Share on Facebook

Main News Page

ਹਾਏ ਓਏ ਮੇਰਿਆ ਰੱਬਾ !!!, ਸਿੱਖ ਏਨੇ ਭੋਲ਼ੇ !
-: ਨਿਰਮਲ ਸਿੰਘ ਕੰਧਾਲਵੀ

ਪਾਠਕਾਂ ਨੇ ਮੀਡੀਆ ਵਿਚ ਪੜ੍ਹਿਆ ਸੁਣਿਆ ਹੈ ਕਿ ਹੋਂਦ ਚਿੱਲੜ ਵਿਚ ਕਿਸੇ ਵਿਅਕਤੀ ਨੂੰ ਪੁਰਾਣੇ ਖੰਡਰਾਂ ਵਿਚੋਂ ਬਹੁਤ ਖ਼ਜ਼ਾਨਾ ਮਿਲ਼ਿਆ ਹੈ। ਪਰ ਹੈਰਾਨੀ ਦੀ ਗੱਲ ਹੈ ਕਿ ਇਹ ਖ਼ਜ਼ਾਨਾ ਕਿਸੇ ਨੇ ਵੀ ਦੇਖਿਆ ਨਹੀਂ, ਬਸ ਮੂੰਹ ਜ਼ੁਬਾਨੀ ਹੀ ਗਵਾਹ ਵੀ ਖੜ੍ਹੇ ਕਰ ਲਏ ਗਏ ਹਨ ਕਿ ਖਜ਼ਾਨਾ ਉਹਨਾਂ ਦੇ ਸਾਹਮਣੇ ਕੱਢਿਆ ਗਿਆ ਹੈ

ਸਥਾਨਕ ਥਾਣੇ ਵਾਲ਼ਿਆਂ ਨੂੰ ਇਸ ਖ਼ਜ਼ਾਨੇ ਦੀ ਕੋਈ ਖ਼ਬਰ ਨਹੀਂ। ਜਿਵੇਂ ਇਸ ਖਜ਼ਾਨੇ ਦੀ ਤਫ਼ਸੀਲ ਦਿਤੀ ਗਈ ਹੈ ਉਸ ਹਿਸਾਬ ਨਾਲ਼ ਤਾਂ ਇਹ ਕਰੋੜਾਂ ਰੁਪਏ ਦੇ ਮੁੱਲ ਦਾ ਹੋਵੇਗਾ। ਹੈਰਾਨੀ ਦੀ ਗੱਲ ਹੈ ਕਿ ਕੋਈ ਸਰਕਾਰ, ਕੋਈ ਸਰਕਾਰੀ ਕਰਮਚਾਰੀ ਕੋਈ ਸਿਆਸਤਦਾਨ ਸਰਗਰਮ ਨਹੀਂ ਹੋਇਆ।

ਪਾਠਕਾਂ ਨੂੰ ਯਾਦ ਹੋਵੇਗਾ ਕਿ ਪਿਛਲੇ ਸਾਲ ਭਾਰਤ ਵਿਚ ਇਕ ਸਾਧ ਨੇ ਕਹਿ ਦਿਤਾ ਕਿ ਉਸਨੇ ਸੁਪਨੇ ‘ਚ ਫਲਾਣੇ ਮੰਦਰ ਦੇ ਖੰਡਰਾਤਾਂ ਹੇਠ ਕਰੋੜਾਂ ਅਰਬਾਂ ਦਾ ਖ਼ਜ਼ਾਨਾ ਦੇਖਿਆ ਹੈ। ਬਸ ਫੇਰ ਕੀ ਸੀ ਭਾਰਤ ਸਰਕਾਰ ਦੀ ਸਾਰੀ ਮਸ਼ੀਨਰੀ ਹਰਕਤ ਵਿੱਚ ਆ ਗਈ ਤੇ ਜ਼ਮੀਨ ਪੁਟਾਈ ਕਰਨ ਵਾਲ਼ੀਆਂ ਵੱਡੀਆਂ ਵੱਡੀਆਂ ਮਸ਼ੀਨਾਂ ਨੇ ਉੱਥੇ ਖੌਰੂ ਪੁੱਟ ਦਿਤਾ।

