Share on Facebook

Main News Page

‘ …ਤਾਂ ਕੀ ਫ਼ਰਕ ਪਵੇਗਾ ?’
-: ਤਰਲੋਕ ਸਿੰਘ ‘ਹੁੰਦਲ’

ਬੀਤੇ ਦਿਨੀ, ਹਰਿਆਣਾ ਰਾਜ ਦੇ ਕਰਨਾਲ ਨਿਵਾਸੀ ਇੱਕ ਸਿੱਖ ਨੌਜੁਵਾਨ ਸ੍ਰ: ਅੰਗਰੇਜ ਸਿੰਘ ‘ਪੰਨੂ’ ਨੇ, ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਤੋਂ (ਉਸ ਅਨੁਸਾਰ) ਗਲਤ ਹੁਕਮਨਾਮਿਆਂ ਤੋਂ ਦੁੱਖੀ ਹੋ ਕੇ “ਸਿੱਖ ਧਰਮ ਤਿਆਗਣ ਲਈ”, ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ੍ਰ: ਜਗਦੀਸ਼ ਸਿੰਘ ‘ਝੀਂਡਾ” ਰਾਹੀਂ, ਇੱਕ ਦਰਦ-ਭਰਿਆ ਪੱਤਰ, ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਨੂੰ ਭੇਜਿਆ ਹੈ। ਉਸ ਦਾ ਰੋਸ ਹੈ ਕਿ ਉਹ, ਕਰਨਾਲ ਦੇ ਪ੍ਰੇਮ ਨਗਰ ’ਚ ਸਥਿਤ ਗੁਰਦੁਆਰਾ ਸਿੰਘ ਸਭਾ ਵਿੱਚ, ਸਿੱਖ ਪੰਥ ਦੇ ਪ੍ਰਮਾਣਿਤ ਵਿਦਵਾਨ ਅਤੇ ਗੁਰਬਾਣੀ ਦੇ ਮਹਾਨ ਵਿਆਖਿਆਕਾਰ ਪ੍ਰੋ:ਦਰਸ਼ਨ ਸਿੰਘ ਜੀ ਰਾਗੀ ਅਤੇ ਸਾਬਕਾ ਜਥੇਦਾਰ, ਸ੍ਰੀ ਅਕਾਲ ਤਖਤ ਸਾਹਿਬ ਪਾਸੋ ‘ਕੀਰਤਨ’ ਕਰਵਾਉਂਣਾ ਚਾਹੁੰਦਾ ਸੀ। ਪਰ ਕੁਝ ਸ਼ਰਾਰਤੀ ਅਨਸਰਾਂ ਨੇ ਉਸ ਨੂੰ ਕੀਰਤਨ ਕਰਵਾਉਂਣ ਤੋਂ ਰੋਕ ਦਿੱਤਾ ਹੈ। ਉਸ ਦੀਆਂ ਸਿੱਖੀ ਪ੍ਰਤਿ ਭਾਵਨਾਵਾਂ ਨੂੰ ਡੂੰਘੀ ਠੇਸ ਪੁੱਜੀ ਹੈ। ਇਸ ਲਈ ਉਹ ਸਿੱਖੀ ਤੋਂ ਹਮੇਸ਼ਾਂ ਲਈ ਕਿਨਾਰਾ ਕਰਨ ਲਈ ਮਜਬੂਰ ਹੋ ਗਿਆ ਹੈ।

ਇਹ ਕੋਈ ਨਿੱਕੀ ਜਹੀ ਗੱਲ ਨਹੀਂ ਹੈ।

ਭਰੋਸੇਯੋਗ ਸੂਤਰਾਂ ਅਨੁਸਾਰ, ਜਦੋਂ ਇਸ ਘਟਨਾ ਪ੍ਰਤਿ ਗਿਆਨੀ ਗੁਰਬਚਨ ਸਿੰਘ ਜੀ, ਮੁੱਖ ਜਥੇਦਾਰ, ਸ੍ਰੀ ਅਕਾਲ ਤਖਤ ਸਾਹਿਬ ਦਾ ਪ੍ਰਤੀਕਰਮ ਜਾਨਣਾ ਚਾਹਿਆ ਤਾਂ ਉਨ੍ਹਾਂ ਨੇ ਸਿੱਖੀ ਛੱਡ ਕੇ ਜਾ ਰਹੇ ਨੌਜੁਵਾਨ ਤੇ ਟਿੱਪਣੀ ਕਰਦਿਆਂ ਕਿਹਾ ਕਿ “ਇਸ ਨਾਲ ਕੋਈ ਫ਼ਰਕ ਨਹੀਂ ਪਵੇਗਾ?

