Share on Facebook

Main News Page

ਹੁਣ ਸ਼ੋਸਲ ਮੀਡੀਆ ਫੇਸਬੁੱਕ, ਟਵਿੱਟਰ ‘ਤੇ ਟਿੱਪਣੀ ਕਰਨ ‘ਤੇ ਨਹੀਂ ਹੋਵੇਗੀ ਕਾਨੂੰਨੀ ਕਾਰਵਾਈ

ਨਵੀਂ ਦਿੱਲੀ (24 ਮਾਰਚ , 2015): ਭਾਰਤੀ ਸੁਪਰੀਮ ਕੋਰਟ ਨੇ ਅੱਜ ਇਕ ਇਤਿਹਾਸਕ ਫ਼ੈਸਲੇ ‘ਚ ਸੰਵਿਧਾਨ ਦੀ ਧਾਰਾ 19(2) ਦਾ ਉਲੰਘਣ ਕਰਦੀ ਸੂਚਨਾ ਤਕ ਨੀਕ ਕਾਨੂੰਨ (ਆਈ. ਟੀ. ਐਕਟ) ਦੀ ਧਾਰਾ 66 (ਏ) ਨੂੰ ਖ਼ਤਮ ਕਰ ਦਿੱਤਾ ਹੈ।ਆਈ. ਟੀ. ਕਾਨੂੰਨ ਦੀ ਧਾਰਾ 66 (ਏ) ਮੁਤਾਬਿਕ ਸੋਸ਼ਲ ਸਾਈਟਾਂ ‘ਤੇ ਇਤਰਾਜ਼ਯੋਗ ਟਿੱਪਣੀ ਪਾਉਣ ਵਾਲੇ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਜਾ ਸਕਦਾ ਸੀ।

ਜਿਥੇ ਸੰਵਿਧਾਨ ਦੀ ਧਾਰਾ 19(2) ਕਿਸੇ ਵੀ ਨਾਗਰਿਕ ਨੂੰ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਦਿੰਦੀ ਹੈ ਉਥੇ 66(ਏ) ਮੁਤਾਬਿਕ ਵੈੱਬਸਾਈਟਾਂ ‘ਤੇ ਕਥਿਤ ਅਪਮਾਨਜਨਕ ਟਿੱਪਣੀ ਪਾਉਣ ਕਾਰਨ ਪੁਲਿਸ ਨੂੰ ਸੰਬੰਧਿਤ ਵਿਅਕਤੀ ਨੂੰ ਜੇਲ੍ਹ ‘ਚ ਪਾਉਣ ਦੀ ਆਜ਼ਾਦੀ ਮਿਲੀ ਹੋਈ ਸੀ।

ਜਸਟਿਸ ਆਰ. ਐਫ. ਨਾਰੀਮਨ ਨੇ ਅੱਜ ਧਾਰਾ 66 (ਏ) ਨੂੰ ‘ਅਸੰਵਿਧਾਨਕ’ ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਜਨਤਾ ਦਾ ਜਾਣਕਾਰੀ ਹਾਸਲ ਕਰਨ ਦਾ ਹੱਕ ਸਿੱਧੇ ਤੌਰ ‘ਤੇ ਪ੍ਰਭਾਵਿਤ ਹੁੰਦਾ ਹੈ।ਪਹਿਲਾਂ ਇਸ ਮਾਮਲੇ ਦੀ ਸੁਣਵਾਈ ਕਰਦਿਆਂ ਅਦਾਲਤ ਨੇ 26 ਫਰਵਰੀ ਨੂੰ ਆਪਣਾ ਫ਼ੈਸਲਾ ਰਾਖਵਾਂ ਰੱਖਿਆ ਸੀ ।

