Share on Facebook

Main News Page

ਟੀ. ਸ਼ਰਟਾਂ 'ਤੇ ਛਪੀ ਭਿੰਡਰਾਵਾਲ਼ਿਆਂ ਦੀ ਤਸਵੀਰ ਦੇ ਸਬੰਧਿਤ ਕੇਸ ਦਾ ਚਲਾਣ 26 ਮਈ ਨੂੰ ਹੋਵੇਗਾ ਪੇਸ਼
ਟੀ. ਸ਼ਰਟਾਂ 'ਤੇ ਭਿੰਡਰਾਂਵਾਲ਼ਿਆਂ ਦੀ ਤਸਵੀਰ ਲਗਾਉਣਾ ਕੋਈ ਗੁਨਾਹ ਨਹੀਂ
-: ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ

24 ਮਈ 2015: ਸ਼ਿਵ ਸੈਨਾ ਦੇ ਪ੍ਰਧਾਨ ਦੀ ਸਿਕਾਇਤ ਤੇ ਸਲੇਮਟਾਬਰੀ ਪੁਲਿਸ ਵਲੋਂ ਵਿੱਕੀ ਗਾਰਮੈਂਟ ਤੋਂ 1000 ਦੇ ਕਰੀਬ ਟੀ ਸ਼ਰਟਾਂ ਫੜੀਆਂ ਸਨ। ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਟੀ. ਸ਼ਰਟਾਂ 'ਤੇ ਭਿੰਡਰਾਂਵਾਲ਼ਿਆਂ ਦੀ ਤਸਵੀਰ ਛਪੀ ਹੈ ਜੋ ਕਿ ਗੁਨਾਹ ਹੈ। ਪੁਲਿਸ ਦੀ ਕਹਾਣੀ ਮੁਤਾਬਕ ਇਹ ਟੀ. ਸ਼ਰਟਾਂ 1984 ਸਿੱਖ ਕਤਲੇਆਮ ਦੇ ਗਵਾਹ ਪਿੰਡ ਹੋਦ ਚਿੱਲੜ ਕਾਂਡ ਨੂੰ ਉਜਾਗਰ ਕਰਨ ਵਾਲ਼ੇ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਦੀਆਂ ਹਨ।

ਪੁਲਿਸ ਵਲੋ ਇਹਨਾ ਟੀ. ਸ਼ਰਟਾਂ ਨਾਲ਼ ਸਬੰਧਿਤ ਕੇਸ ਗਿਆਸਪੁਰਾ ਤੇ ਦਸੰਬਰ 2011 ਵਿੱਚ ਦਰਜ ਕੀਤਾ ਗਿਆ ਸੀ। ਚੇਤੇ ਰਹੇ ਇਸ ਕੇਸ ਵਿੱਚ ਇੰਜੀ. ਗਿਆਸਪੁਰਾ ਨੂੰ ਹਾਈ ਕੋਰਟ ਤੋਂ ਜਮਾਨਤ ਮਿਲ਼ੀ ਹੋਈ ਹੈ ਅਤੇ ਉਹਨਾਂ ਦਾ ਕੇਸ ਕਿ ਟੀ. ਸ਼ਰਟਾਂ 'ਤੇ ਭਿੰਡਰਾਂਵਾਲ਼ਿਆਂ ਦੀ ਤਸਵੀਰ ਲਗਾਉਣਾ ਕੋਈ ਗੁਨਾਹ ਨਹੀਂ ਹਾਈਕੋਰਟ ਵਲੋਂ ਅਡਮਿਟ ਕੀਤਾ ਹੋਇਆ ਹੈ।

