ਇਹ ਠੀਕ ਹੈ ਕਿ ਗੁਰੂ ਸਾਹਿਬ ਦਾ ਸਨਮਾਨ ਹੋਣਾ ਚਾਹੀਦਾ ਹੈ, ਪਰ ਜਿਸ
ਤਰ੍ਹਾਂ ਸਿੱਖ ਅਖਵਾਉਣ ਵਾਲੇ ਸਿਰਫ ਦਿਖਾਵੇ ਮਾਤਰ ਹੀ ਗੁਰੂ ਦਾ ਸਨਮਾਨ ਕਰਦੇ ਹਨ, ਉਹ ਪੈਸੇ
ਦੀ ਦੁਰਵਾਰਤੋਂ ਅਤੇ ਆਪਣੀ ਮਸ਼ਹੂਰੀ ਤੋਂ ਵੱਧ ਕੁਝ ਨਹੀਂ। ਜਿਨ੍ਹਾਂ
ਪੈਸੇ ਦੀ ਬਰਬਾਦੀ ਧਰਮ ਦੇ ਨਾਂ 'ਤੇ ਫਾਲਤੂ ਦੇ ਕੰਮਾਂ 'ਤੇ ਸਿੱਖ ਅਖਵਾਉਣ ਵਾਲੇ ਕਰਦੇ ਹਨ,
ਸ਼ਾਇਦ ਹੀ ਹੋਰ ਕੋਈ ਕਰਦਾ ਹੋਵੇ...
ਨਗਰ ਕੀਰਤਨ (ਅਸਲ 'ਚ ਜਲੂਸ) ਦੇ ਨਾਂ 'ਤੇ ਪੈਸੇ ਅਤੇ ਸਮੇਂ ਦੀ ਬਰਬਾਦੀ,
ਗੋਲਕਦੁਆਰਿਆਂ 'ਤੇ ਸੋਨਾ ਮੜ੍ਹਨਾ, ਢੇਰ ਸਾਰੇ ਰਾਗੀਆਂ (ਕਲਾਕਾਰਾਂ) ਨੂੰ ਇੱਕਠਾ ਕਰਕੇ ਕੀਰਤਨ
ਦਰਬਾਰ, ਪਖੰਡ ਪਾਠਾਂ ਦੀਆਂ ਲੜ੍ਹੀਆਂ ਅਤੇ ਹੋਰ ਵੀ ਕਈ ਕੁੱਝ...
ਗੁਰੂ ਦੀ ਸਿਖਿਆ ਨੂੰ ਮੰਨੇ ਬਗੈਰ ਸਿਰਫ ਦਿਖਾਵੇ 'ਤੇ ਜ਼ੋਰ ਦੇ ਰਹੀ ਸਿੱਖ ਕੌਮ, ਪੈਸਾ ਅਤੇ ਸਮਾਂ
ਬਰਬਾਦ ਕਰਨ ਤੋਂ ਇਲਾਵਾ ਸ਼ਾਇਦ ਹੀ ਕੁੱਝ ਕਰ ਰਹੀ ਹੋਵੇ...
ਸਿਰਫ ਟਾਵੇਂ ਹੀ ਹਨ ਜੋ ਮਨੁੱਖਤਾ ਦੀ ਸੇਵਾ, ਆਪਣੇ ਜਾਂ ਹੋਰਨਾਂ ਦੀ
ਸਹਾਇਤਾ ਚਾਹੇ ਉਹ ਸਿੱਖਿਆ 'ਚ ਹੋਵੇ, ਮਾਇਕ ਹੋਵੇ ਜਾਂ ਕਿਸੇ ਹੋਰ ਕਿਸੇ ਤਰ੍ਹਾਂ ਹੋਵੇ, ਉਸ
ਵਿੱਚ ਯੋਗਦਾਨ ਦੇ ਰਹੇ ਹੋਣ... ਜੇ ਬਾਕੀਆਂ ਦੀ ਨਹੀਂ, ਤਾਂ ਘੱਟੋ ਘੱਟ ਸਿੱਖ ਕੌਮ 'ਚ ਮਾੜੇ
ਹਾਲਾਤਾਂ 'ਚ ਰਹਿ ਰਹੇ ਸਿੱਖਾਂ (ਜਿਵੇਂ ਸਿਕਲੀਗਰ ਬਰਾਦਰੀ) ਦੀ ਹੀ ਸਹਾਇਤਾ ਕਰ ਲਈ ਜਾਵੇ...
ਐਵੇਂ ਪਾਲਕੀਆਂ, ਬੱਸਾਂ 'ਤੇ ਪੈਸਾ ਬਰਬਾਦ ਕਰਕੇ ਕੁੱਝ ਨਹੀਂ ਨਿਕਲਣਾ, ਸਿਵਾਏ ਹਉਮੈ ਨੂੰ ਪੱਠੇ
ਪਾਉਣ ਤੋਂ... ਗੁਰਬਾਣੀ ਦੀ ਸਿੱਖਿਆ ...ਅਕਲੀ ਕੀਚੈ ਦਾਨੁ
ਤੋਂ ਕੁੱਝ ਸਿੱਖ ਕੇ ਆਪਣਾ ਪੈਸਾ ਕੌਮ ਦੇ ਭਲੇ, ਗਰੀਬ ਸਿੱਖਾਂ ਦੀ ਸਹਾਇਤਾ, ਨੌਜਵਾਨਾਂ ਨੂੰ
ਪੜ੍ਹਾਈ ਅਤੇ ਕੰਮਕਾਜ 'ਚ ਸਹਾਈ ਹੋਕੇ, ਆਪਣੀ ਕੌਮ ਨੂੰ ਗੁਰਬੱਤ ਤੋਂ ਬਚਾਇਆ ਜਾਵੇ, ਗੁਰੂ ਨੂੰ
ਮੰਨਣ ਤੋਂ ਇਲਾਵਾ, ਗੁਰੂ ਦੀ ਮੰਨਣ ਵੱਲ ਵੀ ਆਈਏ।