Share on Facebook

Main News Page

ਅਸਲ ਹੀਰੇ ਦੀ ਪਛਾਣ ਤਾਂ ਸਿਰਫ ਜੌਹਰੀਆਂ ਨੂੰ ਹੀ ਹੁੰਦੀ ਹੈ
-: ਇੰਦਰਜੀਤ ਸਿੰਘ, ਕਾਨਪੁਰ

ਪ੍ਰੋਫੇਸਰ ਦਰਸ਼ਨ ਸਿੰਘ ਖਾਲਸਾ, 16 ਫਰਵਰੀ 2015 ਨੂੰ ਲਖਨਊ ਹਵਾਈ ਅੱਡੇ ਤੇ ਅਪਣੀ ਫਲਾਈਟ ਦਾ ਇੰਤਜਾਰ ਕਰ ਰਹੇ ਸੀ, ਜੋ ਕੁਝ ਲੇਟ ਸੀ। ਉਨ੍ਹਾਂ ਦੇ ਨਾਲ ਵੀਰ ਤੇਜਪਾਲ ਸਿੰਘ ਜੀ ਵੀ ਸਨ। ਉਸੇ ਥਾਂ ਤੇ ਭਾਰਤ ਦੀ ਹਾਕੀ ਟੀਮ ਵੀ ਉਸ ਫਲਾਈਟ ਦਾ ਇੰਤਜਾਰ ਕਰ ਰਹੀ ਸੀ। ਜਿਸ ਵਿੱਚ ਇਕ ਪੂਰਨ ਸਿੱਖ ਸਰੂਪ ਵਾਲਾ, ਨੌਜੁਆਨ ਸਿੱਖ ਖਿਡਾਰੀ ਵੀਰ ਜਸਜੀਤ ਸਿੰਘ ਵੀ ਸੀ। ਉਸ ਸਿੱਖ ਬੱਚੇ ਦਾ ਪੂਰਨ ਦਰਸ਼ਨੀ ਰੂਪ ਵੇਖ ਕੇ, ਵੀਰ ਤੇਜਪਾਲ ਸਿੰਘ, ਟਹਲਦੇ ਹੋਏ ਉਸ ਨੌਜੁਆਨ ਕੋਲ ਪੁੱਜੇ ਤੇ ਫਤਿਹ ਬੁਲਾਈ, ਅਤੇ ਪੁਛਿਆ ਕੇ ਤੁਸੀਂ ਕਿੱਥੇ ਜਾ ਰਹੇ ਹੋ? ਉਸ ਨੌਜੁਆਨ ਵੀਰ ਨੇ ਦਸਿਆ ਕਿ ਮੈਂ ਭਾਰਤ ਦੀ ਹਾਕੀ ਟੀਮ ਦਾ ਖਿਡਾਰੀ ਹਾਂ ਅਤੇ ਵਰਲਡ ਕੱਪ ਵਿਚ ਵੀ ਖੇਡ ਚੁਕਾ ਹਾਂ। ਮੇਰੇ ਨਾਲ ਭਾਰਤ ਦੀ ਹਾਕੀ ਟੀਮ ਦੇ ਹੋਰ ਖਿਡਾਰੀ ਵੀ ਹਨ।

