Share on Facebook

Main News Page

ਮਾਮਲਾ ਗੁੜਗਾਉਂ ਵਿੱਚ ਹੋਏ 47 ਸਿੱਖਾਂ ਦੇ ਕਤਲੇਆਮ ਦਾ
30 ਸਾਲਾਂ ਤੋਂ ਇੰਨਸਾਫ ਮੰਗਦੇ ਬਿਰਖ ਹੋ ਚੁੱਕੇ, ਪੀੜਤਾਂ ਲਈ ਇੰਨਸਾਫ ਦੀ ਮੰਜ਼ਿਲ ਅਜੇ ਦੂਰ
-: ਗਿਆਸਪੁਰਾ, ਘੋਲ਼ੀਆ

28 ਮਈ (ਹਿਸਾਰ): ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ 1 ਨਵੰਬਰ 1984 ਨੂੰ ਹਰਿਆਣੇ ਦੇ ਵੱਖ ਵੱਖ ਸਹਿਰਾਂ ਗੁੜਗਾਉਂ 47, ਪਟੌਦੀ 17 ਸਿੱਖਾਂ ਨੂੰ ਯੋਜਨਾਬੱਧ ਤਰੀਕੇ ਕਤਲ ਕੀਤਾ ਅਤੇ ਉਹਨਾਂ ਸਿੱਖ ਪਰਿਵਾਰਾਂ ਦੇ 297 ਘਰਾਂ ਤੇ ਵਪਾਰਕ ਅਦਾਰਿਆਂ ਨੂੰ ਜਲ਼ਾ ਕੇ ਰਾਖ ਕਰ ਦਿਤਾ ਗਿਆ ਸੀ। ਇਸੇ ਸਬੰਧੀ ਹਾਈਕੋਰਟ ਦੀ ਰਿੱਟ ਪਟੀਸ਼ਨ ਨੰ 3821 ਤਹਿਤ ਟੀ.ਪੀ. ਗਰਗ ਕਮਿਸ਼ਨ ਦੀ ਅਦਾਲਤ ਹਿਸਾਰ ਵਿਖੇ ਪੀੜਤਾਂ ਦੀ ਜਿਰ੍ਹਾ ਹੋਈ। ਹੁਣ ਤੱਕ ਕੁੱਲ 150 ਪੀੜਤਾਂ ਵਿੱਚ 131 ਵਿਅਕਤੀਆਂ ਦੀ ਜਿਰ੍ਹਾ ਖਤਮ ਹੋ ਗਈ ਹੈ ਬਾਕੀ ਰਹਿੰਦੀਆਂ 19 ਪਟੀਸ਼ਨਾ ਦੀ ਜਿਰ੍ਹਾ ਲਈ 10 ਜੂਨ ਮੁਕੱਰਰ ਕੀਤੀ ਗਈ ਹੈ।

ਅੱਜ ਜੱਜ ਸਾਹਮਣੇ ਪੀੜਤ ਦੋਵੇ ਭੈਣਾ ਪ੍ਰਵਿੰਦਰ ਕੌਰ ਅਤੇ ਬਲਜੀਤ ਕੌਰ ਜਿਹੜੀਆਂ ਗੁੜਗਾਉਂ ਦੀ ਪੌਸ਼ ਕਲੋਨੀ ਆਦਰਸ਼ ਨਗਰ ਵਿੱਚ 500 ਗਜ ਦੀ ਆਲੀਸ਼ਾਨ ਕੋਠੀ ਵਿਚ ਪਰਿਵਾਰ ਸਮੇਤ ਰਹਿੰਦੇ ਸਨ। ਉਹਨਾਂ ਭਾਵੁਕ ਹੁੰਦਿਆ 1984 ਨੂੰ ਅੱਖਾਂ ਸਾਹਮਣੇ ਵਾਪਰੇ ਭਿਆਨਿਕ ਕਾਂਡ ਨੂੰ ਬਿਆਨ ਕਰਦਿਆਂ ਕਿਹਾ ਕਿ ਉਹ ਉਸ ਸਮੇਂ 15 ਤੇ 17 ਸਾਲਾਂ ਦੀਆਂ ਸਨ। ਸਾਡੇ ਸਾਹਮਣੇ ਦਰਿੰਦਿਆਂ ਨੇ ਸਾਡੇ ਘਰ ਨੂੰ ਅੱਗ ਲਗਾ ਕੇ ਰਾਖ ਕਰ ਦਿਤਾ। ਅਸੀਂ ਗੁਆਂਢੀ ਜੈਨੀ ਪਰਿਵਾਰ ਦੇ ਘਰ ਟਾਇਲਟ ਵਿੱਚ ਦੋ ਦਿਨ ਲੁੱਕ ਕੇ ਜਾਨ ਬਚਾਈ। ਉਹਨਾਂ ਦਾ ਪਰਿਵਾਰ 1947 ਵਿੱਚ ਰਾਵਲਪਿੰਡੀ ਪਾਕਿਸਤਾਨ ਤੋਂ ਉੱਜੜ ਕੇ ਗੁੜਗਾਉਂ ਵਸਿਆ ਸੀ। ਜਿਸ ਦੇਸ਼ ਵਿੱਚ ਆਪਣਾ ਸਮਝ ਕੇ ਆਏ ਸੀ ਉਸੇ ਆਪਣਿਆਂ ਨੇ ਫੇਰ ਉਜਾੜ ਕੇ ਰੱਖ ਦਿਤਾ।

