ ਹੈ

 ਹਲ ਕੀ ਹੋਵੇ
ਅਸੀਂ ਕੇਵਲ ਤਾਂ ਕੇਵਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਮੰਨੀਏ; ਗੁਰਬਾਣੀ, ਜੋ ਕੇਵਲ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਓਸੇ 'ਤੇ ਭਰੋਸਾ ਲੈ ਕੇ ਆਈਏ; ਆਪਸ ਵਿੱਚ ਸੰਗਠਿਤ ਹੋਈਏ। ਹਉਮੈ ਤੋਂ ਬਚ ਕੇ ਰਹੀਏ। ਘੁਸਪੈਠੀਆਂ ਦੀ ਪਛਾਣ ਕਰੀਏ । ਹਰੇਕ ਗੱਲ ਦਾ ਆਧਾਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਣਾਈਏ। ਗੁਰਬਾਣੀ ਦੇ ਦਾਇਰੇ ਤੋਂ ਕਦੇ ਬਾਹਰ ਨਾ ਜੇਈਏ।

ਧੰਨਵਾਦ
ਖਾਲਸਾ ਪੰਥ ਦਾ ਦਾਸ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



D।scla।mer: Khalsanews.org does not necessar।ly endorse the v।ews and op।n।ons vo।ced ।n the news, art।cles, aud।os, v।deos or any other contents publ।shed on www.khalsanews.org and cannot be held respons।ble for the।r v।ews.  Read full deta।ls...

Go to Top