ਉਸ ਬੱਚੇ ਨੇ ਪੁਛਿਆ ਤੁਸੀਂ ਕੌਣ ਹੋ ਅਤੇ ਕਿੱਥੇ ਜਾ ਰਹੇ ਹੋ? ਵੀਰ ਤੇਜਪਾਲ ਸਿੰਘ ਜੀ ਨੇ ਦਸਿਆ ਕਿ, "ਮੈਂ ਪ੍ਰੋਫੇਸਰ ਦਰਸ਼ਨ ਸਿੰਘ ਜੀ ਖਾਲਸਾ ਦੇ ਨਾਲ ਹਾਂ, ਅਤੇ ਕਾਨਪੁਰ ਗੁਰਬਾਣੀ ਕੀਰਤਨ ਦਾ ਪ੍ਰੋਗ੍ਰਾਮ ਕਰਕੇ ਵਾਪਸ ਜਾ ਰਹੇ ਹਾਂ।" ਪ੍ਰੋਫੇਸਰ ਦਰਸ਼ਨ ਸਿੰਘ ਜੀ ਦਾ ਨਾਮ ਸੁਣਦਿਆਂ ਹੀ, ਉਹ ਖਲੋ ਗਿਆ, ਤੇ ਪੁਛਣ ਲੱਗਾ ਕਿ ਪ੍ਰੋਫੇਸਰ ਸਾਹਿਬ ਕਿਥੇ ਹਨ? ਤੇਜਪਾਲ ਸਿੰਘ ਨੇ ਉਸ ਨੌਜੁਆਨ ਸਿੱਖ ਖਿਡਾਰੀ ਕੋਲੋਂ ਪੁਛਿਆ ਕਿ, "ਕੀ ਤੁਸੀਂ ਪ੍ਰੋਫੇਸਰ ਦਰਸ਼ਨ ਸਿੰਘ ਜੀ ਨੂੰ ਜਾਣਦੇ ਹੋ?" ਤਾਂ ਉਸ ਨੌਜੁਆਨ ਨੇ ਕਹਿਆ ਕਿ, "ਮੇਰੇ ਪਿਤਾ ਪ੍ਰੋਫੇਸਰ ਦਰਸ਼ਨ ਸਿੰਘ ਖਾਲਸਾ ਦੇ ਬਹੁਤ ਵੱਡੇ ਫੈਨ ਹਨ, ਤੇ ਉਨ੍ਹਾਂ ਦੇ ਕੀਰਤਨ ਦੀਆਂ ਬਹੁਤ ਸਾਰੀਆਂ ਸੀ. ਡੀ. ਉਨ੍ਹਾਂ ਕੋਲ ਹਨ। ਸਾਡੇ ਪਰਿਵਾਰ ਵਿਚ, ਉਨ੍ਹਾਂ ਦਾ ਬਹੁਤ ਸਤਕਾਰ ਹੈ। ਉਸ ਨੌਜੁਆਨ ਨੇ ਕਹਿਆ ਕਿ, "ਮੈਂ ਪ੍ਰੋਫੇਸਰ ਸਾਹਿਬ ਜੀ ਨੂੰ ਮਿਲਣਾ ਚਾਹੁੰਦਾ ਹਾਂ, ਤੇ ਉਨ੍ਹਾਂ ਨਾਲ ਫੋਟੋ ਖਿਚਵਾਉਣਾ ਚਾਹੁੰਦਾ ਹਾਂ।" ਉਹ ਨੌਜੁਆਨ ਖਿਡਾਰੀ ਜੋ ਭਾਰਤੀ ਹਾਕੀ ਟੀਮ ਦਾ ਬਹੁਤ ਵਧੀਆ ਖਿਡਾਰੀ ਹੈ ਅਤੇ ਵਰਲਡ ਕੱਪ ਲਈ ਵੀ ਖੇਡ ਚੁਕਿਆ ਹੈ। ਜਿਥੇ ਪ੍ਰੋਫੇਸਰ ਸਾਹਿਬ ਬੈਠੇ ਸਨ, ਉਹ ਉਥੇ ਗਿਆ ਅਤੇ ਪ੍ਰੋਫੇਸਰ ਸਾਹਿਬ ਨੂੰ ਫਤਿਹ ਬੁਲਾ ਕੇ ਉਨ੍ਹਾਂ ਨਾਲ ਤਸਵੀਰ ਖਿਚਵਾਉਣ ਦੀ ਇੱਛਾ ਜਤਾਈ। ਇਸ ਖਿਡਾਰੀ ਨੂੰ ਪ੍ਰੋਫੇਸਰ ਸਾਹਿਬ ਨਾਲ ਗਲਬਾਤ ਕਰਦਿਆਂ ਵੇਖ ਕੇ, ਉਸ ਦੇ ਹੋਰ ਸਾਥੀ ਖਿਡਾਰੀ ਵੀ ਉਥੇ ਆ ਗਏ, ਜਿਸ ਵਿਚ ਉਨ੍ਹਾਂ ਦੀ ਟੀਮ ਦੇ ਕੋਚ ਅਤੇ ਭਾਰਤੀ ਟੀਮ ਦੇ ਪੁਰਾਨੇ ਖਿਡਾਰੀ ਅਤੇ ਕਪਤਾਨ ਧੰਨਰਾਜ ਪਿੱਲੈ ਵੀ ਸਨ, ਜੋ ਪਰਗਟ ਸਿੰਘ ਨਾਲ ਖੇਡਦੇ ਰਹੇ ਹਨ। ਪ੍ਰੋਫਸਰ ਸਾਹਿਬ ਨੂੰ ਕੁਝ ਦੇਰ ਤਕ ਧਿਆਨ ਨਾਲ ਵੇਖਣ ਤੋਂ ਬਾਅਦ ਧੰਨਰਾਜ ਪਿੱਲੇ ਬੋਲੇ ਕਿ, "ਇਨਕੇ ਚੇਹਰੇ ਪਰ ਕਿਤਨਾਂ ਤੇਜ ਹੈ, ਲਗਤਾ ਹੈ ਭਗਵਾਨ ਕੇ ਕੋਈ ਦੂਤ ਹੈਂ"। ਉਹ ਸਾਰੇ ਕੁੱਝ ਦੇਰ ਤੱਕ ਪ੍ਰੋਫੇਸਰ ਦਰਸ਼ਨ ਸਿੰਘ ਜੀ ਨਾਲ ਗੱਲ ਬਾਤ ਕਰਦੇ ਰਹੇ ਅਤੇ ਤਸਵੀਰਾਂ ਖਿਚਵਾਉਂਦੇ ਰਹੇ। ਇਸਤੋਂ ਬਾਅਦ ਉਹ ਸਿੱਖ ਨੌਜੁਆਨ ਖਿਡਾਰੀ, ਪ੍ਰੋਫੇਸਰ ਸਾਹਿਬ ਦਾ ਟੈਲੀਫੋਨ ਨੰਬਰ ਲੈ ਕੇ ਭਵਿੱਖ ਵਿੱਚ ਮਿਲਣ ਅਤੇ ਟੈਲੀਫੋਨ ਕਰਨ ਦੀ ਗੱਲ ਕਰਕੇ ਚਲੇ ਗਏ।

