ਗੁਰੂ
ਨਾਨਕ ਸਾਹਿਬ ਦੇ ਜੀਵਨ ਘਟਨਾਵਾਂ ਦੇ ਆਧਾਰਿਤ ਫਿਲਮ "ਨਾਨਕ ਸ਼ਾਹ ਫਕੀਰ" ਬਣਾਉਣ ਦੀ ਆਗਿਆ ਦੇ
ਕੇ ਜੱਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਸਿੱਖ ਕੌਮ ਦੇ ਜੀਵਨ ਦੀ ਸਾਹਰਗ ਉਤੇ ਖੰਜਰ ਮਾਰਨ ਦਾ
ਗੁਨਾਂਹ ਕੀਤਾ ਹੈ।
ਇਕ ਪਾਸੇ ਸਿੱਖ ਜਗਤ ਸੌਦਾ ਸਾਧ ਵੱਲੋਂ ਦਸ਼ਮੇਸ਼ ਪਿਤਾ ਦੀ ਪੁਸ਼ਾਕ ਪਹਿਨਣ
ਦੀ ਕੀਤੀ ਨਕਲ ਨੂੰ ਬਰਦਾਸ਼ਤ ਨਹੀਂ ਕਰ ਸਕਿਆ ਤੇ ਜੱਥੇਦਾਰ ਨੇ ਉਸ ਦੇ ਬਾਈਕਾਟ ਕਰਨ ਦਾ ਹੁਕਮ
ਵੀ ਜਾਰੀ ਕਰ ਰੱਖਿਆ ਹੈ, ਜਿਸ ਕਰਕੇ ਕਈ ਕੀਮਤੀ ਜਾਨਾਂ ਵੀ ਜਾ ਚੁੱਕੀਆਂ ਹਨ।
ਪਰ ਇਹ ਸਮਝ ਤੋਂ ਬਾਹਰ ਦੀ ਗੱਲ ਹੈ ਹਣ ਗਿ: ਗੁਰਬਚਨ ਸਿੰਘ ਨੇ ਕਿਹੜੇ
ਵੱਡੇ ਲਾਲਚ ਵੱਸ ਇਕ ਕਲਾਕਾਰ ਨੂੰ ਇਸ ਫਿਲਮ ਵਿਚ ਸਿੱਧਾ ਗੁਰੂ ਨਾਨਕ ਸਾਹਿਬ ਦਾ ਜੀਵਤ ਰੋਲ
ਕਰਨ ਦੀ ਹੀ ਆਗਿਆ ਦੇ ਦਿੱਤੀ ਹੈ?
ਜੇਕਰ ਇਸ ਜੱਥੇਦਾਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਉੱਚੀ ਤੇ ਵਕਾਰੀ
ਸੀਟ 'ਤੇ ਹੋਰ ਜਿਆਦਾ ਸਮਾਂ ਬੈਠੇ ਰਹਿਣ ਦਿੱਤਾ ਗਿਆ, ਤਾਂ ਉਹ ਦਿਨ ਦੂਰ ਨਹੀਂ ਜਦੋਂ ਇਹ ਸਿੱਖ
ਗੁਰੂ ਸਾਹਿਬਾਨਾਂ ਨਾਲ ਜੁੜੇ ਨਾਟਕ ਆਦਿਕ (ਰਾਮ ਲੀਲਾ ਦੀ ਤਰਜ਼ ‘ਤੇ) ਸਟੇਜਾਂ ‘ਤੇ ਕਰਨ ਦੀ ਵੀ
ਆਗਿਆ ਦੇ ਦੇਵੇ!
ਕਿਸੇ ਮਨੁੱਖ ਵੱਲੋਂ ਗੁਰੂ ਨਾਨਕ ਸਾਹਿਬ ਦਾ ਜੀਵਤ ਰੋਲ ਕਰਨ ਦੀ ਹਰਕਤ
ਸਿੱਖ ਕੌਮ ਦੇ ਧਾਰਮਿਕ ਤੇ ਰਾਜਸੀ ਨੇਤਾਵਾਂ ਦੇ ਮੁਰਦਾ ਹੋ ਜਾਣ ਦੀ ਪ੍ਰਤੱਖ ਨਿਸ਼ਾਨੀ ਹੈ।
ਜੇਕਰ ਇਹੀ ਘਟਨਾ ਹਜ਼ਰਤ ਮੁਹੰਮਦ ਸਾਹਿਬ ਬਾਰੇ ਕਿਸੇ ਨੇ ਕਰਨ ਦੀ ਜੁਰਅਤ ਕੀਤੀ ਹੁੰਦੀ, ਤਾਂ
ਹੁਣ ਤੱਕ ਸਾਰੀ ਦੁਨੀਆਂ ਨੂੰ ਪਤਾ ਚਲ ਜਾਂਦਾ ਕਿ ਇਸਲਾਮ ਵਿਰੋਧੀ ਕਾਰੇ ਕਰਨ ਦੇ ਕੀ ਨਤੀਜੇ
ਹੁੰਦੇ ਹਨ।
ਸ੍ਰੋਮਣੀ ਕਮੇਟੀ ਕੋਲ ਜੇਕਰ ਇਸ ਪਾਸੇ ਧਿਆਨ ਦੇਣ ਦਾ ਸਮਾਂ ਹੈ, ਤਾਂ
ਪਹਿਲਾਂ ਤਾਂ ਇਸ ਜੱਥੇਦਾਰ ਨੂੰ ਘਰ ਭੇਜੋ ਅਤੇ ਫਿਲਮ "ਨਾਨਕ ਸ਼ਾਹ ਫਕੀਰ" ‘ਤੇ ਤੁਰੰਤ ਪਾਬੰਦੀ
ਲਗਾ ਕੇ, ਇਸ ਨਾਲ ਸਬੰਧਿਤ ਹਰ ਚੀਜ਼ ਜ਼ਬਤ ਕਰਨ ਦਾ ਆਪਣਾ ਫਰਜ ਨਿਭਾਵੇ, ਨਹੀਂ ਤਾਂ ਆਉਣ ਵਾਲੀਆਂ
ਨਸਲਾਂ ਕਦੇ ਮੁਆਫ ਨਹੀਂ ਕਰਨਗੀਆਂ।