੪.੪.੨੦੧੫:
ਅਖਬਾਰਾਂ ਰਾਹੀਂ ਖਬਰ ਪੜ੍ਹਨ ਨੂੰ ਮਿਲੀ ਕਿ ਮੁੰਬਈ ਤੋਂ
ਬੀ.ਜੇ.ਪੀ. ਦੇ ਐਮ.ਐਲ.ਏ. "ਤਾਰਾ ਸਿੰਘ" ਨੂੰ ਹਜ਼ੂਰ ਸਾਹਿਬ ਤੱਖਤ ਦੀ ਕਮੇਟੀ ਦਾ ਪ੍ਰਧਾਨ ਬਣਾ
ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਫੇਸਬੁੱਕ ਤੇ ਕਈ ਰੀਐਕਸ਼ਨ ਵੀ ਦੇਖਣ ਨੂੰ ਮਿਲੇ ਹਨ।
ਇਸ ਤੋਂ ਪਹਿਲਾਂ "ਚੀਫ ਖਾਲਸਾ ਦੀਵਾਨ" ਦੇ ਵੀ ਇੱਕ ਉੱਚ ਅਹੁਦੇ ਤੇ,
ਸ਼ਾਇਦ ਪ੍ਰਧਾਨ ਦੇ ਹੀ, ਬੀ.ਜੇ.ਪੀ. ਕਾਬਜ਼ ਹੋ ਚੁੱਕੀ ਹੈ। (ਵੈਸੇ ਬਹੁਤ ਸਾਰੀਆਂ ਬ੍ਰਾਹਮਣੀ
ਰਹੁ-ਰੀਤਾਂ ਹਜ਼ੂਰ ਸਾਹਿਬ ਵਿੱਚ ਪਹਿਲਾਂ ਤੋਂ ਹੀ ਪ੍ਰਚਲੱਤ ਹਨ, ਬਾਕੀ ਰਹਿੰਦੀ ਕਸਰ ਪੂਰੀ ਕਰਨ
ਲਈ ਇਸ "ਤਾਰਾ ਸਿੰਘ" ਨੂੰ ਜ਼ਿੰਮੇਵਾਰੀ ਸੌਂਪੀ ਗਈ ਲੱਗਦੀ ਹੈ)
ਬੀ.ਜੇ.ਪੀ. ਦੀ ਹਕੂਮੱਤ ਆਉਣ ਤੋਂ ਬਾਅਦ ਹੋਰ ਅਸੀਂ ਕੀ ਉਮੀਦ ਕਰਦੇ
ਸਾਂ, ਜਾਂ ਸਾਨੂੰ ਕੀ ਉਮੀਦ ਕਰਨੀ ਬਣਦੀ ਸੀ? ਕੀ ਇਹ ਹਕੂਮੱਤ
ਸ.ਗੁਰਤੇਜ ਸਿੰਘ, ਜਾਂ ਬਾਗੜੀਆਂ ਸਾਹਿਬ ਵਰਗੇ ਕਿਸੇ ਸਿੰਘ ਨੂੰ ਪ੍ਰਧਾਨ ਬਣਾਉਂਦੇ?
ਕਈ ਸਾਲ ਪਹਿਲਾਂ ਹੀ ਰਾਸ਼ਟਰੀ ਸਿੱਖ ਸੰਗਤ ਦੇ
ਗੱਠਨ ਨਾਲ ਆਰ.ਐਸ.ਐਸ. ਨੇ ਸਿੱਖਾਂ ਦਾ "ਹਿੰਦੂਕਰਣ" ਕਰਨ ਦਾ ਇੱਕ ਬਕਾਇਦਾ ਸਿਲਸਿਲਾ ਸ਼ੁਰੂ ਕਰ
ਦਿੱਤਾ ਸੀ। ਅੱਜ ਰੁਲਦਾ ਸਿੰਘ, ਤੇ ਤਾਰਾ ਸਿੰਘ ਵਰਗੇ ਸਿੱਖਾਂ ਦੀ ਇੱਕ ਵੱਡੀ ਫਸਲ
ਤਿਆਰ ਹੋ ਚੁੱਕੀ ਹੋਈ ਹੈ । ਅਤੇ ਆਰ.ਐਸ.ਐਸ. ਦੇ ਇਹ ਸਿੱਖ ਇੱਕ ਇੱਕ ਕਦਮ ਕਰ ਕੇ ਅੱਗੇ ਵੱਧ
ਰਹੇ ਹਨ।
ਇੱਕ ਹੋਰ ਗੱਲ, ਆਰ.ਐਸ.ਐਸ. ਦੇ ਸਿੱਖਾਂ ਦੀ ਇਹ ਕੱਲੀ ਕਤਾਰ ਨਹੀਂ ਹੈ ।
ਇਸ ਦੇ ਪਿੱਛੇ "ਸੰਤ ਸਮਾਜ" ਖੜ੍ਹਾ ਹੈ, ਤੇ ਉਸ ਦੇ ਪਿੱਛੇ ਬਾਅਦਲ ਅਕਾਲੀ ਦਲ, ਸ਼੍ਰੋਮਣੀ ਕਮੇਟੀ
ਸਮੇਤ ਖੜ੍ਹਾ ਹੈ । ਗੁਰੁ ਕਾਲ ਤੋਂ ਮਹਾਰਾਜਾ
ਰਣਜੀਤ ਸਿੰਘ ਵਾਲੀ "ਸਰਕਾਰ ਖਾਲਸਾ" ਦਾ ਸੂਰਜ ਡੁੱਬਣ ਤੱਕ, ਕਦੇ ਕਿਸੇ ਨੇ "ਸੰਤ ਸਮਾਜ" ਦਾ
ਨਾਮ ਸਿੱਖ ਇੱਤਹਾਸ ਦੀ ਕਿਸੇ ਕਿਤਾਬ ਵਿੱਚ, ਕਿਸੇ ਪੰਨੇ ਤੇ ਪੜ੍ਹਿਆ ਹੈ? ਆਖਿਰ ਹੁਣ
ਇਹ "ਸੰਤ ਸਮਾਜ" ਕਿੱਥੋਂ ਤੇ ਕਿਵੇਂ ਆ ਗਿਆ? ਕੀ ਇਹ ਸੱਭ ਕੁੱਝ ਆਮ ਜਿਹਾ ਕੁਦਰਤੀ ਅਮਲ ਹੈ?
