ਸ਼ਹੀਦਾਂ
ਦੇ ਸਿਰਤਾਜ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਸਬੰਧੀ
ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ ਸ਼੍ਰੋਮਣੀ ਕਮੇਟੀ ਪਿਛਲੇ ਸਾਲਾਂ ਦੀ ਤਰ੍ਹਾਂ
ਇਸ ਸਾਲ ਵੀ ਜਥਾ ਨਹੀਂ ਭੇਜ ਸਕੇਗੀ।
ਪਿਛਲੇ ਕਈ ਸਾਲਾਂ ਤੋਂ ਦੋਵਾਂ ਕਮੇਟੀਆਂ ਵੱਲੋਂ ਵੱਖ-ਵੱਖ ਕੈਲੰਡਰਾਂ ਮੁਤਾਬਕ ਸ਼ਹੀਦੀ
ਦਿਹਾੜਾ ਮਨਾਉਣ ਕਾਰਨ ਪੈਦਾ ਹੋਈ ਸਮੱਸਿਆ ਦਾ ਨੇੜ ਭਵਿੱਖ ਵਿੱਚ ਵੀ ਕੋਈ ਹਲ ਨਜ਼ਰ ਨਹੀਂ ਆ
ਰਿਹਾ। ਸ਼੍ਰੋਮਣੀ ਕਮੇਟੀ ਚੰਦਰ ਸੂਰਜੀ
ਬਿਕ੍ਰਮੀ ਕੈਲੰਡਰ
ਮੁਤਾਬਕ ਜੇਠ ਸੁਦੀ 4 ਨੂੰ ਸ਼ਹੀਦੀ ਦਿਹਾੜਾ ਮਨਾ ਰਹੀ ਹੈ ਜੋ ਕਿ 22 ਮਈ ਦਿਨ ਸ਼ੁੱਕਰਵਾਰ
ਨੂੰ ਆਉਂਦਾ ਹੈ ਜਦੋਂ ਕਿ ਪਾਕਿਸਤਾਨ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਨਾਨਕਸ਼ਾਹੀ
ਕੈਲੰਡਰ ਮੁਤਾਬਕ
2
ਹਾੜ/16
ਜੂਨ ਦਿਨ ਮੰਗਲਵਾਰ ਨੂੰ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ।
ਇਤਿਹਾਸਕ ਵਸੀਲਿਆਂ ਮੁਤਾਬਕ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ
2
ਹਾੜ,
ਜੇਠ
ਸੁਦੀ
4
ਬਿਕ੍ਰਮੀ ਸੰਮਤ
1663ਬਿਕ੍ਰਮੀ
ਮੁਤਾਬਕ
30
ਮਈ
ਸੰਨ
1606
ਯੂਲੀਅਨ ਦਿਨ ਸ਼ੁੱਕਰਵਾਰ ਨੂੰ ਹੋਈ ਸੀ। ਇਨ੍ਹਾਂ ਵਿਚੋਂ ਇਕ ਤਾਰੀਖ
2
ਹਾੜ,
ਸੂਰਜੀ ਬਿਕ੍ਰਮੀ ਕੈਲੰਡਰ ਦੀ ਹੈ ਅਤੇ ਦੂਜੀ ਜੇਠ ਸੁਦੀ
4,
ਚੰਦਰ
ਸੂਰਜੀ ਕੈਲੰਡਰ ਦੀ ਹੈ। ਭਾਵੇ ਅੱਜ ਤੋਂ
409
ਸਾਲ ਪਹਿਲਾ,
ਇਹ
ਦੋਵੇਂ ਤਾਰੀਖਾਂ (2
ਹਾੜ
ਅਤੇ ਜੇਠ ਸੁਦੀ
4)
ਇਕ
ਦਿਨ ਹੀ ਆਈਆਂ ਸਨ,
ਪਰ ਹਰ ਸਾਲ ਅਜੇਹਾ ਨਹੀਂ ਹੁੰਦਾ।
1663
ਬਿਕ੍ਰਮੀ ਤੋਂ ਪਿਛੋਂ ਇਹ ਦੋਵੇਂ ਤਾਰੀਖਾਂ
1682
ਬਿਕ੍ਰਮੀ ਨੂੰ ਇਕੱਠੀਆਂ ਆਈਆਂ ਸਨ।
2010
ਈ: ਵਿਚ ਵੀ ਇਹ ਦੋਵੇਂ ਤਾਰੀਖਾਂ ਇਕੋ ਦਿਨ,
16
ਜੂਨ
ਨੂੰ ਹੀ ਸਨ। ਅੱਜ ਇਨ੍ਹਾਂ ਦੋ ਤਾਰੀਖਾਂ
`ਚ
ਇਕ ਤਾਰੀਖ ਦੀ ਚੋਣ ਕਰਨੀ ਸਮੱਸਿਆ ਬਣ ਗਈ ਹੈ। ਇਹ ਸਮੱਸਿਆ ਕਿਸੇ ਹੋਰ ਨੇ ਨਹੀਂ ਸਗੋਂ
ਖ਼ੁਦ ਸ਼੍ਰੋਮਣੀ ਕਮੇਟੀ ਨੇ ਇਕ ਖਾਸ ਧਿਰ ਨੂੰ ਸਿਆਸੀ ਲਾਭ ਪਹੁੰਚਾਉਣ ਲਈ ਖ਼ੁਦ ਪੈਦਾ ਕੀਤੀ
ਹੈ। ਆਓ,
ਦਿਨੋ-ਦਿਨ ਗੰਭੀਰ ਹੁੰਦੀ ਜਾ ਰਹੀ ਇਸ ਸਮੱਸਿਆ ਬਾਰੇ ਮੁੱਢਲੀ ਜਾਣਕਾਰੀ
ਸਾਂਝੀ ਕਰੀਏ।
ਧਰਤੀ ਆਪਣੇ ਧੁਰੇ ਦੁਵਾਲੇ ਘੁੰਮਦੀ ਹੈ ਇਸ ਦਾ ਇਕ ਚੱਕਰ
24
ਘੰਟੇ
ਵਿਚ ਪੂਰਾ ਹੁੰਦਾ ਹੈ। ਕੈਲੰਡਰ
`ਚ
ਇਸ ਨੂੰ ਇਕ ਦਿਨ ਗਿਣਿਆ ਜਾਂਦਾ ਹੈ। ਧਰਤੀ ਸੂਰਜ ਦੇ ਦੁਵਾਲੇ ਵੀ ਘੁੰਮਦੀ ਹੈ,
ਇਹ
ਚੱਕਰ
365.2422
ਦਿਨਾਂ ਵਿਚ ਪੂਰਾ ਹੁੰਦਾ ਹੈ। ਇਸ ਨੂੰ ਰੁੱਤੀ ਸਾਲ ਕਿਹਾ ਜਾਂਦਾ ਹੈ। ਚੰਦ ਧਰਤੀ ਦੇ
ਦੁਵਾਲੇ ਘੁੰਮਦਾ ਹੈ ਇਹ ਚੱਕਰ 29.53 ਦਿਨਾਂ ਵਿਚ ਪੂਰਾ ਹੁੰਦਾ ਹੈ। ਇਸ ਨੂੰ ਚੰਦ ਇਕ
ਮਹੀਨਾ ਗਿਣਿਆ ਜਾਂਦਾ ਹੈ। ਚੰਦ ਦੇ ਸਧਾਰਨ ਸਾਲ ਵਿੱਚ 12 ਮਹੀਨੇ ਅਤੇ 354 ਦਿਨ ਹੁੰਦੇ
ਹਨ। ਭਾਵ ਚੰਦ ਦਾ ਇਕ ਸਾਲ ਸੂਰਜੀ ਸਾਲ ਤੋਂ ਲੱਗ-ਭੱਗ
11
ਦਿਨ
ਛੋਟਾ ਹੁੰਦਾ ਹੈ। ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਧੁਮੱਕੜਸ਼ਾਹੀ ਕੈਲੰਡਰ ਜੇਠ
ਸੁਦੀ
