Share on Facebook

Main News Page

ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਮੁੱਦੇ 'ਤੇ ਮੁਸਲਿਮ ਨੇਤਾਵਾਂ ਵੱਲੋਂ ਆਰ.ਐਸ.ਐਸ. ਨੂੰ ਛੇ ਸੁਆਲ

ਕਾਨਪੁਰ, (19 ਫਰਵਰੀ, 2015) ਆਪਣੇ ਕੁਝ ਸੁਆਲਾਂ ਨੂੰ ਲੈ ਕੇ ਸੁੰਨੀ ਉਲੇਮਾ ਕੌਂਸਲ ਦੇ ਜਨਰਲ ਸਕੱਤਰ ਹਾਜੀ ਮੁਹੰਮਦ ਸਲੀਸ ਦੀ ਅਗਵਾਈ ਵਿੱਚ ਮੁਸਲਮਾਨ ਨੇਤਾ ਬੀਤੇ ਮੰਗਲਵਾਰ ਨੂੰ ਆਰ. ਐਸ.ਐਸ ਦੇ ਨੇਤਾ ਇੰਦਰੀਸ਼ ਨੂੰ ਮਿਲੇ। ਵਫ਼ਦ ਦਾ ਇਕ ਸੁਆਲ ਇਹ ਸੀ ਕਿ ਸੰਘ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦਾ ਹੈ। ਹਾਜੀ ਸਲੀਸ ਨੇ ਕਿਹਾ ਕਿ ਸੰਘ ਨੇਤਾ ਨੇ ਉਨ੍ਹਾਂ ਨੂੰ ਕਿਸੇ ਸੁਆਲ ਦਾ ਜੁਆਬ ਨਹੀਂ ਦਿੱਤਾ ਤੇ ਕਿਹਾ ਕਿ ਮੁਸਲਮਾਨ ਸੰਸਥਾਵਾਂ ਨੂੰ ਆਪਣੀ ਇਕ ਕਾਨਫਰੰਸ ਬੁਲਾਉਣੀ ਚਾਹੀਦੀ ਹੈ, ਜਿਥੇ ਉਹ ਸੁਆਲਾਂ ਦਾ ਜੁਆਬ ਦੇਣਗੇ।

ਵਫ਼ਦ ਨੇ ਦਾਅਵਾ ਕੀਤਾ ਕਿ ਉਸ ਦੇ ਸੁਆਲਾਂ ਤੋਂ ਸੰਘ ਦਾ ਨੇਤਾ ‘ਖਿਝ’ ਗਿਆ। ਵਫ਼ਦ ਦਾ

  1. ਪਹਿਲਾ ਸੁਆਲ ਸੀ ਕਿ ਸੰਘ ਭਾਰਤ ਨੂੰ ਹਿੰਦੂ ਰਾਸ਼ਟਰ ਮੰਨਦਾ ਹੈ?
  2. ਦੂਜਾ ਕੀ ਸੰਘ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਤਿਆਰੀ ‘ਚ ਹੈ?
  3. ਤੀਜਾ ਕੀ ਹਿੰਦੂ ਰਾਸ਼ਟਰ ਹਿੰਦੂ ਧਰਮ ਅਨੁਸਾਰ ਹੋਵੇਗਾ ਜਾਂ ਸੰਘ ਨੇ ਕੋਈ ਨਵੀਂ ਫਿਲਾਸਫੀ ਘੜੀ ਹੈ?
  4. ਚੌਥਾ ਸੰਘ ਧਰਮ ਤਬਦੀਲੀ ਬਾਰੇ ਕੀ ਚਾਹੁੰਦਾ ਹੈ?
  5. ਪੰਜਵਾਂ ਮੁਸਲਮਾਨਾਂ ਤੋਂ ਸੰਘ ਕਿਹੋ ਜਿਹੀ ਦੇਸ਼ ਭਗਤੀ ਚਾਹੁੰਦਾ ਹੈ?
  6. ਆਖਰੀ ਸੁਆਲ ਸੰਘ ਦੀ ਇਸਲਾਮ ਬਾਰੇ ਕੀ ਰਾਏ ਹੈ?

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top