ਭਾਰਤ ਅੰਦਰ ਸੁਰਖਿੱਆ
Safety ਨਾਮ ਦੀ
ਕੋਈ ਚੀਜ਼ ਨਹੀਂ। ਲੋਕ ਅਤੇ ਪ੍ਰਸ਼ਾਸਨ ਦੋਨੋਂ ਦੀ ਬਹੁਤ ਅਵੇਸਲੇ ਹਨ, ਸਿਰਫ ਇਕ
ਦੂਜੇ 'ਤੇ ਦੋਸ਼ ਮੜ੍ਹਦੇ ਨੇ, ਪਰ ਦੋਨੋਂ ਹੀ ਆਪਣਾ ਕਰਤਵ ਨਿਭਾਉਣ 'ਚ ਫੇਲ ਹਨ।
ਲੋਕਾਂ 'ਚ ਭੱਜ ਦੌੜ ਹੈ,
ਦਿਖਾਵਾ ਹੈ, ਇੱਕ ਦੂਜੇ ਤੋਂ ਅਗਾਂਹ ਨਿਕਲਣ ਦੀ ਦੌੜ ਹੈ, ਸੇਫਟੀ ਪੱਖੋਂ ਕੋਈ ਜਾਗਰੂਕਤਾ
ਨਹੀਂ, ਨਾ ਹੀ ਬਦਲਣ ਦੀ ਚਾਹ... ਜਦੋਂ ਕੋਈ ਹਾਦਸਾ ਵਾਪਰਦਾ ਹੈ ਤਾਂ, ਲੜਾਈ, ਇੱਕ ਦੂਜੇ
'ਤੇ ਦੂਸ਼ਣਬਾਜ਼ੀ, ਕੋਰਟ ਕਚਿਹਿਰੀਆਂ ਦੇ ਚੱਕਰ, ਮੌਤ... ਇਨ੍ਹਾਂ ਤੋਂ ਸਿੱਖਣ ਦੀ ਕੋਈ
ਜ਼ਰੂਰਤ ਨਹੀਂ ਸਮਝਦਾ। ਹੈਲਮਟ ਤੇ
ਸੀਟ ਬੈਲਟ ਸਿਰਫ ਪੁਲਿਸ ਨੂੰ ਦੇਖ ਕੇ ਜਾਂ ਚਾਲਾਨ
ਤੋਂ ਬੱਚਣ ਲਈ ਹੀ ਵਰਤੇ ਜਾਂਦੇ ਹਨ, ਸੇਫਟੀ ਲਈ ਨਹੀਂ, ਚੌਕਾਂ 'ਚ ਲਾਲ ਬੱਤੀ 'ਚ ਵੀ ਲੋਕ
ਲੰਘੀ ਜਾਂਦੇ ਹਨ... ਫਿਰ ਹਾਦਸੇ ਕਿਉਂ ਨਾ ਵਾਪਰਨ?
ਦੂਜੇ ਪਾਸੇ ਪ੍ਰਸ਼ਾਸਨ ਦੀ ਨਾਲਾਇਕੀ। ਪੁਲਿਸ ਸਿਰਫ
ਚਾਲਾਨ ਕੱਟਣ ਤੱਕ ਸੀਮਿਤ ਹੈ, ਲੋਕਾਂ ਨੂੰ ਜਾਗਰੂਕ ਕਰਨ 'ਚ ਨਹੀਂ। ਪੈਸਾ ਲੈ ਕੇ ਵੱਧ
ਰਸੂਖ ਵਾਲੇ ਛੱਡਣਾ, ਅਤੇ ਮਾੜੇ ਧੀੜੇ ਨੂੰ ਚੱਕਰ... ਬਿਨਾਂ ਟੈਸਟ ਲਏ ਬਣਾਏ ਜਾਂਦੇ
ਲਾਇਸੈਂਸ, ਨਾਬਾਲਗ ਬੱਚਿਆਂ ਨੂੰ ਦਿੱਤੇ ਗਏ ਸਕੂਟਰ ਮੋਟਰਸਾਇਕਲ, ਕਾਰਾਂ... ਸੜਕਾਂ ਦੀ
ਬਦ ਤੋਂ ਬਦਤਰ ਹਾਲਤ, ਖਾਸ ਕਰਕੇ ਕੇ ਪੰਜਾਬ ਦੀਆਂ ਸੜਕਾਂ ਦੀ ਹਾਲਤ ਦਾ ਤਾਂ ਰੱਬ ਰਾਖਾ
ਹੈ। ਸੁਖਬੀਰ ਬਾਦਲ ਵਲੋਂ ਵੱਡੀਆਂ ਵੱਡੀਆਂ ਗੱਪਾਂ ਮਾਰਨ ਤੋਂ ਇਲਾਵਾ ਕੱਖ ਨਹੀਂ... ਸੜਕਾਂ
ਦੇ ਨਾਂ 'ਤੇ ਟੋਏ ਹੀ ਦਿਖਦੇ ਹਨ... ਜੀ.ਟੀ. ਰੋਡ 'ਤੇ ਕਿੰਨੇ ਹੀ ਟੋਲ ਟੈਕਸ ਲਏ ਜਾਂਦੇ
ਹਨ, ਪਰ ਸੜਕ ਦੇ ਨਾਂ 'ਤੇ ਸਿਰਫ "ਟੋਏ"... ਪੁਲਿਸ
ਵਾਲੇ ਆਪ ਵੀ ਹੈਲਮੈਟ ਨਹੀਂ ਪਾਉਂਦੇ, ਤਿੰਨ ਤਿੰਨ ਜਣੇ ਇਕੋ ਮੋਟਰਸਾਇਕਲ 'ਤੇ ਬੈਠੇ ਮਿਲਦੇ
ਹਨ, ਸ਼ਰਾਬ ਪੀਕੇ ਗੱਡੀ ਉਹ ਚਲਾਉਂਦੇ ਹਨ... ਤੇ ਫਿਰ ਹਾਦਸੇ
ਕਿਉਂ ਨਾ ਹੋਣ?
ਜਦੋਂ ਤੱਕ ਭਾਰਤਵਾਸੀਆਂ ਦੀ ਆਪਣੀ ਸੋਚ ਅਤੇ ਪ੍ਰਸ਼ਾਸਨ
ਸੇਫਟੀ ਨੂੰ ਤਰਜੀਹ ਨਹੀਂ ਦਿੰਦੀ,
ਅਣਮੁਲੀਆਂ ਜਾਨਾਂ ਜਾਂਦੀਆਂ ਰਹਿਣਗੀਆਂ... ਭਾਰਤ ਦਾ ਤਾਂ ਰੱਬ ਹੀ ਰਾਖਾ ਹੈ...