Share on Facebook

Main News Page

ਨਾਨਕਸ਼ਾਹੀ ਕੈਲੰਡਰ ਦੇ ਮਸਲੇ 'ਤੇ ਹੋਏ ਇਕੱਠ ਨੇ ਪੰਥ ਤੇ ਆਰ.ਐਸ.ਐਸ ਦਰਮਿਆਨ ਲੀਕ ਖਿੱਚੀ
ਤੇਜੇ ਦੀ ਰਿਪੋਰਟ........ (ਫੇਸਬੁੱਕ ਤੋਂ)

ਸ੍ਰੀ ਅਕਾਲ ਤਖਤ ਸਾਹਿਬ ਦੇ ਪਿਛਵਾੜੇ 'ਚ ਹੋਏ ਵੱਡੇ ਇਕਠ 'ਚ ਅੱਜ ਭਾਈ ਪੰਥਪ੍ਰੀਤ ਸਿੰਘ ਦੀ ਅਗਵਾਈ 'ਚ ਭਾਈ ਅਮਰੀਕ ਸਿੰਘ ਦਮਦਮੀ ਟਕਾਸਾਲ, ਬਲਦੇਵ ਸਿੰਘ ਅਖੰਡ ਕੀਰਤਨੀ ਜਥਾ, ਧਿਆਨ ਸਿੰਘ ਮੰਡ ਅਕਾਲੀ ਦਲ ਮਾਨ, ਭਾਈ ਸਰਬਜੀਤ ਧੂੰਦਾ ਸਿੰਘ ਮਿਸ਼ਨਰੀ ਕਾਲਜ, ਦਲ ਖਾਲਸਾ, ਤੇ ਹੋਰ ਜਥੇਬੰਦੀਆਂ ਨੇ ਨਾਨਕਸ਼ਾਹੀ ਕਲੰਡਰ (2003) ਨੂੰ ਮੁੜ ਲਾਗੂ ਕਰਨ ਲਈ ਵੱਡਾ ਇਕੱਠ ਕੀਤਾ।

ਇਕੱਠ ਦੀ ਵਿਸ਼ੇਸ਼ਤਾ ਇਹ ਰਹੀ ਕਿ ਭਾਈ ਪੰਥਪ੍ਰੀਤ ਸਿੰਘ ਦੀ ਬੇਨਤੀ 'ਤੇ ਇੱਕਾ ਦੁੱਕਾ ਗਰਮ ਨਾਹਰਿਆਂ ਤੋਂ ਬਿਨ੍ਹਾਂ ਸਾਂਤੀ ਨਾਲ ਸਾਰੇ ਬੁਲਾਰੇ ਆਪਸੀ ਵਿਰੋਧ ਤੋਂ ਬਿਨ੍ਹਾਂ ਪੰਥ ਹਿਤ 'ਚ ਬੋਲਦੇ ਰਹੇ ਤੇ ਸੰਗਤ ਵੀ ਬਹਿ ਕੇ ਸੁਣਦੀ ਰਹੀ । ਭਾਈ ਪੰਥਪ੍ਰੀਤ ਸਿੰਘ ਨੇ ਬਾਦਲੀਲ ਤੇ ਵਿਸਥਾਰ 'ਚ ਨਾਨਕਸਾਹੀ ਕਲੰਡਰ ਨੁੰ ਬਦਲ ਨਾਲ ਹੋਣ ਵਾਲੇ ਸਿੱਖ ਕੌਮ ਦੇ ਨੁਕਸਾਨਾਂ ਤੇ ਚਰਚਾ ਕੀਤੀ।

ਭਾਈ ਅਮਰੀਕ ਸਿੰਘ ਨੇ ਸੰਤ ਸਮਾਜ ਨੂੰ "ਸਰਕਾਰੀ - ਸਮਾਜ" ਕਹਿ ਕੇ ਸੰਬੋਧਨ ਕੀਤਾ। ਬੁਲਾਰਿਆਂ ਨੇ ਆਰ.ਐਸ.ਐਸ ਦੇ ਸਿੱਖ ਵਿਰੋਧੀ ਏਜੰਡੇ ਅਤੇ ਬਾਦਲ ਦੀ ਆਰ.ਐਸ.ਐਸ ਭਗਤੀ ਦੀ ਭਰਪੂਰ ਨਿਖੇਧੀ ਕੀਤੀ। ਅਖੌਤੀ ਜਥੇਦਾਰ ਗੁਰਬਚਨ ਸਿੰਘ ਨੂੰ ਆਪ ਦਫਤਰ ਅਕਾਲ ਤਖਤ ਦੀ ਗਲੀ 'ਚ ਆ ਕੇ ਮੈਮੋਰੰਡਮ ਲੈਣਾ ਪਿਆ।

