Share on Facebook

Main News Page

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਅਰਕੇ !
-: ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ.

ਸੰਨ 1931 ਵਿੱਚ ਸਿੱਖ ਰਹਿਤ ਮਰਯਾਦਾ ਦਾ ਖਰੜਾ ਪ੍ਰਿੰ. ਤੇਜਾ ਸਿੰਘ (ਸੰਨ 1894-1958) ਦੀ ਅਗਵਾਈ ਵਾਲ਼ੀ 25 ਮੈਂਬਰੀ ਕਮੇਟੀ ਸਬ-ਕਮੇਟੀ ਵਲੋਂ ਤਿਆਰ ਕੀਤਾ ਗਿਆ ਸੀ। ਇਹ ਸਬ-ਕਮੇਟੀ ਸ਼੍ਰੋ.ਗੁ.ਪ੍ਰ. ਕਮੇਟੀ ਅੰਮ੍ਰਿਤਸਰ ਵਲੋਂ ਬਣਾਈ ਗਈ ਸੀ। ਇਸੇ ਕਮੇਟੀ ਨੇ ਮੌਜੂਦਾ ਅਰਦਾਸਿ ਦੀ ਰੂਪ ਰੇਖਾ ਤਿਆਰ ਕਰਕੇ ‘ਦੁਰਗਾ ਕੀ ਵਾਰ’ ਦੀ ਪਹਿਲੀ ਪਉੜੀ ਅਰਦਾਸਿ ਦੇ ਸ਼ੁਰੂ ਵਿੱਚ ਜੋੜ ਕੇ ਸਿੱਖਾਂ ਨੂੰ ਅਮਲੀ ਤੌਰ 'ਤੇ ਦੁਰਗਾ ਦੇ ਪੁਜਾਰੀ ਬਣਾਇਆ, ਧੰਨੁ ਸ਼੍ਰੀ ਗੁਰੂ ਅਰਜੁਨ ਸਾਹਿਬ ਜੀ ਵਲੋਂ ਸਿੱਖ ਕੌਮ ਲਈ ਬਣਾਇਆ ਅਤੇ ਬਿਨਾ ਕਿਸੇ ਤਬਦੀਲੀ ਤੋਂ ਧੰਨੁ ਸ਼੍ਰੀ ਗੁਰੂ ਗੋਬਿੰਦ ਜੀ ਵਲੋਂ ਪ੍ਰਵਾਨ ਕੀਤਾ, ਸਵੇਰ ਅਤੇ ਸ਼ਾਮ ਦਾ ਨਿੱਤ-ਨੇਮ, ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ 13 ਪੰਨਿਆਂ ਉੱਤੇ ਦਰਜ ਹੈ, ਬਦਲ ਕੇ ਵਾਧੂ ਅਪ੍ਰਵਾਨਤ ਰਚਨਾਵਾਂ ਜੋੜੀਆਂ ਜੋ ਅੱਜ ਸਿੱਖ ਕੌਮ ਨੂੰ ਲੀਰੋ-ਲ਼ੀਰ ਕਰ ਚੁੱਕੀਆਂ ਹਨ।

ਇਹ ਖਰੜਾ ਕਰੀਬਨ 14 ਸਾਲ, ਇਸ ਵਿੱਚ, ਸਮੇਂ ਸਮੇਂ, ਪ੍ਰਭਾਵਸ਼ਾਲੀ ਵਿਅੱਕਤੀਆਂ ਅਤੇ ਸੰਸਥਾਵਾਂ ਵਲੋਂ ਕੀਤੀਆਂ ਗਈਆਂ ਤਬਦੀਲੀਆਂ ਦੀਆਂ ਮਾਰਾਂ ਖਾਂਦਾ ਰਿਹਾ। ਕਿਹਾ ਜਾ ਸਕਦਾ ਹੈ ਕਿ ਸੰਨ 1925 ਵਿੱਚ, ਸਿੱਖ ਰਹਿਤ ਮਰਯਾਦਾ ਦਾ ਖਰੜਾ ਬਣਨ ਤੋਂ 7 ਸਾਲ ਪਹਿਲਾਂ ਹੀ ਬਣ ਚੁੱਕੀ, ਆਰ. ਐੱਸ. ਐੱਸ. (ਪ੍ਰਧਾਨ ਹੈੱਡਗਵਾਰ) ਦਾ ਖਰੜੇ ਨੇ ਬਹੁਤ ਪ੍ਰਭਾਵ ਕਬੂਲਿਆ ਹੈ।

