ਸੱਚ ਰੱਬ ਹੈ, ਆਦਿ ਸਚੁ ਜੁਗਾਦਿ ਸਚੁ
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥
ਸਚਾ ਆਪਿ ਤਖਤੁ ਸਚਾ ਬਹਿ ਸਚਾ ਕਰੇ ਨਿਆਉਂ॥
ਪਰ ਇਸ ਸੰਸਾਰ ਵਿਚ ਸੱਚ ਨਾਲ ਜੁੜਨ ਵਾਲੇ ਲੋਕ ਬਹੁਤ ਥੋਹੜੇ ਹਨ।
ਸਚਿ ਰਤੇ ਸੇ ਟੋਲਿ ਲਹੁ ਸੇ ਵਿਰਲੇ
ਸੰਸਾਰਿ ॥
ਜੋ ਤੁਧੁ ਸਚੁ ਧਿਆਇਦੇ ਸੇ ਵਿਰਲੇ ਥੋੜੇ ॥
ਸੰਸਾਰ ਵਿਚ ਬਹੁਤੇ ਮੂਰਖ ਲੋਕ ਸੱਚ ਨਹੀਂ ਪਛਾਣਦੇ...ਸਾਚੁ ਕਹੈ ਸੋ
ਬਿਖੈ ਸਮਾਨੈ॥ ਅਨੁਸਾਰ ਸੱਚ ਸੁਣ ਨਹੀਂ ਸਕਦੇ, ਇਸੇ ਲਈ ਸੱਚ ਬੋਲਣ ਵਾਲੇ ਦਾ ਵਿਰੋਧ ਹੋਂਦਾ
ਹੈ।
ਮੂਰਖ ਸਚੁ ਨਾ ਜਾਣਨੀ ਮਨਮੁਖੀ ਜਨਮੁ ਗਵਾਇਆ॥
ਪਰ ਸਚਿਆਰਾਂ ਪ੍ਰਤੀ ਬੇਨਤੀ ਹੈ, ... ਵਿਚਿ ਸਚੇ ਕੂੜੁ ਨ ਗਡਈ
ਮਨਿ ਵੇਖਹੁ ਕੋ ਨਿਰਜਾਸਿ ॥
ਕੂੜਿਆਰ ਕੂੜਿਆਰੀ ਜਾਇ ਰਲੇ ਸਚਿਆਰ ਸਿਖ ਬੈਠੇ ਸਤਿਗੁਰ ਪਾਸਿ॥
ਸੱਚਿਆਰਾਂ ਤੇ ਕੂੜਿਆਰਾਂ ਦੀ ਕੋਈ ਸਾਂਝ ਨਹੀਂ ਹੈ,
ਇਸ ਲਈ ਬਿਲਕੁਲ ਠੀਕ ਫੈਸਲਾ ਹੈ। ਕੂੜਿਆਰਾਂ ਨੂੰ ਕਾਲਕਾ ਪੰਥ ਸਮਝ ਕੇ ਛੱਡ ਦੇਵੋ, ਆਖੋ
ਅਸੀਂ ਤੁਹਾਡੇ ਕਾਲਕਾ ਪੰਥ ਦੇ ਮੈਂਬਰ ਨਹੀਂ ਹਾਂ।
ਪਰ ਸੱਚ ਬੋਲਣਾ ਅਤੇ ਸੱਚ ਦਾ ਰਾਹ ਬਿਲਕੁਲ ਨਾ ਛੱਡੋ, ਤੁਸੀਂ ਸੱਚੇ ਗੁਰੂ ਦੇ ਸਿੱਖ ਹੋ,
ਕੂੜਿਆਰਾਂ ਦੇ ਨਹੀਂ, ਫਿਰ ਦੇਖੋਗੇ ਹੌਲੀ ਹੌਲੀ ਕਈ ਲੋਕ ਤੁਹਾਡੇ ਸੱਚ ਨੂੰ ਪਛਾਣ ਕੇ,
ਗੁਰੂ ਦੇ ਸੱਚੇ ਕਾਫਲੇ ਵਿਚ ਸ਼ਾਮਲ ਹੋਂਦੇ ਜਾਣਗੇ। ਗੁਰੂ ਦਾ ਫੈਸਲਾ ਹੈ:
ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ
॥