Share on Facebook

Main News Page

ਸਵਾਲਾਂ ਦੇ ਜਵਾਬ ਉਹੀ ਦੇ ਸਕਦੇ ਨੇ, ਜੋ ਜਾਗਦੀ ਜ਼ਮੀਰ ਵਾਲੇ ਨੇ, ਮਰੀ ਜ਼ਮੀਰ ਵਾਲੇ ਸਵਾਲ ਦੇ ਜਵਾਬ ਦੇ ਹੀ ਨਹੀਂ ਸਕਦੇ...
-: ਗੁਰਜਾਪ ਸਿੰਘ

ਗਿਆਨੀ ਨੰਦਗੜ੍ਹ ਨੇ ਭਾਂਵੇ ਆਪਣੇ ਗਰਮ ਸੁਭਾਅ ਕਾਰਣ ਸਿੱਖ ਕੌਮ ਵਿੱਚ ਕੁਝ ਥਾਂ ਬਣਾ ਲਈ, ਪਰ ਇਸ ਦਾ ਇਹ ਮਤਲਬ ਨਹੀਂ ਕਿ ਜੋ ਉਨ੍ਹਾਂ ਨੇ ਹੋਰਨਾਂ ਜੱਫੇਦਾਰਾਂ ਨਾਲ ਮਿਲ ਕੇ ਕੂੜਨਾਮੇ ਜਾਰੀ ਕਰਵਾਏ, ਉਸ ਤੋਂ ਪਿੱਛਾ ਛੁੱਟ ਜਾਵੇਗਾ... ਕਦਾਚਿਤ ਨਹੀਂ ?

ਭਾਂਵੇ ਕਿ ਮੇਰੇ ਕੋਲ ਬਹੁਤਾ ਮੈਟਰ ਹੈ ਨਹੀਂ ਕਿ ਮੈ ਲੇਖ ਬਹੁਤ ਲੰਮਾ ਲਿਖਾਂ, ਪਰ ਕੌਮ ਜੱਫੇਦਾਰਾਂ ਦੀਆਂ ਕਰਤੂਤਾਂ ਭਲੀਭਾਂਤ ਤੋਂ ਚੰਗੀ ਤਰਾਂ ਜਾਣੂ ਹੈ। ਸਾਡੀ ਕੌਮ ਦੀ ਇਹ ਤਰਾਸਦੀ ਰਹੀ ਹੈ, ਕਿ ਜਦ ਵੀ ਕੋਈ ਕੌਮ ਲਈ ਕੁੱਝ ਕਾਰਣ ਲਈ ਫੜ੍ਹ ਮਾਰ ਜਾਂਦਾ ਹੈ, ਅਸੀਂ ਉਸ ਵੱਲ ਭੱਜ ਤੁਰਦੇ ਹਾਂ, ਕਦੇ ਪਿੱਛਾ ਝਾਕਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਇਸ ਬੰਦੇ ਦੀਆ ਲੱਤਾਂ ਕੌਮ ਦਾ ਭਾਰ ਸੰਭਾਲ ਸਕਣਗੀਆਂ ਕਿ ਨਹੀਂ...

ਗਿਆਨੀ ਬਲਵੰਤ ਸਿੰਘ ਨੰਦਗੜ੍ਹ ਹਰ ਕੰਮ ਉਸ ਸ਼ਾਮਿਲ ਹੈ, ਜੋ ਬਾਕੀ ਦੇ ਜੱਫੇਦਾਰਾਂ ਨੇ ਕੀਤੇ, ਪਰ ਉਸ ਸਮੇਂ ਗਿਆਨੀ ਨੰਦਗੜ ਸੁੱਤੇ ਪਏ ਸਨ? ਉਸ ਸਮੇਂ ਇਸ ਨੂੰ ਉਨ੍ਹਾਂ ਬਾਕੀ ਦੇ ਜੱਫੇਦਾਰਾਂ ਦੀਆਂ ਗਲਤ ਨੀਤੀਆਂ ਦਾ ਵਿਰੋਧ ਕਰਨਾ ਬਣਦਾ ਸੀ, ਪਰ ਇਨ੍ਹਾਂ ਨੇ ਹਮੇਸ਼ਾ ਚੁੱਪ ਵੱਟੀ ਰੱਖੀ ਤੇ ਉਨਾਂ ਦਾ ਸਾਥ ਦਿੰਦੇ ਰਹੇ... ਸ. ਗੁਰਬਖਸ਼ ਸਿੰਘ ਕਾਲਾ ਅਫਗਾਨਾ, ਪ੍ਰੋ. ਦਰਸ਼ਨ ਸਿੰਘ ਖਾਲਸਾ ਨੂੰ ਇੱਕ ਕੋਠੜੀ ਵਿੱਚੋ ਹੀ ਫਤਵਾ ਲੱਗਾ ਸੀ, ਉਨਾਂ ਫਤਵੇ ਜਾਰੀ ਕਰਨ ਵਾਲਿਆਂ ਵਿੱਚ ਤੁਸੀਂ ਵੀ ਹਾਜਰ ਸੀ। ਤੁਸੀਂ ਬਾਕੀ ਦਿਆਂ ਜੱਫੇਦਾਰਾਂ ਨੂੰ ਚੈਲਿੰਜ ਕਿਉਂ ਨਹੀਂ ਕੀਤਾ ? ਉਸ ਸਮੇਂ ਇਹ ਇਸ ਗਲਤ ਫੈਸਲੇ ਦਾ ਡੱਟ ਕੇ ਵਿਰੋਧ ਕਰਦੇ ਤੇ ਕੌਮ ਨੂੰ ਸੁਚੇਤ ਕਰਦੇ ਕਿ ਤਖਤਾਂ ਦੇ ਬਾਕੀ ਜੱਥੇਦਾਰ ਕਠਪੁਤਲੀ ਬਣ ਚੁੱਕੀਆਂ ਨੇ, ਇਨ੍ਹਾਂ ਤੋਂ ਗੁਰਧਾਮ ਆਜ਼ਾਦ ਕਰਵਾਉ... ਪਰ ਆਪ ਜੀ ਨੇ ਚੁੱਪ ਵੱਟ ਰੱਖੀ ਕਿਉਂ? ਗਿਆਨੀ ਨੰਦਗੜ੍ਹ ਜੀਉ, ਕੌਮ ਜਵਾਬ ਮੰਗਦੀ ਹੈ, ਸਾਨੂੰ ਹੱਕ ਹੈ ਸਵਾਲ ਕਰਨ ਦਾ, ਕਿਉਂਕਿ ਅਸੀਂ ਥਾਲੀ ਦੇ ਬੈਂਗਣ ਨਹੀਂ, ਜਿਧਰ ਭਾਰ ਹੋਇਆ, ਉਧਰ ਲੁੜਕ ਗਏ, ਜਿਹੜਾ ਮਰਜ਼ੀ ਸਾਨੂੰ ਖਰੀਦ ਕੇ ਲੈ ਜਾਵੇ...

