Share on Facebook

Main News Page

14 ਫਰਵਰੀ ਨੂੰ ਕਾਨਪੁਰ ਵਿਖੇ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਅਤੇ ਭਾਈ ਪਰਮਜੀਤ ਸਿੰਘ ਉੱਤਰਾਖੰਡ ਨੇ ਗੁਰਮਤਿ ਵੀਚਾਰਾਂ ਕੀਤੀਆਂ

* ਗੁਰੂਆਂ ਨੂੰ ਮੰਨਦੇ ਹਾਂ, ਤਾਂ ਉਨ੍ਹਾਂ ਦੀ ਸਿੱਖਿਆ ਵੀ ਦਿਲਾਂ 'ਚ ਵਸਾਈਏ: ਪ੍ਰੋ. ਦਰਸ਼ਨ ਸਿੰਘ ਖ਼ਾਲਸਾ
* ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਜੇ ਕੋਈ ਲਿਖਤ ਹੈ ਤਾਂ ਉਹ ਸਾਹਿਤ ਹੋ ਸਕਦਾ ਹੈ, ਪਰ ਗੁਰਬਾਣੀ ਨਹੀਂ: ਭਾਈ ਪਰਮਜੀਤ ਸਿੰਘ ਉੱਤਰਾਖੰਡ

ਅਕਾਲੀ ਜੱਥਾ ਕਾਨਪੁਰ ਵਲੋਂ ਮਨਾਏ ਜਾ ਰਹੇ ਗੁਰਮਤਿ ਸਮਾਗਮ ਦੇ ਪਹਿਲੇ ਦਿਨ, ਅੱਜ ਮਿਤੀ 14 ਫਰਵਰੀ 2015 ਨੂੰ ਪ੍ਰੋ. ਦਰਸ਼ਨ ਸਿੰਘ ਜੀ ਨੇ ਗੁਰਬਾਣੀਂ ਸ਼ਬਦ, 

ਅਕਲੀ ਪੜ੍ਹ੍ਹਿ ਕੈ ਬੁਝੀਐ ਅਕਲੀ ਕੀਚੈ ਦਾਨੁ ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ ॥੧॥ ਅੰਕ 1245 ਸ਼ਬਦ ਦਾ ਕੀਰਤਨ ਅਤੇ ਵਿਆਖਿਆ ਕੀਤੀ। ਉਨ੍ਹਾਂ ਨੇ ਕਿਹਾ ਗੁਰੂਆਂ ਨੂੰ ਮੰਨਦੇ ਹਾਂ, ਤਾਂ ਉਨ੍ਹਾਂ ਦੀ ਸਿੱਖਿਆ ਵੀ ਦਿਲਾਂ 'ਚ ਵਸਾਈਏ।

ਉੱਤਰਾਖੰਡ ਤੋਂ ਆਏ ਭਾਈ ਪਰਮਜੀਤ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਫ ਹੁਕਮ ਦਿੱਤਾ ਹੈ ਕਿ "ਸਭੁ ਸਿਖਨੁ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ", ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਦਰਜ਼ ਬਾਣੀ ਨੂੰ ਹੀ ਗੁਰਬਾਣੀ ਦਾ ਦਰਜਾ ਪ੍ਰਾਪਤ ਹੈ। ਐਸੇ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਜੇ ਕੋਈ ਲਿਖਤ ਹੈ ਤਾਂ ਉਹ ਸਾਹਿਤ ਹੋ ਸਕਦਾ ਹੈ, ਪਰ ਗੁਰਬਾਣੀ ਨਹੀਂ।  ਉਨ੍ਹਾਂ ਨੇ ਗੁਰਮਤਿ ਵਿੱਚ ਸਵਾਲ ਜਵਾਬ ਕਰਣ ਦੀ ਮਹੱਤਾ 'ਤੇ ਰੌਸ਼ਨੀ ਪਾਈ।

मनुष्य के जीवन का अंग है गुरुवाणी
अमर उजाला ब्यूरो
कानपुर। गुरुवाणी महज शबद नहीं यह मनुष्य के जीवन का अंग है। इसलिए यह जरूरी है कि इसे रोजमर्रा के जीवन में भी उतारा जाए। ऐसा कर न सिर्फ आप उस ईश्वर को खुश करेंगे बल्कि अपना जीवन भी सुदृढ़ और साफ-सुथरा व्यतीत करेंगे। श्रीअकाल तख्त साहब के पूर्व जत्थेदार प्रो.दर्शन सिंह ने शनिवार को ये विचार व्यक्त किए। वे अकाली जत्था कानपुर के तत्वावधान में चल रहे खालसा हाल गोविंद नगर में गुरमत समागम में संगत को संबोधित कर रहे थे।

देर रात नौ बजे जैसे ही वे मंच पर पहुंचे। वाहे गुरु का खालसा वाहे गुरु की फतेह का उद्घोष हुआ। उन्होंने भी सतश्री अकाल का संबोधन करते ही मंच संभाला। इसके बाद उन्होंने कई शबद सुनाए। शबद की स्वर लहरियां जिसने सुनी श्रद्धा से उसका सिर झुक गया। एक तरफ एक डोर से बंधे रागी जत्थे तो दूसरी ओर साध संगत। इससे पहले रुद्रपुर के ज्ञानी परमजीत सिंह ने सिख की परिभाषा बताई। कहा कि सिख सिर्फ पहनावा नहीं है। यह एक विचार धारा है और यह विचार धारा गुरु साहब की है। जो सिख इस विचार धारा को अपनाता है वह सिख धर्म का पालन करता है। वही सिख अच्छे ढंग से अपना जीवन भी जीता है।

अकाली जत्था कानपुर के प्रधान हरचरण सिंह, हरपाल सिंह, सोनू रेखी, सरदार इंदरजीत सिंह, कंवलपाल सिंह, बलबीर सिंह, दिलीप सिंह, लकी सिंह आदि मौजूद रहे। उधर, गुरु कृपा सेवा सोसाइटी के लोगों ने समागम में जोड़ी की सेवा की।

रविवार को कार्यक्रम पर एक नजर
रात 8.00 से 9.00 बजे तक- ज्ञानी परमजीत सिंह की कथा
खालसा हाल में गुरमत समागम में प्रो. दर्शन सिंह ने कीर्तन किया
रूद्रपुर के ज्ञानी परमजीत सिंह ने सिख धर्म की परिभाषा बताई


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top