ਇਹ ਆਰ.ਐਸ.ਐਸ. ਪੂਰੀ ਜੋਰ ਸ਼ੋਰ ਨਾਲ ਸਿੱਖਾਂ ਵਿਚ ਘੁਸਪੈਠ ਕਰ ਰਹੀ
ਹੈ, ਰਾਸ਼ਟਰੀ ਸਵੰਮ ਸੇਵਕ ਸੰਘ (ਆਰ.ਐਸ.ਐਸ.) ਇਹ ਕੀ ਹੈ ਇਸ ਵਾਰੇ ਬਹੁਤੇ ਵੀਰਾਂ ਨੂੰ ਪਤਾ
ਨਹੀਂ ਹੈ।
ਇਹ ਆਰ.ਐਸ.ਐਸ. ਹਮੇਸ਼ਾਂ ਤੋਂ ਸਿੱਖ ਪੰਥ ਦੇ ਅੰਦਰ ਘੁਸਪੈਠ ਕਰਕੇ ਆਪਣੀਆਂ ਕੁਟਿਲ ਨੀਤੀਆਂ
ਰਾਹੀਂ ਸਾਡਾ ਵਿਰਸਾ ਕਮਜ਼ੋਰ ਕਰਨ ਦੇ ਵਤੀਰੇ ਘੜਦਾ ਰਹਿੰਦਾ ਹੈ। ਇਹ ਰਾਸ਼ਟਰੀ ਸਿੱਖ ਸੰਗਤ
ਨਾਂ ਦੀ ਜਥੇਬੰਦੀ ਹੈ। ਇਹ ਸਿੱਖਾਂ ਨੂੰ ਕੇਸਧਾਰੀ ਹਿੰਦੂ ਬਣਾਉਣ ਵਾਸਤੇ ਸਾਰਾ ਜ਼ੋਰ ਲਾ
ਰਹੀ ਹੈ। ਇਹ ਭਾਜਪਾ ਵੀ ਇਸਦਾ ਹੀ ਇਕ ਵਿੰਗ ਹੈ। ਵੱਡੇ ਵੱਡੇ ਅਕਾਲੀ ਲੀਡਰਾਂ, ਜਥੇਦਾਰਾਂ
ਨਾਲ ਸਾਂਝ ਪਾ ਕੇ ਇਹ ਉਹਨਾਂ ਤੋਂ ਵੀ ਸਿੱਖ ਸਿਧਾਤਾਂ ਦੇ ਖਿਲਾਫ਼ ਪ੍ਰਚਾਰ ਕਰਵਾ ਰਹੀ ਹੈ।
ਵੱਡੇ ਵੱਡੇ ਸਾਧਾਂ ਸੰਤਾਂ ਨਾਲ ਸਾਂਝ ਪਾ ਕੇ ਇਹ ਜਥੇਬੰਦੀ, ਸਾਧਾਂ ਤੋਂ ਵੀ ਹਿੰਦੂਮੱਤ
ਦਾ ਪ੍ਰਚਾਰ ਕਰਵਾ ਰਹੀ ਹੈ। ਸਾਧਾਂ ਪਾਸ 50-50 ਲੱਖ ਦੀਆਂ ਗੱਡੀਆਂ ਇਸ ਆਰ.ਐਸ.ਐਸ. ਕਰਕੇ
ਹੀ ਹਨ। ਇਹ ਸਾਧ ਹਿੰਦੂ ਮੱਤ ਵਾਲੇ ਵਹਿਮ-ਭਰਮ, ਵਰਤ, ਤੀਰਥ, ਇਸ਼ਨਾਨ, ਸੁੱਚ-ਭਿੱਟ
ਗਿਣਤੀਆਂ ਮਿਣਤੀਆਂ ਵਾਲੇ ਪਾਠ, ਮੰਤਰ ਜਾਪ, ਵਰਨੀਆਂ ਮਾਲਾ ਜਪਾ ਰਹੇ ਹਨ। ਇਹ ਸਾਧ ਵੀ
ਸਿੱਖਾਂ ਨੂੰ ਕੇਸਧਾਰੀ ਹਿੰਦੂ ਬਣਾਉਣਾ ਚਾਹੁੰਦੇ ਹਨ।
ਅਖੰਡ ਪਾਠਾਂ ਦੇ ਨਾਲ ਸਮੱਗਰੀਆਂ, ਜੋਤਾਂ, ਧੂਪ, ਘੜੇ, ਮੌਲੀਆਂ,
