Share on Facebook

Main News Page

 ਪ੍ਰੋ ਦਰਸ਼ਨ ਸਿੰਘ ਦੇ ਕੀਰਤਨ ‘ਤੇ ਰੋਕ ਲਗਾਉਣੀ ਬੱਜਰ ਗਲਤੀ
-: ਸ.ਬਲਦੇਵ ਸਿੰਘ ਸਿਰਸਾ

ਅੰਮ੍ਰਿਤਸਰ 24 ਫਰਵਰੀ (ਜਸਬੀਰ ਸਿੰਘ) ਸ੍ਰ. ਬਲਦੇਵ ਸਿੰਘ ਸਿਰਸਾ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਪੰਚ ਪਰਧਾਨੀ) ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਆੜੇ ਹੱਥੀ ਲੈਦਿਆਂ ਕਿਹਾ ਕਿ ਗੁਰਬਾਣੀ ਦਾ ਕੀਰਤਨ ਕਰਨ ਵਾਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਦਰਸ਼ਨ ਸਿੰਘ ਦਾ ਜੇਕਰ ਵਿਸ਼ੇਸ਼ ਚਿੱਠੀ ਭੇਜ ਕੇ ਕੀਤਰਨ ਰੋਕਿਆ ਜਾ ਸਕਦਾ ਹੈ, ਤ੍ਯਾਂ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਸਪੱਸ਼ਟ ਕਰੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੀਆਂ ਗਈਆਂ ਕਿਤਾਬਾਂ ਵਿੱਚ ਗੁਰੂ ਸਾਹਿਬਾਨ ਨੂੰ ਚੋਰ ਲੁਟੇਰੇ ਲਿਖਣ ਵਾਲਿਆ ਦੇ ਖਿਲਾਫ ਹੁਣ ਕਿਹੜੀ ਕਾਰਵਾਈ ਕੀਤੀ ਗਈ ਹੈ?

ਜਾਰੀ ਇੱਕ ਬਿਆਨ ਰਾਹੀ ਸ੍ਰ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਉਹ ਭਾਂਵੇ ਕਿਸੇ ਵੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਛੇਕੇ ਗਏ ਵਿਅਕਤੀ ਦੇ ਹੱਕ ਵਿੱਚ ਨਹੀਂ ਹਨ, ਪਰ ਪ੍ਰੋ. ਦਰਸ਼ਨ ਸਿੰਘ ਨੂੰ ਇਸ ਕਰਕੇ ਪੰਥ ਵਿੱਚੋ ਛੇਕਿਆ ਗਿਆ, ਕਿਉਂਕਿ ਉਹਨਾਂ ਨੇ ਤਰਨ ਤਾਰਨ ਵਿਖੇ ਮਨਾਈ ਗਈ ਸ਼ਤਾਬਦੀ ਸਮੇਂ ਭਾਜਪਾ ਆਗੂ ਤੇ ਆਰ.ਐਸ.ਐਸ ਦੀ ਫਾਇਰ ਬਰਾਂਡ ਆਗੂ ਸ਼ੁਸ਼ਮਾ ਸਵਰਾਜ ਵੱਲੋਂ ਪੰਚਮ ਪਾਤਸ਼ਾਹ ਨੂੰ ਸ਼ਹੀਦ ਕਰਨ ਦੇ ਲਗਾਏ ਗਏ ਦੋਸ਼ਾਂ ਨੂੰ ਚੰਦੂ ਨੂੰ ਮੁਕਤ ਕਰਨ ਦੇ ਸਵਾਲ ਦਾ ਜਵਾਬ, ਕਾਂਗਰਸ ਵੱਲੋਂ ਲਗਾਈ ਗਈ ਸਟੇਜ ਤੋਂ ਜਾ ਕੇ ਦਿੱਤਾ ਸੀ, ਕਿ ਗੁਰੂ ਸਾਹਿਬ ਦੀ ਸ਼ਹਾਦਤ ਲਈ ਚੰਦੂ ਨੂੰ ਹੀ ਦੋਸ਼ੀ ਸੀ, ਜਿਹੜਾ ਬਾਦਲਾਂ ਦੇ ਗਲੇ ਦੇ ਥੱਲੇ ਨਹੀਂ ਉਤਰਿਆ, ਤੇ ਉਹਨਾਂ ਦੁਆਰਾ ਦਿੱਤੇ ਆਦੇਸ਼ਾਂ ਅਨੁਸਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਗ੍ਰਹਿਣ ਬਣਕੇ ਚੰਬੜੇ ਬਾਦਲਾਂ ਦੇ ਗੁਲਾਮਾਂ ਨੇ ਬਹਾਨਾ ਬਣਾ ਕੇ, ਪ੍ਰੋ. ਸਾਹਿਬ ਨੂੰ ਪੰਥ ਵਿੱਚੋਂ ਛੇਕ ਦਿੱਤਾ ਸੀ।