ਤਰਕਸ਼ੀਲ ਲੋਕ ਸਰਕਾਰ ਦੀ ਕਮਅਕਲੀ ‘ਤੇ ਹੱਸ ਰਹੇ ਸਨ, ਪਰ ਸਰਕਾਰ ਖ਼ਜ਼ਾਨੇ ਦੇ ਲਾਲਚ ਵਿਚ ਕੁਝ ਦੇਰ ਡਟੀ ਰਹੀ। ਜਦੋਂ ਚਾਰੇ ਸਿਰੇ ਨਿਰਾਸ਼ਾ ਪੱਲੇ ਪਈ, ਤਾਂ ਸ਼ਰਮਿੰਦੀ ਹੋ ਕੇ ਟੋਏ ਪੂਰ ਕੇ ਆ ਗਈ। ਲੌਟ ਕੇ ਬੁੱਧੂ ਘਰ ਕੋ ਆਏ।

ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇ ਹੋਂਦ ਚਿੱਲੜ ਵਿਚ ਸਚਮੁੱਚ ਹੀ ਖ਼ਜ਼ਾਨਾ ਮਿਲ਼ਿਆ ਹੈ, ਤਾਂ ਸਰਕਾਰ ਹਰਕਤ ਵਿਚ ਕਿਉਂ ਨਹੀਂ ਆਈ? ਕਿਉਂ ਉਸ ਇਲਾਕੇ ਨੂੰ ਸੀਲ ਨਹੀਂ ਕੀਤਾ ਗਿਆ? ਸਿੱਖ ਵੀ ਖ਼ਜ਼ਾਨਾ ਮਿਲਣ ਦੇ ਹੀ ਬਿਆਨ ਦੇਈ ਜਾ ਰਹੇ ਹਨ।

ਅਸਲ ਚੱਕਰ ਇਹ ਹੈ ਕਿ ਸਰਕਾਰ ਉਸ ਜਗ੍ਹਾ ਦਾ ਖੁਰਾ ਖੋਜ ਮਿਟਾਉਣਾ ਚਾਹੁੰਦੀ ਹੈ। ਪੁਰਾਣੇ ਖੰਡਰ, ਜਿਹਨਾਂ ਨੂੰ ਦੇਖ ਕੇ ਆਉਣ ਵਾਲ਼ੀਆਂ ਸਿੱਖ ਨਸਲਾਂ ਨੇ ਸਿੱਖਾਂ ਦੀ ਨਸਲਕੁਸ਼ੀ ਨੂੰ ਯਾਦ ਕਰਨਾ ਸੀ, ਖ਼ਤਮ ਕਰਨਾ ਚਾਹੁੰਦੀ ਹੈ। ਨਾ ਰਹੇ ਬਾਂਸ ਨਾ ਵੱਜੇ ਬੰਸਰੀ। ਖ਼ਜ਼ਾਨੇ ਦੇ ਲਾਲਚ ਵਿਚ ਹੀ ਲੋਕ ਨੀਹਾਂ ਪੁੱਟ ਪੁੱਟ ਕੇ ਸਭ ਨੇਸਤੋ-ਨਾਬੂਦ ਕਰੀ ਜਾਂਦੇ ਹਨ।

ਸਿੱਖ ਇਸ ਗੱਲ ਨੂੰ ਸਮਝਣ ਵਿਚ ਅਸਮਰੱਥ ਹਨ, ਕਿ ਦੁਸ਼ਮਣ ਆਪ ਇਹ ਕੰਮ ਕਰਨ ਦੀ ਬਜਾਇ ਲੋਕਾਂ ਪਾਸੋਂ ਕਰਵਾ ਰਿਹਾ ਹੈ। ਸਿੱਖੋ ਜਾਗੋ।


ਟਿੱਪਣੀ: ਨਿਰਮਲ ਸਿੰਘ ਕੰਧਾਲਵੀ ਜੀ ਨੇ ਤਾਂ "ਭੋਲੇ" ਲਫ਼ਜ਼ ਵਰਤਿਆ ਹੈ, ਇਹ ਉਨ੍ਹਾਂ ਦਾ ਵਡੱਪਣ ਹੈ, ਪਰ ਅਸਲ 'ਚ ਹੁਣ ਸਿੱਖ ਅਖਵਾਉਣ ਵਾਲੇ ਭੋਲ਼ੇ ਨਹੀਂ ਰਹਿ ਗਏ... ਇਹ ਅਕਲੋਂ ਪੈਦਲ, ਮੂਰਖ ਹਨ...

- ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top