Share on Facebook

Main News Page

ਕੀ ਇਸ ਤਰ੍ਹਾਂ ਇਹ ਤਾਲੀਬਾਨੀ ਕਾਰਵਾਈ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਾਇਮ ਕਰਦੀ ਹੈ ?
-: ਸੰਪਾਦਕ ਖ਼ਾਲਸਾ ਨਿਊਜ਼

ਇਹ ਠੀਕ ਹੈ ਕਿ ਕਿਰਾਏ 'ਤੇ ਲਿਆਂਦੇ ਪਾਠੀਆਂ ਨੇ ਜਠੇਰੇ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ, ਪਖੰਡ ਪਾਠ ਕਰਕੇ, ਅਵੱਗਿਆ ਕੀਤੀ ਹੈ... ਪਰ ਇਹ ਕੀ ਤਰੀਕਾ ਹੋਇਆ ਸੁਧਾਰਨ ਦਾ? ਉਸ ਤਰ੍ਹਾਂ ਸਿੱਖ ਬੜੇ ਲਾਲ ਪੀਲੇ ਹੁੰਦੇ ਹੈ, ਜਦੋਂ ਕੋਈ ਦਸਤਾਰ ਨੂੰ ਹੱਥ ਪਾਵੇ, ਪਰ ਇੱਥੇ ਕੀ ਹੋ ਰਿਹਾ ਹੈ? ਕੀ ਦਸਤਾਰ ਦੀ, ਬਜ਼ੁਰਗ ਬੰਦੇ ਕੋਈ ਸ਼ਰਮ ਨਹੀਂ? ਜਿਸ ਤਰ੍ਹਾਂ ਕੁੱਟਿਆ ਜਾ ਰਿਹਾ ਹੈ, ਇਸ ਤਰ੍ਹਾਂ ਤਾਂ ਕੋਈ ਜਾਨਵਰਾਂ ਨੂੰ ਵੀ ਨਹੀਂ ਕੁਟੱਦਾ!!!

ਇਹ ਤਾਲੀਬਾਨੀ ਉਦੋਂ ਕਿਥੇ ਸੀ, ਜਦੋਂ 27 ਮਾਰਚ 2015 ਨੂੰ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਲੰਮੇ ਸਮੇਂ ਤੋਂ ਮੈਂਬਰ ਚੱਲੇ ਆ ਰਹੇ ਸ਼ੰਗਾਰਾ ਸਿੰਘ ਲੋਹੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀਆਂ ਧੱਜੀਆਂ ਉਡਾਉਦਿਆਂ "ਜੋਸਨ" ਜਠੇਰਿਆਂ ਦੀਆਂ ਸਮਾਧਾਂ 'ਤੇ ਅਖੰਡ ਪਾਠ ਆਰੰਭ ਕਰਵਾ ਦਿੱਤੇ!!! ਉਦੋਂ ਨਾ ਚਲਿਆ ਇਹ ਡੰਡਿਆਂ ਦਾ ਕਹਿਰ!!! ਕੀ ਇਹ ਜ਼ੋਰ ਸਿਰਫ ਗਰੀਬ ਮਾਰ ਹੀ ਹੈ? ਉੱਥੇ ਇਨ੍ਹਾਂ ਲੱਠਮਾਰਾਂ ਨੂੰ ਆਪਣਾ ਪਿੱਛਾ ਕੁੱਟ ਹੁੰਦਾ ਦਿਸਦਾ ਸੀ...

ਇਹ ਤਾਲੀਬਾਨੀ ਉਦੋਂ ਕਿੱਥੇ ਹੁੰਦੇ ਹਨ, ਜਦੋਂ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਅਖੌਤੀ ਦਸਮ ਗ੍ਰੰਥ ਦਾ ਹਨੇਰਾ ਕੀਤਾ ਜਾਂਦਾ ਹੈ, ਕਿ ਉਹ ਗੁਰੂ ਸਾਹਿਬ ਦੀ ਬੇਅਦਬੀ ਨਹੀਂ? ਕੁੱਟੋ ਤਾਂ ਧੁੰਮੇ ਨੂੰ, ਫਿਰ ਪਤਾ ਚਲੇ...