ਗੈਰ-ਜੁੰਮੇਵਾਰਾਨਾਂ ਅਤੇ ਲਾਪ੍ਰਵਾਹੀ ਵਾਲੇ ਉਪਰੋਤਕ “ਅਲ਼ਫ਼ਾਜ” ਇੱਕ ਜਥੇਦਾਰ-ਉਹ ਵੀ ਮੀਰੀ-ਪੀਰੀ ਦੇ ਮਾਲਕ ਸ੍ਰੀ ਹਰਿਗੋਬਿੰਦ ਸਾਹਿਬ ਜੀ ਦੇ ਸਥਾਪਤ ਸ੍ਰੀ ਅਕਾਲ ਤਖਤ ਸਾਹਿਬ ਦੇ ਮੁੱਖ ਸੇਵਾਦਾਰ ਦੇ ਮੂੰਹੋਂ ਬਿਲਕੁਲ ਨਹੀਂ ਸੱਜਦੇ। ਨਾ ਤਾਂ ਇਹ ਸਿੱਖ ਪੰਥ ਦੀ ਮਰਯਾਦਾ ਹੈ, ਤਾਂ ਹੀ ਗੁਰੂ ਸਾਹਿਬਾਨ ਦਾ ਉਦੇਸ਼ ਕਿ ਐਸਾ ਜੁਆਬ ਦਿਉ? ਸਿੱਖ ਧਰਮ ਸਦਾ ਜੋੜਨ ਦੀ ਗੱਲ ਕਰਦਾ ਹੈ। ਇਸ ਲਈ, ਪੰਥ ਨਾਲੋਂ ਕਿਸੇ ਵੀ ਕਿਸਮ ਦਾ ਤੋੜ-ਵਿਛੋੜਾ ਅਸਹਿ ਅਤੇ ਅਕਹਿ ਹੈ। ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਜੀ ਨੇ ਹਰ ਸਿੱਖ ਦੇ ਦਰਦ ਨੂੰ ਪਹਿਚਾਣਿਆ ਹੀ ਨਹੀਂ, ਸਗੋਂ ਉਸ ਦਾ ਯੋਗ ਉਪਾਅ ਵੀ ਕੀਤਾ ਹੈ। ਸਿੱਖ ਇਤਿਹਾਸ ਵਿੱਚ ਇਸ ਜਿਹੀਆਂ ਅਨੇਕਾਂ ਮਿਸਾਲਾਂ ਨਾਲ ਭਰਿਆ ਪਿਆ ਹੈ।

ਇਕ ਸਿੱਖ ਫਿਲਾਸਫਰ ਦੀ ਕਹਿਣਾ ਹੈ ਕਿ ਸਧਾਰਨ ਸਿੱਖ ਕੋਈ ਗੁਨਾਹ ਕਰੇ, ਤਾਂ ਮਰਯਾਦਾ ਅਨੁਸਾਰ ਮੁਆਫੀਯੋਗ ਹੈ। ਪਰ ਜੋ ਕੋਈ ਧਾਰਮਿਕ ਵਿਅਕਤੀ, ਪ੍ਰਚਾਰਕ, ਗ੍ਰੰਥੀ ਜਾਂ ਫਿਰ ਉਚ-ਅਹੁਦੇਦਾਰ ਗੁਨਾਹ ਕਰੇ, ਉਸ ਨੂੰ ‘ਸਿੱਖ-ਪੰਥ’ ਪ੍ਰਵਾਨ ਨਹੀਂ ਕਰਦਾ।

ਫਿਰ ਜੇ ਕੋਈ ਬੇਬਾਕੀ ਨਾਲ ਇਹ ਕਹੇ ਕਿ “ਜੇ ਤੁਹਾਡੇ ਵਰਗਾ, ਕਾਬਲ ਜਥੇਦਾਰ ਨਾ ਹੋਵੇ ਤਾਂ ਸਿੱਖ ਪੰਥ ਨੂੰ ਕੀ ਫ਼ਰਕ ਪਵੇਗਾ?” .... ਹੁਣ ਕੀ ਕਹੋਗੇ?


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top