Share on Facebook

Main News Page

ਜਦੋਂ ਸਵਾਲ ਜਨਤਕ ਹੋ ਜਾਣ, ਉਨ੍ਹਾਂ ਦੇ ਜਵਾਬ ਦੇਣਾ ਲਾਜ਼ਮੀ ਬਣ ਜਾਂਦਾ ਹੈ
-: ਗੁਰਜਾਪ ਸਿੰਘ

ਸਤਿਕਾਰ ਯੋਗ ਭਾਈ ਰਣਜੀਤ ਸਿੰਘ ਜੀਉ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ॥

ਭਾਈ ਰਣਜੀਤ ਸਿੰਘ ਜੀ, ਇਹ ਸਵਾਲ ਜਨਤਕ ਹੋ ਚੁੱਕੇ ਨੇ, ਬੇਸ਼ਕ ਸਪੋਕਸ਼ਮੈਨ ਵਾਲਾ ਪੰਥ ਨਹੀਂ ਹੈ, ਪਰ ਉਹ ਇੱਕ ਉਹ ਅਦਾਰਾ ਹੈ, ਜਿੱਥੋਂ ਖਬਰਾਂ ਬਣਦੀਆਂ ਨੇ ਸੱਚੀਆਂ ਹੋਣ ਜਾਂ ਝੂਠੀਆਂ, ਪਰ ਲੋਕਾਂ ਤੱਕ ਪਹੁੰਚਦੀਆਂ ਨੇ। ਹਰ ਆਮ ਸਿੱਖ ਕੋਲ ਪੁੱਜਦੀਆਂ ਨੇ ਜੀ... ਅੱਜ ਉਹ ਸਮਾਂ ਤਾਂ ਹੈ ਨਹੀਂ ਜਿੱਥੇ ਸਰਬੱਤ ਖਾਲਸਾ ਹੋਣ, ਖਾਲਸਾ ਪੰਚਾਇਤ ਲੱਗੇ।

ਆਪ ਜੀ ਨੂੰ ਭਲੀਭਾਂਤ ਪਤਾ ਹੈ ਕਿ ਅਕਾਲ ਤਖਤ ਸਾਹਿਬ ਚੰਡਾਲ ਚੌਕੜੀ ਦੇ ਕਬਜੇ ਹੇਠ ਹੈ, ਉਹ ਕੀ ਖਾਲਸਾ ਪੰਚਾਇਤ ਲਗਾਉਣਗੇ। ਜਿਹੜੇ ਆਪ ਦੋਸ਼ੀ ਹੋਣ, ਉਹ ਚੰਡਾਲ ਚੌਕੜੀ ਕੌਮੀ ਵਿਹੜੇ ਨੂੰ ਕਿਵੇਂ ਮਹਿਕਾਵੇਗੀ, ਜਿਹੜੀ ਆਪ ਬਦਬੂ ਮਾਰਦੀ ਹੋਵੇ। ਆਪ ਜੀ ਨੂੰ ਸਵਾਲਾਂ ਦੇ ਜਵਾਬ ਦੇਣ ਦਾ ਹੱਕ ਬਣਦਾ ਹੈ, ਹਰ ਸਿੱਖ ਨੂੰ ਤੁਸੀਂ ਇਹਨਾ ਸਵਾਲਾਂ ਦੇ ਸ਼ੰਕਿਆਂ ਵਿੱਚੋਂ ਕੱਢਣਾ ਹੈ ਤੇ ਆਪ ਜੀ ਦਾ ਫਰਜ ਵੀ ਹੈ। ਸਾਨੂੰ ਆਪ ਜੀ ਦੀ ਕੁਰਬਾਨੀ ਜੋ ਆਪ ਜੀ ਨੇ ਕੌਮ ਲਈ ਕੀਤੀ ਉਹ ਯਾਦ ਹੈ, ਹਰ ਸਿੱਖ ਦੇ ਦਿਲ ਵਿੱਚ ਆਪ ਪ੍ਰਤੀ ਪਿਆਰ ਹੈ ਤੇ ਖਾਸ ਕਰਕੇ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਵੀ ਹੋ। ਪਰ ਜੋ ਆਪ ਨੂੰ ਇਹ ਸਵਾਲ ਪਾਏ ਗਏ ਨੇ ਉਨ੍ਹਾਂ ਦੇ ਜਵਾਬ ਦੇ ਕੇ, ਹਰ ਆਮ ਸਿੱਖ ਨੂੰ ਇਨ੍ਹਾਂ ਸ਼ੰਕਿਆਂ ਵਿੱਚੋਂ ਕੱਢੋਣ ਦੀ ਕਿਰਪਾਲਤਾ ਕਰਨੀ ਜੀ।

