ਪਿਛਲੇ ਦਿਨਾਂ ਤੋਂ ਖ਼ਾਲਸਾ ਨਿਊਜ਼ 'ਤੇ ਸ. ਇੰਦਰਜੀਤ ਸਿੰਘ ਕਾਨਪੁਰ,
ਸ. ਗੁਰਜਾਪ ਸਿੰਘ ਅਤੇ ਸੰਪਾਦਕ ਖ਼ਾਲਸਾ ਨਿਊਜ਼ ਵਲੋਂ ਗਿਆਨੀ ਨੰਦਗੜ੍ਹ ਨੂੰ ਪੁੱਛੇ ਜਾ ਰਹੇ
ਸਵਾਲਾਂ ਦਾ ਅਸਰ ਇਹ ਹੋਇਆ ਕਿ ਇਨ੍ਹਾਂ ਸਵਾਲਾਂ ਦਾ ਸਾਰ, ਰੋਜ਼ਾਨਾ ਸਪੋਕਸਮੈਨ 'ਚ ਵੀ
ਛੱਪਿਆ ਹੈ।
ਇੱਕ ਵਾਰੀ ਫਿਰ ਸਪਸ਼ਟ ਕਰ ਦਈਏ ਕਿ ਸਾਡਾ
ਗਿਆਨੀ ਨੰਦਗੜ੍ਹ ਨਾਲ ਕੋਈ ਜ਼ਾਤੀ ਤੌਰ 'ਤੇ ਵਿਰੋਧ ਨਹੀਂ, ਸਗੋਂ ਅਸੀਂ ਉਨ੍ਹਾਂ ਦਾ
ਨਾਨਕਸ਼ਾਹੀ ਕੈਲੰਡਰ ਦੇ ਸੰਬੰਧ 'ਚ ਦੇਰ ਨਾਲ ਲਏ ਗਏ ਸਟੈਂਡ ਦਾ ਸਮਰਥਨ ਕੀਤਾ ਅਤੇ ਕਰਦੇ
ਹਾਂ, ਪਰ ਇਸ ਨਾਲ ਉਨ੍ਹਾਂ ਵਲੋਂ ਕੀਤੇ ਗਏ ਗਲਤ ਫੈਸਲਿਆਂ ਬਾਰੇ ਅੱਖਾਂ ਬੰਦ ਨਹੀਂ ਕੀਤੀਆਂ
ਜਾ ਸਕਦੀਆਂ। ਉਨ੍ਹਾਂ ਨੂੰ ਇਹ ਸਪਸ਼ਟ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਨੇ ਇਹ ਗਲਤ
ਫੈਸਲੇ ਕਿਉਂ ਕੀਤੇ, ਅਤੇ ਕੀ ਹੁਣ ਉਹ ਇਸਦਾ ਸਪਸ਼ਟੀਕਰਣ ਦੇਣਗੇ?...
... ਜਾਂ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੀ ਤਰ੍ਹਾਂ ਇਹ
ਜਵਾਬ ਮਿਲੇਗਾ ਕਿ "ਇਹ ਸਵਾਲ ਤੁਸੀਂ ਮੈਂਨੂੰ ਕਿਸ
ਹੈਸੀਅਤ ਵਿੱਚ ਕਰ ਰਹੇ ਹੋ? ਆਖ਼ਿਰ ਤੁਸੀਂ ਹੋ ਕੀ ਚੀਜ਼
?"
ਸੰਪਾਦਕ ਖ਼ਾਲਸਾ ਨਿਊਜ਼
ਇਹ
ਹਨ ਉਹ 8 ਕੂੜਨਾਮੇ ਜਿਨ੍ਹਾਂ 'ਤੇ ਗਿਆਨੀ ਨੰਦਗੜ੍ਹ ਨੇ
ਹਸਤਾਖਰ ਕੀਤੇ। ਜਿਹੜੇ ਲੋਕ ਇਹ ਸਮਝਦੇ ਹਨ, ਕਿ ਅਸੀਂ
ਟਿੰਡ 'ਚ ਕਾਨਾ ਪਾਉਂਦੇ ਹਾਂ, ਤਾਂ ਉਹ ਲੋਕ ਵੀ ਇੱਕ ਵਾਰੀ
ਧਿਆਨ ਨਾਲ ਇਹ ਸਾਰਾ ਲੇਖ ਅਤੇ ਸੁਆਲ ਪੜ੍ਹਨ, ਅਤੇ
ਸੋਚਣ ਕੀ ਇਹ ਟਿੰਡ 'ਚ ਕਾਨਾ
ਪਉਣਾ ਹੈ, ਜਾਂ ਅੱਖਾਂ ਖੋਲ ਕੇ ਟਿੰਡ 'ਚ ਝਾਂਕਣਾ ਹੈ, ਭਾਈ
ਇਹ ਟਿੰਡ ਵੀ ਕਿਤੇ ਵਿੰਗੀ ਚਿੱਬੀ ਤਾਂ ਨਹੀਂ, ਜਾਂ ਇਸ 'ਚ
ਮੋਰ੍ਹੀ ਤਾਂ ਨਹੀਂ!!! ਬਾਅਦ 'ਚ ਅੱਖਾਂ 'ਚ ਘਸੁੰਨ
ਦੇ ਕੇ ਰੋਣ ਨਾਲੋਂ, ਪਹਿਲਾਂ ਠੋਕ ਵਜਾ ਕੇ ਚੈਕ ਕਰ ਲਓ, ਇਸ
ਵਿੱਚ ਹੀ ਭਲਾਈ ਹੈ। ਬਾਕੀ ਹਰ ਕਿਸੇ ਨੂੰ ਆਜ਼ਾਦੀ ਹੈ ਉਹ
ਕਿਸ ਤਰ੍ਹਾਂ ਸੋਚਦਾ ਹੈ, ਖ਼ਾਲਸਾ ਨਿਊਜ਼ ਤਾਂ ਇਹ ਸਵਾਲ ਪਾਠਕਾਂ
ਤੱਕ ਪਹੁੰਚਾਏਗੀ ਹੀ, ਜੇ ਕਿਸੇ ਨੂੰ ਬੁਰਾ ਲਗਦਾ ਹੈ, ਲਗਦਾ
ਰਵੇ।
ਗਿਆਨੀ ਬਲਵੰਤ
ਸਿੰਘ ਨੰਦਗੜ੍ਹ ਦੇ ਸਮੇਂ ਹੋਏ ਹੁਕਮਨਾਮਿਆਂ 'ਤੇ ਨਿਗ੍ਹਾ ਮਾਰੀਏ ਤਾਂ: