10
ਅੰਮ੍ਰਿਤਸਰ (13 ਮਈ 2015)- ਘੱਟ ਹੋ ਰਹੀ ਸਿੱਖ ਆਬਾਦੀ ਨੂੰ ਵਧਾਉਣ ਲਈ ਸਿੱਖ ਭਾਈਚਾਰੇ ਨੂੰ
ਹਰ ਪਰਿਵਾਰ ਵਿਚ ਚਾਰ ਬੱਚੇ ਪੈਦਾ ਕਰਨ ਲਈ ਦਿੱਤੇ ਗਏ ਸੱਦੇ ਤੋਂ ਬਾਅਦ ਸ਼ੁਰੂ ਹੋਈ ਨਵੀਂ ਚਰਚਾ
ਨੂੰ ਅੱਜ ਇਥੇ ਠੱਪ ਕਰਦਿਆਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਹੈ ਕਿ
ਉਨ੍ਹਾਂ ਇਸ ਬਾਰੇ ਨਾ ਆਦੇਸ਼ ਜਾਰੀ ਕੀਤਾ ਹੈ ਅਤੇ ਨਾ ਕੋਈ ਦਿਸ਼ਾ ਨਿਰਦੇਸ਼ ਦਿੱਤੇ ਹਨ।
ਇਹ ਉਨ੍ਹਾਂ ਦੀ ਆਪਣੀ ਨਿੱਜੀ ਰਾਏ ਸੀ, ਜਿਸ 'ਤੇ ਹਰ ਕੋਈ ਆਪਣੀ
ਮਰਜ਼ੀ ਮੁਤਾਬਕ ਅਮਲ ਕਰ ਸਕਦਾ ਹੈ।
ਪਿਛਲੇ
ਦਿਨੀਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਸਿੱਖਾਂ ਨੂੰ ਚਾਰ ਬੱਚੇ ਪੈਦਾ ਕਰਨ
ਲਈ ਦਿੱਤੇ ਸੱਦੇ ਨੇ ਸਿੱਖ ਜਗਤ ਵਿਚ ਚਰਚਾ ਛੇੜ ਦਿੱਤੀ ਸੀ। ਇਸ ਦੀ ਵਧੇਰੇ ਆਲੋਚਨਾ ਹੋ ਰਹੀ
ਹੈ ਤੇ ਕਈ ਸਿੱਖ ਆਗੂਆਂ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਦੇ ਇਸ ਸੁਝਾਅ ਨੂੰ ਮੁੱਢੋਂ ਰੱਦ ਕਰ
ਦਿੱਤਾ ਹੈ।
ਇਸ ਬਾਰੇ ਅੱਜ ਗੁਰਬਚਨ ਸਿੰਘ ਨੇ ਕਿਹਾ ਕਿ
ਉਨ੍ਹਾਂ ਏਦਾਂ ਦਾ ਬਿਆਨ ਤਿੰਨ ਚਾਰ ਸਾਲ ਪਹਿਲਾਂ ਦਿੱਤਾ ਸੀ ਤੇ ਹੁਣ ਅਜਿਹਾ ਕੋਈ ਨਵਾਂ ਬਿਆਨ
ਨਹੀਂ ਦਿੱਤਾ। ਮੀਡੀਆ ਵਲੋਂ ਇਸ ਬਾਰੇ ਪੁੱਛੇ ਸਵਾਲ ਦੇ ਜੁਆਬ ਵਿਚ ਉਨ੍ਹਾਂ ਤਿੰਨ ਚਾਰ ਸਾਲ
ਪਹਿਲਾਂ ਦਿੱਤਾ ਜਵਾਬ ਦੁਹਰਾਇਆ ਸੀ, ਜਿਸ ਨੂੰ ਹੁਣ ਮੀਡੀਆ ਨੇ ਉਛਾਲਿਆ ਹੈ। ਉਨ੍ਹਾਂ