ਆਰ.ਐਸ.ਐਸ. ਤੁਹਾਡੇ ਸਮੇਂ ਵੀ ਸਿੱਖ ਕੌਮ ਵਿੱਚ ਘੁਸਪੈਠ ਕਰਦੀ ਰਹੀ ਸੀ ਤੇ ਕਰ ਰਹੀ ਹੈ, ਤੁਹਾਨੂੰ ਪਹਿਲਾਂ ਸਭ ਕੁਝ ਪਤਾ ਸੀ, ਤੁਸੀਂ ਵੀ ਉਨ੍ਹਾਂ ਬਾਕੀ ਦੇ ਜੱਫੇਦਾਰਾਂ ਦੀ ਕਤਾਰ ਵਿੱਚ ਆਉਂਦੇ ਹੋ... ਤਹਾਨੂੰ ਅਗਲਿਆਂ ਨੇ ਹੁਣ ਜੱਥੇਦਾਰੀ ਤੋਂ ਲਾਂਭੇ ਕਰ ਦਿੱਤਾ ਹੈ, ਤੇ ਹੁਣ ਤੁਸੀਂ ਸਾਰਾ ਕੁਝ ਉਗਲ ਰਹੋ ਹੋ... ਵੇਦਾਂਤੀ ਵੀ ਇਸ ਤਰ੍ਹਾਂ ਦੇ ਬਿਆਨ ਦਿੰਦਾ ਰਿਹਾ, ਜੱਥੇਦਾਰ ਦੀ ਪੱਦਵੀ ਤੋਂ ਲਹਿ ਜਾਣ ਤੋਂ ਬਾਅਦ, ਪਰ ਉਸਨੇ ਵੀ ਕੌਮ ਨੂੰ ਬਰਬਾਦ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਸੀ।
ਕੌਮ ਦੇ ਸਿਰ ਮਿੱਥ ਸਾਖੀਆਂ ਦਾ ਗੰਦ ਪਾ ਕੇ... ਸਿਆਣੇ ਕਹਿੰਦੇ ਨੇ ਕਿ ਕੋਈ ਵੀ ਗੁਨਾਹ ਕਾਰ ਮਨੁੱਖ ਸਾਰੀ ਜਿੰਦਗੀ ਉਹ ਆਪਣੇ ਗੁਨਾਹ ਕਬੂਲ ਨਾ ਕਰੇ, ਪਰ ਜਿੰਦਗੀ ਦਾ ਜਦੋਂ ਆਖਰੀ ਸਾਹ ਰਹਿ ਜਾਂਦਾ ਹੈ ਭਾਵ ਜਦ ਮਰਨ ਕਿਨਾਰੇ 'ਤੇ ਹੁੰਦਾ ਹੈ, ਤੇ ਉਹ ਸਾਰਾ ਕੁੱਝ ਸਾਰਿਆਂ ਦੇ ਸਾਹਮਣੇ ਰੱਖ ਦਿੰਦਾ ਹੈ। ਉਸ ਨੂੰ ਪਤਾ ਹੁੰਦਾ ਹੈ ਕਿ ਮੈਂ ਹੁਣ ਕੁੱਝ ਨਹੀਂ ਕਰ ਸਕਦਾ, ਉਸਨੇ ਖਤਮ ਹੋ ਜਾਣਾ ਹੈ, ਇਹ ਉਸ ਦੀ ਤਰਾਸਦੀ ਵਾਲੀ ਹਾਲਤ ਹੁੰਦੀ ਹੈ। ਤੁਹਾਡੇ ਨਾਲ ਵੀ ਇਹੋ ਕੁਝ ਹੋਇਆ, ਤੁਸੀਂ ਵੀ ਬਾਕੀ ਦੇ ਪੁਜਾਰੀ ਜੱਫੇਦਾਰਾਂ ਨਾਲ ਮਿਲ ਕੇ ਆਰ.ਐਸ.ਐਸ ਦੇ ਇਸ਼ਾਰੇ 'ਤੇ ਹੀ ਫਤਵੇ ਜਾਰੀ ਕਰਦੇ ਰਹੇ, ਤਾਂ ਜੋ ਚੰਗੀ ਸੋਚ ਵਾਲਾ ਸਿੱਖ ਲੀਡਰ ਅੱਗੇ ਨਾ ਸਕੇ।

ਤੁਸੀਂ ਉਨ੍ਹਾਂ ਨਾਲ ਗੋਡੇ ਨਾਲ ਗੋਡਾ ਜੋੜ ਕੇ ਬੈਠਦੇ ਸੀ। ਉਸ ਸਮੇਂ ਤੁਹਾਡੀ ਗੈਰਤ ਕਿੱਥੇ ਸੀਹੁਣ ਤੁਹਾਡੀ ਕਿਰਪਾਨ ਜਹਾਜ਼ ਵਿੱਚ ਕਿਸ ਤਰਾਂ ਆ ਗਈ ? ਤੁਸੀ ਤਾਂ ਕਿਹਾ ਸੀ ਕਿ ਮੈਂ ਕਿਰਪਾਨ ਸਰੀਰ ਤੋਂ ਵੱਖ ਨਹੀਂ ਕਰ ਸਕਦਾ ਜੀ.. ਹੁਣ ਅਸਲ ਵਿੱਚ ਤੁਹਾਨੂੰ ਵਰਤ ਕੇ ਇੱਕ ਪਾਸੇ ਰੱਖ ਦਿੱਤਾ ਹੈ, ਪਤਾ ਨਹੀਂ ਕੀ ਕਾਰਣ ਹੋਣਗੇ...

