ਜ਼ਰਾ
ਸੋਚੋ!!! ਸਿੱਖ ਦਾ ਗੁਰੂ ਸ੍ਰੀ ਗੁਰੁ ਗ੍ਰੰਥ ਸਾਹਿਬ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ
ਲਗ ਭਗ 56 ਵਾਰ "ਪੰਥ",
6 ਵਾਰ "ਪੰਥਾ" ਸ਼ਬਦ ਹੈ, ਜਿਸਦਾ ਭਾਵ ਹੈ ਰਸਤਾ, 3
ਵਾਰ ਪੰਥੀ ਸ਼ਬਦ ਹੈ, ਜਿਸਦਾ ਅਰਥ ਹੈ ਰਸਤੇ 'ਤੇ ਚਲਣ ਵਾਲਾ ਮੁਸਾਫਰ,
ਗੁਰਸਿਖ ਮੀਤ ਚਲਹੁ ਗੁਰ ਚਾਲੀ ॥ (ਗੁਰੂ ਦਾ ਬਖਸ਼ਿਆ
ਸਿਧਾਂਤ ਹੀ ਗੁਰ ਚਾਲੀ, ਗੁਰੁ ਪੰਥ ਹੈ) ਸ੍ਰੀ ਗੁਰੁ ਗ੍ਰੰਥ ਸਾਹਿਬ ਵਿਚ ਇਸ ਪੰਥ ਸ਼ਬਦ ਦਾ
ਹੋਰ ਕੋਈ ਭਾਵ ਨਹੀਂ ਹੈ।
ਪਰ ਜ਼ਰਾ ਸੋਚੋ,
ਕਿਸ ਸਾਜਸ਼ ਅਧੀਨ ਗੁਰ ਗ੍ਰੰਥ ਸਾਹਿਬ ਜੀ ਦੇ ਫੈਸਲੇ ਦੇ ਉਲਟ ਕੁਛ ਤਿਆਰ ਬਰ ਤਿਆਰ ਸਿੱਖਾਂ
ਦੇ ਸਮੂੰਹ ਨੂੰ ਗੁਰੂ ਪੰਥ ਦਾ ਨਾਮ ਦੇ ਦਿਤਾ ਗਿਆ।
ਸਿਖਾ ਕੰਨਿ ਚੜਾਈਆ ਗੁਰੁ ਬ੍ਰਾਹਮਣੁ ਥਿਆ ॥... ਕਦੀ
ਬ੍ਰਾਹਮਣ ਦੇਹ ਧਾਰੀ ਗੁਰੂ ਬਣ ਬੈਠਾ ਸੀ ਅਤੇ ਸਾਰੀ ਹਿੰਦੂ ਜਨਤਾ ਨੂੰ ਆਪਣੇ ਹੁਕਮ ਦਾ
ਗ਼ੁਲਾਮ ਕਰ ਲਿਆ ਸੀ। ਬ੍ਰਾਹਮਣ ਦੇ ਹੁਕਮ ਬਿਨਾ ਹਿੰਦੂ ਦੇ ਘਰ ਪੱਤਾ ਨਹੀਂ ਸੀ ਝੁਲਦਾ, ਹਰ
ਹਾਲਤ ਬ੍ਰਾਹਮਣ ਨੂੰ ਖੁਸ਼ ਰੱਖਨਾ ਜ਼ਰੂਰੀ ਸੀ।
ਬਾ-ਐਨ ਇਸੇ ਤਰ੍ਹਾਂ ਬੜੀ ਸਾਜਸ਼ ਨਾਲ
ਗੁਰੂ ਸਿਧਾਂਤ ਨੂੰ "ਗੁਰੂ ਪੰਥ" ਪ੍ਰਚਾਰਨ ਦੀ ਥਾਵੇਂ, ਕੁਛ ਖਾਸ ਵਿਅਕਤੀਆਂ ਦੇ ਸਮੂਹ
ਨੂੰ ਗੁਰੂ ਪੰਥ ਦਾ ਨਾਮ ਦੇਕੇ ਪ੍ਰਚਾਰਿਆ ਗਿਆ।
ਨਤੀਜਾ ਇਹ ਹੋਇਆ ਕਿ ਅੱਜ ਸਿੱਖੀ ਲਈ ਜੱਲਾਦ ਬਣ ਚੁਕੇ ਕੁਛ
ਲੋਕਾਂ ਨੂੰ ਗੁਰੂ ਪੰਥ ਮੰਨਿਆ ਜਾ ਰਿਹਾ ਹੈ, ਉਨ੍ਹਾਂ ਵਲੋਂ ਕੀਤੇ ਗਏ ਕੁਫਰ ਫੈਸਲਿਆਂ
ਨੂੰ ਗੁਰੂ ਪੰਥ ਦੇ ਫੈਸਲੇ ਆਖ ਕੇ ਸਿਰ ਝੁਕਾਇਆ ਜਾ ਰਿਹਾ ਹੈ, ਇਉਂ ਸਿੱਖੀ ਕੁਛ ਪਦਵੀਆਂ
'ਤੇ ਬੈਠੇ ਕੇਸਾਧਾਰੀ ਬ੍ਰਾਹਮਣਾਂ ਦੀ ਗੁਲਾਮੀ ਕਬੂਲ ਕਰ ਚੁਕੀ ਹੈ।
ਇਸ ਲਈ ਸਿੰਘੋ ਇਸ ਬ੍ਰਾਹਮਣੀ ਗੁਲਾਮੀ ਦੇ ਸੰਗਲ ਤੋੜੋ, ਅਤੇ ਵਿਸ਼ਵਾਸ਼ ਕਰੋ ਗੁਰੂ ਗ੍ਰੰਥ
ਹੀ ਗੁਰੂ ਪੰਥ ਹੈ, ਕੋਈ ਹੋਰ ਦੇਹ ਧਾਰੀ ਵਿਅਕਤੀ ਗੁਰੂ ਪੰਥ ਹੋ ਹੀ ਨਹੀਂ ਸਕਦਾ।