ਉਹਨਾਂ ਕਿਹਾ ਕਿ ਪ੍ਰੋ. ਦਰਸ਼ਨ ਸਿੰਘ ਇੱਕ ਵਿਦਵਾਨ ਤੇ ਗੁਰੂ ਪੰਥ ਤੇ ਗੁਰੂ ਗ੍ਰੰਥ ਨੂੰ ਪੂਰੀ ਤਰ੍ਹਾਂ ਸਮੱਰਪਿੱਤ ਹਨ ਤੇ ਉਹਨਾਂ ਨੇ ਸਿਰਫ ਇੰਨਾ ਹੀ ਕਿਹਾ ਸੀ ਕਿ ਦਸਮ ਗ੍ਰੰਥ ਨੂੰ ਸ੍ਰੀ ਗੁਰੂ ਸਾਹਿਬ ਦੇ ਬਰਾਬਰ ਪ੍ਰਕਾਸ਼ ਕਰਕੇ ਸ਼ਰੀਕ ਨਹੀਂ ਬਣਾਇਆ ਜਾ ਸਕਦਾ।

ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਜੁਲਾਈ 2008

ਉਹਨਾਂ ਕਿਹਾ ਕਿ ਪ੍ਰੋ. ਦਰਸ਼ਨ ਸਿੰਘ ਨੇ ਕਿਹਾ ਹੈ ਕਿ ਦਸ਼ਮ ਗ੍ਰੰਥ ਵਿੱਚ ਗੁਰੂ ਸਾਹਿਬ ਦੀ ਸਾਰੀ ਬਾਣੀ ਦਰਜ ਨਹੀਂ ਹੈ, ਤੇ ਇਸ ਤੇ ਵਿਚਾਰ ਚਰਚਾ ਕਰਨ ਲਈ ਸਰਬੱਤ ਖਾਲਸਾ ਬੁਲਾ ਕੇ ਫੈਸਲਾ ਲਿਆ ਜਾਣਾ ਚਾਹੀਦਾ ਹੈ, ਪਰ ਪ੍ਰੋ. ਸਾਹਿਬ ਦੇ ਸੁਝਾ ਨੂੰ ਦਰ ਕਿਨਾਰ ਕਰਕੇ ਇਹਨਾਂ ਬਾਦਲਾਂ ਦੇ ਗੁਲਾਮਾਂ ਨੇ ਬਾਦਲਾਂ ਦੀ ਖੁਸ਼ਨੰਦੀ ਹਾਸਲ ਕਰਨ ਲਈ ਪ੍ਰੋ. ਸਾਹਿਬ ਨੂੰ ਪੰਥ ਵਿੱਚੋ ਛੇਕ ਦਿੱਤਾ ਜਿਸ ਨੂੰ ਲੈ ਕੇ ਪੰਥ ਦੋ ਧੜਿਆਂ ਵਿੱਚ ਵੰਡਿਆ ਗਿਆ।

ਉਹਨਾਂ ਕਿਹਾ ਕਿ ਹਰਿਆਣੇ ਵਿੱਚ ਪ੍ਰੋ. ਸਾਹਿਬ ਵੱਲੋਂ ਗੁਰਬਾਣੀ ਦੀ ਕੀਤਰਨ ਗਿਆਨੀ ਗੁਰਬਚਨ ਸਿੰਘ ਨੇ ਵਿਸ਼ੇਸ਼ ਐਸ.ਪੀ . ਨੂੰ ਪੱਤਰ ਭੇਜ ਕੇ ਬੰਦ ਕਰਵਾਇਆ ਤੇ ਇਸ ਤੋਂ ਹੋਰ ਪੰਥ ਵਿਰੋਧੀ ਕੋਈ ਕਾਰਵਾਈ ਨਹੀਂ ਹੋ ਸਕਦੀ ਕਿ ਇੱਕ ਵਿਅਕਤੀ ਨੂੰ ਗੁਰਬਾਣੀ ਦਾ ਗਾਇਨ ਕਰਨ ਤੋਂ ਰੋਕਿਆ ਗਿਆ, ਜਿਵੇਂ ਗੁਰਬਾਣੀ ਇਹਨਾਂ ਗੁਲਾਮਾਂ ਦੀ ਜਰ ਖਰੀਦ ਹੋਵੇ। ਉਹਨਾਂ ਕਿਹਾ ਕਿ ਅਜਿਹੀ ਬੱਜਰ ਗਲਤੀ ਲਈ ਗਿਆਨੀ ਗੁਰਬਚਨ ਸਿੰਘ ਨੂੰ ਵੀ ਇੱਕ ਦਿਨ ਉਸੇ ਪੰਥਕ ਕਟਿਹਰੇ ਵਿੱਚ ਖੜਾ ਕੀਤਾ ਜਾਵੇ, ਜਿਸ ਦੀ ਹੁਣ ਇਹ ਦੁਰਵਰਤੋਂ ਕਰਕੇ ਆਪਣਾ ਹਲਵਾ ਮੰਡਾ ਚਲਾ ਰਹੇ ਹਨ।

ਉਹਨਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਗੁਰੂ ਸਾਹਿਬ ਨੇ ਕਿਸੇ ਇੱਕ ਮਜ੍ਹਬ ਜਾਂ ਵਿਸ਼ੇਸ਼ ਵਿਅਕਤੀਆ ਲਈ ਨਹੀਂ ਕੀਤੀ, ਸਗੋਂ ਸਮੁੱਚੀ ਮਾਨਵਤਾ ਦੇ ਭਲੇ ਲਈ ਕੀਤੀ ਹੈ ਅਤੇ ਕਿਸੇ ਵੀ ਵਿਅਕਤੀ ਨੂੰ ਇਸ ਦਾ ਗਾਇਨ ਕਰਨ ਤੋਂ ਰੋਕਣਾ, ਗੁਰੂ ਸਾਹਿਬ ਦੇ ਸਰਬ ਸਾਂਝੀਵਾਲਤਾ ਦੇ ਦਿੱਤੇ ਗਏ ਸੰਦੇਸ਼ ਤੇ ਆਦੇਸ਼ ਦੀ ਉਲੰਘਣਾ ਹੈ, ਜਿਸ ਨੂੰ ਪੰਥ ਦਰਦੀ ਬਰਦਾਸ਼ਤ ਨਹੀਂ ਕਰ ਸਕਦੇ। ਉਹਨਾਂ ਕਿਹਾ ਕਿ ਇੱਕ ਸੱਚ ਬੋਲਣ ਵਾਲੇ ਵਿਅਕਤੀ ਨੂੰ ਪੰਥ ਵਿੱਚੋ ਬਾਹਰ ਕਰ ਦਿੱਤਾ ਗਿਆ, ਪਰ ਜਿਹੜੀ ਸ਼੍ਰੋਮਣੀ ਕਮੇਟੀ ਵੱਲੋਂ ਲਿਖੀ ਗਈ ਕਿਤਾਬ ਵਿੱਚ ਗੁਰੂ ਸਾਹਿਬਾਨ ਨੂੰ ਚੋਰ ਲੁਟੇਰੇ ਤੇ ਡਾਕੂ ਲਿਖਿਆ ਹੈ, ਉਹਨਾਂ ਦੇ ਖਿਲਾਫ ਅੱਜ ਤੱਕ ਇਹਨਾਂ ਗੁਲਾਮਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ, ਸਗੋਂ ਉਹਨਾਂ ਨੂੰ ਸਿਰੋਪੇ ਤੇ ਅਵਾਰਡ ਦੇ ਕੇ ਨਿਵਾਜਿਆ ਜਾ ਰਿਹਾ ਹੈ।

ਉਹਨਾਂ ਕਿਹਾ ਕਿ ਜਿਸ ਤਰ੍ਹਾਂ ਪੰਥਕ ਵਿਦਵਾਨ ਗਿਆਨੀ ਦਿੱਤ ਸਿੰਘ ਨੂੰ ਪਹਿਲਾਂ ਪੰਥ ਵਿੱਚੋਂ ਛੇਕ ਦਿੱਤਾ ਗਿਆ ਤੇ ਫਿਰ ਉਹਨਾਂ ਨੂੰ ਵਾਪਸ ਵੀ ਲੈ ਲਿਆ ਗਿਆ, ਉਸੇ ਤਰ੍ਹਾਂ ਹੀ ਪ੍ਰੋ. ਦਰਸ਼ਨ ਸਿੰਘ ਨੂੰ ਇੱਕ ਨਾ ਇੱਕ ਪੰਥ ਵਿੱਚ ਵਾਪਸ ਲੈਣਾ ਹੀ ਪਵੇਗਾ। ਉਹਨਾਂ ਕਿਹਾ ਕਿ ਸੂਰਜ ਨੂੰ ਕੋਈ ਦੀਵਾ ਵਿਖਾਉਣ ਦੀ ਲੋੜ ਨਹੀਂ ਹੁੰਦੀ, ਸਗੋਂ ਸੂਰਜ ਦੀ ਆਪਣੀ ਰੋਸ਼ਨੀ ਹੀ ਇੰਨੀ ਹੁੰਦੀ ਹੈ, ਕਿ ਦੀਵੇ ਦੀ ਰੋਸ਼ਨੀ ਉਸਦੇ ਸਾਹਮਣੇ ਆਪਣੇ ਆਪ ਹੀ ਫਿੱਕੀ ਪੈ ਜਾਂਦੀ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top