ਗਲਤੀ ਨੂੰ ਗਲਤ ਕਹਿਣਾ ਗੁਨਾਹ ਨਹੀਂ ਹੈ, ਪਰ ਗਲਤੀ ਨੂੰ ਛੁਪਾ ਕੇ ਰੱਖਣਾ ਗੁਨਾਹ ਬਣ ਜਾਂਦਾ ਹੈ... ਇੱਕ ਗੁਰੂ ਤੇ ਅਕਾਲ ਪੁਰਖ ਭੁੱਲ ਨਹੀਂ ਕਰਦਾ, ਬਾਕੀ ਸਭ ਭੁੱਲਣਹਾਰ ਨੇ। ਇਤਿਹਾਸ ਵਿੱਚ ਕਈ ਅਹਿਜੀਆਂ ਘਟਨਾਵਾਂ ਮਿਲਦੀਆਂ ਨੇ... ਆਪ ਜੀ ਨੂੰ ਜੋ ਸਨਮਾਣ ਖਾਲਸਾ ਪੰਥ ਨੇ ਬਖਸਿਆ ਹੈ, ਉਹ ਕਦੇ ਵੀ ਘੱਟ ਨਹੀਂ ਸਕੇਗਾ, ਉਹ ਸਨਮਾਣ ਹਮੇਸ਼ਾ ਕਾਇਮ ਰਹੇਗਾ, ਹੋਰਨਾਂ ਜੱਫੇਦਾਰਾਂ ਨੂੰ ਸਨਮਾਣ ਮੌਕੇ ਦੀ ਸਰਕਾਰ ਨੇ ਦਿੱਤਾ ਹੈ, ਜੋ ਕਿ ਕਿਸੇ ਵੀ ਸਵਾਲ ਦਾ ਜਵਾਬ ਦੇਣ ਯੋਗ ਨਹੀਂ ਸਮਝਦੇ ਤੇ ਹੋਰ ਸ਼ਾਹੀ ਸਨਮਾਨ ਵੀ ਕੁੱਝ ਕੁ ਸਮੇਂ ਲਈ ਹੈ...

ਪਰ ਆਪ ਜੀ ਨੂੰ ਗੁਰੂ ਗ੍ਰੰਥ ਦੇ ਖਾਲਸਾ ਪੰਥ ਨੇ ਸਨਮਾਨ ਬਖਸਿਆ ਹੈ, ਜੋ ਸਦਾ ਅਮਿਟ ਰਹੇਗਾ ਜੀ... ਸਵਾਲਾਂ ਦੇ ਜਵਾਬ ਦੇਣ ਨਾਲ ਉਹ ਸਨਮਾਨ ਕਦੇ ਘੱਟੇਗਾ ਨਹੀਂ।

ਗੁਰੂ ਪੰਥ ਦਾ ਦਾਸ
ਗੁਰਜਾਪ ਸਿੰਘ


ਭਾਈ ਰਣਜੀਤ ਸਿੰਘ ਬਾਰੇ ਸੰਖੇਪ ਜਾਣਕਾਰੀ

1978 'ਚ ਦਰਬਾਰ ਸਾਹਿਬ ਦੇ ਬਾਹਰ ਨਿਰੰਕਾਰੀਆਂ ਦੇ ਸਮਾਗਮ ਨੂੰ ਰੋਕਣ ਲਈ 13 ਨਿਹੱਥੇ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ, ਅਤੇ ਪ੍ਰਕਾਸ਼ ਬਾਦਲ ਨੇ ਗੁਰਬਚਨ ਸਿੰਘ ਨਿਰੰਕਾਰੀ ਮੁੱਖੀ ਨੂੰ ਪੰਜਾਬ ਤੋਂ ਬਾਹਰ ਕੱਢਿਆ। ਭਾਈ ਰਣਜੀਤ ਸਿੰਘ ਜੀ ਨੇ 24 ਅਪ੍ਰੈਲ 1980 ਨੂੰ ਨਰਕਧਾਰੀ ਗੁਰਬਚਨ ਸਿੰਘ ਨੂੰ ਗੋਲ਼ੀ ਮਾਰੀ। ਗੁਰਚਰਨ ਸਿੰਘ ਟੌਹੜਾ ਦੇ ਕਹੇ 'ਤੇ ਭਾਈ ਸਾਹਿਬ ਨੇ 1983 'ਚ ਪੁਲਿਸ ਅੱਗੇ ਸਮਰਪਣ ਕੀਤਾ, ਤੇ ਉਨ੍ਹਾਂ ਨੂੰ 13 ਸਾਲ ਤਿਹਾੜ ਜੇਲ 'ਚ ਰੱਖਿਆ ਗਿਆ। ਜੇਲ ਦੌਰਾਨ ਹੀ ਉਨ੍ਹਾਂ ਨੂੰ ਅਕਾਲ ਤਖ਼ਤ ਸਾਹਿਬ ਦਾ ਜੱਥਦਾਰ ਥਾਪਿਆ ਗਿਆ। 1996 'ਚ ਉਨ੍ਹਾਂ ਦੀ ਰਿਹਾਈ ਹੋਈ।

