ਕੀ
ਟਕਸਾਲੀ ਦੱਸਣਗੇ ਕਿ ਬਾਬਾ ਜਰਨੈਲ ਸਿੰਘ ਇੱਕ ਸਿੱਖ ਸਨ ਜਾਂ ਇੱਕ
ਗੁਰੂ?
ਜੇ ਉਹ ਸਿੱਖ ਹੀ ਸਨ ਤਾਂ ਫਿਰ ਉਹ ਵੀ ਗੁਰੂਆਂ ਭਗਤਾਂ ਦੀ ਸਿਖਿਆ
ਗੁਰਬਾਣੀ
'ਤੇ
ਹੀ ਚਲਦੇ ਹੋਣਗੇ।
ਹੁਣ ਜਰਾ ਸੋਚੋ ਅਤੇ ਗੁਰ-ਇਤਹਾਸ ਪੜ੍ਹ ਪੜਚੋਲ ਕੇ ਦੇਖੋ ਗੁਰੂ ਬਾਬਾ
ਨਾਨਾਕ ਸਾਹਿਬ ਤੋਂ ਗੁਰੂ ਬਾਬਾ ਗੋਬਿੰਦ ਸਿੰਘ ਜੀ ਤੱਕ ਕਿਸੇ ਵੀ
ਗੁਰੂ ਦੇ ਇਤਿਹਾਸ ਵਿੱਚ ਕਿਤੇ ਨਹੀਂ ਲਿਖਿਆ ਕਿ ਫਲਾਨਾ ਗੁਰੂ ਜਪੁਜੀ
ਸਾਹਿਬ ਜੀ ਦੇ ਗਿਣਤੀ ਲਗਾ ਕੇ 101
ਪਾਠ ਕਰਦਾ ਸੀ। ਗੁਰੂ ਸਾਹਿਬ ਜੀ ਤਾਂ
ਗੁਰਬਾਣੀ ਪੜ੍ਹਣ,
ਵਿਚਾਨ ਅਤੇ ਧਾਰਨ ਦਾ ਉਪਦੇਸ਼ ਦਿੰਦੇ ਸਨ,
ਨਾ ਕਿ ਬ੍ਰਾਹਮਣ ਦੁਆਰਾ ਗਿਣਤੀ ਮਿਣਤੀ ਦੇ ਤੋਤਾ ਰਟਨੀ ਪਾਠ ਕਰਨ ਦਾ।
ਇਹ ਲੋਕ ਕੈਸੇ ਸਿੱਖ ਜਾਂ ਕਿਸ ਦੇ ਸਿੱਖ ਹਨ,
ਜੋ ਬਿਨਾ ਵਿਚਾਰੇ ਮੰਤਰ ਪਾਠਾਂ, 101
ਪਾਠਾਂ ਦੀਆਂ ਇਕੋਤਰੀਆਂ ਤੇ ਹੀ ਜੋਰ ਦਈ
ਜਾ ਰਹੇ ਹਨ ਜੋ ਗੁਰਮਤਿ ਨਹੀਂ,
ਮਨਮਤਿ ਹਨ।
ਇਨ੍ਹਾਂ ਨੇ ਬਾਬਾ ਜੀ ਦੀ ਸ਼ਹੀਦੀ ਨੂੰ
ਪਹਿਲਾਂ 21
ਸਾਲ ਝੂਠ ਬੋਲ ਕੇ ਰੋਲਿਆ ਤੇ ਹੁਣ ਉਨ੍ਹਾਂ ਨੂੰ ਕਰਮਕਾਂਡੀ ਸਿੱਧ ਕਰਨ
'ਤੇ
ਹੀ ਸਾਰਾ ਜੋਰ ਲਗਾਈ ਜਾ ਰਹੇ ਹਨ। ਗੁੱਗਲ ਦੀਆਂ ਧੂਫਾਂ
ਧੁਖਾਉਣੀਆਂ,
ਪਾਠ ਨਾਲ
ਸਮਾਗਰੀ ਰੱਖਣੀ,
ਹਵਨ ਅਤੇ ਸੰਪਟ ਪਾਠ ਕਰਨੇ ਕਿਧਰ ਦੀ ਗੁਰਮਤਿ ਹਨ?
