Share on Facebook

Main News Page

ਦਮਦਮੀ ਟਕਸਾਲ ਵਿੱਚ ਬ੍ਰਾਹਮਣਵਾਦ
-: ਅਵਤਾਰ ਸਿੰਘ ਮਿਸ਼ਨਰੀ 510-432-5827

ਸਿੱਖੀ ਦੇ ਵਿਹੜੇ ਵਿੱਚ ਆ ਵੜੇ ਬ੍ਰਾਹਮਣਵਾਦ ਦੇ ਵਿਰੁੱਧ ਨਿਧੱੜਕ ਹੋ ਕੇ ਲਿਖਣ ਵਾਲੇ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਵਿਰੁੱਧ ਇਸੇ ਟਕਸਾਲ ਨੇ ਧੂੰਆਂਧਾਰ ਪ੍ਰਚਾਰ ਕਰਕੇ ਪੁਲੀਟੀਕਲ ਪਾਰਟੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਹੱਥ ਠੋਕੇ ਜਥੇਦਾਰਾਂ ਕੋਲੋਂ ਪਾਬੰਦੀ ਲਗਵਾ ਦਿੱਤੀ ਸੀ ਤੇ ਇੱਧਰ ਜੋ ਦਮਦਮੀ ਟਕਸਾਲ ਦੀ ਪੁਸਤਕ "ਗੁਰਬਾਣੀ ਪਾਠ ਦਰਸ਼ਨ" ਸਿੱਖਾਂ ਨੂੰ ਲਵ ਕੁਛ ਦੀ ਉਲਾਦ ਦਸਦੀ, ਬ੍ਰਾਹਮਣੀ ਕਰਮਕਾਡਾਂ ਦਾ ਹਿੱਕ ਦੇ ਜੋਰ ਨਾਲ ਪ੍ਰਚਾਰ ਕਰਦੀ ਅਤੇ ਅਸ਼ਲੀਲ ਰਚਨਾਵਾਂ ਨਾਲ ਭਰੇ ਅਖੌਤੀ ਦਸਮ ਗ੍ਰੰਥ ਦੇ ਪੋਥੇ ਦਾ "ਸਾਹਿਬ ਗੁਰੂ ਗ੍ਰੰਥ ਜੀ" ਨਾਲ ਬਰਾਬਰ ਪ੍ਰਕਾਸ਼ ਕਰਦੀ ਹੈ, ਕੀ ਕੋਈ ਅਣਖੀ ਜੋਧਾ ਜਥੇਦਾਰ ਜਾਂ ਪੰਥ ਖਾਲਸਾ ਇਕੱਠਾ ਹੋ ਕੇ ਇਨ੍ਹਾਂ ਦੀਆਂ ਬ੍ਰਾਹਮਣਵਾਦ ਨੂੰ ਪ੍ਰਣਾਈਆਂ ਪੁਸਤਕਾਂ 'ਤੇ ਵੀ ਪਾਬੰਦੀ ਲਾ ਕੇ ਨਿਆਰੇ ਖਾਲਸਾ ਹੋਣ ਦਾ ਮਾਣ ਪ੍ਰਾਪਤ ਕਰੇਗਾ? ਜਾਂ ਘੱਟ ਤੋਂ ਘੱਟ ਡੇਰਿਆਂ ਅਤੇ ਸੰਪ੍ਰਦਾਈ ਟਕਸਾਲਾਂ ਦਾ ਬ੍ਰਾਹਮਣਵਾਦੀ ਪ੍ਰਚਾਰ ਗੁਰਦੁਵਾਰਿਆਂ ਵਿੱਚੋਂ ਬੰਦ ਕਰਨ ਦਾ ਐਲਾਨ ਕਰੇਗਾ? ਜਾਂ ਕੇਵਲ ਵੋਟਾਂ ਤੇ ਨੋਟਾਂ ਦੀ ਖਾਤਰ ਜੀ ਹਜੂਰੀਆਂ ਕਰਦਾ ਇਨ੍ਹਾਂ ਦੇ 108 ਮਹਾਂਪੁਰਖਾਂ ਅੱਗੇ ਜਮੀਰ ਮਾਰ ਕੇ ਨੱਕ ਹੀ ਰਗੜਦਾ ਰਹੇਗਾ??????????????????

ਕੀ ਇਹ ਬੁੱਤ ਪੂਜਾ ਨਹੀਂ ?

ਇਹ ਤਸਵੀਰਾਂ ਹਨ 02 ਅਕਤੂਬਰ 2010 ਨੂੰ ਸਰੀ ਬੀ.ਸੀ. ਕੈਨੇਡਾ 'ਚ ਪੰਥ ਦੋਖੀ ਵਿਹਲੜ ਨਿਹੰਗਾਂ ਨੇ ਜਦੋਂ ਸ਼ਸਤ੍ਰਾਂ ਤੇ ਤਸਵੀਰਾਂ ਦੀ ਪੂਜਾ ਕੀਤੀ। ਨਿਹੰਗ ਭਜਨ ਸਿੰਘ ਅਤੇ ਭਮਵੀਰ ਫਤਹਿ ਬੂਸਕੀ ਨੇ ਕਰਮਜੀਤ ਸਿੰਘ ਨੂੰ ਇਸ ਪ੍ਰੋਗ੍ਰਾਮ ਨੂੰ ਨੇਪਰੇ ਚਾੜ੍ਹਣ ਵਿੱਚ ਹੱਥ ਪਾਇਆ। ਇਹ ਸਾਰੇ ਵੀ ਅਖੌਤੀ ਟਕਸਾਲ ਦੇ ਕਰਿੰਦੇ ਹਨ। ਇਹ ਲੋਕ ਨਵੀਂ ਪਨੀਰੀ ਦਾ ਦਿਮਾਗ ਫੇਰਨ ਵਿੱਚ ਕੋਈ ਕਸਰ ਨਹੀਂ ਛੱਡਦੇ ਅਤੇ ਵਿਹਲੜ ਨਿਹੰਗ ਰਹਿਤ ਨੂੰ ਪ੍ਰੋਤਸਾਹਿਤ ਕਰਦੇ ਹਨ, ਜਿਹੜੀ ਕਿ ਹਿੰਦੂ ਕਰਮਕਾਂਡਾਂ ਨਾਲ ਭਰੀ ਪਈ ਹੈ। - ਸੰਪਾਦਕ ਖ਼ਾਲਸਾ ਨਿਊਜ਼

 



Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top