4, 2011
ਵਿਚ
5
ਜੂਨ
(22
ਜੇਠ)
ਨੂੰ ਆਇਆ ਸੀ।
2012
ਵਿਚ
ਉਸ ਤੋਂ
11
ਦਿਨ
ਪਹਿਲਾਂ
25
ਮਈ (12
ਜੇਠ)
ਆਇਆ ਸੀ। ਇਸ ਹਿਸਾਬ ਨਾਲ ਤਾਂ ਇਹ
2013
ਵਿਚ
ਇਹ ਦਿਹਾੜਾ
14
ਮਈ (1
ਜੇਠ)
ਨੂੰ ਆਉਣਾ ਚਾਹੀਦਾ ਸੀ ਪਰ ਇਸ ਸਾਲ ਇਹ ਦਿਹਾੜਾ
14
ਮਈ
ਨੂੰ ਨਹੀਂ ਸਗੋਂ
12
ਜੂਨ
(30
ਜੇਠ)
ਨੂੰ ਆਇਆ ਸੀ। ਅਜੇਹਾ ਕਿਓ? ਚੰਦ
ਦਾ ਸਾਲ,
ਜੋ
ਸੂਰਜੀ ਸਾਲ ਨਾਲੋਂ
11
ਦਿਨ
ਛੋਟਾ ਹੈ,
ਇਕ
ਸਾਲ
`ਚ
11
ਦਿਨ,
ਦੋ
ਸਾਲਾ ਵਿਚ
22
ਦਿਨ
ਸੂਰਜੀ ਸਾਲ ਤੋਂ ਪਿਛੇ ਰਹਿ ਗਿਆ ਜਾਂਦਾ ਹੈ ਤਾਂ
ਇਸ
ਨੂੰ ਸੂਰਜੀ ਸਾਲ ਦੇ ਨੇੜੇ-ਤੇੜੇ ਰੱਖਣ ਲਈ ਇਸ ਵਿਚ ਇਕ ਮਹੀਨਾ ਹੋਰ ਜੋੜ ਦਿੱਤਾ ਜਾਂਦਾ
ਹੈ,
2012
ਵਿਚ
ਚੰਦ ਦੇ ਸਾਲ ਦੇ
13
ਮਹੀਨੇ ਸਨ। (ਭਾਦੋਂ ਦੇ ਦੋ ਮਹੀਨੇ ਸਨ)
19
ਸਾਲਾਂ ਵਿਚ ਚੰਦ ਦੇ
7
ਸਾਲ,
13
ਮਹੀਨਿਆਂ ਦੇ ਹੁੰਦੇ ਹਨ। ਇਹ ਤੇਰਵਾਂ ਮਹੀਨਾ ਜਿਸ ਨੂੰ ਲੌਂਦ ਦਾ ਮਹੀਨਾ ਕਿਹਾ ਜਾਂਦਾ
ਹੈ। ਹਿੰਦੂ ਮਤ ਅਨੁਸਾਰ ਇਹ ਮਹੀਨਾ ਮਾੜਾ ਹੁੰਦਾ ਹੈ। ਇਸ ਵਿੱਚ ਕੋਈ ਸ਼ੁਭ ਕੰਮ ਨਹੀਂ
ਕੀਤਾ ਜਾ ਸਕਦਾ। ਲੌਂਦ ਦੇ ਮਹੀਨੇ ਤੋਂ ਪਿਛੋਂ ਆਉਣ ਵਾਲੇ ਸਾਰੇ ਦਿਹਾੜੇ ਦਿਨ ਪੱਛੜ ਕੇ
ਆਉਂਦੇ ਹਨ।
2013
ਵਿਚ,
ਜਿਹੜਾ ਦਿਹਾੜਾ
14
ਮਈ
ਨੂੰ ਆਉਣਾ ਚਾਹੀਦਾ ਸੀ ਉਹ
12
ਜੂਨ
ਨੂੰ ਆਇਆ ਸੀ। ਹੁਣ ਫੇਰ ਚੰਦ ਦੇ ਸਾਲ ਲੰਬਾਈ ਮੁਤਾਬਕ ਸ਼ਹੀਦੀ ਦਿਹਾੜਾ
2014 `ਚ
11
ਦਿਨ
ਪਹਿਲਾ ਭਾਵ
1
ਜੂਨ
ਨੂੰ ਆਇਆ ਸੀ ਅਤੇ ਹੁਣ ਇਹ 2015 ਵਿੱਚ ਉਸ ਤੋਂ 11 ਪਹਿਲਾ ਭਾਵ
22
ਮਈ
2015
ਨੂੰ
ਆਵੇਗਾ।