ਪ੍ਰਵਾਨਗੀ ਖ਼ੁਦ ਸ਼੍ਰੋ. ਗੁ. ਪ੍ਰ. ਕਮੇਟੀ ਨੇ ਸੰਨ 1945 ਵਿੱਚ ਇੱਕ ਮਤੇ ਰਾਹੀਂ ਦਿੱਤੀ।

ਸ਼੍ਰੋਮਣੀ ਕਮੇਟੀ ਨੇ ਹੋਰ ਨਵਾਂ ਮਾਅਰਕਾ ਮਾਰਿਆ!

ਪੰਜਾਬੀ ਵਿੱਚ ਛਪੀ ‘ਸਿੱਖ ਰਹਿਤ ਮਰਯਾਦਾ’ ਵਿੱਚ ਪੰਨਾਂ ਨੰਬਰ 15 ਉੱਤੇ ‘ਕੀਰਤਨ’ ਸੰਬੰਧੀ ਇਉਂ ਲਿਖਿਆ ਹੈ:

(ੳ) ਸੰਗਤ ਵਿੱਚ ਕੀਰਤਨ ਕੇਵਲ ਸਿੱਖ ਹੀ ਕਰ ਸਕਦਾ ਹੈ।
(ਅ) ਕੀਰਤਨ ਗੁਰਬਾਣੀ ਨੂੰ ਰਾਗਾਂ ਵਿੱਚ ਉਚਾਰਨ ਨੂੰ ਕਹਿੰਦੇ ਹਨ।
(ੲ) ਸੰਗਤ ਵਿੱਚ ਕੀਰਤਨ ਕੇਵਲ ਗੁਰਬਾਣੀ ਜਾਂ ਇਸ ਦੀ ਵਿਆਖਿਆ-ਸਰੂਪ ਰਚਨਾ ਭਾਈ ਗੁਰਦਾਸ ਜੀ ਤੇ ਭਾਈ ਨੰਦ ਲਾਲ ਜੀ ਦੀ ਬਾਣੀ ਦਾ ਹੋ ਸਕਦਾ ਹੈ
(ਸ) ਸ਼ਬਦਾਂ ਨੂੰ ਜੋਟੀਆਂ ਦੀ ਧਾਰਨਾ ਜਾਂ ਰਾਗ ਨਾਲ਼ ਪੜ੍ਹਦਿਆਂ ਬਾਹਰ ਦੀਆਂ ਮਨ-ਘੜਤ ਤੇ ਵਾਧੂ ਤੁਕਾਂ ਲਾ ਕੇ ਧਾਰਨਾ ਲਾਉਣੀ ਜਾਂ ਗਾਉਣਾ ਅਯੋਗ ਹੈ। ਸ਼ਬਦ ਦੀ ਤੁਕ ਹੀ ਧਾਰਨਾ ਬਣਾਈ ਜਾਵੇ।

ਹੁਣ ਅੰਗ੍ਰੇਜ਼ੀ ਵਿੱਚ ਨਵੀਂ ਛਪੀ ਸਿੱਖ ਰਹਿਤ ਮਰਯਾਦਾ ਵਿੱਚ ‘ਕੀਰਤਨ’ ਸੰਬੰਧੀ ਕੀ ਲਿਖਿਆ ਹੈ ਉਹ ਵੀ ਪੜ੍ਹੋ:

Chapter 5

Kirtan (devotional hymn singing by a group or an individual).