ਨੇ ਮੀਡੀਆ 'ਤੇ ਗੱਲ ਸੁੱਟਦਿਆਂ ਕਿਹਾ ਕਿ ਇਸ ਮਾਮਲੇ ਨੂੰ ਬੇਲੋੜੀ ਤੂਲ ਦਿੱਤੀ ਗਈ ਹੈ, ਜਦੋਂ
ਕਿ ਇਸ ਬਾਰੇ ਪਹਿਲਾਂ ਸਰਕਾਰ ਵਲੋਂ ਵੀ ਨਾਅਰਾ ਦਿੱਤਾ ਗਿਆ ਸੀ ‘ਦੋ ਜਾਂ ਤਿੰਨ ਬੱਚੇ, ਹੁੰਦੇ
ਨੇ ਘਰ ਵਿਚ ਅੱਛੇ’।
ਗੁਰਬਚਨ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਤਿੰਨ ਚਾਰ ਸਾਲ ਪਹਿਲਾਂ ਸਹਿਜੇ
ਦਿਤੀ ਰਾਏ ਨੂੰ ਬੇਲੋੜੀ ਤੂਲ ਦਿੱਤੀ ਗਈ ਹੈ। ਇਸ ਬਾਰੇ ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਨਾ ਕੋਈ
ਹੁਕਮਨਾਮਾ ਹੈ, ਤੇ ਨਾ ਦਿਸ਼ਾ ਨਿਰਦੇਸ਼ ਹਨ। ਇਹ ਉਨ੍ਹਾਂ ਦੀ ਨਿੱਜੀ
ਰਾਏ ਹੈ, ਕੋਈ ਵੀ ਇਸ ਲਈ ਪਾਬੰਦ ਨਹੀਂ। ਉਨ੍ਹਾਂ ਕਿਹਾ ਕਿ ਜੇ ਕੋਈ ਠੀਕ ਸਮਝੇ ਤਾਂ ਇਸ ਉਪਰ
ਅਮਲ ਕਰ ਸਕਦਾ ਹੈ।
ਟਿੱਪਣੀ: ਪੱਪੂ ਸਿਆਂ, ਜੇ ਹੁਕਮਨਾਮਾ
ਵੀ ਕੱਢ ਦਿੰਦਾ, ਫਿਰ ਮੰਨਣਾ ਕਿਸਨੇ ਸੀ? ਤੇਰੀ ਕੋਈ ਔਕਾਤ ਨਹੀਂ, ਨਾ ਹੀ ਤੇਰੇ ਕਹੇ ਨੂੰ ਕੋਈ
ਮੰਨਦਾ ਹੈ। ਨਾ ਤਾਂ ਤੇਰੇ ਕੂੜ੍ਹਨਾਮੇ ਦੀ ਕੋਈ ਔਕਾਤ ਹੈ, ਨਾ ਤੇਰੀ ਨਿਜੀ ਰਾਏ ਦੀ... ਇਸ
ਤਰ੍ਹਾਂ ਦੀ ਬੇਵਕੂਫੀ ਭਰੀ ਨਿਜੀ ਰਾਏ ਤਾਂ ਕੋਈ ਪਾਗਲ ਹੀ ਦੇ ਸਕਦਾ ਹੈ... ਤੇਰੇ ਤੋਂ ਤਾਂ
ਵੈਸੇ ਉਮੀਦ ਵੀ ਇਸੀ ਤਰ੍ਹਾਂ ਦੀ ਨਿਜੀ ਰਾਏ ਦੀ ਹੈ... ਕੋਈ ਅਕਲ ਵਾਲਾ ਬਿਆਨ ਦੀ ਆਸ ਨਹੀਂ...
ਲੱਖ ਲਾਹਨਤ ਹੈ ਤੇਰੇ 'ਤੇ... ਧਰਤੀ 'ਤੇ ਭਾਰ ਹੈਂ ਤੂੰ...
- ਸੰਪਾਦਕ ਖ਼ਾਲਸਾ ਨਿਊਜ਼