ਗਿਆਨੀ ਜੀਉ ਤੁਹਾਡੀ ਵੀ ਹਾਲਤ ਹੁਣ ਉਸ ਮਨੁੱਖ ਵਾਂਗ ਹੀ ਹੋ ਗਈ ਹੈ, ਹੁਣ ਤੁਸੀਂ ਕੁਝ ਨਹੀਂ ਕਰ ਸਕਦੇ, ਪਰ ਜੋ ਗੁਨਾਹ ਸਿੱਖ ਵਿਰੋਧੀਆਂ ਦੇ ਢਹੇ ਚੜ ਕੇ ਬਾਕੀ ਜੱਫੇਦਾਰਾਂ ਨਾਲ ਮਿਲ ਕੇ ਕੀਤੇ, ਉਹ ਹੁਣ ਤੁਹਾਡੇ ਮੂਹੋਂ ਆਪਣੇ ਆਪ ਨਿਕਲ ਰਹੇ ਨੇ। ਤੁਸੀਂ ਹੁਣ ਕੌਮ ਦਾ ਕੁੱਝ ਨਹੀਂ ਸਵਾਰ ਸਕਦੇ, ਜਿੰਨਾ ਮਰਜੀ ਗਰਮਜੋਸ਼ੀ ਦੇ ਬਿਆਨ ਦਾਗੋ, ਕੁੱਝ ਨਹੀਂ ਹੋ ਸਕਦਾ। ਉਹ ਸਮਾਂ ਤੁਸੀਂ ਗਵਾ ਲਿਆ, ਜਦੋਂ ਕੌਮੀ ਹਿੱਤ ਲਈ ਕੁੱਝ ਕਰਨਾ ਸੀ ਜੀ... ਇਸ ਲਈ ਜੀ ਸਦਕੇ ਆਵੋ ਕੈਨੇਡਾ, ਪਰ ਸਵਾਲਾਂ ਦੇ ਜਵਾਬ ਤਹਾਨੂੰ ਦੇਣੇ ਚਾਹੀਦੇ ਆ ਤੇ ਜਵਾਬ ਵੀ ਉਹੀ ਦੇ ਸਕਦੈ, ਜੋ ਜਿਉਂਦਾ ਹੈ, ਜਿਸ ਦੀ ਜ਼ਮੀਰ ਜਾਗਦੀ ਹੈ, ਮਰੀ ਸੋਚ ਵਾਲਿਆਂ ਤੋਂ ਆਸ ਕਾਹਦੀ ਰੱਖਣੀ ਹੈ...

ਪਰ ਫੇਰ ਵੀ ਮੌਕਾ ਹੈ, ਜਵਾਬ ਦਿਓ...

 ਗਿਆਨੀ ਬਲਵੰਤ ਸਿੰਘ ਨੰਦਗੜ੍ਹ ਦੇ ਸਮੇਂ ਹੋਏ ਹੁਕਮਨਾਮਿਆਂ 'ਤੇ ਨਿਗ੍ਹਾ ਮਾਰੀਏ ਤਾਂ:

* ਸੱਭ ਤੋਂ ਪਹਿਲਾ ਹੁਕਮਨਾਮਾ 10 ਜੁਲਾਈ 2003 ਨੂੰ ਭਾਈ ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ ਨੂੰ ਛੇਕਣ ਦਾ ਹੋਇਆ ਸੀ।