ਸ਼੍ਰੋਮਣੀ ਕਮੇਟੀ ਵੱਲੋਂ ਸੋਧਾਂ ਦੇ ਨਾਮ ਦੇ ਵਿਗਾੜੇ ਗਏ ਕੈਲੰਡਰ,
ਧੁਮੱਕੜਸ਼ਾਹੀ ਨੂੰ
14
ਮਾਰਚ
2010 `ਚ
ਲਾਗੂ ਕੀਤਾ ਗਿਆ ਸੀ,
ਪਰ ਉਸ ਸਾਲ ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ
ਪਾਕਿਸਤਾਨ ਭੇਜੇ ਜਾਣ ਵਾਲੇ ਜਥੇ ਨੂੰ ਕੋਈ ਸਮੱਸਿਆ ਨਹੀਂ ਸੀ ਆਈ। ਕਿਉਂਕਿ
2010
ਵਿੱਚ
ਜੇਠ ਸੁਦੀ 4 ਅਤੇ 2 ਹਾੜ, ਦੋਵੇਂ ਤਰੀਖਾਂ
16
ਜੂਨ
ਨੂੰ ਹੀ ਆਈਆਂ ਸਨ। ਸ਼੍ਰੋਮਣੀ ਕਮੇਟੀ ਵੱਲੋਂ ਧੁਮੱਕੜਸ਼ਾਹੀ ਕੈਲੰਡਰ ਲਾਗੂ ਕਰਨ ਕਾਰਨ,
2011,
2012, 2013 ਅਤੇ 2014 ਵਿਚ ਆਪਣਾ ਜਥਾ ਪਾਕਿਸਤਾਨ ਨਹੀਂ ਸੀ ਭੇਜ ਸਕੀ। ਪਾਕਿਸਤਾਨ
`ਚ
ਨਾਨਕਸ਼ਾਹੀ ਕੈਲੰਡਰ ਲਾਗੂ ਹੈ। ਉਥੇ ਹਰ ਸਾਲ
2
ਹਾੜ/16
ਜੂਨ
ਨੂੰ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ। ਇਸ ਕਰਕੇ ਪਾਕਿਸਤਾਨੀ ਸਫਾਰਤਖ਼ਾਨੇ ਵੱਲੋਂ
ਸ਼੍ਰੋਮਣੀ ਕਮੇਟੀ ਦੇ ਜਥੇ ਨੂੰ ਕਿਸੇ ਹੋਰ ਤਾਰੀਖ ਲਈ ਵੀਜੇ ਦੇਣ ਤੋਂ ਇਨਕਾਰ ਕਰ ਦਿੱਤਾ
ਜਾਂਦਾ ਸੀ। ਜਦੋਂ ਕਿ ਦਿੱਲੀ ਕਮੇਟੀ ਦੇ ਜਥੇ ਨੂੰ ਵੀਜ਼ਾ ਦੇ ਦਿੱਤਾ ਜਾਂਦਾ ਸੀ।
ਕਿਉਂਕਿ ਦਿੱਲੀ ਕਮੇਟੀ ਵੱਲੋਂ ਨਾਨਕਸ਼ਾਹੀ ਕੈਲੰਡਰ ਨੂੰ ਮਾਨਤਾ ਦਿੱਤੀ ਗਈ ਸੀ। ਪਰ
ਜਦੋਂ
ਦਿੱਲੀ ਕਮੇਟੀ ਦਾ ਪ੍ਰਬੰਧ ਸਰਨਾ ਗਰੁਪ ਤੋਂ ਬਦਲ ਕੇ ਬਾਦਲ ਗਰੁਪ ਕੋਲ ਆਇਆ ਤਾਂ ਉਥੇ ਵੀ
ਧੁਮੱਕੜਸ਼ਾਹੀ ਕੈਲੰਡਰ ਹੀ ਲਾਗੂ ਕਰ ਦਿੱਤਾ ਸੀ ਜਿਸ ਕਾਰਨ ਹੁਣ, ਦਿੱਲੀ ਗੁਰਦਵਾਰਾ