ਬਾਦਲ ਵੱਲੋਂ 1999 ਦੀ ਵਿਸਾਖੀ ਤੋਂ ਦੋ ਕੁ ਦਿਨ ਪਹਿਲਾਂ ਹੀ ਬਾਦਲ ਵੱਲੋਂ ਭਾਈ ਰਣਜੀਤ ਸਿੰਘ ਨੂੰ ਜਥੇਦਾਰੀ ਤੋਂ ਲਾਂਭੇ ਕਰ ਦਿੱਤਾ ਗਿਆ। ਉਨ੍ਹਾਂ ਤੋਂ ਬਾਅਦ ਪਰਚੀ ਤੋਂ ਨਿਕਲੇ ਖੱਸੀ ਜਥੇਦਾਰਾਂ ਦੀ ਪਰੰਪਰਾ ਆਰੰਭ ਹੋਈ। ਭਾਈ ਸਾਹਿਬ ਨੂੰ ਲਾਹ ਕੇ ਲਵ ਕੁਸ਼ ਦੀ ਔਲਾਦ ਪੂਰਣ ਸਿੰਘ ਨੂੰ ਬਾਦਲ ਦੀ ਕਦਮਬੋਸ਼ੀ ਕਰਨ ਦੀ ਸੇਵਾ ਦਿੱਤੀ ਗਈ, ਜਿਸ ਤੋਂ ਬਾਅਦ ਸਿੱਖੀ ਦਾ ਮਜ਼ਾਕ ਬਣਾਉਣ ਵਾਲੇ ਵੇਦਾਂਤੀ, ਤੇ ਹੁਣ ਮੌਜੂਦਾ ਪੱਪੂ ਗੁਰਬਚਨ ਸਿੰਘ ਬਾਦਲ ਦਾ ਖਾਸ ਸੇਵਾਦਾਰ ਹੈ।

In 1980, Bhai Ranjit Singh, a member of the Akhand Kirtani Jatha managed to obtain employment at the Nirankari headquarters in Delhi as a carpenter. On the evening of 24 April 1980, he waited with an automatic rifle in a room of the guest house. Bhai Ranjit Singh shot Gurbachan Singh through a window when he returned from a public function at about 11pm. Bhai Ranjit Singh managed to escape.

The First Information Report (FIR) named twenty people for the murder, including several known associates of Jarnail Singh Bhindranwale, who was also charged with conspiracy to murder. Bhai Ranjit Singh surrendered in 1983, and was in jail for 13 years. In 1990, while still in Tihar Jail, he was named the Akal Takht Jathedar, and took over the post when he was released in 1996.

According to a Hindustan Times report, Bhai Ranjit Singh said about the murder: "I have no regrets. I did it for the Panth (Nation)." In 1997, the Delhi High Court upheld his conviction and cancelled the bail. Bhai Ranjit Singh refused to surrender. The government quickly ordered a remission of the remaining part of his sentence to avoid a confrontation.

ਭਾਈ ਰਣਜੀਤ ਸਿੰਘ ਵੱਲੋਂ ਸਿੱਖ ਪੰਥ ਲਈ ਕੀਤੀ ਮਹਾਨ ਸੇਵਾ ਦਾ ਸਿੱਖ ਪੰਥ ਰਿਣੀ ਹੈ, ਜਿਨ੍ਹਾਂ ਨੇ ਸਿੱਖ ਕੌਮ ਦੇ ਦੋਖੀ ਨੂੰ ਬਣਦੀ ਸਜ਼ਾ ਦਿੱਤੀ। ਉਹ ਬਾਦਲ ਦੇ ਥਾਪੇ ਪੁੱਪੂ ਨਹੀਂ ਸਨ। ਉਨ੍ਹਾਂ ਵਲੋਂ ਜਥੇਦਾਰ ਹੁੰਦਿਆਂ ਕੀਤੇ ਗਏ ਕੁੱਝ ਫੈਸਲੇ ਨਾ-ਮੁਆਫਿਕ ਹਨ, ਜਿਨ੍ਹਾਂ ਦਾ ਉਨ੍ਹਾਂ ਕੋਲੋਂ ਜਵਾਬ ਮੰਗਿਆ ਜਾ ਰਿਹਾ ਹੈ, ਜਿਸਦਾ ਉਨ੍ਹਾਂ ਨੂੰ ਸੁਹਿਰਦਤਾ ਨਾਲ ਜਵਾਬ ਦੇਣਾ ਚਾਹੀਦਾ ਹੈ, ਜਿਸ ਨਾਲ ਸ਼ੰਕਾ ਦੂਰ ਹੋ ਸਕੇ।

ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top