* ਇਸ ਤੋਂ ਬਾਅਦ 10 ਮਾਰਚ ਨੂੰ ਪੰਥ ਦੀ ਆਵਾਜ਼ ਮੰਨੇ ਜਾਂਦੇ 'ਰੋਜ਼ਾਨਾ ਸਪੋਕਸਮੈਨ' ਦੇ ਮੁੱਖ ਸੰਪਾਦਕ ਜੋਗਿੰਦਰ ਸਿੰਘ ਨੂੰ ਪੰਥ 'ਚੋਂ ਛੇਕਣ ਦਾ ਹੁਕਮ ਹੋਇਆ ਸੀ, ਜਿਸ ਨੂੰ ਸਿੱਖ ਕੌਮ ਨੇ ਮੁੱਢੋਂ ਹੀ ਨਕਾਰ ਦਿਤਾ ਸੀ ਅਤੇ ਇਹ ਸੱਭ ਨੂੰ ਪਤਾ ਹੈ ਕਿ ਇਹ ਹੁਕਮਨਾਮਾ ਵੀ ਕਿਸ ਦੇ ਕਹਿਣ 'ਤੇ ਹੋਇਆ ਸੀ?

* ਇਸੇ ਤਰ੍ਹਾਂ 17 ਨਵੰਬਰ 2009 ਨੂੰ ਜਗਦੀਸ਼ ਸਿੰਘ ਝੀਂਡਾ ਅਤੇ ਉਸ ਦੇ ਚਾਰ ਸਾਥੀਆਂ ਨੂੰ ਵੀ ਪੰਥ ਵਿਚੋਂ ਛੇਕ ਦਿਤਾ ਗਿਆ।

* ਫਿਰ ਪ੍ਰੋ. ਦਰਸ਼ਨ ਸਿੰਘ ਜੋ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਰਹੇ ਹਨ, ਨੂੰ 5 ਦਸੰਬਰ 2009 ਨੂੰ ਤਨਖ਼ਾਹੀਆ ਕਰਾਰ ਦਿਤਾ ਗਿਆ ਅਤੇ 29 ਜਨਵਰੀ 2010 ਨੂੰ ਪੰਥ ਵਿਚੋਂ ਛੇਕ ਦਿਤੇ ਗਏ।

* ਇਥੇ ਹੀ ਬਸ ਨਹੀਂ, 24 ਜੁਲਾਈ 2003 ਨੂੰ ਮਹਿੰਦਰ ਸਿੰਘ ਰੁਮਾਣਾ ਨੂੰ ਤਨਖ਼ਾਹੀਆ ਕਰਾਰ ਦਿਤਾ ਗਿਆ।

* 14 ਦਸੰਬਰ ਨੂੰ ਗਿਆਨੀ ਗੁਰਦਿਤ ਸਿੰਘ ਨੂੰ ਮੁੰਦਾਵਣੀ ਪੁਸਤਕ ਕਾਰਨ ਤਨਖ਼ਾਹੀਆ ਕਰਾਰ ਦਿਤਾ ਗਿਆ।

* 2 ਜੁਲਾਈ 2006 ਨੂੰ ਸਿਮਰਨਜੀਤ ਸਿੰਘ ਮਾਨ ਅਤੇ ਅਕਾਲੀ ਦਲ ਮਾਨ ਦੇ ਅਹੁਦੇਦਾਰਾਂ ਉਤੇ ਗੁਰਦਵਾਰਿਆਂ ਵਿਚ ਬੋਲਣ ਦੀ ਪਾਬੰਦੀ ਲਗਾਈ ਜਦਕਿ 18 ਜੁਲਾਈ ਨੂੰ ਹੀ ਇਨ੍ਹਾਂ ਵਲੋਂ ਮੁਆਫ਼ੀ ਮੰਗ ਲਈ ਗਈ।

ਨਾਲੇ ਉਸ ਇਕਰਾਰ ਦਾ ਕੀ ਬਣਿਆ, ਜਿਸ ਵਿੱਚ ਉਹ ਕਿਹਾ ਕਰਦੇ ਸਨ, ਕਿ ਉਹ ਕਿਰਪਾਨ ਲਾਹ ਕੇ ਹਵਾਈ ਸਫਰ ਨਹੀਂ ਕਰਣਗੇ। ਕੀ ਹੁਣ ਉਹ ਕਿਰਪਾਨ ਪਾ ਕੇ ਆਏ ਹਨ?

ਕੀ ਗਿਆਨੀ ਨੰਦਗੜ੍ਹ ਇਨ੍ਹਾਂ ਸਵਾਲਾਂ ਦਾ ਜਵਾਬ ਦੇਣਗੇ ?


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top