Share on Facebook

Main News Page

ਮਾਮਲਾ ‘‘ਮਿਸ਼ਨ ਚੋਰੀ’’
ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਦਾ ਮੈਨੇਜਰ ਤਬਦੀਲ, ਮੁਅੱਤਲ ਮੁਲਾਜਮਾਂ ਦੀ ਗਿਣਤੀ ਹੋਈ ਨੌਂ

ਅੰਮ੍ਰਿਤਸਰ 17 ਮਾਰਚ (ਜਸਬੀਰ ਸਿੰਘ): ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਚੱਲਦੇ ਸ੍ਰੀ ਗੁਰੂ ਰਾਮਦਾਸ ਲੰਗਰ ਵਿਖੇ ਹੋਏ ਖਾਦ ਪਦਾਰਥਾਂ ਦੀ ਚੋਰੀ ਕਾਂਡ ਦੀਆਂ ਕੜੀਆਂ ਹੋਰ ਵੀ ਅੱਗੇ ਵੱਧਦੀਆਂ ਜਾ ਰਹੀਆਂ ਹਨ ਅਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਦੋ ਹੋਰ ਮੁਲਾਜਮਾਂ ਨੂੰ ਮੁਅੱਤਲ ਕਰਨ ਦੇ ਨਾਲ ਨਾਲ, ਲੰਗਰ ਹਾਲ ਦੇ ਮੈਨੇਜਰ ਰਘਬੀਰ ਸਿੰਘ ਮੰਡ ਦਾ ਵੀ ਤਬਾਦਲਾ ਕਰ ਦਿੱਤਾ ਹੈ।

ਬੀਤੀ 16 ਮਾਰਚ ਦੀ ਰਾਤ ਨੂੰ ਕਰੀਬ 12 ਵਜੇ ਸ੍ਰੀ ਦਰਬਾਰ ਸਾਹਿਬ ਵਿਖੇ ਆਈਆਂ ਸੰਗਤਾਂ ਦੇ ਲੰਗਰ ਲਈ ਰੱਖੀ ਗਈ ਰਸਦ ਵਿੱਚੋ ਭਾਰੀ ਮਾਤਰਾ ਵਿੱਚ ਹੋ ਰਹੀ ਚੋਰੀ ਨੂੰ ਜਦੋਂ ਫਲਾਇੰਗ ਸਕੁਐਡ ਦੇ ਇੰਚਾਰਜ ਸਕੱਤਰ ਸਿੰਘ ਨੇ ਲੰਗਰ ਇੰਚਾਰਜ ਮੇਜਰ ਸਿੰਘ, ਟੈਂਪੂ ਡਰਾਈਵਰ ਕਰਮ ਸਿੰਘ, ਹਰਪਾਲ ਸਿੰਘ ਸੇਵਾਦਰ ਨੂੰ ਉਸ ਵੇਲੇ ਰੰਗੀ ਹੱਥੀਂ ਫ਼ੜ ਲਿਆ, ਤਾਂ ਇੱਕ ਵਾਰੀ ਤਾਂ ਹਫੜਾ ਦਫੜੀ ਮੱਚ ਗਈ। ਜਦੋ ਉਹ ਚੋਰੀ ਦਾ ਮਾਲ ਟੈਂਪੂ ਵਿੱਚ ਭਰ ਕੇ ਵੇਚਣ ਜਾ ਰਹੇ ਸਨ। ਉੱਚ ਅਧਿਕਾਰੀਆਂ ਦੇ ਆਦੇਸ਼ਾਂ ਤੇ ਇਸ ਕਾਂਡ ਦੀ ਜਾਂਚ ਆਰੰਭ ਹੋਈ ਤਾਂ ਇਸ ਕਾਂਡ ਦੀਆਂ ਕੜੀਆਂ ਹੋਰ ਮੁਲਾਜਮਾਂ ਨਾਲ ਵੀ ਜੁੜ ਗਈਆ। ਇਸ ਕਾਂਡ ਨਾਲ ਸਬੰਧਿਤ ਹੁਣ ਤੱਕ ਨੌ ਅਧਿਕਾਰੀਆਂ ਤੇ ਮੁਲਾਜਮਾਂ ਨੂੰ ਡਿਸਮਿਸ ਕਰ ਦਿੱਤਾ ਗਿਆ ਹੈ, ਜਿਹਨਾਂ ਵਿੱਚੋ ਸੱਤ ਮੁਲਾਜਮਾਂ ਨੂੰ ਪਹਿਲੇ ਦਿਨ ਹੀ ਕੀਤਾ ਗਿਆ, ਜਦ ਕਿ ਦੋ ਮੁਲਾਜਮਾਂ ਨੂੰ ਦੂਸਰੇ ਦਿਨ ਮੁਅੱਤਲ ਕੀਤਾ ਗਿਆ।

ਮੁਅੱਤਲ ਮੁਲਾਜਮਾਂ ਵਿੱਚ ਲੰਗਰ ਹਾਲ ਦਾ ਰਾਤ ਸਮੇਂ ਦੇ ਇੰਚਾਰਜ ਮੇਜਰ ਸਿੰਘ, ਟੈਂਪੂ ਡਰਾਈਵਰ ਕਰਮ ਸਿੰਘ ਸੇਵਾਦਾਰ, ਹਰਪਾਲ ਸਿੰਘ, ਰਾਜ ਸਿੰਘ ਸੇਵਾਦਾਰ, ਲਾਭ ਸਿੰਘ ਸੇਵਾਦਾਰ, ਦਿਲਬਾਗ ਸਿੰਘ ਹਲਵਾਈ, ਅਵਤਾਰ ਸਿੰਘ, ਰਾਵਿੰਦਰ ਸਿੰਘ ਕਲਰਕ ਤੇ ਗੁਰਬਿੰਦਰ ਸਿੰਘ ਸ਼ਾਮਲ ਹਨ। ਸੱਤ ਮੁਲਾਜਮਾਂ ਨੂੰ ਪਹਿਲੇ ਦਿਨ ਤੇ ਬਾਕੀ ਦੋ ਮੁਲਾਜ਼ਮਾਂ ਨੂੰ ਦੂਸਰੇ ਦਿਨ ਮੁਅੱਤਲ ਕੀਤਾ ਗਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਹੋਰ ਬਾਰੀਕੀ ਨਾਲ ਪੜਤਾਲ ਕੀਤੀ ਜਾ ਰਹੀ ਹੈ, ਤੇ ਜਿਹੜਾ ਵੀ ਦੋਸ਼ੀ ਪਾਇਆ ਗਿਆ ਉਸ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top