Share on Facebook

Main News Page

ਮਾਮਲਾ ਗੁੜਗਾਉਂ ਸਿੱਖ ਕਤਲੇਆਮ ਦਾ

* 14 ਪੀੜਤਾਂ ਨੇ ਜਸਟਿਸ ਟੀ.ਪੀ. ਗਰਗ ਦੀ ਅਦਾਲਤ ਵਿੱਚ ਬਿਆਨ ਦਰਜ ਕਰਵਾਏ, ਅਗਲੀ ਗੁਣਵਾਈ 9 ਅਪਰੈਲ ਨੂੰ
* ਗਰਗ ਕਮਿਸ਼ਨ ਦੀ ਗੁੜਗਾਉਂ ਪਟੌਦੀ ਦੇ ਕੇਸਾਂ ਦੀ ਸਮਾਪਤੀ ਤੱਕ ਮਿਆਦ ਵਧਾਈ ਜਾਵੇ : ਗਿਆਸਪੁਰਾ, ਘੋਲ਼ੀਆ

ਹਿਸਾਰ (19ਮਾਰਚ) 2 ਨਵੰਬਰ 1984 ਨੂੰ ਗੁੜਗਾਉਂ ਵਿੱਚ ਕਤਲ ਕੀਤੇ 47 ਸਿੱਖਾਂ ਅਤੇ ਸਾੜੇ 297 ਘਰਾਂ ਦੀ ਸੁਣਵਾਈ ਦਾ ਕੇਸ ਦੀ ਸੁਣਵਾਈ ਹਿਸਾਰ ਵਿਖੇ ਜਸਟਿਸ ਟੀ.ਪੀ. ਗਰਗ ਦੀ ਅਦਾਲਤ ਵਿੱਚ ਹੋਈ। (ਚੇਤੇ ਰਹੇ ਹੋਦ ਚਿੱਲੜ ਤਾਲਮੇਲ ਕਮੇਟੀ ਵਲੋਂ ਪੰਜਾਬ ਹਰਿਆਣਾ ਹਾਈਕੋਰਟ ਦੀ ਰਿੱਟ ਪਟੀਸ਼ਨ ਨੰ.3821 ਤਹਿਤ ਗਰਗ ਕਮਿਸ਼ਨ ਦਾ ਘੇਰਾ ਵਿਸ਼ਾਲ ਕੀਤਾ ਗਿਆ ਸੀ)

ਅੱਜ ਦੀ ਸੁਣਵਾਈ ਵਿੱਚ 14 ਪੀੜਤਾਂ ਨੇ ਆਪਣੇ ਬਿਆਨ ਦਰਜ ਕਰਵਾਏ । ਜਿਸ ਵਿੱਚ ਆਪਣੀ ਮਾਂ ਸੁੰਦਰ ਕੌਰ ਅਤੇ ਭਰਾ ਜਿੰਦਰ ਪਾਲ ਸਿੰਘ ਨੂੰ ਕਤਲੇਆਮ ਦੀ ਭੇਂਟ ਚੜਾ ਚੁੱਕੀ ਬੀਬੀ ਕੰਵਲਜੀਤ ਕੌਰ ਨੇ ਬਿਆਨ ਦਰਜ ਕਰਵਾਏ । ਆਪਣੇ ਪਿਤਾ ਜੋਧ ਸਿੰਘ ਨੂੰ ਗੁਆ ਚੁੱਕੇ ਸੰਤੋਖ ਸਿੰਘ ਸਾਹਨੀ ਨੇ ਕਤਲੇਆਮ ਦੀ ਦਰਦ ਭਰੀ ਵਿੱਥਿਆ ਜੱਜ ਸਾਹਿਬ ਨੂੰ ਸੁਣਾਈ।

ਇਹਨਾਂ ਤੋਂ ਇਲਾਵਾ ਆਪਣਾ ਘਰ-ਬਾਰ, ਬਿਜਨਿਸ ਅੱਗ ਦੀ ਭੇਟ ਚੜਾ ਚੁੱਕੇ ਗੁਰਮੀਤ ਕੌਰ, ਪਰਮਿੰਦਰ ਸਿੰਘ, ਸੁਰਜੀਤ ਕੌਰ,ਕਵਰਮਨਜੀਤ ਸਿੰਘ, ਚਰਨਜੀਤ ਕੌਰ, ਜਸਵੰਤ ਸਿੰਘ, ਹਰੀ ਸਿੰਘ, ਅਰਵਿੰਦਰ ਸਿੰਘ, ਸੁਰਿੰਦਰ ਸਿੰਘ, ਬਲਦੇਵ ਸਿੰਘ ਅਤੇ ਜਸਵੀਰ ਕੌਰ ਨੇ ਆਪਣੀ ਦਰਦ ਭਰੀ ਵਿੱਥਿਆ ਜੱਜ ਸਾਹਿਬ ਨੂੰ ਸੁਣਾਈ । ਜੱਜ ਸਾਹਿਬ ਨੇ ਸਾਰਿਆਂ ਨੂੰ ਧਿਆਨ ਪੂਰਵਕ ਸੁਣਨ ਉਪਰੰਤ ਅਗਲੀ ਸੁਣਵਾਈ 9 ਅਪਰੈਲ ਤੇ ਪਾ ਦਿੱਤੀ।

ਇਸ ਤੇ ਪ੍ਰਤੀਕ੍ਰਮ ਕਰਦਿਆਂ ਹੋਦ ਚਿੱਲੜ ਤਾਲਮੇਲ ਕਮੇਟੀ ਦੇ ਆਗੂਆਂ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਅਤੇ ਭਾਈ ਦਰਸਨ ਸਿੰਘ ਘੋਲੀਆਂ ਨੇ ਕਿਹਾ ਕਿ ਗਰਗ ਕਮਿਸ਼ਨ ਦੀ ਮਿਆਦ 31 ਮਾਰਚ ਨੂੰ ਸਮਾਪਤ ਹੋ ਰਹੀ ਹੈ । ਸਰਕਾਰ ਨੂੰ ਚਾਹੀਦਾ ਹੈ ਕਿ ਉਹ ਗੁੜਗਾਉਂ ਪਟੌਦੀ ਦੇ ਕੇਸਾਂ ਦੇ ਨਿਪਟਾਰੇ ਤੱਕ ਇਸ ਨੂੰ ਦੀ ਟਰਮ ਨੂੰ ਵਧਾਇਆ ਜਾਵੇ । ਇਸ ਮੌਕੇ ਉਹਨਾਂ ਨਾਲ਼ ਲਖਵੀਰ ਸਿੰਘ ਰੰਡਿਆਲ਼ਾ, ਗਿਆਨ ਸਿੰਘ ਖਾਲਸਾ ਅਤੇ ਸੰਜੀਵ ਸਿੰਘ ਹਿਸਾਰ ਆਦਿ ਵੀ ਹਾਜਿਰ ਸਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top