Share on Facebook

Main News Page

ਗੁਰਬਾਣੀ ਪ੍ਰਚਾਰ ਸੁਸਾਇਟੀ ਵੱਲੋਂ ਲਗਾਏ ਗਏ ਬੱਚਿਆਂ ਦੇ ਕੈਂਪ ਵਿਚ ਗੁਰੂ ਅਰਜਨ ਸਾਹਿਬ ਬਾਰੇ ਕੁਝ ਵੀਚਾਰ ਸਾਂਝੇ ਕੀਤੇ ਤੇ ਬੱਚਿਆਂ ਨਾਲ ਸੁਆਲ ਜੁਆਬ ਕੀਤੇ...

ਜਦੋਂ ਗੁਰੁ ਰਾਮਦਾਸ ਜੀ ਨੇ ਗੁਰੂ ਕਾ ਚੱਕ (ਅੰਮ੍ਰਿਤਸਰ) ਵਸਾਉਣਾ ਸ਼ੁਰੂ ਕੀਤਾ ਇਹ ਬਹੁਤ ਵੱਡਾ ਕਾਰਜ ਸੀ। ਬਹੁਤ ਸਾਰੇ ਮਜ਼ਦੂਰ, ਇੱਟਾਂ, ਚੂਨਾਂ, ਤੇ ਹੋਰ ਬਹੁਤ ਕੁਝ, ਇਹ ਸਾਰੀ ਜ਼ਿੰਮੇਵਾਰੀ ਗੁਰੁ ਰਾਮਦਾਸ ਜੀ ਦੇ ਵੱਡੇ ਪੁੱਤ ਪ੍ਰਿਥੀਚੰਦ ਨੇ ਬਾਖੂਬੀ ਨਿਭਾਈ ਲੰਗਰ ਦੀ ਪ੍ਰਥਾ ਨੂੰ ਬਾਖੂਬੀ ਸੰਭਾਲਿਆ ਇਹ ਸਭ ਸੇਵਾ ਕਰਦਿਆਂ ਉਹਦੇ ਅੰਦਰ ਦਿਖਾਵੇ ਦੀ ਭਾਵਨਾ ਤੇ ਗੁਰਤਾ ਗੱਦੀ ਸੰਭਾਲਣ ਦੀ ਲਾਲਸਾ ਸੀ। ਪਰ ਜਦੋਂ ਗੁਰੁ ਦਾ ਹੁਕਮ ਮੰਨਣ ਦੀ ਗੱਲ ਦਾ ਵਕਤ ਆਉਦਾ ਤਾ ਉਹ ਹੁਕਮ ਦੀ ਉਲੰਘਣਾ ਕਰਦਾ ਦੂਜੇ ਪਾਸੇ ਅਰਜਨ ਸਾਹਿਬ ਜੀ ਜੋ ਗੁਰੁ ਰਾਮਦਾਸ ਜੀ ਦੇ ਛੋਟੇ ਸਾਹਿਬਜ਼ਾਦੇ ਸਨ ਉਹ ਗੁਰੁ ਦੇ ਹੁਕਮ ਨੂੰ ਸਿਰ ਮੱਥੇ ਮੰਨ ਕੇ ਕਬੂਲ ਕਰਦੇ ਜਿਸ ਕਰਕੇ ਉਹ ਗੁਰਤਾ ਗੱਦੀ ਜ਼ਿੰਮੇਵਾਰੀ ਸੰਭਾਲਣ ਦੇ ਯੋਗ ਹੋਏ।

ਇਥੇ ਇੱਕ ਗੱਲ ਸਪੱਸ਼ਟ ਹੁੰਦੀ ਹੈ ਪ੍ਰਿਥੀਚੰਦ ਪ੍ਰਬੰਧਕ ਤਾ ਬਹੁਤ ਵਧੀਆ ਸੀ, ਪਰ ਅਰਜਨ ਸਾਹਿਬ ਦੇ ਮੁਕਾਬਲੇ ਵਧੀਆ ਸਿੱਖ ਨਾ ਬਣ ਸਕਿਆ। ਸਾਨੂੰ ਸਿੱਖਿਆ ਮਿਲਦੀ ਹੈ ਜਿਥੇ ਅਸੀ ਸੇਵਾ ਕਰਨੀ ਹੈ ਪ੍ਰਬੰਧ ਸੰਭਾਲਨੇ ਹਨ ਉਥੇ ਗੁਰੁ ਦੀ ਗੱਲ ਪਹਿਲ ਦੇ ਅਧਾਰ ਤੇ ਮੰਨਣੀ ਹੈ ਤਾ ਅਸੀ ਗੁਰੁ ਦੇ ਸਚਿਆਰ ਸਿੱਖ ਬਣ ਸਕਦੇ ਹਾਂ।