ਪ੍ਰਬੰਧਕ ਕਮੇਟੀ ਨੂੰ ਵੀ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪਾਕਿਸਤਾਨ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਨਾਨਕਸ਼ਾਹੀ ਕੈਲੰਡਰ
ਮੁਤਾਬਕ ਇਸ ਸਾਲ
2
ਹਾੜ/
16
ਜੂਨ ਨੂੰ ਹੀ ਸ਼ਹੀਦੀ ਦਿਹਾੜਾ ਮਨਾਇਆ
ਜਾਣਾ ਹੈ। ਪਾਕਿਸਤਾਨੀ ਸਫਾਰਤਖ਼ਾਨੇ ਵੱਲੋਂ ਵੀ ਬਾਹਰੋਂ ਆਉਣ ਵਾਲੇ ਜਥਿਆਂ ਨੂੰ
ਜੂਨ ਮਹੀਨੇ ਵਿਚ ਹੀ ਵੀਜ਼ਾ ਦਿੱਤਾ ਜਾਵੇਗਾ। ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ
ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪਾਕਿਸਤਾਨ ਕਮੇਟੀ ਵੱਲੋਂ ਨਾਨਕ ਸ਼ਾਹੀ ਕੈਲੰਡਰ ਦੇ ਹੱਕ
`ਚ
ਲਏ ਗਏ ਸਪੱਸ਼ਟ ਫੈਸਲੇ ਕਾਰਨ ਆਉਣ ਵਾਲੇ ਸਾਲਾਂ ਸ਼੍ਰੋਮਣੀ ਕਮੇਟੀ ਤੇ ਪਾਕਿਸਤਾਨ ਕਮੇਟੀ
`ਚ
ਰੇੜਕਾ ਇਸੇ ਤਰ੍ਹਾਂ ਹੀ ਚਲਦਾ ਰਹੇਗਾ। ਹੁਣ ਸ਼੍ਰੋਮਣੀ ਕਮੇਟੀ 2026 ਈ: ਵਿਚ ਹੀ ਜਥਾ
ਭੇਜ ਸਕੇਗੀ। ਕਿਉਂਕਿ ਉਸ ਸਾਲ ਜੇਠ ਸੁਦੀ 4, 4 ਹਾੜ/18 ਜੂਨ ਨੂੰ ਆਵੇਗੀ। ਉਸ ਤੋਂ
ਪਿਛੋਂ ਚੰਦਰ ਸੂਰਜੀ ਬਿਕ੍ਰਮੀ ਕੈਲੰਡਰ ਮੁਤਾਬਕ,
ਸ਼੍ਰੋਮਣੀ ਕਮੇਟੀ
2029 `ਚ
ਹੀ ਪਾਕਿਸਤਾਨ ਜਥਾ ਭੇਜ ਸਕੇਗੀ ਕਿਉਂਕਿ
2029
ਈ: ਵਿੱਚ ਹੀ
2
ਹਾੜ
ਅਤੇ ਜੇਠ ਸੁਦੀ
4
ਇਕੱਠਿਆਂ ਹੋਣਗੀਆਂ।
ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਿਹਾੜਾ ਚੰਦਰ ਸੂਰਜੀ ਬਿਕ੍ਰਮੀ
ਕੈਲੰਡਰ ਦੇ ਮੁਤਾਬਕ ਜੇਠ ਸੁਦੀ
4
ਨੂੰ
ਮਨਾਉਣ ਦੀ ਕੀ ਸਮੱਸਿਆ ਹੈ ਇਹ ਆਪਾ ਉਪਰ ਵੇਖ ਚੁੱਕੇ ਹਾਂ।
ਆਉ ਵੇਖੀਏ ਕਿ ਜੇ
ਅਸੀਂ
2
ਹਾੜ ਨੂੰ ਮੁਖ ਰੱਖੀਏ