Article 6

(a) Only a sikh may perform kirtan in a congregation.

b Kirtan means singing the scriptural compositions in traditional musical measures.

(c) In the congregation, kirtan only of gurbani, Guru Granth’s and Guru Gobind Singh’s hymns and for its elaboration of the compositions of Bhai Gurdas and Bhai Nand Lal may be performed.

(d) It is improper while singing hymns in rhythmic folk tunes or in traditional musical measures or in team singing , to induct into them improvised and extraneous refrains. Only a line from the hymn should be made a refrain.

ਕੀਤੀ ਗਈ ਤਬਦੀਲੀ ਕੀ ਹੈ?

ਅੰਗ੍ਰੇਜ਼ੀ ਵਿੱਚ ਛਾਪੀ ਸਿੱਖ ਰਹਿਤ ਮਰਯਾਦਾ ਵਿੱਚ, ਪੰਜਾਬੀ ਵਿੱਚ ਕੀਤੀ ਛਪਾਈ ਦਾ, ਗ਼ਲਤ ਤਰਜੁਮਾ ਕਰਦੇ ਹੋਏ ਜੋ ਵਾਧੂ ਵਾਕ ਜੋੜਿਆ ਗਿਆ ਹੈ ਉਸ ਵਿੱਚ ਅਖੌਤੀ ਦਸਮ ਗ੍ਰੰਥ { ਜਿਸ ਨੇ ਸਿੱਖ ਕੌਮ ਨੂੰ ਘਰੇਲੂ ਜੰਗ (ਛਵਿਲਿ ੜੳਰ) ਕਰਨ ਤੱਕ ਤਿਆਰ ਕਰ ਦਿੱਤਾ ਹੈ} ਦੀਆਂ, ਦਸਵੇਂ ਗੁਰੂ ਜੀ ਵਲੋਂ, ਅਪ੍ਰਵਾਨਤ ਰਚਨਾਵਾਂ ਨੂੰ ਕੀਰਤਨ ਵਿੱਚ ਸ਼ਾਮਲ ਕਰਨ ਲਈ ਪ੍ਰਵਾਨਗੀ ਦਿੱਤੀ ਗਈ ਹੈ, ਭਾਵ, ਅਮਲੀ ਤੌਰ 'ਤੇ ਦਸਮ ਗ੍ਰੰਥ ਦੀਆਂ ਰਾਮ, ਸ਼ਿਆਮ ਤੇ ਕਾਲ਼ ਕਵੀਆਂ ਦੀਆਂ ਦਸਵੇਂ ਗੁਰੂ ਜੀ ਵਲੋਂ ਅਪ੍ਰਵਾਨਤ ਰਚਨਾਵਾਂ ਨੂੰ ਵੀ ਗੁਰਬਾਣੀ ਦਾ ਦਰਜਾ ਦੇ ਦਿੱਤਾ ਗਿਆ ਹੈ, ਭਾਵ, ਗੁਰਮਤਿ ਦੀਆਂ ਖਿੱਚੀਆਂ ਲਕੀਰਾਂ ਨੂੰ ਟੱਪਿਆ ਗਿਆ ਹੈ।