ਇਸ ਸਬੰਧੀ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਦਾ ਕਹਿਣਾ ਹੈ ਕਿ ਉਸ ਦੀ ਵਿੱਕੀ ਗਾਰਮੈਂਟ ਨਾਮ ਦੀ ਕੋਈ ਗਾਰਮੈਂਟ ਦੀ ਫੈਕਟਰੀ ਨਹੀਂ। ਵਿੱਕੀ ਗਾਰਮੈਂਟ ਕਿਸੇ ਹਿੰਦੂ ਵੀਰ ਦੀ ਫੈਕਟਰੀ ਹੈ। ਉਹ ਸਿੱਖਾਂ ਦੀ ਨਸਲਕੁਸ਼ੀ ਜਿਹੜੀ ਨਵੰਬਰ 1984 ਵਿੱਚ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋਈ ਉਹਨਾਂ ਨੂੰ ਇੰਨਸਾਫ ਦਿਲਵਾਉਣ ਲਈ ਲੜ ਰਹੇ ਹਨ ਇਹ ਗੱਲ ਹਿੰਦੂ ਮੁਤੱਸਵੀਆਂ ਦੇ ਹਜ਼ਮ ਨਹੀਂ ਹੁੰਦੀ ਅਤੇ ਉਸ ਨੂੰ ਉਹਨਾਂ ਦੇ ਨਿਸ਼ਾਨੇ ਤੋਂ ਭਟਕਾਉਣ ਲਈ ਅਜਿਹੇ ਝੂਠੇ ਕੇਸਾਂ ਵਿੱਚ ਉਲਝਾਉਣਾ ਚਾਹੁੰਦੇ ਹਨ। ਉਹਨਾ ਕਿਹਾ ਕਿ ਬੇਸ਼ੱਕ ਇਹ ਫੈਕਟਰੀ ਉਹਨਾਂ ਦੀ ਨਹੀਂ ਹੈ ਅਤੇ ਨਾ ਹੀ ਟੀ. ਸਰਟਾਂ ਨਾਲ਼ ਉਸ ਦਾ ਕੋਈ ਸਬੰਧ ਹੈ, ਪਰ ਫਿਰ ਵੀ ਉਹ ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ਿਆਂ ਨੂੰ ਆਪਣਾ ਕੌਮੀ ਨਾਇਕ ਮੰਨਦੇ ਹਨ ਅਤੇ ਉਹਨਾਂ ਖਾਤਰ ਉਹ ਕੋਈ ਵੀ ਕੁਰਬਾਨੀ ਕਰਨ ਲਈ ਤਿਆਰ ਹਨ, ਅਜਿਹੇ ਝੂਠੇ ਕੇਸ ਉਹਨਾਂ ਨੂੰ ਉਹਨਾਂ ਦੀ ਟੀਮ ਦੁਆਰਾ ਲੜੀ ਜਾ ਰਹੀ ਇੰਨਸਾਫ ਦੀ ਲੜਾਈ ਵਿੱਚ ਰੋੜਾ ਨਹੀਂ ਬਣਨ ਦੇਣਗੇ।

ਇਸ 'ਤੇ ਪ੍ਰਤੀਕ੍ਰਮ ਕਰਦਿਆਂ ਉਹਨਾਂ ਦੇ ਵਕੀਲ ਬਰਜਿੰਦਰ ਸਿੰਘ ਲੂੰਬਾ ਦਾ ਕਹਿਣਾ ਹੈ ਕਿ ਲੋਕਤੰਤਰਿਕ ਭਾਰਤ ਵਿੱਚ ਟੀ. ਸ਼ਰਟਾਂ ਤੇ ਕਿਸੇ ਦੀਆਂ ਵੀ ਤਸਵੀਰਾਂ ਲਗਾਉਣਾ ਕੋਈ ਗੁਨਾਹ ਨਹੀਂ, ਇਸੇ ਪੁਆਇੰਟ ਤੇ ਉਹਨਾਂ ਦੇ ਕਲਾਇੰਟ ਨੂੰ ਜਮਾਨਤ ਮਿਲ਼ੀ ਹੈ। ਉਹ ਇਹ ਕੇਸ ਹਾਈਕੋਰਟ ਵਿੱਚ ਲੜ ਰਹੇ ਹਨ ਕਿ ਟੀ. ਸ਼ਰਟਾਂ 'ਤੇ ਗੱਡੀਆਂ ਤੇ ਜਾਂ ਕਿਸੇ ਦੀ ਪ੍ਰਾਈਵੇਟ ਪ੍ਰਾਪਰਟੀ 'ਤੇ ਕਿਤੇ ਵੀ ਕੋਈ ਵੀ ਤਸਵੀਰ ਲਗਾਈ ਜਾ ਸਕਦੀ ਹੈ। ਸ .ਗਿਆਸਪੁਰਾ ਕਿਉਂਕਿ ਸਿੱਖ ਹੱਕਾਂ ਲਈ ਲੜ ਰਹੇ ਹਨ ਉਹਨਾਂ ਨੂੰ ਜਾਣ ਬੁੱਝ ਕੇ ਫਸਾਇਆ ਜਾ ਰਿਹਾ ਹੈ ਅਤੇ ਹਾਈ ਕੋਰਟ ਨੇ ਇਸੇ ਟੈਕਨੀਕਲ ਪੁਆਇੰਟ ਤੇ ਉਹਨਾ ਦਾ ਕੇਸ ਐਡਮਿਟ ਵੀ ਕੀਤਾ ਹੈ। ਉਹਨਾਂ ਨੂੰ ਇੰਨਸਾਫ ਜ਼ਰੂਰ ਮਿਲ਼ੇਗਾ।

