Share on Facebook

Main News Page

ਇੰਟਰਨੈਸ਼ਨਲ ਗੁਰਮਤਿ ਪ੍ਰਚਾਰ ਸੁਸਾਇਟੀ ਨੇ ਸਿਕਲੀਗਰ ਪਰਿਵਾਰਾਂ ਨਾਲ ਰੱਲ ਕੇ ਮਨਾਇਆ ਮੂਲ ਨਾਨਕਸ਼ਾਹੀ ਕਲੈਂਡਰ ਅਨੁਸਾਰ ਗੁਰਪੁਰਬ

ਭਾਈ ਪਰਮਜੀਤ ਸਿੰਘ ਉਤਰਾਖੰਡ 9690137080: ਇੰਟਰਨੈਸ਼ਨਲ ਗੁਰਮਤਿ ਪ੍ਰਚਾਰ ਸੁਸਾਇਟੀ ਨੇ ਪਿੱਛਲੇ ਕੁੱਛ ਸਮੇਂ ਤੋਂ ਇੰਡਿਆ ਪੱਧਰ 'ਤੇ ਖ਼ਾਲਸੇ ਪੰਥ ਦੇ ਵੱਡੇ ਹਿੱਸੇ ਸ਼ਿਗਲੀਗਰ ਪਰਿਵਾਰਾਂ ਦੀ ਸਾਰ ਲੈਣੀ ਸ਼ੁਰੂ ਕੀਤੀ ਹੋਈ ਹੈ। ਜੋ ਇੰਡਿਆ ਦੇ ਵੱਖ-ਵੱਖ ਥਾਂਵਾਂ ਵਿੱਚ ਕਰੋੜਾਂ ਦੀ ਗਿਣਤੀ ਵਿੱਚ ਰਿਹ ਰਹੇ ਨੇ, ਬਹੁਤੇ ਪਰਿਵਾਰ ਗਰੀਬੀ ਕਰਕੇ ਆਪਣੇ ਬੱਚਿਆਂ ਨੂੰ ਸਕੁਲਾਂ ਵਿੱਚ ਪੜਾਈ ਕਰਾਣ ਤੋਂ ਅਸਮਰਥ ਹਨ। ਇਨ੍ਹਾਂ ਪਰਿਵਾਰਾਂ ਦੇ ਬੱਚਿਆਂ ਨੂੰ ਓਦੁਚੳਟੲਦ ਕਰਣ ਵਾਸਤੇ ਸਕੂਲ ਦੀ ਪੜਾਈ ਦੇ ਨਾਲ-ਨਾਲ ਗੁਰਮਤਿ ਦਾ ਗਿਆਨ ਵੀ ਦਿੱਤਾ ਜਾ ਰਿਹਾ ਹੈ।

ਮੂਲ ਨਾਨਕਸ਼ਾਹੀ ਕਲੈਂਡਰ ਅਨੁਸਾਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਪੁਰਬ (ਐਤਵਾਰ ਕਰਕੇ) 4 ਜਨਵਰੀ ਨੂੰ ਪਿੰਡ ਗਿੱਲ ਲੁਧਿਆਣਾ ਵਿੱਖੇ ਮਨਾਇਆ ਗਿਆ। ਜਿਸ ਵਿੱਚ ਗੁਰਮਤਿ ਕਲਾਸਾਂ ਵਿੱਚ ਆ ਰਹੇ ਬੱਚਿਆਂ ਨੇ ਕਵੀਤਾਵਾਂ, ਕੀਰਤਨ, ਲੈਕਚਰ ਤੇ ਸ਼ਬਦ ਦੀ ਵੀਚਾਰ ਰਾਂਹੀ ਆਪਣੇ ਹੀ ਪਰਿਵਾਰਾਂ ਨੂੰ ਹੈਰਾਣ ਕਰਕੇ ਰੱਖ ਦਿੱਤਾ, ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਜੇਕਰ ਸਾਡੇ ਬੱਚੇ 2 ਮਹੀਨੇ ਦੀਆਂ ਕਲਾਸਾਂ ਵਿੱਚ ਇਤਨਾ ਕੁੱਛ ਸਿੱਖ ਗਏ ਹਨ ਤੇ 2 ਸਾਲਾਂ ਤੱਕ ਤਾਂ ਇਹ ਆਪ ਹੀ ਪ੍ਰਚਾਰਕ ਬਣ ਜਾਣਗੇ। ਸਟੇਜ 'ਤੇ ਬੋਲਣ ਵਾਲੇ ਹਰ ਬੱਚੇ ਨੂੰ ਸੁਸਾਇਟੀ ਵੱਲੋਂ ਵਿਸ਼ੇਸ਼ ਇਨਾਮ ਦਿੱਤੇ ਗਏ।