ਨਹੀਂ ਖਾਲਸਾ ਜੀ, ਇਹ ਸੱਭ ਕੁੱਝ
ਬਹੁਤ ਸੋਚਿਆ ਸਮਝਿਆ ਤੇ ਪਲੈਨ ਕੀਤਾ ਹੋਇਆ ਹੈ। ਅੰਗਰੇਜ਼ ਤੇ ਫਿਰ ਅੰਗਰੇਜ਼ਾਂ ਦੇ ਵਾਰਿਸ ਹਿੰਦੂ
ਹੁਕਮਰਾਨਾਂ ਤੇ ਨੀਤੀ ਘਾੜ੍ਹਿਆਂ ਦੇ, ਬੜ੍ਹੀ ਡੁੰਘਾਈ ਨਾਲ ਤਿਆਰ ਕੀਤੇ ਪਲੈਨ ਤੇ ਅਮਲ ਹੋ ਰਿਹਾ
ਹੈ। ਅੰਗਰੇਜ਼ਾਂ ਨੇ ਸਾਡੇ ਤੋਂ ਸਾਡਾ ਰਾਜ ਭਾਗ ਖੋਹਿਆ ਸੀ, ਤੇ ਅਸੀਂ ਉਹਨਾਂ ਦੇ ਕੁਦਰਤੀ
ਦੁਸ਼ਮਣ ਸਾਂ। ਹਿੰਦੂ ਬ੍ਰਾਹਮਣਵਾਦੀ ਸੋਚ, ਸਾਡੇ ਖਿਲਾਫ ਅੰਗਰੇਜ਼ਾਂ ਦੀ ਭਾਈਵਾਲ ਰਹੀ ਹੈ, ਤੇ
ਇਸ ਸੋਚ ਨੂੰ ਸਾਡੇ ਤੋਂ ਪਹਿਲੇ ਦਿਨ ਤੋਂ, ਗੁਰੁ ਨਾਨਕ ਸਾਹਿਬ ਦੇ ਸਮੇਂ ਤੋਂ, ਇੱਕ ਚੈਲੰਜ
ਮਿੱਲਦਾ ਰਿਹਾ ਹੈ, ਸੋ ਬ੍ਰਾਹਮਣੀ ਹਿੰਦੂ ਨੇ ਅੰਗਰੇਜ਼ ਦਾ ਵਾਰਸ ਤਾਂ ਬਣਨਾ ਹੀ ਸੀ।
ਕੀ ਹੋਲੇ ਮਹਲੇ ਦੇ
ਮੌਕੇ ਆਨੰਦਪੁਰ ਸਾਹਿਬ ਵਿਖੇ "ਗੁਰੁ ਦੀਆਂ ਲਾਡਲੀਆਂ ਫੌਜਾਂ" ਨੂੰ ਰੰਗਾਂ ਨਾਲ ਮਹਲਾ ਖੇਡਦੇ
ਦੇਖ ਕੇ ਵੀ ਤੁਹਾਨੂੰ ਲੱਗਦਾ ਹੈ ਕਿ ਇਹ ਦਸਮ ਪਾਤਸ਼ਾਹ ਦੇ ਵਾਰਿਸ ਨੇ?
ਇਹ ਹੋਲੇ ਮਹਲੇ, ਤੇ ਗੁਰੁ ਦੀਆਂ ਲਾਡਲੀਆਂ
ਫੌਜਾਂ ਦਾ ਹਿੰਦੂਕਰਣ ਨਹੀਂ ਹੈ, ਤਾਂ ਹੋਰ ਕੀ ਹੈ?
ਮੈਨੂੰ ਪਤਾ ਹੈ ਕਿ "ਸੰਤ ਸਮਾਜ" ਬਾਰੇ ਲਿਖੇ ਮੇਰੇ ਸ਼ਬਦਾਂ ਨੇ ਮੇਰੇ ਕਈ
ਦੋਸਤਾਂ ਨੂੰ ਨਰਾਜ਼ ਕਰਨਾ ਹੈ । ਪਰ ਕੀ ਕੌਮ ਦੇ ਸਾਹਮਣੇ ਪਿਆ ਜ਼ਹਿਰ
ਦਾ ਪਿਆਲਾ ਦੇਖਦੇ ਹੋਏ ਵੀ ਦਾਸ ਨੂੰ ਚੁੱਪ ਰਹਿਣਾ ਚਾਹੀਦਾ ਹੈ?