Share on Facebook

Main News Page

ਸਿੱਖ ਬੱਚੇ ਗੁਰਵਿੰਦਰ ਸਿੰਘ ਨੇ 12 ਵੀਂ ਜਮਾਤ ਦੀ ਨਾਨ-ਮੈਡੀਕਲ ਦੀ ਪ੍ਰੀਖਿਆ ਵਿੱਚ 98.8 ਫੀਸਦੀ ਨੰਬਰ ਲੈ ਕੇ ਭਾਰਤ ਵਿੱਚ ਰਚਿਆ ਇਤਿਹਾਸ

ਜਲੰਧਰ, :– ਸੀ.ਬੀ.ਐਸ.ਈ. ਬੋਰਡ ਪ੍ਰੀਖਿਆ ਤੋਂ ਡਰਨਾ ਨਹੀਂ ਚਾਹੀਦਾ, ਜੇਕਰ ਸਕੂਲ ਵਿਚ ਅਧਿਆਪਕਾਂ ਵਲੋਂ ਕਰਵਾਏ ਗਏ ਪਾਠ ਨੂੰ ਘਰ ਵਿਚ ਚੰਗੇ ਤਰੀਕੇ ਨਾਲ ਪੜ੍ਹਿਆ ਜਾਵੇ ਤਾਂ ਕਿਸੇ ਤਰ੍ਹਾਂ ਦੀ ਟਿਊਸ਼ਨ ਦੀ ਲੋੜ ਹੀ ਨਹੀਂ ਪੈਂਦੀ। ਅਜਿਹਾ ਮੰਨਣਾ ਹੈ ਸੀ.ਬੀ.ਐਸ.ਈ. ਵਲੋਂ ਲਈ ਗਈ 12ਵੀਂ ਨਾਨ-ਮੈਡੀਕਲ ਦੀ ਪ੍ਰੀਖਿਆ ਵਿਚ 500 ਵਿਚੋਂ 494 (98.8 ਫੀਸਦੀ) ਅੰਕ ਪ੍ਰਾਪਤ ਕਰਨ ਵਾਲੇ ਪੁਲਸ ਡੀ.ਏ.ਵੀ. ਪਬਲਿਕ ਸਕੂਲ ਪੀ.ਏ.ਪੀ. ਕੈਂਪਸ ਦੇ ਵਿਦਿਆਰਥੀ ਗੁਰਵਿੰਦਰ ਸਿੰਘ ਸੈਣੀ ਦਾ, ਜਿਸ ਨੇ ਉਕਤ ਪ੍ਰੀਖਿਆ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੇਸ਼ ਵਿਚ ਤੀਜਾ ਅਤੇ ਰਾਜ ਭਰ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ। ਗੁਰਵਿੰਦਰ ਸਿੰਘ ਆਪਣੀ ਇਸ ਸਫਲਤਾ ਦਾ ਸਿਹਰਾ ਸਕੂਲ ਦੀ ਪ੍ਰਿੰਸੀਪਲ ਰਸ਼ਮੀ ਵਿੱਜ, ਅਧਿਆਪਕਾਂ ਅਤੇ ਪਰਿਵਾਰ ਨੂੰ ਦਿੰਦਾ ਹੈ।

ਭਵਿੱਖ ਵਿਚ ਕੰਪਿਊਟਰ ਇੰਜੀਨੀਅਰ ਬਣਨ ਦਾ ਸੁਪਨਾ ਦੇਖਣ ਵਾਲੇ ਗੁਰਵਿੰਦਰ ਦੇ ਪਿਤਾ ਹਰਦੇਵ ਸਿੰਘ ਸੈਣੀ ਅਹਿਮਦਾਬਾਦ ਦੀ ਟੈਕਸਟਾਈਲ ਕੰਪਨੀ ਵਿਚ ਜੌਬ ਕਰਦੇ ਹਨ, ਜਦਕਿ ਮਾਤਾ ਮੀਨਾ ਸੈਣੀ ਘਰੇਲੂ ਔਰਤ ਹੈ। ਗੁਰਵਿੰਦਰ ਸਿੰਘ ਦੱਸਦਾ ਹੈ ਕਿ ਮੈਂ ਮਾਂ ਤੋਂ ਬਚਪਨ ‘ਚ ਖੂਬ ਸਵਾਲ ਕਰਦਾ ਸੀ ਤੇ ਉਹ ਹਰ ਸਵਾਲ ਦਾ ਜਵਾਬ ਵੀ ਦਿੰਦੀ ਸੀ। ਉਨ੍ਹਾਂ ਨੇ ਹਰ ਸਬਜੈਕਟ ‘ਚ ਕਾਨਸੈਪਟ ਕਲੀਅਰ ਕਰ ਦਿੱਤੇ ਸੀ। ਮਾਂ ਨੇ ਸਿਖਾਇਆ ਕਿ ਘੱਟ ਪੜ੍ਹੋ ਪਰ ਈਮਾਨਦਾਰੀ ਨਾਲ। ਮੈਂ ਇਸ ਨੂੰ ਹੀ ਫਾਲੋ ਕੀਤਾ।

ਉਸ ਦਾ ਮੰਨਣਾ ਹੈ ਕਿ ਘੰਟਿਅਬੱਧੀ ਦਿਨ-ਰਾਤ ਬੈਠ ਕੇ ਕਿਤਾਬਾਂ ਨੂੰ ਰੱਟਾ ਲਗਾਉਣ ਦੀ ਬਜਾਏ ਜਿੰਨਾ ਪੜ੍ਹੋ ਸਮਾਰਟਲੀ ਪੜ੍ਹੋ। ਉਸ ਨੇ ਦੋ ਸਾਲ ਤੱਕ ਆਪਣੀ ਮਨਪਸੰਦ ਖੇਡ ਕ੍ਰਿਕਟ ਤੋਂ ਦੂਰੀ ਬਣਾ ਰੱਖੀ ਸੀ। ਉਸ ਦੀ ਵੱਡੀ ਭੈਣ ਗੁਰਪ੍ਰੀਤ ਵੀ ਉਸ ਨੂੰ ਪੜ੍ਹਾਈ ਲਈ ਪ੍ਰੇਰਿਤ ਕਰਦੀ ਰਹੀ ਸੀ। ਗੁਰਵਿੰਦਰ ਦਾ ਮੰਨਣਾ ਹੈ ਕਿ ਜਿਸ ਵੀ ਸਕੂਲ ਵਿਚ ਪੜ੍ਹਾਈ ਕਰੋ, ਉਥੇ ਦੇ ਅਧਿਆਪਕਾਂ ਅਤੇ ਪੜ੍ਹਾਈ ‘ਤੇ ਪੂਰਾ ਵਿਸ਼ਵਾਸ ਰੱਖੋ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top