ਹੁਣ ਉਹ ਦਿਨ ਵੀ ਆਉਣਗੇ ਜਦੋਂ ਅਖੌਤੀ ਦਸਮ ਗ੍ਰੰਥ ਵਿੱਚੋਂ ਹੇਠ ਲਿਖੇ ਸ਼ਲੋਕ! ਵੀ ਪੜ੍ਹੇ ਜਾਣਗੇ ਤੇ ਉਹ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੱਬੀ ਬਾਣੀ ਦੇ ਸਾਮ੍ਹਣੇ ਤੇ ਸ਼ਾਇਦ ਸਿੱਖ ਸੰਗਤਾਂ ਸੁਣ ਸਕਣ ਜਾਂ ਨਾ ਤੇ ਪਤਾ ਨਹੀਂ ਉਸ ਵੇਲੇ ਗੁਰਦੁਅਰਾ ਪਵਿੱਤ੍ਰ ਰਹਿ ਸਕੇਗਾ ਕਿ ਨਹੀਂ ਤੇ ਪਤਾ ਨਹੀਂ ਸੰਗਤਾਂ ਵਿੱਚ ਕੋਈ ਭੁਚਾਲ਼ ਜਾਂ ਉਬਾਲ਼ ਆਵੇਗਾ ਕਿ ਨਹੀਂ-

ਲਓ ਪੜ੍ਹੋ ਅਖੌਤੀ ਦਸਮ ਗ੍ਰੰਥ ਨੂੰ:

(ੳ) ਇਨ ਇਸਤ੍ਰਿਨ ਕੇ ਚਰਿਤ੍ਰ ਅਪਾਰਾ। ਸਾਜਿ ਪਛਤਾਇਓ ਇਨ ਕਰਤਾਰਾ। - ਦਸਮ ਗ੍ਰੰਥ 1278
ਅਰਥ- ਅਕਾਲ ਪੁਰਖ, ਇਸਤ੍ਰੀ ਜਾਤੀ ਨੂੰ ਸਾਜ ਕੇ, ਪਛੁਤਾਇਆ।

(ੲ) ਪ੍ਰੀਤ ਕੀਏ ਪ੍ਰਭ ਪਾਇਤ ਹੈ ਕਿਰਪਾਲ ਨ ਭੀਜਤ ਲਾਂਡ ਕਟਾਏ। - ਦਸਮ ਗ੍ਰੰਥ 47
ਅਰਥ- ਸਪੱਸ਼ਟ ਹੈ।

(ਸ) ਮੋ ਸੋ ਭੋਗ ਮੀਤ ਅਬ ਕਰੀਯੈ। ਯਾ ਚਿੰਤਾ ਤੇ ਨੈਕ ਨ ਡਰੀਯੈ। ਪਕਰਿ ਮੀਤ ਅਪਨੇ ਉਪਰ ਲਇਓ ਚੜ੍ਹਾਇ। ਤਾ ਸੋ ਰਤਿ ਮਾਨਤ ਭਈ ਲਪਟਿ ਲਪਟਿ ਸੁਖ ਪਾਇ। - ਦਸਮ ਗ੍ਰੰਥ 1040
ਅਰਥ- ਲਿਖਣ ਦੀ ਲੋੜ ਨਹੀਂ ਰਹੀ।

(ਹ) ਕੈ ਤਹਿ ਕਾਟਿ ਕਰੇ ਸਤ ਖੰਡਾ। ਕੈ ਦੈ ਮੋਰਿ ਭਗ ਬਿਖੈ ਲੰਡਾ। - ਦਸਮ ਗ੍ਰੰਥ 1267

(ਕ) ਪੋਸਤ ਭਾਂਗ ਅਫ਼ੀਮ ਮੰਗਾਵਹਿ। ਏਕ ਸੇਜ ਦੋਊ ਬੈਠ ਚੜ੍ਹਾਵਹਿ। ਕੈਫ਼ਹਿ ਹੋਤ ਰਸਮਸੇ ਜਬ ਹੀ। ਕ੍ਰੀੜਾ ਕਰਤ ਦੋਊ ਮਿਲ ਤਬ ਹੀ। ਭਾਂਤਿ ਭਾਂਤਿ ਤਨ ਆਸਨ ਲੈ ਕੇ। ਚੁੰਬਨ ਔਰ ਅਲਿੰਗਨ ਕੈ ਕੇ। - ਦਸਮ ਗ੍ਰੰਥ 1319

