Share on Facebook

Main News Page

ਮਾਮਲਾ ਟੀ ਸ਼ਰਟਾਂ 'ਤੇ ਛਪੀ ਭਿੰਡਰਾਂਵਾਲ਼ਿਆਂ ਦਾ ਤਸਵੀਰ ਦਾ
ਨੌਜੁਆਨ, ਭਿੰਡਰਾਂਵਾਲ਼ਿਆਂ ਦੀ ਤਸਵੀਰ ਵਾਲ਼ੀਆਂ ਟੀ. ਸ਼ਰਟਾਂ ਪਾ ਕੇ ਅਦਾਲਤ ਵਿਚ ਆਏ

ਲੁਧਿਆਣਾ (26 ਮਈ): ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ਿਆਂ ਦੀ ਛਪੀ ਤਸਵੀਰ ਵਾਲੀਆਂ ਟੀ. ਸ਼ਰਟਾਂ ਜੋ ਵਿੱਕੀ ਗਾਰਮੇਂਟ ਤੋਂ ਫੜੀਆਂ ਸਨ, ਉਸ ਸਬੰਧੀ ਅੱਜ ਅਦਾਲਤ ਵਿੱਚ ਚਲਾਣ ਪੇਸ਼ ਕੀਤਾ ਜਾਣਾ ਸੀ। ਚੇਤੇ ਰਹੇ ਪੁਲਿਸ ਵਲੋਂ ਇਸ ਕੇਸ ਸ਼ਿਵ ਸੈਨਾ ਦੇ ਪ੍ਰਧਾਨ ਦੀ ਸ਼ਹਿ 'ਤੇ ਹੋਂਦ ਚਿੱਲੜ ਤਾਲਮੇਲ ਕਮੇਟੀ ਦੇ ਆਗੂ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ 'ਤੇ ਪਾਇਆ ਗਿਆ ਸੀ। ਅੱਜ ਸਵੇਰ ਤੋਂ ਹੀ ਗਿਆਸਪੁਰਾ ਅਤੇ ਉਸ ਨਾਲ਼ ਹੋਰ ਨੌਜੁਆਨਾਂ ਦਾ ਜੱਥਾ ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ਿਆਂ ਦੀ ਛਪੀ ਤਸਵੀਰ ਵਾਲ਼ੀਆਂ ਟੀ. ਸ਼ਰਟਾਂ ਪਾ ਕੇ ਪਹੁੰਚਿਆ ਹੋਇਆ ਸੀ। ਪੁਲਿਸ ਵਲੋਂ ਪਹਿਲਾਂ ਚਲਾਣ ਪੇਸ਼ ਕਰਨ ਦਾ ਸਮਾਂ 10 ਵਜੇ ਦਾ ਦਿਤਾ, ਪਰ ਚਲਾਣ ਪੇਸ਼ ਨਾ ਹੋਇਆ। ਉਸ ਤੋਂ ਬਾਅਦ ਚਲਾਣ ਪੇਸ਼ ਕਰਨ ਲਈ ਦੁਪਿਹਿਰ ਤੋਂ ਬਾਅਦ ਦਾ ਸਮਾਂ ਦਿਤਾ ਗਿਆ। ਪਰ ਫੇਰ ਵੀ ਚਲਾਣ ਨਾ ਪੇਸ਼ ਕੀਤਾ ਗਿਆ। ਪੁਲਿਸ ਨੇ ਖੱਜਲ ਖੁਆਰ ਕਰਕੇ ਚਲਾਣ ਪੇਸ਼ ਕਰਨ ਦਾ ਸਮਾਂ ਦੋ ਦਿਨ ਅੱਗੇ ਪਾ ਦਿਤਾ।