ਇਨ੍ਹਾਂ ਦੇ ਗ੍ਰੰਥ ਪਾਠ ਦਰਸ਼ਨ ਵਗੈਰਾ ਪੜ੍ਹ ਕੇ ਦੇਖੋ ਬਾਮਣਵਾਦ ਦੀਆਂ
ਮਿਥਿਹਾਸਕ ਕਥਾ ਕਹਾਣੀਆਂ ਨਾਲ ਲਬਾ ਲਬ ਭਰੇ ਪਏ ਹਨ। ਅੱਜ ਜਦ ਅਸਲੀ
ਟਕਸਾਲੀ ਉਹ ਗ੍ਰੰਥ ਪੜ੍ਹਦੇ ਹਨ ਤਾਂ ਮੱਥੇ ਤੇ ਹੱਥ ਮਾਰਦੇ ਹਨ,
ਕਿ ਟਕਸਾਲੀ ਗ੍ਰੰਥਾਂ ਵਿੱਚ ਕੀ ਕੀ ਭਾਣੇ ਵਰਤਾਏ ਹੋਏ ਹਨ।
ਇਹ ਲੋਕ ਮਾਤਾ ਸਾਹਿਬ ਕੌਰ ਨੂੰ ਪਾਰਵਤੀ ਦਾ ਅਵਤਾਰ ਅਤੇ ਪੰਜਾ
ਪਿਆਰਿਆਂ ਨੂੰ ਵੀ ਕਬੀਰ,
ਨਾਮਦੇਵ ਸਧਨਾਂ ਆਦਿਕ
ਦੇ ਅਵਤਾਰ ਦਸਦੇ ਹਨ ਕਿ ਭਗਤ ਮੁਕਤ ਨਹੀਂ ਸਨ,
ਪੰਜਾ ਵਿੱਚ ਆ ਕੇ ਹੀ ਮੁਕਤ ਹੋਏ।
ਰੱਬ ਨਾਲ ਇੱਕਮਿਕ ਹੋਏ ਭਗਤਾਂ ਨੂੰ ਵੀ ਕਹਿੰਦੇ ਹਨ ਕਿ ਉਹ ਮੁਕਤ
ਨਹੀਂ ਸਨ। ਹੁਣ ਤਾਂ ਇਨ੍ਹਾਂ ਦਾ ਰੱਬ ਹੀ ਰਾਖਾ ਹੈ,
ਹੁਣ ਇਹ ਜਥੇਦਾਰਾਂ ਨਾਲ ਰਲ ਕੇ ਸਿੱਖਾਂ ਨੂੰ ਲਵ-ਕੁਸ਼ ਦੀ ਉਲਾਦ
ਦੱਸਦੇ ਅਤੇ ਸਿੱਖ ਪੰਥ ਵਿੱਚ ਕੇਸਾਧਾਰੀ ਬਾਮਣ ਪੈਦਾ ਕਰ ਰਹੇ ਹਨ। ਕੀ
ਟਕਸਾਲੀ ਗੁਰੂ ਗ੍ਰੰਥ ਤੇ ਪੰਥ ਨੂੰ ਵੀ ਸਮਰਪਤ ਹੋਣਗੇ ਜਾਂ
ਡੇਰੇਦਾਰਾਂ ਵਾਂਗ ਆਪੋ ਆਪਣੇ ਮਹਾਂਪੁਰਖਾਂ ਦੇ ਹੀ ਮੱਗਰ ਲੱਗੇ
ਰਹਿਣਗੇ? ਅਰਦਾਸ ਹਰ ਵੇਲੇ ਗੁਰੂ ਮਾਨਿਓਂ ਗ੍ਰੰਥ ਦੀ ਕਰਦੇ ਅਤੇ
ਮੰਨਦੇ ਆਪੋ ਆਪਣੇ ਸੰਤਾਂ ਨੂੰ ਹਨ ਇਹ ਵੱਖਰੇਵਾਂ ਕਿਉਂ?