ਇਸ ਸਮਾਗਮ ਵਿੱਚ ਪਿੰਡ ਮੰਡੀ ਅਹਿਮਦਗੜ, ਪਿੰਡ ਧਾਂਦਰਾ, ਪਿੰਡ ਗੋਪਾਲਪੁਰ, ਪਿੰਡ ਪਾਇਲ, ਪਿੰਡ ਚਹਿਲਾਂ ਤੇ ਗਿੱਲ ਪਿੰਡ ਦੀ ਸੰਗਤ ਨੇ ਸ਼ਮੁਲੀਅਤ ਕੀਤੀ।

ਇਸ ਸਮਾਗਮ ਵਿੱਚ ਉਚੇਚੇ ਤੌਰ 'ਤੇ ਪਹੁੰਚੇ ਬੁਲਾਰਿਆਂ ਵਿੱਚ ਸ. ਰੇਸ਼ਮ ਸਿੰਘ ਜੀ (USA ਤੋਂ) ਵੀਰ ਦਲਜੀਤ ਸਿੰਘ ਇੰਡਿਆਨਾ (ਅਖੌਤੀ ਸੰਤਾ ਦੇ ਕੌਤਕ), ਡਾ.ਅਰਵਿੰਦਰਪਾਲ ਸਿੰਘ ਜੀ, ਵੀਰ ਗੁਰਸੇਵਕ ਸਿੰਘ ਮਦਰਸਾ, ਭਾਈ ਬੇਅੰਤ ਸਿੰਘ ਖਾਨੇਵਾਲ, ਸਤਵਿੰਦਰ ਸਿੰਘ ਹਰਿਆਣਾ, ਸਤਨਾਮ ਸਿੰਘ ਲੁਧਿਆਣਾ ਤੇ ਸੁਰਿੰਦਰ ਸਿੰਘ ਬੈਲਜ਼ਿਅਮ ਨੇ ਸੰਗਤਾਂ ਨੂੰ ਗੁਰਬਾਣੀ ਵੀਚਾਰ, ਗੁਰਇਤਿਹਾਸ, ਮੂਲ ਨਾਨਕਸ਼ਾਹੀ ਕਲੈਂਡਰ ਦੀ ਵਿਲਖੱਣਤਾ, ਅਸ਼ਲੀਲ ਗਾਇਕੀ ਅਤੇ ਵਹਿਮ-ਭਰਮ ਫੈਲਾ ਰਹੇ ਡੇਰੇਵਾਦ ਬਾਰੇ ਖੁੱਲ ਕੇ ਵੀਚਾਰ ਕੀਤੀ ਗਈ।

ਇੰਟਰਨੈਸ਼ਨਲ ਗੁਰਮਤਿ ਪ੍ਰਚਾਰ ਸੁਸਾਇਟੀ ਵੱਲੋਂ ਜਲਦ ਹੀ ਸ਼ਿਗਲੀਗਰ ਪਰਿਵਾਰਾਂ ਦੇ ਨੌਜਵਾਨਾਂ ਦੀ ਇੱਕ ਜੱਥੇਬੰਦੀ ਤਿਆਰ ਕੀਤੀ ਜਾਵੇਗੀ, ਜੋ ਆਪਣੇ ਆਪਣੇ ਇਲਾਂਕਿਆਂ ਵਿੱਚ ਗੁਰਮਤਿ ਦਾ ਪ੍ਰਚਾਰ ਤੇ ਪ੍ਰਸਾਰ ਕਰੇਗੀ।
 


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top