Share on Facebook

Main News Page

ਲਉ ਜੀ! ਆ ਗਿਆ ਦੁਨੀਆਂ ਦਾ ਪਹਿਲਾ ਸੁਪਰ ਸਿੱਖ ਹੀਰੋ
February 28, 2015 12:17 PM

(ਪੀਟੀਆਈ)

ਲਉ ਜੀ! ਆ ਗਿਆ ਦੁਨੀਆਂ ਦਾ ਪਹਿਲਾ ਸੁਪਰ ਸਿੱਖ ਹੀਰੋ: ਵਾਸ਼ਿੰਗਟਨ, 27 ਫ਼ਰਵਰੀ : ਬੈਟਮੈਨ ਅਤੇ ਸੁਪਰਮੈਨ ਜਿਹੇ ਮਸ਼ਹੂਰ ਜੁਝਾਰੂ ਅਤੇ ਤਾਕਤਵਰ ਪਾਤਰਾਂ ਤੋਂ ਬਾਅਦ ਦੁਨੀਆਂ ਦਾ ਪਹਿਲਾ ਸਿੱਖ ਸੁਪਰਹੀਰੋ ਆ ਗਿਆ ਹੈ। ਦੀਪ ਸਿੰਘ ਇਕ ਸਿੱਖ ਹੈ, ਪੱਗ ਬੰਨ੍ਹਦਾ ਹੈ ਤੇ ਦਾੜ੍ਹੀ ਰਖਦਾ ਹੈ। ਇਹ ਸੁਪਰ ਹੀਰੋ ਤਾਲਿਬਾਨ ਵਰਗੇ ਦੁਸ਼ਟਾਂ ਦਾ ਨਾਸ ਕਰਦਾ ਹੈ।

ਤੁਸੀਂ 'ਸੁਪਰ ਸਿੱਖ' ਦੇ ਪਹਿਲੇ ਅੰਕ 'ਚ ਸੀਕਰੇਟ ਏਜੰਟ ਦੀਪ ਸਿੰਘ ਨਾਲ ਰੂ-ਬ-ਰੂ ਹੋ ਸਕਦੇ ਹੋ। ਅਗਲੇ ਹੀ ਮਹੀਨੇ ਇਹ ਅੰਕ ਅਮਰੀਕਾ 'ਚ ਪ੍ਰਕਾਸ਼ਤ ਹੋਣ ਵਾਲਾ ਹੈ।

ਹੋ ਸਕਦਾ ਹੈ ਕਿ ਤੁਹਾਨੂੰ ਸੀਕਰਟ ਏਜੰਟ ਦੀਪ ਸਿੰਘ ਕਾਮਿਕ ਬੁਕ ਦੇ ਆਮ ਨਾਇਕਾਂ ਵਰਗਾ ਨਾ ਲੱਗੇ, ਪਰ ਉਹ ਉਨ੍ਹਾਂ ਵਾਂਗ ਹੀ ਬੁਰਾਈ ਨਾਲ ਲੜਦਿਆਂ ਚੰਗਿਆਈ, ਨਿਆਂ ਅਤੇ ਬਰਾਬਰੀ ਲਈ ਸੰਘਰਸ਼ ਕਰਦਾ ਹੈ।

ਸੁਪਰ ਸਿੱਖ ਆਕਲੈਂਡ ਦੀ ਲੇਖਕ ਇਲੀਨ ਆਡਲੇਨ ਅਤੇ ਸਿਲੀਕਾਨ ਵੈਲੀ 'ਚ ਕੰਮ ਕਰਦੇ ਸੁਪ੍ਰੀਤ ਸਿੰਘ ਮਨਚੱਢਾ ਦੇ ਦਿਮਾਗ ਦੀ ਉਪਜ ਹੈ। ਸੀਬੀਐਸਲੋਕਲ ਡਾਟ ਕਾਮ ਦੀ ਇਕ ਰੀਪੋਰਟ ਅਨੁਸਾਰ ਦੀਪ ਸਿੰਘ ਗ੍ਰੇਸਲੈਂਡ ਦੀ ਯਾਤਰਾ ਕਰਦਾ ਹੈ ਜਿਥੇ ਉਹ ਤਾਲਿਬਾਨ ਦੇ ਏਜੰਟਾਂ ਨਾਲ ਟਕਰਾਉਂਦਾ ਹੈ। ਤਾਲਿਬਾਨ ਦੇ ਇਹ ਏਜੰਟ ਦੀਪ ਸਿੰਘ ਦਾ ਕਤਲ ਕਰਨ ਦੀ ਕੋਸ਼ਸ਼ ਕਰਦੇ ਹਨ। ਦੀਪ ਸਿੰਘ ਮਸ਼ਹੂਰ ਰਾਕ ਸਟਾਰ ਐਲਵਿਸ ਦਾ ਵੱਡਾ ਪ੍ਰਸ਼ੰਸਕ ਵੀ ਹੈ।

ਦੁਨੀਆ ਭਰ 'ਚ ਦੋ ਕਰੋੜ 80 ਲੱਖ ਤੋਂ ਜ਼ਿਆਦਾ ਸਿੱਖ ਹਨ ਅਤੇ ਉਨ੍ਹਾਂ 'ਚੋਂ 50 ਲੱਖ ਅਮਰੀਕਾ 'ਚ ਰਹਿੰਦੇ ਹਨ। ਕਾਮਿਕਬੁਲਰਿਲੀਜਨ ਡਾਟ ਕਾਮ ਅਨੁਸਾਰ ਕਾਮਿਕ ਬੁਕਸ ਤੋਂ ਪਹਿਲਾ ਤੋਂ ਹੀ ਪੱਗ ਬੰਨ੍ਹਣ ਵਾਲੇ 20 ਹੀਰੋ ਅਤੇ ਵਿਲੇਨ ਮੌਜੂਦ ਹਨ। ਦੀਪ ਸਿੰਘ ਪਹਿਲਾ ਅਤੇ ਇਕੋ-ਇਕ ਕਾਮਿਕ ਬੁਕ ਹੀਰੋ ਹੈ ਜੋ ਨਸਲੀ ਅਤੇ ਧਾਰਮਕ ਅਤਿਵਾਦ ਨਾਲ ਲੜਦਾ ਹੈ। ਭਾਵੇਂ ਦੀਪ ਸਿੰਘ ਜੇਮਜ਼ ਬਾਂਡ ਵਰਗਾ ਲਗਦਾ ਹੈ, ਪਰ ਇਸ ਨੂੰ ਬਣਾਉਣ ਵਾਲਿਆਂ ਦਾ ਕਹਿਣਾ ਹੈ ਕਿ ਉਹ ਨਵੀਂ ਕਿਸਮ ਦਾ ਹੀਰੋ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top