Share on Facebook

Main News Page

ਸਿੱਖ ਵਿਦਿਆਰਥੀ ਤਰਨਜੀਤ ਸਿੰਘ ਮੰਗਲ ਗ੍ਰਹਿ ‘ਤੇ ਜਾਣ ਵਾਲੇ ਚੁਣੇ ਗਏ 100 ਵਿਅਕਤੀਆਂ ਵਿੱਚ ਸ਼ਾਮਲ

ਲੰਦਨ (16 ਫ਼ਰਵਰੀ, 2015): 2024 ‘ਚ ਮੰਗਲ ‘ਤੇ ਪੁੱਜਣ ਵਾਲੇ ਚਾਰ ਵਿਅਕਤੀਆਂ ‘ਚੋਂ ਇਕ ਸਿੱਖ ਤਰਨਜੀਤ ਸਿੰਘ ਭਾਟੀਆ ਵੀ ਹੋ ਸਕਦਾ ਹੈ, ਜੋ ਕਿ ਇਸ ਮਿਸ਼ਨ ਲਈ ਚੋਣ ਪ੍ਰਕਿਰਿਆ ਦੇ ਤੀਜੇ ਗੇੜ ‘ਚ ਪੁੱਜਣ ਵਾਲੇ 100 ਲੋਕਾਂ ‘ਚ ਸ਼ਾਮਲ ਹੈ। ਤਿੰਨ ਭਾਰਤੀਆਂ ਨੇ ਇਸ ਸੂਚੀ ‘ਚ ਅਪਣੀ ਥਾਂ ਬਣਾਈ ਹੈ ਜਿਨ੍ਹਾਂ ‘ਚੋਂ ਦੋ ਔਰਤਾਂ ਅਤੇ ਇਕ ਮਰਦ ਹੈ।

ਤਰਨਜੀਤ ਸਿੰਘ ਭਾਟੀਆ ਜੋ ਕਿ ਸੈਂਟਰਲ ਫ਼ਲੋਰੀਡਾ ਯੂਨੀਵਰਸਿਟੀ ‘ਚ ਕੰਪਿਊਟਰ ਸਾਇੰਸ ‘ਚ ਡਾਕਟਰੇਟ ਦੀ ਪੜ੍ਹਾਈ ਕਰ ਰਿਹਾ ਹੈ। ਉਸ ਤੋਂ ਇਲਾਵਾ 29 ਸਾਲਾਂ ਦੀ ਰਿਤੀਕਾ ਸਿੰਘ ਅਤੇ 19 ਸਾਲਾਂ ਦੀ ਸ਼ਰਧਾ ਪ੍ਰਸਾਦ ਵੀ ਇਸ ਗੇੜ ਲਈ ਚੁਣੀ ਗਈ ਹੈ। ਰਿਤੀਕਾ ਦੁਬਈ ‘ਚ ਰਹਿੰਦੀ ਹੈ ਜਦਕਿ ਸ਼ਰਧਾ ਕੇਰਲਾ ਤੋਂ ਹੈ।

ਇਸ ਮਿਸ਼ਨ ਲਈ ਸ਼ੁਰੂ ‘ਚ 202,586 ਅਰਜ਼ੀਆਂ ਮਿਲੀਆਂ ਸਨ, ਅਤੇ ਤੀਜੇ ਗੇੜ ‘ਚ ਪੁੱਜਣ ਵਾਲਿਆਂ ‘ਚ ਸਿਰਫ਼ 100 ਵਿਅਕਤੀ ਰਹਿ ਗਏ ਹਨ। ਨੀਦਰਲੈਂਡ ਅਧਾਰਤ ਸੰਗਠਨ ਮਾਰਸ ਵਨ ਨੇ ਇਹ ਐਲਾਨ ਕੀਤਾ।

