Share on Facebook

Main News Page

ਨੰਦਸਰੀ ਸਾਧ ਰਾਮ ਸਿੰਘ ਸੀਂਗੜੇ ਵਾਲੇ ਨੇ ਕੀਤਾ ਨਵਾਂ ਕਰਮਕਾਂਡ
-: ਦਲਜੀਤ ਸਿੰਘ ਇੰਡਿਆਨਾ

ਹਰ ਰੋਜ਼ ਸੁਣਨ ਵਿੱਚ ਆਉਂਦਾ ਹੈ ਕਿ ਨੰਦਸਰੀ ਸਾਧਾਂ ਵਲੋਂ ਹਰ ਰੋਜ ਕੋਈ ਨਾ ਕੋਈ ਨਵਾਂ ਕਰਮਕਾਂਡ ਕੀਤਾ ਜਾ ਜਾਂਦਾ ਹੈ, ਜੋ ਬਿਲਕੁਲ ਵੀ ਗੁਰਮਤਿ ਦੇ ਅਨਕੂਲ ਨਹੀਂ ਹੁੰਦਾ, ਜਿਵੇਂ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਸੁੱਖ ਆਸਨ ਵੇਲੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਅੜੇ ਆਲੇ ਦਵਾਲੇ ਚਾਦਰਾਂ ਤਾਣ ਦਿੱਤੀਆਂ ਜਾਂਦੀਆਂ ਹਨ, ਕਿ ਗੁਰੂ ਸਾਹਿਬ ਵਸਤਰ ਬਦਲ ਰਹੇ ਹਨ, ਇਹਨਾ ਨੂੰ ਕੋਈ ਪੁਛੇ ਕਿ ਗੁਰੂ ਸਾਹਿਬ ਕਦੇ ਨਿਰਵਸਤਰ ਹੋ ਸਕਦਾ ਹੈ, ਜੋ ਸਾਰਿਆਂ ਦੇ ਪਰਦੇ ਕੱਜਦਾ ਹੈ। ਹੋਰ ਵੀ ਅਜਿਹੇ ਕਰਮਕਾਂਡ ਕਰਦੇ ਹਨ, ਜੋ ਇਕ ਹੀ ਲੇਖ ਵਿੱਚ ਲਿਖਣੇ ਮੁਸ਼ਕਿਲ ਹਨ।

ਇਨ੍ਹਾਂ ਨੰਦਸਰੀ ਸਾਧਾਂ ਦੀ ਇਕ ਪੈਦਾਇਸ਼ "ਸਾਧ ਰਾਮ ਸਿੰਘ ਸੀਂਗੜੇ ਵਾਲਾ" ਇਨੀ ਦਿਨੀ ਫਰਿਜਨੋ ਕੈਲਿਫੋਰਨੀਆ ਆਇਆ ਹੋਇਆ ਹੈ, ਅਤੇ ਇਸ ਸਾਧ ਨੇ ਨਵਾਂ ਪਾਖੰਡ ਕੀਤਾ। ਆਪਣੇ ਚੇਲਿਆਂ ਨੂੰ ਕਹਿੰਦਾ ਹੈਲੀਕਾਪਟਰ ਕਿਰਾਏ 'ਤੇ ਕਰੋ, ਸ੍ਰੀ ਗੁਰੂ ਗਰੰਥ ਸਾਹਿਬ ਜੀ ਨੂੰ ਫਰਿਜ਼ਨੋ ਸ਼ਹਿਰ ਉਪਰ ਦੀ ਗੇੜਾ ਦਿਵਾਉਣਾ ਹੈ। ਗੁਰੂ ਗਰੰਥ ਸਾਹਿਬ ਜੀ ਸੈਰ ਕਰਵਾਉਣੀ ਹੈ, ਬੱਸ ਸਾਧ ਦੇ ਮੁੰਹੋ ਇੰਨੀ ਗੱਲ ਕੱਢਣ ਦੀ ਦੇਰ ਸੀ, ਕਿ ਮੂਰਖ ਚੇਲਿਆਂ ਨੇ ਕਰ ਲਿਆ ਹੈਲੀਕਾਪਟਰ ਕਿਰਾਏ 'ਤੇ, ਜਿਸ ਦਾ ਇਕ ਘੰਟੇ ਦਾ ਕਿਰਾਇਆ ਦਿੱਤਾ $ 8,000 ਡਾਲਰ