ਤਾਂ ਕੀ ਹੋਵੇਗਾ।
2
ਹਾੜ
ਸੂਰਜੀ ਬਿਕ੍ਰਮੀ ਦੀ ਤਾਰੀਖ ਹੈ। ਇਸ ਸਾਲ ਦੇ
365
ਦਿਨ
ਹੀ ਹਨ। ਸਾਲ ਦੇ ਦਿਨ ਬਰਾਬਰ ਹੋਣ ਕਾਰਨ
2
ਹਾੜ
ਹਰ ਸਾਲ ਸੀ. ਈ ਕੈਲੰਡਰ ਦੀ ਖਾਸ ਤਾਰੀਖ ਨੂੰ ਹੀ ਆਵੇਗਾ। ਇਥੇ ਇਕ ਹੋਰ ਸਮੱਸਿਆ ਹੈ ਉਹ
ਹੈ ਸੂਰਜੀ ਬਿਕ੍ਰਮੀ ਸਾਲ ਦੀ ਲੰਬਾਈ
`ਚ
ਲੱਗ ਭੱਗ
20
ਮਿੰਟ
ਦਾ ਫਰਕ। ਜਿਸ ਕਾਰਨ ਇਹ
72
ਸਾਲਾ
ਪਿਛੋਂ ਮੌਸਮੀ ਸਾਲ ਤੋਂ ਇਕ ਦਿਨ ਦਾ ਫਰਕ ਪੈ ਜਾਣਾ ਅਤੇ ਮਹੀਨੇ ਦਾ ਅਰੰਭ (ਸੰਗਰਾਂਦ)
ਬਦਲਵੀਂਆਂ ਤਾਰੀਖਾਂ ਨੂੰ ਹੋਣ ਕਾਰਨ 2 ਹਾੜ ਦੀ ਤਾਰੀਖ ਦਾ ਬਦਲ ਜਾਣਾ। ਜਿਵੇ 2016 ਈ:
ਵਿੱਚ 2 ਹਾੜ 16 ਜੂਨ ਨੂੰ ਨਹੀਂ ਸਗੋਂ 15 ਨੂੰ ਆਵੇਗੀ। ਇਸੇ ਤਰ੍ਹਾਂ ਹੀ 2020 ਵਿੱਚ ਵੀ
2 ਹਾੜ 15 ਜੂਨ ਨੂੰ ਆਵੇਗੀ, ਇਸ ਸਮੱਸਿਆ ਦਾ ਹੱਲ ਹੈ ਨਾਨਕਸ਼ਾਹੀ ਕੈਲੰਡਰ।
ਨਾਨਕਸ਼ਾਹੀ ਕੈਲੰਡਰ ਦੇ ਸਾਲ ਦੀ ਲੰਬਾਈ ਹੈ
365.2425
ਦਿਨ
ਜੋ ਰੁੱਤੀ ਸਾਲ ਦੀ ਲੰਬਾਈ (365.2422)
ਦੇ
ਬਹੁਤ ਹੀ ਨੇੜੇ ਹੈ। ਇਸ ਲੰਬਾਈ ਮੁਤਾਬਕ ਨਾਨਕਸ਼ਾਹੀ ਕੈਲੰਡਰ ਦਾ ਮੌਸਮੀ ਸਾਲ ਨਾਲ
3300
ਸਾਲ
ਪਿਛੋਂ ਇਕ ਦਿਨ ਦਾ ਫਰਕ ਪਵੇਗਾ। ਹੁਣ ਜਦੋਂ ਅਸੀਂ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ
ਦਿਹਾੜਾ ਨਾਨਕ ਸ਼ਾਹੀ ਕੈਲੰਡਰ ਮੁਤਾਬਕ
2
ਹਾੜ
ਨੂੰ ਮਨਾਉਂਦੇ ਹਾਂ ਤਾਂ ਇਹ ਸਦਾ ਵਾਸਤੇ ਹੀ
16
ਜੂਨ
ਨੂੰ ਆਵੇਗਾ। ਨਾਨਕਸ਼ਾਹੀ ਕੈਲੰਡਰ,
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ
2003 `ਚ