ਇਸ ਤੇ ਪ੍ਰਤੀਕ੍ਰਮ ਕਰਦਿਆਂ ਉਹਨਾਂ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਅਤੇ ਗੁਰਜਿੰਦਰ ਸਿੰਘ ਸਾਹਨੀ ਦਾ ਕਹਿਣਾ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲ਼ੇ ਭਈਏ ਦਲੀਪ ਕੁਮਾਰ 'ਤੇ 153ਏ ਧਾਰਾ ਲਗਾਉਣ ਲਈ ਮੰਨਜੂਰੀ ਨਹੀਂ ਦਿੱਤੀ, ਪਰ ਗਿਆਸਪੁਰਾ ਕਿਉਂਕਿ ਸਿੱਖ ਹੈ, ਗ੍ਰਹਿ ਵਿਭਾਗ ਨੇ ਫਟਾਫਟ ਮੰਨਜੂਰੀ ਵੀ ਦੇ ਦਿਤੀ। ਉਹਨਾਂ ਕਿਹ ਕਿ ਇਹ ਕੇਸ ਝੂਠਾ ਹੈ ਅਤੇ ਸੰਤਾਂ ਦੀਆਂ ਫੋਟੋਆਂ ਲਗਾਉਣਾ ਕੋਈ ਗੁਨਾਹ ਨਹੀਂ, ਇਸ ਲਈ ਇਹ ਉਹਨਾ ਦੀਆਂ ਦਲੀਲਾਂ ਸਾਹਮਣੇ ਟਿਕ ਨਹੀਂ ਸਕੇਗਾ। ਪੁਲਿਸ ਨੇ ਅੱਜ ਉਹਨਾਂ ਨੂੰ ਜਾਣ ਬੁੱਝ ਕੇ ਪਰੇਸ਼ਾਨ ਕੀਤਾ ਹੈ।

ਇਸ 'ਤੇ ਪ੍ਰਤੀਕ੍ਰਮ ਕਰਦਿਆਂ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਦਾ ਕਹਿਣਾ ਸੀ ਕਿ ਪੁਲਿਸ ਨੇ ਪੂਰਾ ਦਿਨ ਉਹਨਾ ਨੂੰ ਖੱਜਲ਼ ਖੁਆਰ ਕੀਤਾ। ਉਹ ਅਤੇ ਉਹਨਾਂ ਦੀ ਟੀਮ ਪੂਰਾ ਦਿਨ ਕੋਰਟ ਵਿੱਚ ਰਹੀ, ਪਰ ਪੁਲਿਸ ਵਲੋਂ ਚਲਾਣ ਪੇਸ਼ ਨਹੀਂ ਕੀਤਾ ਗਿਆ, ਕਿਉਂਕਿ ਉਹ ਸਿੱਖ ਹੱਕਾਂ ਲਈ ਲੜਦੇ ਹਨ, ਇਸ ਲਈ ਉਹਨਾ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪੁਲਿਸ ਉਹਨਾਂ ਨੂੰ ਕਿੰਨਾ ਵੀ ਪਰੇਸ਼ਾਨ ਕਿਉਂ ਨਾ ਕਰ ਲਵੇ, ਉਹ ਸਿੱਖ ਹੱਕਾਂ ਲਈ ਲੜਦੇ ਰਹਿਣਗੇ। ਇਸ ਮੌਕੇ ਉਹਨਾਂ ਨਾਲ਼ ਬਲਵੰਤ ਸਿੰਘ ਮੀਨੀਆ, ਗੁਰਮੇਲ ਸਿੰਘ ਖਾਲਸਾ, ਵਸਾਖਾ ਸਿੰਘ, ਜਗਦੀਪ ਸਿੰਘ ਜੱਗਾ, ਤੇਜਿੰਦਰ ਸਿੰਘ, ਕਰਨੈਲ ਸਿੰਘ, ਪ੍ਰਭਜੋਤ ਸਿੰਘ, ਬੇਅੰਤ ਸਿੰਘ, ਮਨਜੀਤ ਸਿੰਘ ਡੀਸੀ, ਜਗਰੂਪ ਸਿੰਘ ਆਦਿ ਹਾਜ਼ਿਰ ਸਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top