ਇਸ 'ਤੇ ਪ੍ਰਤੀਕ੍ਰਮ ਦਿੰਦਿਆਂ ਅਕਾਲ ਸਹਾਇ ਸਿੱਖ ਜਥੇਬੰਦੀ ਦੇ ਕੌਮੀ ਪ੍ਰਧਾਨ ਭਾਈ ਦਰਸਨ ਸਿੰਘ ਘੋਲੀਆ, ਸਰਬੱਤ ਖਾਲਸਾ ਲਹਿਰ ਤੋਂ ਬਲਜੀਤ ਸਿੰਘ ਕਾਲ਼ਾਨੰਗਲ, ਜੋਗਾ ਸਿੰਘ, ਪਰਿਤਪਾਲ ਸਿੰਘ, ਨਿਰਵੈਰ ਸੇਵਾ ਮਿਸ਼ਨ ਅਤੇ ਹੋਰ ਨੌਜੁਆਨ ਜਥੇਬੰਦੀਆਂ ਨੇ ਨੌਜੁਆਨਾ ਨੂੰ ਅਪੀਲ ਕੀਤੀ ਕਿ ਉਹ ਜੇ ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ਿਆਂ ਨੂੰ ਪਿਆਰ ਕਰਦੇ ਹਨ ਤਾਂ ਉਹ ਮੰਗਲਵਾਰ ਨੂੰ ਲੁਧਿਆਣਾ ਕਚਿਹਿਰੀਆਂ ਵਿੱਚ ਸਵੇਰੇ 10 ਵਜੇ ਭਿੰਡਰਾਂਵਾਲ਼ਿਆਂ ਦੀ ਤਸਵੀਰ ਵਾਲ਼ੀਆਂ ਟੀ. ਸ਼ਰਟਾਂ ਪਾ ਕੇ ਆਉਣ। ਸੋਚਣ ਦੀ ਗੱਲ ਹੈ ਕਿ ਪੁਲਿਸ ਪ੍ਰਸਾਸਨ ਨੇ ਚਲਾਣ ਪੇਸ਼ ਕਰਨ ਦਾ ਏਹੋ ਮਹੀਨਾ ਕਿਉਂ ਚੁੱਣਿਆ। ਉਹਨਾ ਕਿਹਾ ਕਿ ਪ੍ਰਸਾਸਨ ਸਿੱਖ ਨੌਜੁਆਨਾ ਨੂੰ ਡਰਾਉਣਾ ਚਾਹੁੰਦਾ ਹੈ ਤਾਂ ਜੋ 6 ਜੂਨ ਘੱਲੂਘਾਰੇ ਨਾਲ਼ ਸਬੰਧਿਤ ਪ੍ਰੋਗਰਾਮ ਹਿੰਦੂ ਜਥੇਬੰਦੀਆਂ ਦੀ ਸ਼ਹਿ 'ਤੇ ਵਿਘਨ ਪਾਇਆ ਜਾ ਸਕੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top