ਇਹ ਸਾਧ ਆਪ ਹੈਲੀਕਪਟਰ ਦੀ ਸੀਟ 'ਤੇ ਬੈਠਾ ਅਤੇ ਇਸ ਨੇ ਆਪਣੀਆਂ ਲੱਤਾਂ ਉਪਰ ਗੁਰੂ ਗਰੰਥ ਸਾਹਿਬ ਰਖਿਆ ਅਤੇ ਫਰਿਜ਼ਨੋ ਦੇ ਉਪਰ ਦੀ ਗੇੜਾ ਦਿੱਤਾ। ਜਿਵੇਂ ਕਹਿੰਦੇ ਕਹਾਵਤ ਹੈ ਕਿ ਪ੍ਰੌਹਣਿਆਂ ਦਾ ਪੱਜ ਤੇ ਜਵਾਕਾਂ ਦਾ ਰੱਜ... ਇਸ ਸਾਧ ਨੇ ਝੂਟਾ ਆਪ ਲੈਣਾ ਸੀ ਹੈਲੀਕਪਟਰ ਦਾ, ਤੇ ਬਹਾਨਾ ਬਣਾ ਲਿਆ ਗੁਰੂ ਗ੍ਰੰਥ ਸਾਹਿਬ ਜੀ ਦਾ... ਹੁਣ ਇਸ ਮੂਰਖ ਨੂੰ ਕੋਈ ਪੁਛੇ ਤੂੰ ਕੌਣ ਹੁੰਦਾ ਹੈਂ ਗੁਰੂ ਦੀ ਸੈਰ ਕਰਵਾਉਣ ਵਾਲਾ? ਕੀ ਸ਼ਬਦ ਗੁਰੂ ਕੋਈ ਦੇਹਧਾਰੀ ਹੈ? ਹੁਣ ਫਰਿਜ਼ਨੋ ਦੇ ਹੋਰ ਗੁਰਦਵਾਰਿਆਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਹਨ, ਫੇਰ ਕੀ ਉਹ ਸਰੂਪ ਇਨ੍ਹਾਂ ਦੇ ਸਰੂਪ ਨਾਲੋਂ ਅਲਗ ਹਨ? ਇਹ ਸਭ ਸਿੱਖਾਂ ਵਿੱਚ ਭਰਮ ਪਾਉਣ ਵਾਲੇ ਡਰਾਮੇ ਨੇ। ਇਹਨਾ ਨੇ ਲੋਕਾਂ ਨੂੰ ਆਪਣੇ ਚੁੰਗਲ ਵਿੱਚ ਫਸਾਉਣ ਵਾਸਤੇ ਗੁਰੂ ਨੂੰ ਖਿਡਾਉਣਾ ਬਣਾ ਲਿਆ ਹੈ। ਜਿਵੇਂ ਕਬੀਰ ਸਾਹਿਬ ਆਖਦੇ ਨੇ :

ਮਾਥੇ ਤਿਲਕੁ ਹਥਿ ਮਾਲਾ ਬਾਨਾਂ
(ਲੋਕ) ਮੱਥੇ ਉੱਤੇ ਤਿਲਕ ਲਾ ਲੈਂਦੇ ਹਨ, ਹੱਥ ਵਿਚ ਮਾਲਾ ਫੜ ਲੈਂਦੇ ਹਨ, ਧਾਰਮਿਕ ਪਹਿਰਾਵਾ ਬਣਾ ਲੈਂਦੇ ਹਨ, (ਤੇ ਸਮਝਦੇ ਹਨ ਕਿ ਪਰਮਾਤਮਾ ਦੇ ਭਗਤ ਬਣ ਗਏ ਹਾਂ),

ਲੋਗਨ ਰਾਮੁ ਖਿਲਉਨਾ ਜਾਨਾਂ ॥੧॥
ਲੋਕਾਂ ਨੇ ਪਰਮਾਤਮਾ ਨੂੰ ਖਿਡੌਣਾ (ਭਾਵ, ਅੰਞਾਣਾ ਬਾਲ) ਸਮਝ ਲਿਆ ਹੈ (ਕਿ ਇਹਨੀਂ ਗਲੀਂ ਉਸ ਨੂੰ ਪਰਚਾਇਆ ਜਾ ਸਕਦਾ ਹੈ) ॥੧॥

ਅਸੀਂ ਆਪ ਆਪਣੇ ਕੋਲੋਂ ਪੈਸੇ ਦੇਕੇ ਇਨ੍ਹਾਂ ਠੱਗਾਂ ਤੋਂ ਆਪਣੇ ਸ਼ਬਦ ਗੁਰੂ ਦਾ ਅਪਮਾਨ ਕਰਵਾ ਰਹੇ ਹਾਂ

ਇਹ ਠੱਗ ਸਾਧ ਹੁਣ ਇੰਡੀਆ ਜਾਕੇ ਇਹ ਫੋਟੋਆਂ ਦਿਖਾ ਕੇ ਹੋਰ ਪਤਾ ਨਹੀਂ ਕਿੰਨੇ ਕੁ ਲੋਕਾਂ ਨੂੰ ਮੂਰਖ ਬਣਾਉਣਾ ਹੈ, ਕਿ ਦੇਖੋ ਬਾਹਰਲੇ ਲੋਕਾਂ ਵਿੱਚ ਕਿੰਨੀ ਸ਼ਰਧਾ ਹੈ। ਬਚਾਓ ਸਿੱਖੋ !!! ਆਪਣੀ ਸਿੱਖੀ ਨੂੰ ਇਨ੍ਹਾਂ ਬਨਾਰਸੀ ਸਿੱਖੀ ਭੇਸ ਵਾਲੇ ਬ੍ਰਾਹਮਣਾ ਤੋਂ...


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top