ਗੁਰਤਾ ਗੱਦੀ ਦੀ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ ਗੁਰੁ ਅਰਜਨ ਸਾਹਿਬ ਜੀ ਨੇ ਲੋਕ ਭਲਾਈ ਦੇ ਬਹੁਤ ਸਾਰੇ ਕਾਰਜ਼ ਕੀਤੇ ਜਿਵੇ:-ਲੋੜਵੰਦਾਂ ਦੀ ਮਦਦ, ਪਾਣੀ ਦੀ ਲੋੜ ਪੂਰੀ ਕਰਨ ਲਈ ਖੂਹ ਲਗਵਾਏ,ਕਾਲ ਪੀੜਤਾਂ ਦੀ ਸੰਭਾਲ, ਪਾਣੀ ਦ ਸਮਸਿਆ ਦੇ ਹੱਲ ਤੇ ਊਚ ਨੀਚ ਮਿਟਾਉਣ ਲਈ ਸਰੋਵਰ ਬਣਵਾਏ। ਅੰਮ੍ਰਿਤਸਰ ਸ਼ਹਿਰ ਵਸਾ ਕੇ ਬਹੁਤ ਸਾਰੇ ਕਿੱਤੇ ਕਰਨ ਵਾਲਿਆਂ ਲਿਆ ਕੇ ਅੰਮ੍ਰਿਤਸਰ ਵਿੱਚ ਵਸਾਇਆ, ਆਰਥਿਕ ਮਜ਼ਬੂਤੀ ਲਈ ਸਿੱਖਾਂ ਨੂੰ ਵਪਾਰ ਕਰਨ ਲਈ ਦੂਰ ਦੂਰ ਤੱਕ ਭੇਜਿਆ।

- ਤਰਨ ਤਾਰਨ ਨਗਰ ਵਸਾ ਕੇ ਕੋਹੜੀ ਘਰ ਬਣਵਾ ਕੇ ਦੁਨੀਆਂ ਨੂੰ ਸੰਦੇਸ਼ ਦਿੱਤਾ ਕਿ ਨਫਰਤ ਰੋਗ ਨਾ ਕਰੋ ਰੋਗੀਆਂ ਨਾਲ ਨਹੀਂ।
- ਗੁਰਬਾਣੀ ਦਾ ਪ੍ਰਚਾਰ ਕਰਨ ਲਈ ਗੁਰੁ ਸਾਹਿਬ ਖੁਦ ਬਹੁਤ ਥਾਵਾਂ ਤੇ ਗਏ ਤੇ ਪ੍ਰਚਾਰਕ ਥਾਪੇ।
- ਇਹ ਸਭ ਸਮਝ ਕੇ ਵੀਚਾਰ ਕਰਨੀ ਬਣਦੀ ਹੈ ਕੀ ਅੱਜ ਅਸੀਂ ਗੁਰੂ ਕੋਲੋਂ ਸੇਧ ਲੈ ਕੇ ਚੱਲ ਰਹੇ ਹਾਂ?

ਗੁਰੂ ਅਰਜਨ ਸਾਹਿਬ ਜੀ ਨੇ ਦੋ ਬਹੁਤ ਵੱਡੇ ਕਾਰਜ ਕੀਤੇ ਦੁਨੀਆਂ ਨੂੰ ਸਾਝਾਂ ਉਪਦੇਸ਼ ਦੇਣ ਲਈ ਸਥਾਨ ਦਰਬਾਰ (ਹਰਮੰਦਰ) ਸਾਹਿਬ ਤੇ ਸਰਬਸਾਂਝਾ ਗ੍ਰੰਥ ਗੁਰੂ ਗ੍ਰੰਥ ਸਾਹਿਬ।

ਆਪਾਂ ਕਦੇ ਸੋਚਿਆ? ਹਰਮੰਦਰ ਸਾਹਿਬ ਵਿੱਚ ਗੁਰੂ ਅਰਜਨ ਸਾਹਿਬ ਗੁਰੂ ਨਾਨਕ ਪਾਤਸ਼ਾਹ ਦੀ ਮੂਰਤੀ ਵੀ ਰੱਖ ਸਕਦੇ ਸਨ? ਜਿਵੇਂ ਹੋਰ ਮੰਦਰਾਂ ਵਿੱਚ ਹੁੰਦੀਆਂ ਤੇ ਅੱਜ ਅਖੌਤੀ ਡੇਰੇਦਾਰਾਂ ਨੇ ਵੀ ਰੱਖੀਆਂ ਹੋਈਆਂ ਹਨ।