ਮਾਮਲੇ ਦੀ ਸੁਣਵਾਈ ਦੌਰਾਨ ਸਰਕਾਰ ਦਾ ਪੱਖ ਰੱਖਦਿਆਂ ਅਦਾਲਤ ‘ਚ ਕਿਹਾ ਗਿਆ ਕਿ ਭਾਰਤ ‘ਚ ਸਾਈਬਰ ਖੇਤਰ ‘ਚ ਕੁਝ ਪਾਬੰਦੀਆਂ ਹੋਣੀਆਂ ਚਾਹੀਦੀਆਂ ਹਨ, ਕਿਉਂਕਿ ਸੋਸ਼ਲ ਸਾਈਟ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ।

ਹਾਲ ‘ਚ ਜਾਰੀ ਇਕ ਰਿਪੋਰਟ ਮੁਤਾਬਿਕ ਵਿਸ਼ਵ ਭਰ ‘ਚ ਇੰਟਰਨੈੱਟ ਦੀ ਵਰਤੋਂ ਕਰਨ ਵਾਲਿਆਂ ‘ਚ ਭਾਰਤ ਤੀਜੇ ਨੰਬਰ ‘ਤੇ ਹੈ। ਇਕ ਅਨੁਮਾਨ ਮੁਤਾਬਿਕ ਤਕਰੀਬਨ 12 ਕਰੋੜ ਲੋਕ ਭਾਰਤ ‘ਚ ਇੰਟਰਨੈੱਟ ਦੀ ਵਰਤੋਂ ਕਰਦੇ ਹਨ ਅਤੇ ਟੈਲੀਕਾਮ ਰੈਗੂਲੇਟਰੀ ਅਥਾਰਿਟੀ ਆਫ ਇੰਡੀਆ ਵੱਲੋਂ ਲਾਏ ਅਨੁਮਾਨ ਮੁਤਾਬਿਕ ਆਉਣ ਵਾਲੇ ਸਾਲਾਂ ‘ਚ 20 ਕਰੋੜ ਲੋਕ ਹੋਰ ਜੁੜਨ ਦੀ ਸੰਭਾਵਨਾ ਹੈ।

ਇਸ ਕਾਨੂੰਨ ਨੂੰ ਖ਼ਤਮ ਕਰਨ ਦੀ ਮੰਗ ਲੰਬੇ ਸਮੇਂ ਤੋਂ ਉੱਠ ਰਹੀ ਸੀ, ਜਿਸ ਬਾਰੇ ਸਭ ਤੋਂ ਪਹਿਲਾਂ ਪਟੀਸ਼ਨ ਕਾਨੂੰਨ ਦੀ ਪੜ੍ਹਾਈ ਕਰ ਰਹੀ ਸ਼੍ਰੇਆ ਸਿੰਘਲ ਨੇ ਕੀਤੀ ਸੀ। ਸ਼੍ਰੇਆ, ਜਿਸ ਦੀ ਮਾਂ ਸੁਪਰੀਮ ਕੋਰਟ ਦੀ ਵਕੀਲ ਅਤੇ ਨਾਨੀ ਇਕ ਜੱਜ ਹੈ, ਨੇ 2012 ‘ਚ ਸ਼ਿਵ ਸੈਨਾ ਮੁਖੀ ਬਾਲ ਠਾਕਰੇ ਦੀ ਮੌਤ ਤੋਂ ਬਾਅਦ 2 ਲੜਕੀਆਂ ਨੂੰ ਫੇਸਬੁੱਕ ‘ਤੇ ਕੀਤੀਆਂ ਆਪਣੀਆਂ ਟਿੱਪਣੀਆਂ ਕਾਰਨ ਜੇਲ੍ਹ ਜਾਣਾ ਪਿਆ, ਜਿਨ੍ਹਾਂ ‘ਚੋਂ ਇਕ ਲੜਕੀ ਨੇ ਟਿੱਪਣੀ ਕੀਤੀ ਸੀ, ਜਦਕਿ ਦੂਜੀ ਨੇ ਉਸ ਨੂੰ ਪਸੰਦ ਕੀਤਾ ਸੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top