ਸਮੱਗਰੀਆਂ ਵੀ ਰਾਮਾਇਣ ਦੇ ਪਾਠਾਂ ਵਾਲੀਆਂ ਹੀ ਰੱਖ ਰਹੇ ਹਨ। ਇਹ ਆਰ.ਐਸ.ਐਸ. ਇਹਨਾਂ ਸਾਧਾਂ
ਰਾਹੀਂ ਵੀ ਆਪਣਾ ਕੰਮ ਬੜੇ ਯੋਜਨਾਬੱਧ ਤਰੀਕੇ ਨਾਲ ਕਰ ਰਹੀ ਹੈ। ਦਿਖਾਵੇ ਮਾਤਰ ਇਹ ਸਾਧ
ਸਿੱਖ ਲਗਦੇ ਹਨ ਪਰ ਇਹਨਾਂ ਦੇ ਅੰਦਰ ਸੋਚ ਹਿੰਦੂਮੱਤ ਵਾਲੀ ਹੀ ਹੈ। ਇਹ ਜ਼ਿਆਦਾ ਕਹਾਣੀਆਂ
ਸ਼ਿਵ ਜੀ, ਸ਼ਿਵਲਿੰਗ ਪਾਰਬਤੀ ਦੀਆਂ ਹੀ ਸੁਣਾਉਂਦੇ ਹਨ। ਗਰੁੜ ਪੁਰਾਣ ਵਾਲੇ ਨਰਕਾਂ ਸਵਰਗਾਂ
ਦੀ ਇਹ ਗੱਲ ਕਰਦੇ ਹਨ। ਇਹ ਆਰ.ਐਸ.ਐਸ. ਸਿੱਖੀ ਭੇਸ ਵਿਚ ਅੰਮ੍ਰਿਤ ਵੀ ਛਕਾ ਰਹੀ ਹੈ, ਇਸ
ਆਰ.ਐਸ.ਐਸ. ਦੀ ਇਹ ਕੋਸ਼ਿਸ ਹੈ ਕਿ ਜੇ ਸਿੱਖਾਂ ਦੇ ਅੰਦਰੋਂ, ਗੁਰਮਤਿ ਸਿਧਾਂਤ ਨਿਕਲ ਗਿਆ,
ਸਿੱਖੀ ਸੋਚ ਮਰ ਗਈ ਤਾਂ ਇਹਨਾਂ ਨੂੰ ਮਾਰਨਾ ਬਹੁਤ ਸੌਖਾ ਹੋ ਜਾਵੇਗਾ, ਪਰ ਇਸਦੀਆਂ ਇਹ
ਕੋਸ਼ਿਸ਼ਾਂ ਗੁਰੂ ਦੇ ਸਿੱਖ ਨਕਾਰਦੇ ਰਹਿਣਗੇ। ਖ਼ਾਲਸਾ ਪੰਚਾਇਤ ਵੀ ਆਰ.ਐਸ.ਐਸ. ਦੀਆਂ ਨੀਤੀਆਂ
ਵਿਰੁੱਧ ਡਟੀ ਹੋਈ ਹੈ। ਹਰ ਸਿੱਖ ਦਾ ਆਪ ਸੁਚੇਤ ਹੋਣਾ ਅਤੇ ਹੋਰਾਂ ਨੂੰ ਸੁਚੇਤ ਕਰਨਾ ਬਣਦਾ
ਹੈ। ਇਸ ਦੀ ਡਿਟੇਲ ਵਾਸਤੇ ਇਕ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਦੀ ਲਿਖੀ ਹੋਈ ਕਾਫ਼ੀ ਵੱਡੀ
ਪੁਸਤਕ “ਜਬੈ ਬਾਣ ਲਾਗਿਊ” ਪੜ੍ਹਨ ਦੀ ਖੇਚਲ ਕਰੋ ਜੀ। ਜੀ ਜ਼ਰੂਰ ਪੜੋ, ਤੁਹਾਡੀਆਂ ਅਖਾਂ
ਖੁਲ ਜਾਣਗੀਆਂ ਕਿ ਸਾਡੇ ਨਾਲ ਕੀ ਹੋ ਰਿਹਾ ਹੈ।