Share on Facebook

Main News Page

ਬਰਤਾਨਵੀ ਫ਼ੌਜ 'ਚ ਸਿੱਖ ਰੈਜੀਮੈਂਟ ਦੁਬਾਰਾ ਖੜੀ ਕਰਨ ਦੀ ਤਜਵੀਜ਼

ਲੰਦਨ, 24 ਫ਼ਰਵਰੀ: ਸਾਬਕਾ ਬ੍ਰਿਟਿਸ਼ ਇੰਡੀਅਨ ਫ਼ੌਜ ਦੀ ਤਰਜ਼ 'ਤੇ ਮੌਜੂਦਾ ਬਰਤਾਨਵੀ ਫ਼ੌਜ ਵਿਚ ਸਿੱਖ ਰੈਜੀਮੈਂਟ ਬਣਾਉਣ ਦੇ ਸੁਝਾਅ 'ਤੇ ਵਿਚਾਰ ਹੋ ਰਿਹਾ ਹੈ। ਯੂ.ਕੇ. ਦੇ ਹਥਿਆਰਬੰਦ ਫ਼ੌਜਾਂ ਬਾਰੇ ਮੰਤਰੀ ਮਾਰਕ ਫ਼ਰੈਂਕੋਸਿਸ ਨੇ ਦੇਸ਼ ਦੀ ਸੰਸਦ 'ਚ ਦਸਿਆ ਕਿ ਫ਼ੌਜ ਮੁਖੀ ਜਨਰਲ ਸਰ ਨਿਕੋਲਸ ਚਾਰਟਰ, ਇਕ ਰਿਜ਼ਰਵ ਕੰਪਨੀ ਦੇ ਨਾਲ ਸਿੱਖ ਯੂਨਿਟ ਬਣਾਉਣ ਦੀ ਸੰਭਾਵਨਾ 'ਤੇ ਵਿਚਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਨਵੀਂ ਇਕਾਈ ਫ਼ੌਜ ਦੇ ਇਤਿਹਾਸ 'ਚ ਸਿੱਖ ਰੈਜੀਮੈਂਟ ਦੀਆਂ ਮਾਣਮੱਤੀਆਂ ਰਵਾਇਤਾਂ ਦੀ ਵਿਰਾਸਤ ਨੂੰ ਅੱਗੇ ਤੋਰੇਗੀ।

ਸੰਸਦ 'ਚ ਰਖਿਆ ਮਾਮਲਿਆਂ ਬਾਰੇ ਸਵਾਲਾਂ 'ਤੇ ਜਵਾਬ ਦਿੰਦਿਆਂ ਸਾਬਕਾ ਰਖਿਆ ਮੰਤਰੀ ਸਰ ਨਿਕੋਲਸ ਸੋਮੇਸ ਨੇ ਮੰਤਰੀਆਂ ਨੂੰ ਇਕ ਸਿੱਖ ਰੈਜੀਮੈਂਟ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, ''ਤੁਸੀਂ ਸਿੱਖਾਂ ਦੀਆਂ ਕਈ ਪੀੜ੍ਹੀਆਂ ਵਲੋਂ ਇਸ ਦੇਸ਼ ਨੂੰ ਦਿਤੀਆਂ ਵਿਲੱਖਣ ਸੇਵਾਵਾਂ ਤੋਂ ਜਾਣੂ ਹੋਵੋਗੇ। ਕੀ ਤੁਸੀਂ ਮੇਰੇ ਇਸ ਵਿਚਾਰ ਨਾਲ ਸਹਿਮਤ ਨਹੀਂ ਹੋ ਕਿ ਇਹ ਸਮਾਂ ਸਿਆਸੀ ਸ਼ੁੱਧਤਾ ਦੀਆਂ ਗੱਲਾਂ ਨੂੰ ਭੁਲਾ ਦੇਣ ਦਾ ਹੈ ਜਿਸ ਨਾਲ ਇਸ ਵਿਚਾਰ 'ਤੇ ਅਸਰ ਪੈਂਦਾ ਹੈ ਅਤੇ ਅਸਲ 'ਚ ਦੇਸ਼ ਅੰਦਰ ਇਕ ਸਿੱਖ ਰੈਜੀਮੈਂਟ ਬਣਾਈ ਜਾਵੇ ਜੋ ਦੇਸ਼ ਦੀ ਸੇਵਾ ਕਰੇ ਅਤੇ ਦੇਸ਼ ਦੀ ਹਥਿਆਰਬੰਦ ਫ਼ੌਜ 'ਚ ਪੈਦਾ ਗੰਭੀਰ ਖਲਾਅ ਨੂੰ ਦੂਰ ਕਰੇ?''