ਗੁਰੂ ਅਰਜਨ ਸਾਹਿਬ ਜੀ ਨੇ ਇਸ ਤਰ੍ਹਾਂ ਨਹੀਂ ਕੀਤਾ ਉਹਨਾਂ ਰੱਬੀ ਬਾਣੀ ਦਾ ਪ੍ਰਕਾਸ਼ ਕੀਤਾ ਕਿਉਂਕਿ ਉਹ ਕੋਈ ਪੂਜਾ ਦਾ ਸਥਾਨ ਨਹੀਂ ਬਣਾਉਣਾ ਚਹੁੰਦੇ ਸਨ ਬਲਕਿ ਸਾਨੂੰ ਗਿਆਨਵਾਨ ਬਣਾਉਣਾ Educate ਕਰਨਾ ਚਾਹੁੰਦੇ ਸਨ ਤੇ ਮਨੁੱਖੀ ਜੀਵਨ ਦਾ ਮਨੋਰਥ ਸਮਝਾਉਣਾ ਚਾਹੁੰਦੇ, ਤਾਂ ਉਹਨਾਂ ਬਾਣੀ ਦਾ ਪ੍ਰਕਾਸ਼ ਕੀਤਾ ਤੇ ਬਾਣੀ ਪੜ੍ਹਨ ਲਈ ਕਿਹਾ। ਪਰ ਅੱਜ ਕੀ ਅਸੀ ਬਾਣੀ ਪੜ੍ਹ ਰਹੇ ਹਾਂ ਗਿਆਨਵਾਨ ਬਣ ਰਹੇ ਹਾਂ ਜਾ ਗੁਰਦੁਆਰੇ ਕੇਵਲ ਪੂਜਾ ਦੇ ਸਥਾਨ ਬਣ ਕੇ ਤਾਂ ਨਹੀਂ ਰਹਿ ਗਏ?

ਗੁਰੂ ਅਰਜਨ ਸਾਹਿਬ ਜੀ ਵੱਲੋਂ ਕੀਤੇ ਰਹੇ ਕਾਰਜ ਸਮੇਂ ਦੀ ਹਕੂਮਤ, ਪੂਜਾਰੀ ਸ਼੍ਰੇਣੀ ਤੇ ਜ਼ਾਤ ਦੇ ਹੰਕਾਰੀਆਂ ਨੂੰ ਪਸੰਦ ਨਹੀਂ ਸਨ ਉਹਨਾਂ ਕੇ ਕਈ ਚਾਲਾਂ ਚੱਲੀਆਂ ਗੁਰੂ ਅਰਜਨ ਸਾਹਿਬ ਦੀ ਗ੍ਰਿਫਤਾਰ ਹੋਏ ਤੇ ਹਕੂਮਤ ਵੱਲੋਂ ਉਹਨਾਂ ਨੂੰ ਸੱਚ ਦੇ ਸਿਧਾਂਤ ਦਾ ਪ੍ਰਚਾਰ ਬੰਦ ਕਰਨ ਲਈ ਜ਼ੋਰ ਲਾਇਆ ਗਿਆ ਤੇ ਅਨੇਕਾਂ ਤਸੀਹੇ ਦਿੱਤੇ ਅਖੀਰ ਗੁਰੂ ਸਾਹਿਬ ਜੀ ਸ਼ਹੀਦ ਹੋ ਗਏ ਪਰ ਝੂਠ ਅੱਗੇ ਝੁਕੇ ਨਹੀਂ।

ਆਓ, ਅੱਜ ਅਸੀਂ ਗੁਰੂ ਅਰਜਨ ਸਾਹਿਬ ਜੀ ਦੇ ਜੀਵਨ ਦਰਸ਼ਨ ਨੂੰ ਵਿਚਾਰ ਕੇ ਉਹਨਾਂ ਦੇ ਆਸ਼ੇ ਮੁਤਾਬਕ ਚੱਲੀਏ ਤੇ ਵਧੀਆ ਪ੍ਰਵਾਰ ਤੇ ਸਮਾਜ ਸਿਰਜਣ ਵਿੱਚ ਅਪਣਾ ਬਣਦਾ ਯੋਗਦਾਨ ਪਾਈਏ। ਇਹ ਸ਼ਬਦ ਗੁਰਮਤਿ ਕੈਂਪ ਵਿੱਚ ਗੁਰਮਤਿ ਦੀ ਵਿੱਦਿਆ ਲੈਣ ਲਈ ਆਏ ਬੱਚਿਆਂ ਨਾਲ ਦਾਸ ਪ੍ਰਕਾਸ਼ ਸਿੰਘ ਫਿਰੋਜ਼ਪੁਰੀ ਨੇ ਸਾਂਝੇ ਕੀਤੇ...


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top