ਲਾਗੂ ਕੀਤਾ ਗਿਆ ਸੀ। ਪਾਕਿਸਤਾਨ ਗੁਰਦਵਾਰਾ ਪ੍ਰਬੰਧਕ ਕਮੇਟੀ ਸਮੇਤ ਸਾਰੀ ਦੁਨੀਆਂ
`ਚ
ਇਹ ਕੈਲੰਡਰ ਲਾਗੂ ਹੈ। ਸ਼੍ਰੋਮਣੀ ਕਮੇਟੀ ਨੇ 2010 ਈ: ਵਿੱਚ ਨਾਨਕਸ਼ਾਹੀ ਕੈਲੰਡਰ ਦੀ ਥਾਂ
ਧੁਮੱਕੜਸ਼ਾਹੀ ਕੈਲੰਡਰ ਲਾਗੂ ਕੀਤਾ ਸੀ। 2015 ਈ: ਵਿੱਚ ਧੁਮੱਕੜਸ਼ਾਹੀ ਕੈਲੰਡਰ ਨੂੰ ਰੱਦ
ਕਰ ਦਿੱਤਾ ਗਿਆ ਅਤੇ ਮੁੜ ਚੰਦਰ ਸੂਰਜੀ ਬਿਕ੍ਰਮੀ ਕੈਲੰਡਰ ਲਾਗੂ ਕਰ ਦਿੱਤਾ ਹੈ।
ਚੰਦਰ
ਸੂਰਜੀ ਬਿਕ੍ਰਮੀ ਕੈਲੰਡਰ, ਜਿਸ ਦੇ 19 ਸਾਲਾਂ ਵਿਚ 11 ਸਾਲ 354 ਦਿਨਾਂ ਦੇ ਅਤੇ 7 ਸਾਲ
384 ਦਿਨਾਂ ਦੇ ਹੁੰਦੇ ਹਨ। 2015 ਈ: ਵਿੱਚ ਵੀ ਇਸ ਸਾਲ ਦੇ 13 ਮਹੀਨੇ ਅਤੇ 384 ਦਿਨ ਹੀ
ਹਨ। (ਹਾੜ ਦੇ ਦੋ ਮਹੀਨੇ) ਹਿੰਦੂ ਮਤ ਅਨੁਸਾਰ ਤੇਰਵਾਂ ਮਹੀਨਾ ਮਾੜਾ ਹੁੰਦਾ ਹੈ। ਇਸ
ਵਿੱਚ ਕੋਈ ਸ਼ੁਭ ਕੰਮ ਨਹੀਂ ਕੀਤਾ ਜਾ ਸਕਦਾ। ਕੀ ਅਜੇਹਾ ਮੰਨਣਾ ਗੁਰਮਤਿ ਦੇ ਸਿਧਾਂਤ
ਮੁਤਾਬਕ ਸਹੀ ਹੈ?
ਸ਼੍ਰੋਮਣੀ ਕਮੇਟੀ ਦੀ
ਅਜੇਹੀ ਕਿਹੜੀ ਮਜ਼ਬੂਰੀ ਹੋ ਸਕਦੀ ਹੈ ਕਿ ਅਜੇਹਾ ਕੈਲੰਡਰ ਸਿੱਖਾਂ ਤੇ ਠੋਸ ਰਹੀ ਹੈ ਜਿਸ
ਦੀਆ ਤਾਰੀਖਾਂ ਵੀ ਅਸੀਂ ਆਪ ਨਹੀਂ ਪਤਾ ਕਰ ਸਕਦੇ,
ਇਸ ਲਈ ਸਾਨੂੰ
ਯੰਤਰੀਆਂ ਤੇ ਹੀ ਨਿਰਭਰ ਹੋਣਾ ਪੈਂਦਾ ਹੈ।
ਇਹ ਯੰਤਰੀਆਂ ਕੁਝ ਖਾਸ ਵਿਦਵਾਨਾਂ ਵੱਲੋਂ ਹੀ ਬਣਾਈਆਂ ਜਾਂਦੀਆਂ ਹਨ।
ਖਾਲਸਾ ਜੀ ਜਾਗੋ! ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਨਾਨਕਸ਼ਾਹੀ ਕੈਲੰਡਰ ਦੀ
ਥਾਂ ਚੰਦਰ ਸੂਰਜੀ ਬਿਕ੍ਰਮੀ ਕੈਲੰਡਰ ਨੂੰ ਲਾਗੂ ਕਰਨ ਦੇ ਪਿਛੇ ਕੰਮ ਕਰਦੀ ਗੁੱਝੀ ਚਾਲ
ਨੂੰ ਸਮਝੋ।