ਜਵਾਬ 'ਚ ਫ਼ਰੈਂਕੋਸਿਸ ਨੇ ਕਿਹਾ, ''ਤੁਹਾਡੇ ਸੁਝਾਅ ਨੂੰ ਵੇਖਦਿਆਂ ਮੈਂ ਕਹਿ ਸਕਦਾ ਹਾਂ ਕਿ ਤੁਸੀਂ ਉਨ੍ਹਾਂ ਕਈ ਸੰਸਦ ਮੈਂਬਰਾਂ 'ਚੋਂ ਹੋ ਜਿਸ ਨੇ ਮੈਨੂੰ ਇਹ ਸੁਝਾਅ ਦਿਤਾ ਹੈ। ਅਸੀਂ ਇਸ ਬਾਰੇ ਫ਼ੈਸਲਾ ਕਰਨ ਦੀ ਜ਼ਿੰਮੇਵਾਰੀ ਚੀਫ਼ ਆਫ਼ ਜਨਰਲ ਸਟਾਫ਼ ਨੂੰ ਸੌਂਪ ਦਿਤੀ ਹੈ ਜੋ ਇਸ ਮੁੱਦੇ 'ਤੇ ਵਿਚਾਰ ਕਰ ਰਹੇ ਹਨ ਅਤੇ ਅਸੀਂ ਉਨ੍ਹਾਂ ਦੇ ਜਵਾਬ ਦੀ ਉਡੀਕ ਕਰ ਰਹੇ ਹਾਂ। ਪਰ ਇਸ ਵਿਚਾਰ 'ਚ ਕਾਫ਼ੀ ਦਮ ਲਗਦਾ ਹੈ।'' ਯੂ.ਕੇ. ਦੀ ਰਖਿਆ ਚੋਣ ਕਮੇਟੀ ਦੇ ਚੇਅਰਮੈਨ ਰੋਰੀ ਸਟੀਵਰਟ ਨੇ ਕਿਹਾ ਕਿ ਫ਼ੌਜ 'ਚ ਸਿੱਖ ਕੰਪਨੀ ਦੀ ਨਵੀਂ ਸ਼ੁਰੂਆਤ ਹੋ ਸਕਦੀ ਹੈ।

ਨਵੀਨਤਮ ਅੰਕੜੇ ਕਹਿੰਦੇ ਹਨ ਕਿ ਬ੍ਰਿਟਿਸ਼ ਹਥਿਆਰਬੰਦ ਫ਼ੌਜਾਂ 'ਚ 160 ਸਿੱਖ ਹਨ ਜਦਕਿ ਫ਼ੌਜ 'ਚ 130 ਸਿੱਖ ਹਨ। ਦੋ ਵਿਸ਼ਵ ਜੰਗਾਂ 'ਚ ਹਜ਼ਾਰਾਂ ਸਿੱਖ ਬ੍ਰਿਟਿਸ਼ ਇੰਡੀਅਨ ਫ਼ੌਜ 'ਚ ਸਨ। ਉਹ ਅਪਣੀ ਬਹਾਦਰੀ ਅਤੇ ਜਾਂਬਾਜ਼ੀ ਲਈ ਜਾਣੇ ਜਾਂਦੇ ਸਨ ਅਤੇ ਉਨ੍ਹਾਂ ਨੇ 10 ਵਿਕਟੋਰੀਆ ਕਰਾਸ ਜਿੱਤੇ ਸਨ ਜੋ ਜੰਗ ਦੌਰਾਨ ਸੱਭ ਤੋਂ ਉੱਚ ਬ੍ਰਿਟਿਸ਼ ਮਾਣ ਹੁੰਦਾ ਹੈ।

2007 'ਚ ਯੂ.ਕੇ. ਰਖਿਆ ਮੰਤਰਾਲੇ ਨੇ ਇਸੇ ਤਰ੍ਹਾਂ ਦੀ ਇਕ ਯੋਜਨਾ ਨੂੰ ਠੰਢੇ ਬਸਤੇ 'ਚ ਪਾ ਦਿਤਾ ਸੀ ਜਦੋਂ ਨਸਲੀ ਬਰਾਬਰੀ ਕਮਿਸ਼ਨ ਨੇ ਚੇਤਾਵਨੀ ਦਿਤੀ ਸੀ ਕਿ ਇਸ ਨੂੰ ਵੰਡ ਪਾਊ ਅਤੇ ਵਿਤਕਰੇ ਵਾਲੇ ਕਦਮ ਵਜੋਂ ਵੇਖਿਆ ਜਾ ਸਕਦਾ ਹੈ ਜਦਕਿ ਕਈ ਸਿੱਖ ਜਥੇਬੰਦੀਆਂ ਨੇ ਕਿਹਾ ਸੀ ਕਿ ਇਹ ਸਿੱਖ ਯੂਨਿਟ ਦੇ ਹੱਕ 'ਚ ਹੈ। (ਪੀਟੀਆਈ)


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top