ਇਹ ਉਦੋਂ ਕਿੱਥੇ ਹੁੰਦੇ ਆ, ਜਦੋਂ ਨੰਦਸਰੀ ਸਾਧ ਗੁਰੂ ਸਾਹਿਬ ਸਵਾਰੀ ਦੀ ਬਜਾਏ, ਆਪਣੇ ਮਰੇ ਹੋਏ ਸਾਧਾਂ ਦੀਆਂ ਤਸਵੀਰਾਂ ਨੂੰ ਚੌਰ ਕਰਕੇ ਜਲੂਸ ਕੱਢਦੇ ਆ... ਕੀ ਇਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ?

ਅਖੌਤੀ ਜਥੇਦਾਰਾਂ, ਮਕੱੜ, ਧੁੰਮਾ, ਚਾਵਲਾ, ਬਾਦਲ ਅਤੇ ਹੋਰ ਬੇਅੰਤ (ਅ)ਕਾਲੀ, ਨੰਦਸਰੀ ਸਾਧ, ਪਿਹੋਵੇ ਵਾਲਾ, ਰੂੰਮੀ ਵਾਲਾ, ਰਾੜੇ ਵਾਲਾ, ਬੜੂੰਦੀ ਵਾਲਾ, ਬੁਲੰਦਪੁਰੀਏ, ਨੀਲਧਾਰੀ, ਨਾਮਧਾਰੀ, ਰਾਧਾ ਸੁਆਮੀ, ਸੌਦਾ ਸਾਧ, ਨਰਕਧਾਰੀਏ, ਭਨਿਆਰੇ ਵਾਲਾ, ਸ੍ਰੀ ਚੰਦੀਏ, ਚੀਕਾਂ ਮਾਰਨ ਵਾਲਾ ਢਾਡੀ, ਹੋਰ ਅਨੇਕਾਂ ਹੀ ਸਾਧ (ਸਭ ਦਾ ਨਾਮ ਲਿਖਣ ਲੱਗਿਆਂ, ਪਤਾ ਨਹੀਂ ਅਨੇਕਾਂ ਹੀ ਪੰਨੇ ਭਰ ਜਾਣ, ਹੋਰ ਪਖੰਡੀ ਕਲਾਕਾਰ ਅਤੇ ਕਈ ਹੋਰ... ਇਹ ਹਨ ਜਿਨ੍ਹਾਂ ਨੇ ਸਿੱਖੀ ਦਾ ਬੇੜਾ ਗਰਕ ਕੀਤਾ ਹੈ... ਹੈ ਹਿੰਮਤ ਇਨ੍ਹਾਂ ਖਿਲਾਫ ਆਵਾਜ਼ ਵੀ ਉਠਾਉਣ ਦੀ... ਐਵੇਂ ਨਿਆਣਿਆਂ ਨੂੰ ਕੁੱਟ ਕੇ, ਗਰੀਬ ਮਾਰ ਨਾ ਕਰੋ... ਹੋਸ਼ ਤੋਂ ਕੰਮ ਲਵੋ... ਇਹ ਗੁਰੂ ਸਾਹਿਬ ਦਾ ਸਤਿਕਾਰ ਨਹੀਂ... ਤੁਸੀਂ ਉਨ੍ਹਾਂ ਨਾਲੋਂ ਵੀ ਜ਼ਿਆਦਾ ਬੇਅਦਬੀ ਕਰ ਰਹੇ ਹੋ...

ਸੁਧਾਰਨ ਦਾ ਤਰੀਕਾ ਕੁੱਟਮਾਰ ਨਹੀਂ!!! ਗੁਰਬਾਣੀ ਅਨੁਸਾਰ ਇਨ੍ਹਾਂ ਭੁੱਲੇ ਭਟਕਿਆਂ ਨੂੰ ਸਿੱਧੇ ਰਾਹ 'ਤੇ ਪਾਇਆ ਜਾ ਸਕਦਾ ਹੈ, ਕੁੱਟਮਾਰ ਨਾਲ ਨਹੀਂ...

ਇਨ੍ਹਾਂ ਖਿਲਾਫ ਤੁਹਾਡੇ ਡੰਡੇ ਕਿੱਥੇ ਵੜ ਜਾਂਦੇ ਨੇ? ਇਨ੍ਹਾਂ ਪਖੰਡੀਆਂ ਨਾਲੋਂ ਵੱਧ ਗੁਨਾਹ ਤਾਂ ਨਹੀਂ ਇਨ੍ਹਾਂ ਪਾਠੀਆਂ ਦਾ... !!!

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top