ਜਦੋਂ ਇਹ ਵਾਕਿਆ ਮੈਨੂੰ ਵੀਰ ਤੇਜਪਾਲ ਸਿੰਘ ਨੇ ਟੈਲੀਫੋਨ 'ਤੇ ਦਸਿਆ ਅਤੇ ਉਸ ਪੂਰਨ ਸਿੱਖ ਬੱਚੇ ਦੀਆਂ ਤਸਵੀਰਾਂ ਮੈਨੂੰ ਭੇਜੀਆਂ, ਤਾਂ ਮੈਂ ਸੋਚੀ ਪੈ ਗਿਆ ਕਿ, ਇਕ ਪਾਸੇ, ਇਹੋ ਜਿਹੇ ਜੌਹਰੀ ਹਨ, ਜੋ ਕੌਮ ਦੇ ਇਕ ਹੀਰੇ ਦਾ ਮੁੱਲ ਸਹਿਜੇ ਹੀ ਸਮਝ ਲੈਂਦੇ ਹਨ, ਦੂਜੇ ਪਾਸੇ ਕੁਝ ਨਿੰਦਕ ਅਤੇ ਦੰਭੀ ਲੋਕ ਵੀ ਹਨ, ਜੋ ਆਪਣਾ ਸਾਰਾ ਜੀਵਨ ਜੀਵਨ, ਕੌਮ ਦੀ ਸੇਵਾ ਵਿੱਚ ਵਾਰ ਦੇਣ ਵਾਲੇ, ਨਿਡਰ ਅਤੇ ਗੁਰਮਤਿ ਉੱਤੇ ਦਿਨ ਰਾਤ ਪਹਿਰਾ ਦੇਣ ਵਾਲੀ, ਕੌਮ ਦੀ ਇਸ ਮਹਾਨ ਸ਼ਖਸ਼ਿਅਤ ਦਾ ਮੁੱਲ ਨਹੀਂ ਸਮਝ ਸਕੇ। ਉਨ੍ਹਾਂ ਲੋਕਾਂ ਅਤੇ ਸਆਸੀ ਪਿਆਦਿਆਂ ਨੂੰ, ਐਸੇ ਸਿੱਖਾਂ ਕੋਲੋਂ ਸਬਕ ਲੈਣਾ ਚਾਹੀਦਾ ਹੈ, ਜੋ ਅਕਾਲ ਤਖਤ ਦੇ ਮੁਕੱਦਸ ਸਿਧਾਂਤ ਨੂੰ ਮਿੱਟੀ ਵਿਚ ਰੋਲ ਕੇ, ਇਸ ਕੌਮ ਦੇ ਹੀਰੇ ਦੇ ਖਿਲਾਫ, ਆਪਣੇ ਨਿਜੀ ਸਵਾਰਥਾਂ ਲਈ ਕੂੜਨਾਮੇ ਜਾਰੀ ਕਰ ਰਹੇ ਹਨ

ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨਾਲ ਨੌਜੁਆਨ ਸਿੱਖ ਹਾਕੀ ਖਿਡਾਰੀ ਵੀਰ ਜਸਜੀਤ ਸਿੰਘ ਅਤੇ ਭਾਰਤੀ ਟੀਮ ਦੇ ਪੁਰਾਨੇ ਹਾਕੀ ਖਿਡਾਰੀ ਅਤੇ ਕਪਤਾਨ ਧੰਨਰਾਜ ਪਿੱਲੈ

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top