Share on Facebook

Main News Page

ਪਤਨੀ ‘ਤੇ ਤਲਾਕ ਲੈਣ ਲਈ ਦਬਾਅ ਪਾਉਣ ਦੇ ਦੋਸ਼ ਹੇਠ ਪੱਪੂ ਇਕਬਾਲ ਪਟਨਾ ਖਿਲਾਫ ਦੋਸ਼ ਪੱਤਰ ਦਾਖਲ

ਪਟਨਾ ਸਿਟੀ (24 ਮਾਰਚ 2015): ਸਿੱਖਾਂ ਦੇ ਦੂਜੇ ਵੱਡੇ ਤਖਤ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਤੇ ਉਨ੍ਹਾਂ ਦੇ ਪੁੱਤਰ ਗੁਰੂਪ੍ਰਸਾਦ ਸਿੰਘ ਵੱਲੋਂ ਜਥੇਦਾਰ ਦੀ ਦੂਜੀ ਪਤਨੀ ਬਲਜੀਤ ਕੌਰ ਨੂੰ ਮਾਨਸਿਕ, ਸਰੀਰਕ ਤੇ ਆਰਥਿਕ ਤੌਰ ‘ਤੇ ਪ੍ਰੇਸ਼ਾਨ ਕਰਨ ਦੇ ਮਾਮਲੇ ਵਿੱਚ ਕੱਲ੍ਹ ਦੋਸ਼ ਪੱਤਰ ਦਾਖਲ ਕੀਤਾ ਗਿਆ। ਜਥੇਦਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਾਜ਼ਿਸ਼ ਤਹਿਤ ਫਸਾਉਣ ਅਤੇ ਉਨ੍ਹਾਂ ਦੇ ਅਹੁਦੇ ਦੀ ਗਰਿਮਾ ਨੂੰ ਠੇਸ ਪਹੁੰਚਾਉਣ ਲਈ ਮੁਕੱਦਮਾ ਦਰਜ ਕਰਾਇਆ ਗਿਆ ਹੈ।

ਜਾਂਚ ਕਰਤਾ ਅਸ਼ੋਕ ਕੁਮਾਰ ਮੁਤਾਬਕ ਦੂਜੀ ਪਤਨੀ ਬਲਜੀਤ ਕੌਰ ਨੇ ਸ਼ਿਕਾਇਤ ਵਿੱਚ ਦੱਸਿਆ ਕਿ 2003 ਵਿੱਚ ਗਿਆਨੀ ਇਕਬਾਲ ਸਿੰਘ ਨਾਲ ਗਾਜ਼ੀਆਬਾਦ ਦੇ ਗੁਰਦੁਆਰਾ ਸਾਹਿਬ ‘ਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਵਿਆਹ ਕੀਤਾ ਸੀ। ਵਿਆਹ ਦੇ ਦੂਜੇ ਦਿਨ ਜਥੇਦਾਰ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਲੈ ਆਏ ਅਤੇ ਦੋਵੇਂ ਨਾਲ ਰਹਿਣ ਲੱਗੇ। ਉਸ ਨੇ ਦੱਸਿਆ ਕਿ ਲੰਮਾ ਸਮਾਂ ਬੀਤਣ ਤੋਂ ਬਾਅਦ ਵੀ ਔਲਾਦ ਨਾ ਹੋਣ ‘ਤੇ ਜਥੇਦਾਰ ਗਿਆਨੀ ਇਕਬਾਲ ਸਿੰਘ ਰਾਤ ਨੂੰ ਕੁੱਟਮਾਰ ਕਰ ਕੇ ਕਮਰੇ ਤੋਂ ਬਾਹਰ ਕਰ ਦਿੰਦੇ ਤੇ ਦਰਵਾਜ਼ਾ ਬੰਦ ਕਰ ਲੈਂਦੇ ਸਨ

19 ਅਕਤੂਬਰ 2011 ਨੂੰ ਉਸ ਦੀ ਅਣਮਨੁੱਖੀ ਤਰੀਕੇ ਨਾਲ ਕੁੱਟਮਾਰ ਕੀਤੀ ਗਈ ਅਤੇ ਤਲਾਕ ਲੈਣ ਲਈ ਜਥੇਦਾਰ ਦਬਾਅ ਬਣਾਉਂਦੇ ਰਹੇ। ਉਸ ਨੇ ਦੱਸਿਆ ਕਿ ਬਜ਼ੁਰਗ ਮਾਂ ਦੀ ਤਬੀਅਤ ਖਰਾਬ ਹੋਣ ਕਾਰਨ ਉਹ ਜੰਮੂ ਚਲੀ ਗਈ, ਉਥੇ 24 ਮਈ 2014 ਨੂੰ ਰਾਤ ਨੌਂ ਵਜੇ ਵਾਪਸ ਪਰਤੀ ਤਾਂ ਕਮਰੇ ਦਾ ਤਾਲਾ ਟੁੱਟਾ ਹੋਇਆ ਸੀ ਤੇ ਮਤਰੇਆ ਪੁੱਤਰ ਗੁਰੂ ਪ੍ਰਸਾਦ ਸਿੰਘ ਤੇ ਉਸ ਦੀ ਪਤਨੀ ਹਰਲੀਨ ਕੌਰ ਕਮਰੇ ਵਿੱਚ ਸਨ। ਉਨ੍ਹਾਂ ਲੋਕਾਂ ਨੇ ਰੁਪਏ, ਕੱਪੜੇ ਅਤੇ ਗਹਿਣੇ ਆਦਿ ਗਾਇਬ ਕਰ ਦਿੱਤੇ ਸਨ

ਬਲਜੀਤ ਕੌਰ ਨੇ ਦੱਸਿਆ ਕਿ ਸੱਤ ਜੂਨ 2014 ਦੀ ਸ਼ਾਮ ਜਥੇਦਾਰ ਤੇ ਉਨ੍ਹਾਂ ਦਾ ਪੁੱਤਰ ਕਮਰੇ ਵਿੱਚ ਵੜੇ ਅਤੇ ਗਾਲੀ ਗਾਲ੍ਹਾਂ ਕੱਢਦੇ ਹੋਏ ਪਟਨਾ ਤੋਂ ਬਾਹਰ ਜਾਣ ਅਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਜ਼ਿਕਰ ਯੋਗ ਹੈ ਕਿ ਜਥੇਦਾਰ ਦੀ ਪਹਿਲੀ ਪਤਨੀ ਇੰਦਰਜੀਤ ਕੌਰ 2001 ਵਿੱਚ ਗੋਲਡੀ ਨਾਂ ਦੇ ਨੌਜਵਾਨ ਨਾਲ ਭੱਜ ਗਈ ਸੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top