ਇਸ ਪ੍ਰਾਜੈਕਟ ਅਧੀਨ ਮੰਗਲ ਗ੍ਰਹਿ ‘ਤੇ ਮਨੁੱਖਾਂ ਦੀ ਕਾਲੋਨੀ ਵਸਾਈ ਜਾਵੇਗੀ ਜਿਸ ਲਈ ਸ਼ੁਰੂ ‘ਚ 4 ਜਣਿਆਂ ਨੂੰ ਭੇਜਿਆ ਜਾਵੇਗਾ ਅਤੇ ਇਸ ਮਿਸ਼ਨ ਅਧੀਨ ਕੁੱਲ 40 ਜਣੇ ਮੰਗਲ ਗ੍ਰਹਿ ‘ਤੇ ਜਾਣਗੇ ਜੋ ਕਿ ਸਾਰੀ ਉਮਰ ਉੱਥੇ ਹੀ ਰਹਿਣਗੇ। ਚਾਰ ਸਫ਼ਲ ਵਿਅਕਤੀਆਂ ਨੂੰ ਸੱਤ ਸਾਲਾਂ ਤਕ ਸਿਖਲਾਈ ਦਿਤੀ ਜਾਵੇਗੀ ਅਤੇ 2024 ‘ਚ ਇਨ੍ਹਾਂ ਨੂੰ ਮੰਗਲ ਗ੍ਰਹਿ ‘ਤੇ ਭੇਜਿਆ ਜਾਵੇਗਾ।

ਅਗਲੇ ਗੇੜ ‘ਚ ਪੁੱਜਣ ਵਾਲੇ 100 ‘ਚੋਂ 50 ਮਰਦ ਅਤੇ 50 ਔਰਤਾਂ ਸ਼ਾਮਲ ਹਨ। ਇਨ੍ਹਾਂ ‘ਚੋਂ 39 ਅਮਰੀਕੀ, 31 ਯੂਰਪੀ, 16 ਏਸ਼ੀਆਈ, 7 ਅਫ਼ਰੀਕੀ ਅਤੇ 7 ਓਸ਼ੀਆਨੀਆ ਦੇ ਹਨ। ਭਾਰਤੀ ਉਮੀਦਵਾਰਾਂ ‘ਚੋਂ 29 ਸਾਲਾਂ ਦਾ ਤਰਨਜੀਤ ਸਿੰਘ ਭਾਟੀਆ ਸ਼ਾਮਲ ਹੈ।

ਪਿਛਲੇ ਸਾਲ ਦੂਜੇ ਗੇੜ ‘ਚ 44 ਭਾਰਤੀ ਇਸ ਮਿਸ਼ਨ ‘ਚ ਸਨ। ਤੀਜੇ ਗੇੜ ਲਈ 660 ਜਣਿਆਂ ‘ਚੋਂ 100 ਜਣਿਆਂ ਨੂੰ ਚੁਣਿਆ ਗਿਆ ਹੈ। ਇਹ ਸਾਰੇ ਆਨਲਾਈਨ ਇੰਟਰਵਿਊ ‘ਚ ਸ਼ਾਮਲ ਹੋਏ ਜਿਸ ਨੂੰ ਨਾਰਬਰਟ ਕਰਾਫ਼ਟ, ਚੀਫ਼ ਮੈਡੀਕਲ ਅਫ਼ਸਰ ਨੇ ਲਿਆ ਸੀ।

ਇੰਟਰਵਿਊ ਦੌਰਾਨ ਉਮੀਦਵਾਰਾਂ ਨੇ ਮੰਗਲ ‘ਤੇ ਜਾਣ ਦੇ ਖ਼ਤਰੇ, ਟੀਮ ਭਾਵਨਾ ਅਤੇ ਜ਼ਿੰਦਗੀ ਬਦਲ ਦੇਣ ਵਾਲੇ ਇਸ ਮਿਸ਼ਨ ਹਿੱਸਾ ਲੈਣ ਪਿੱਛੇ ਪ੍ਰੇਰਨਾ ਬਾਰੇ ਪੁੱਛਿਆ ਗਿਆ ਸੀ। ਅਗਲੇ ਗੇੜ ‘ਚ ਅਜਿਹੀ ਟੀਮ ਬਣਾਉਣ ‘ਤੇ ਧਿਆਨ ਕੇਂਦਰਤ ਕੀਤਾ ਜਾਵੇਗਾ ਜਿਸ ਮੰਗਲ ‘ਤੇ ਰਹਿਣ ਲਈ ਹਰੇਕ ਮੁਸ਼ਕਲ ਝੱਲਣ ਦੀ ਕਾਬਲੀਅਤ ਹੋਵੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top