ਉਹਨਾਂ ਦੱਸਿਆ ਕਿ ਕਾਂਗਰਸੀ ਪੰਜਾਬੀ ਲੀਡਰ ਗੋਪੀ ਚੰਦ ਢੀਗਰਾ ਕਾਤਲਾਂ ਦੀ ਅਗਵਾਈ ਕਰ ਰਿਹਾ ਸੀ। ਦੋ ਦਿਨ ਬਾਅਦ ਜਦੋਂ ਉਹ ਤਹਿਸੀਲ ਵਿੱਚ ਲੱਗੇ ਰਾਹਤ ਕੈਂਪ ਵਿੱਚ ਪਹੁੰਚੇ ਤਾਂ ਉਥੇ ਝੂਠੀ ਹਮਦਰਦੀ ਲਈ ਕਾਗਰਸੀ ਐਮ.ਐਲ.ਏ ਧਰਮਵੀਰ ਗਾਬਾ ਖਾਣਾ ਲੈ ਕੇ ਪਹੁੰਚਿਆ ਤਾਂ ਪੀੜਤਾਂ ਨੇ ਉਸ ਨੂੰ ਕਾਤਲ ਕਾਤਲ ਕਹਿ ਕੇ ਭਜਾ ਦਿਤਾ ਅਤੇ ਉਸ ਦਾ ਖਾਣਾ ਲੈਣ ਤੋਂ ਇੰਨਕਾਰ ਕਰ ਦਿਤਾ। ਸਾਰੇ ਪੀੜਤਾਂ ਦੇ ਰਾਸ਼ਣ ਦਾ ਪ੍ਰਬੰਧ ਗੁਰਦੁਆਰਾ ਸਬਜੀ ਮੰਡੀ ਗੁੜਗਾਉਂ ਵਲੋਂ ਕੀਤਾ ਗਿਆ। ਉਹਨਾਂ ਤੋਂ ਬਾਅਦ ਅਵਤਾਰ ਸਿੰਘ ਸਿਵਾਜੀ ਨਗਰ ਨਿਵਾਸੀ ਅਤੇ ਰਵਿੰਦਰ ਸਿੰਘ ਨੇ ਬਿਆਨ ਦਰਜ ਕਰਵਾਏ ਜਿਹਨਾਂ ਸਰਦੀ ਦੇ ਦਿਨਾਂ ਵਿੱਚ ਦੋ ਦਿਨ ਪਾਣੀ ਵਾਲ਼ੀ ਟੈਂਕੀ ਵਿੱਚ ਲੁਕ ਕੇ ਜਾਨ ਬਚਾਈ।

ਇਸ ਸਮੇਂ ਹੋਦ ਚਿੱਲੜ ਤਾਲਮੇਲ ਕਮੇਟੀ ਦੇ ਆਗੂ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਤੇ ਭਾਈ ਦਰਸਨ ਸਿੰਘ ਘੋਲੀਆ ਨੇ ਕਿਹਾ ਕਿ ਬੇਸ਼ੱਕ ਰਾਜ ਅਤੇ ਕੇਂਦਰ ਵਿੱਚ ਸਰਕਾਰਾਂ ਬਦਲ ਚੁੱਕੀਆਂ ਹਨ ਪਰ 30 ਸਾਲਾਂ ਵਿੱਚ ਪੀੜਤਾਂ ਨੂੰ ਇੰਨਸਾਫ ਦੇਣ ਵਿੱਚ ਨਾਕਾਮ ਰਹੀਆਂ ਹਨ। ਉਹਨਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹਨਾਂ ਵਲੋਂ ਸੱਤਾ ਵਿੱਚ ਆਉਣ ਸਮੇਂ ਕੀਤੇ ਵੱਡੇ-ਵੱਡੇ ਵਾਅਦਿਆਂ ਨੂੰ ਪੂਰਾ ਕਰਕੇ ਨਿਰਾਸ ਅਤੇ ਟੁੱਟ ਚੁੱਕੇ ਪੀੜਤਾਂ ਨੁੰ ਇੰਨਸਾਫ ਦੇ ਕੇ ਮੱਲਮ ਦਾ ਕੰਮ ਕਰਨ। ਇਸ ਮੌਕੇ ਸੰਜੀਵ ਸਿੰਘ ਹਿਸਾਰ, ਬਲਵੀਰ ਸਿੰਘ, ਗੁਰਜੀਤ ਸਿੰਘ ਸੁਰਸਿੰਘ ਵਾਲ਼ਾ ਅਤੇ ਅਮਨਦੀਪ ਸਿੰਘ ਦਿੱਲੀ ਆਦਿ ਹਾਜ਼ਿਰ ਸਨ।

ਹਿਸਾਰ ਵਿਖੇ ਟੀ.ਪੀ. ਗਰਗ ਕਮਿਸ਼ਨ ਦੀ ਅਦਾਲਤ ਵਿੱਚ ਪੀੜਤ ਪਰਿਵਾਰਾਂ ਨੂੰ ਨਾਲ਼ ਲੈ ਕੇ ਪਹੁੰਚੇ
ਹੋਂਦ ਚਿੱਲੜ ਤਾਲਮੇਲ ਕਮੇਟੀ ਦੇ ਆਗੂ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਤੇ ਭਾਈ ਦਰਸਨ ਸਿੰਘ ਘੋਲ਼ੀਆ ਤੇ ਹੋਰ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top