Share on Facebook

Main News Page

ਬਾਦਲ ਸਾਹਿਬ... ਮੇਰੇ ਪੁੱਤ ਦੇ ਕਾਤਲ ਪਿੰਕੀ ਕੈਟ ਦੀ ਪੁਸ਼ਤਪਨਾਹ ਕਰਕੇ, ਇੱਕ ਚੰਗੇ ਇਨਸਾਨ ਕਹਾਉਣ ਦੇ ਹੱਕਦਾਰ ਨਹੀਂ
-: ਅਮਰੀਕ ਸਿੰਘ

ਅੰਮ੍ਰਿਤਸਰ : ਅਵਤਾਰ ਸਿੰਘ ਗੋਲਾ ਕਤਲ ਕੇਸ ‘ਚ ਦੋਸ਼ੀ ਗੁਰਮੀਤ ਸਿੰਘ ਉਰਫ ਪਿੰਕੀ ਨੂੰ ਬਚਾਉਣ ਦੇ ਵਿਰੋਧ ‘ਚ ਗੋਲਾ ਦੇ ਪਿਤਾ ਅਮਰੀਕ ਸਿੰਘ ਨੇ ਮੁਖ ਮੰਤਰੀ ਪੰਜਾਬ ਪਰਕਾਸ਼ ਸਿੰਘ ਬਾਦਲ ਨੂੰ ਇਕ ਨਰਾਜ਼ਗੀ ਭਰਿਆ ਖ਼ਤ ਲਿਖਿਆ ਹੈ, ਜਿਸ ‘ਚ ਉਨ੍ਹਾਂ ਨੇ ਬੜੇ ਸਖਤ ਸ਼ਬਦਾਂ ‘ਚ ਨਿੰਦਿਆ ਕੀਤੀ ਹੈ। ਖ਼ਤ ‘ਚ ਲਿਖਿਐ,

"ਤੁਸੀਂ ਖੁਦ ਨੂੰ ਸਿੱਖ ਅਕਾਲੀ ਹੋਣ ਦਾ ਦਾਅਵਾ ਕਰਦੇ ਹੋ ਪਰ ਤੁਹਾਡੇ ਰਾਜ ‘ਚ ਮੇਰੇ ਨਾਲ ਜੋ ਵਾਪਰ ਰਿਹਾ ਹੈ, ਮੈਂ ਤੁਹਾਨੂੰ ਇਕ ਚੰਗਾ ਇਨਸਾਨ ਵੀ ਨਹੀਂ ਕਹਿ ਸਕਦਾ। ਮੇਰੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋਈ ਹੈ। ਮੈਂ ਪ੍ਰਸ਼ਾਸਨ, ਅਦਾਲਤਾਂ ‘ਚ ਪਿਛਲੇ 15 ਸਾਲਾਂ ਤੋਂ ਆਪਣੇ ਪੁੱਤਰ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਧੱਕੇ ਖਾ ਰਿਹਾ ਹੈ ਅਤੇ ਤੁਸੀਂ 15 ਸਾਲਾਂ ਤੋਂ ਹੀ ਦੋਸ਼ੀਆਂ ਨੂੰ ਬਚਾ ਰਹੇ ਹੋ। ਮੇਰੇ ਪੁੱਤਰ ਨੂੰ 7 ਜਨਵਰੀ 2001 ‘ਚ ਗੁਰਮੀਤ ਸਿੰਘ ਉਰਫ ਪਿੰਕੀ ਨੇ ਕਤਲ ਕਰ ਦਿੱਤਾ ਸੀ। ਉਸ ਸਮੇਂ ਵੀ ਪੰਜਾਬ ‘ਚ ਅਕਾਲੀ ਸਰਕਾਰ ਸੀ ਅਤੇ ਤੁਸੀਂ ਮੁਖ ਮੰਤਰੀ ਸੀ।"

ਜ਼ਿਕਰਯੋਗ ਹੈ ਕਿ ਅਵਤਾਰ ਸਿੰਘ ਗੋਲਾ ਦੇ ਪਿਤਾ ਨੇ ਦੋਸ਼ ਲਗਾਇਆ ਹੈ ਕਿ ਉਸ ਦੇ ਪੁੱਤਰ ਦੇ ਕਾਤਲਾਂ ਨੂੰ ਬਚਾਉਣ ਲਈ ਪੁਲਸ ਨੇ ਐੱਫ.ਆਈ.ਆਰ ਹੀ ਗਲਤ ਦਰਜ ਕਰ ਦਿੱਤੀ ਸੀ। ਕਈ ਜੱਜਾਂ ਵਲੋਂ ਇਹ ਕੇਸ ਸੁਣਨ ਪਿੱਛੋਂ ਇਨਕਾਰ ਕਰ ਦਿੱਤਾ ਗਿਆ ਅਤੇ ਅਖੀਰ ਯਮੁਨਾਨਗਰ (ਹਰਿਆਣੇ) ਦੀ ਅਦਾਲਤ ਵਲੋਂ 17 ਅਕਤਬੂਰ 2006 ਨੂੰ ਦੋਸ਼ੀ ਗੁਰਮੀਤ ਸਿੰਘ ਪਿੰਕੀ ਨੂੰ ਉਮਰ ਕੈਦ ਦੀ ਸਜ਼ਾ, ਇਕ ਲੱਖ ਰੁਪਏ ਦਾ ਮੁਆਵਜ਼ਾ ਅਤੇ 10 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਸੀ। ਸਾਲ 2007 ‘ਚ ਅਕਾਲੀ ਸਰਕਾਰ ਦੀ ਸੱਤਾ ਆਈ ਤਾਂ ਪਿੰਕੀ ਕਿਸੇ ਨਾ ਕਿਸੇ ਬਹਾਨੇ ਜੇਲ ‘ਚੋਂ ਬਾਹਰ ਹੀ ਰਿਹਾ ਅਤੇ ਸਾਲ 2014 ‘ਚ ਉਸ ਨੂੰ ਸਮੇਂ ਤੋਂ ਪਹਿਲਾਂ ਹੀ ਰਿਹਾਅ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਇਸ ਮਹੀਨੇ ਉਸ ਨੂੰ ਫਤਿਹਗੜ੍ਹ ਸਾਹਿਬ ਦੀ ਪੁਲਸ ਵਲੋਂ ਨੌਕਰੀ ‘ਤੇ ਬਹਾਲ ਵੀ ਕਰ ਦਿੱਤਾ ਗਿਆ। ਉਨ੍ਹਾਂ ਰੋਸ ਜਤਾਇਆ ਕਿ ਉਹ ਇਨਸਾਫ ਲਈ ਦੁਬਾਰਾ ਪੰਜਾਬ-ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਉਣਗੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top