(ਹ) ਪ੍ਰਥਮ ਜਾਰ ਜਬ ਧਕਾ ਲਗਾਯੋ। ਤਬ ਰਾਨੀ ਲੈ ਢੋਲ ਬਜਾਯੋ। ਜਬ ਤਿਹ ਲਿੰਗ ਸੁ ਭਗ ਤੇ ਕਾਢਾ। ਤ੍ਰਿਯ ਦਿਲ ਢੋਲ ਧਮਾਕਾ ਗਾਢਾ। - ਦਸਮ ਗ੍ਰੰਥ 1342

ਨੋਟ:

ਇਹੋ ਜਿਹੀਆਂ ਰਚਨਾਵਾਂ ਲਿਖਦਿਆਂ ਵੀ ਸ਼ਰਮ ਆਉਂਦੀ ਹੈ ਤੇ ਸ਼੍ਰੋਮਣੀ ਕਮੇਟੀ ਨੇ ਇਨ੍ਹਾਂ ਨਿਖਿੱਧ ਰਚਨਾਵਾਂ ਨੂੰ ਰਾਗੀਆਂ ਵਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤ੍ਰ ਹਜ਼ੂਰੀ ਵਿੱਚ ਪੜ੍ਹਨ ਦੀ ਕਾਨੂੰਨੀ ਪ੍ਰਵਾਨਗੀ, ਰਹਿਤ ਮਰਯਾਦਾ ਵਿੱਚ ਆਪੂੰ ਤਬਦੀਲੀ ਕਰਕੇ, ਦੇ ਦਿੱਤੀ ਹੈ। ਪਾਠਕ ਆਪ ਦਸਮ ਗ੍ਰੰਥ ਦਾ ਟੀਕਾ ਪੜ੍ਹਨ -ਰਚਿਤ ਡਾ. ਰਤਨ ਸਿੰਘ ਜੱਗੀ 5 ਭਾਗ।

ਜੇ ਇਹ ਟੀਕਾ ਆਪ ਨਹੀਂ ਪੜ੍ਹ ਸਕੋਗੇ। ਸੱਚ ਝੂਠ ਦਾ ਨਿਤਾਰਾ ਨਹੀਂ ਕਰ ਸਕੋਗੇ।
ਸੱਚੇ ਪਿਤਾ ਦਾ ਪੱਲਾ ਨਹੀਂ ਫੜ ਸਕੋਗੇ। ਝੂਠ ਦੇ ਮੂੰਹ ਤੇ ਚਪੇੜਾਂ ਨਹੀਂ ਜੜ ਸਕੋਗੇ।
ਅਮੋੜ ਹੋਏ ਮਨ ਨੂੰ ਨਹੀਂ ਘੜ ਸਕੋਗੇ। ਦੇਹ ਵਿੱਚ ਵਸਦੇ ਨੂੰ ਨਹੀਂ ਫੜ ਸਕੋਗੇ।

ਜੇ ਵਾੜ ਹੀ ਖੇਤ ਨੂੰ ਖਾਣ ਲੱਗ ਪਈ ਹੈ ਤਾਂ-

ਸਿੱਖੋ! ਜਾਗੋ ਤੇ ਅਗਿਆਨਤਾ ਵਿੱਚ ਸੁੱਤੇ ਸਾਥੀਆਂ ਨੂੰ ਵੀ ਜਗਾਓ, ਰਲ਼-ਮਿਲ਼ ਕੇ ਹੰਭਲ਼ਾ ਮਾਰੋ ਤੇ ਹੋਕਾ ਦਿਓ - ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰੂ ਮੰਨੋ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਕਿਸੇ ਵੀ ਰਚਨਾ ਨੂੰ ਗੁਰੂ ਦੀ ਬਾਣੀ ਦੇ ਤੁੱਲ ਦਰਜਾ ਨਾ ਦਿਓ। ਕਿਸੇ ਗੁਰੂ ਜੀ ਦੀ ਕੋਈ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਨਹੀਂ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top