ਗੱਲਬਾਤ ਦੌਰਾਨ ਜਥੇਦਾਰ ਨੇ ਆਗੂਆਂ ਨੂੰ ਦਸਿਆ ਕਿ ਕੈਲੰਡਰ ਦੇ ਨਿਪਟਾਰੇ ਲਈ ਉਹ ਜਲਦ ਮੀਟਿੰਗ ਕਰਨਗੇ।

ਮੈਂ 1999 ਤੋਂ ਅਕਾਲ ਤਖਤ ਸਾਹਿਬ 'ਤੇ ਹੋਏ ਹਰ ਇਕੱਠ 'ਚ ਸਾਮਲ ਹੋਇਆਂ ਹਾਂ, ਇਹ ਇਕੱਠ ਪਹਿਲੀ ਵਾਰ ਤਖਤ ਦੇ ਅਗਲੇ ਵਿਹੜੇ 'ਚ ਨਾ ਹੋ ਕੇ ਪਿਛਵਾੜੇ ਸੀ। ਸੰਗਤਾਂ ਨੇ ਸਿਰਫ "ਬੋਲੇ ਸੋ ਨਿਹਾਲ" ਦੇ ਜੈਕਾਰੇ ਹੀ ਲਾਏ ਤੇ ਜਦੋਂ ਆਗੂ ਮੰਗ ਪੱਤਰ ਦੇਣ ਗਏ ਤਾਂ ਉਨ੍ਹਾਂ ਸਤਿਨਾਮ ਵਾਹਿਗੁਰੂ ਦਾ ਜਾਪ ਕੀਤਾ।

ਜਿਥੇ ਟਕਸਾਲ ਤੇ ਅਖੰਡ ਕੀਰਤਨੀ ਜਥਾ ਇਕੱਠੇ ਸਨ, ਉਥੇ ਟਕਸਾਲੀ ਤੇ ਮਿਸ਼ਨਰੀ ਵੀ ਇਕ ਮੰਚ 'ਤੇ ਇਕੱਠੇ ਸਨ। ਦੁਮਾਲਿਆਂ, ਗੋਲ ਤੇ ਨੁਕਰਵਾਲੀਆਂ ਪੱਗਾਂ ਦੀ ਗਿਣਤੀ ਬਰਾਬਰ ਸੀ। ਮੋਨੇ ਵੀ ਵਾਹਵਾ ਸਨ।

ਬਹੁਤੀ ਸੰਗਤ ਭਾਈ ਪੰਥਪ੍ਰੀਤ ਸਿੰਘ ਦੇ ਸੱਦੇ 'ਤੇ ਸੀ, ਸੋ ਮਾਲਵੇ ਤੋਂ ਸੀ। ਬਾਬਾ ਰਣਜੀਤ ਸਿੰਘ ਢੰਡਰੀਆਂ ਵੱਲੋਂ ਸਮਰਥਨ ਲਈ ਸਿੰਘ ਭੇਜੇ ਗਏ, ਜਦੋਂ ਕਿ ਉਹ ਆਪ ਭਾਈ ਗੁਰਬਖਸ ਸਿੰਘ ਵਾਲੇ ਪ੍ਰੋਗਰਾਮ 'ਚ ਰੁਝੇ ਹੋਣ ਕਰਕੇ ਹਾਜ਼ਰ ਨਹੀਂ ਹੋ ਸਕੇ। ਜਿਹੜਾ ਹੈਂਡੀ ਸਪੀਕਰ ਮਾਨ ਸਾਹਬ ਆਪਣਾਂ ਲੈ ਕੇ ਆਉਂਦੇ ਹੁੰਦੇ ਨੇ, ਉਹ ਗੈਰ ਮੌਜੂਦ ਸੀ, ਜਿਸ ਦੀ ਸੰਗਤਾਂ ਨੁੰ ਘਾਟ ਰੜਕਦੀ ਰਹੀ। ਇਕੱਠ ਪੁਰਅਮਨ ਨੇਪਰੇ ਚੜਿਆ ਤੇ ਪੰਥ ਆਰ.ਐਸ.ਐਸ ਵੱਲ ਲੀਕ ਖਿਚਦਾ ਨਜ਼ਰ ਆਇਆ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top