Share on Facebook

Main News Page

ਹੁਣ ਤਾਂ ਪਾਖੰਡੀ ਸਾਧ ਪਾਸਪੋਰਟ ਉਪਰ ਵੀ ਆਪਣੇ ਨਾਮ ਅੱਗੇ "ਸੰਤ" ਲਿਖਣ ਲੱਗੇ ਨੇ
-: ਦਲਜੀਤ ਸਿੰਘ ਇੰਡਿਆਨਾ

ਪਹਿਲਾਂ ਜਦੋਂ ਕਿਸੇ ਨੇ ਨਾਮ ਲਿਖਣਾ ਹੁੰਦਾ ਤਾਂ ਅੱਗੇ ਲਾਉਣਾ ਸਰਦਾਰ ਫਲਾਨਾ ਸਿੰਘ ਜਾਂ ਭਾਈ ਫਲਾਨਾ ਸਿੰਘ, ਪਰ ਅਜ ਕਲ ਨਵਾਂ ਹੀ ਫੈਸ਼ਨ ਚੱਲ ਪਿਆ ਹੈ...ਪਾਖੰਡੀ ਪਾਸਪੋਰਟ ਉਪਰ ਵੀ ਲਿਖਣ ਲੱਗ ਗਏ ਹਨ "ਸੰਤ ਫਲਾਨਾ ਸਿੰਘ"...

ਪਿਛੇ ਜਿਹੇ ਸ਼ਿਕਾਗੋ ਵਾਲੇ ਬਾਬਾ ਦਲਜੀਤ ਸਿੰਘ ਨੂੰ ਪੁਛਿਆ ਤੁਸੀਂ ਆਪਣੇ ਨਾਮ ਅੱਗੇ ਬਾਬਾ ਕਿਓਂ ਲਾਇਆ ਹੈ, ਤਾਂ ਕਹਿੰਦਾ ਮੇਰੇ ਪਾਸਪੋਰਟ 'ਤੇ ਬਾਬਾ ਲਿੱਖਿਆ ਹੋਇਆ ਹੈ। ਮੇਰਾ ਪਹਿਲਾ ਨਾਮ "ਬਾਬਾ" ਵਿਚਕਾਰ ਵਾਲਾ ਨਾਮ ਦਲਜੀਤ ਤੇ ਅਖੀਰ ਵਾਲਾ ਨਾਮ "ਸਿੰਘ" ਹੈ।

ਇਸ ਤਰਾਂ ਇਸ ਪਾਖੰਡੀ ਨੇ ਪਾਸਪੋਰਟ ਉਪਰ ਲਿੱਖ ਲਿਆ "ਸੰਤ ਜਸਵਿੰਦਰ ਸਿੰਘ"। ਇਹਨਾ ਪਖੰਡੀ ਲੋਕਾਂ ਨੇ "ਸੰਤ" ਸ਼ਬਦ ਨੂੰ ਖੇਡ ਬਣਾ ਲਿਆ ਹੈ। ਗੁਰਬਾਣੀ ਵਿੱਚ "ਸੰਤ" ਸ਼ਬਦ ਕਿਸੇ ਦੇਹਧਾਰੀ ਬੰਦੇ ਵਾਸਤੇ ਨਹੀਂ ਆਇਆ, ਫੇਰ ਇਹ ਪਾਖੰਡੀ ਡਿਗਰੀਆਂ ਕਿਥੋਂ ਪ੍ਰਾਪਤ ਕਰ ਰਹੇ ਹਨ।

ਹੁਣ ਕੱਲ ਨੂੰ ਕੋਈ ਪਾਸਪੋਰਟ ਉਪਰ ਲਿਖਵਾ ਲਵੇਗਾ ਬ੍ਰਹਮਗਿਆਨੀ ਫਲਾਨਾ ਸਿੰਘ... ਫਿੱਟੇ ਮੁੰਹ ਇਹਨਾ ਪਖੰਡੀਆਂ ਦੇ... ਨਿੱਤ ਨਵਾਂ ਪਾਖੰਡੀ, ਨਿੱਤ ਨਵੀਂ ਕਾਢ...ਬੱਸ ਦੁਨੀਆ ਲੁੱਟਣ ਦੀ ਪਈ ਹੈ, ਲੁੱਟ ਲਵੋ...


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top