Share on Facebook

Main News Page

ਆਪ ਦੇ ਉਮੀਦਵਾਰ ਜਰਨੈਲ ਸਿੰਘ ਪੱਤਰਕਾਰ ਨੇ ਮਨਜਿੰਦਰ ਸਿੰਘ ਸਰਸਾ ਨੂੰ ਹਰਾ ਕੇ ਬਾਦਲਾਂ ਦੇ ਸਿਰ 'ਚ ਜੁੱਤੀ ਮਾਰੀ
-: ਗੁਰਨਾਮ ਸਿੰਘ ਯੂ.ਕੇ.

ਆਮ ਆਦਮੀ ਪਾਰਟੀ ਦੇ ਉਮੀਦਵਾਰ ਜਰਨੈਲ ਸਿੰਘ ਪੱਤਰਕਾਰ ਰਾਜ਼ੌਰੀ ਗਾਰਡਨ ਵਿਧਾਨ ਸਭਾ ਹਲਕੇ ਤੋਂ 10,036 ਵੋਟਾਂ ਨਾਲ ਚੋਣ ਜਿੱਤ ਗਏ ਹਨ। ਉਨ੍ਹਾਂ ਦੇ ਨਿਕਟ ਵਿਰੋਧੀ 2013 ਵਿੱਚ ਵਿਧਾਨ ਸਭਾ ਚੋਣ ਜਿੱਤਣ ਵਾਲੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਰਸਾ ਨੂੰ 44,88ਵ ਵੋਟਾਂ ਮਿਲੀਆਂ, ਜਦਕਿ ਜਰਨੇਲ਼ ਸਿੰਘ ਨੂੰ 54,916 ਵੋਟਾਂ ਪ੍ਰਾਪਤ ਹੋਈਆਂ।

ਜਰਨੈਲ ਸਿੰਘ ਪੱਤਰਕਾਰ (ਸਿੰਘ ਜਰਨੈਲ) ਆਮ ਆਦਮੀ ਪਾਰਟੀ ਦੇ ਉਮੀਦਵਾਰ ਪੱਤਰਕਾਰ ਜਰਨੈਲ ਸਿੰਘ ਉਸ ਸਮੇਂ ਸੁਰਖੀਆਂ ਵਿੱਚ ਆਏ ਸਨ, ਜਦ ਉਨ੍ਹਾਂ ਨੇ ਤਤਕਾਲੀ ਭਾਰਤੀ ਗ੍ਰਹਿ ਮੰਤਰੀ ਪੀ ਚਿੰਦਮਰਮ ‘ਤੇ 1984 ਵਿੱਚ ਦਿੱਲ਼ੀ ਸਿੱਖ ਕਤਲੇਆਮ ਦੇ ਕੇਸਾਂ ਵਿੱਚ ਕੋਈ ਕਾਰਵਾਈ ਨਾ ਹੋਣ ਦੇ ਰੋਸ ਵਜੋਂ ਉਸ ਵਲ ਜੁੱਤੀ ਸੁਟੀ ਸੀ।

ਮਨਜਿੰਦਰ ਸਿੰਘ ਸਰਸਾ ਇਨ੍ਹਾਂ ਚੋਣਾਂ ਵਿੱਚ ਸਭ ਤੋਂ ਅਮੀਰ ਉਮੀਦਵਾਰ ਸੀ। ਅਕਾਲੀ ਦਲ ਲੀਡਰਸ਼ਿਪ ਅਤੇ ਭਾਜਪਾ, ਆਰ.ਐਸ.ਐਸ. ਦਾ ਪੂਰਾ ਜੋਰ ਸਿਰਫ ਮਨਜਿੰਦਰ ਸਿੰਘ ਸਿਰਸਾ ਨੂੰ ਜਿਤਵਾਉਣ 'ਤੇ ਲੱਗਿਆ ਹੋਇਆ ਸੀ, ਕਿਉਂਕਿ ਮਨਜਿੰਦਰ ਸਿੰਘ ਸਿਰਸਾ ਆਰ.ਐਸ.ਐਸ. ਦਾ ਸਰਗਰਮ ਵਰਕਰ ਹੈ। ਆਰ.ਐਸ.ਐਸ. ਤੇ ਅਕਾਲੀ ਦਲ ਵਿਚ ਵਿਚੋਲਗੀ ਦਾ ਇਹ ਦੱਲਾ ਹੈ। ਇਸੇ ਕਰਕੇ ਆਰ.ਐਸ.ਐਸ. ਦੀ ਸਾਧਣੀ ਵੀ ਇਸ ਦੇ ਪ੍ਰਚਾਰ ਵਾਸਤੇ ਆਈ, ਜਿਸ ਨੇ ਕਿਹਾ ਸੀ ਤੁਸੀਂ ਵੋਟ ਰਾਮਜ਼ਾਦਿਆਂ ਨੂੰ ਪਾਉਣੀ ਹੈ, ਜਾਂ ਹਰਾਮਜ਼ਾਦਿਆਂ ਨੂੰ । ਇਸ ਦੱਲੇ ਨੇਂ ਓਸ ਸਾਧਣੀ ਨੂੰ ਸਿਰੋਪਾ ਦੇ ਕੇ ਵੀ ਸਨਮਾਨਤ ਕੀਤਾ ਸੀ। ਪੰਜਾਬ ਤੋਂ ਹਨੀ ਕੰਜਰ ਜੋ ਇਕ ਲੱਚਰ ਗਾਇਕ ਹੈ, ਨੂੰ ਵੀ ਆਪਣੇ ਇਸ ਚੋਣ ਪ੍ਰਚਾਰ ਵਿਚ ਵਰਤਿਆ । ਇਸ ਮਨਜਿੰਦਰ ਸਿੰਘ ਸਿਰਸਾ ਨੇ ਸ਼ਿਰੋਮਣੀ ਕਮੇਟੀ ਦੀ ਮਸ਼ੀਨਰੀ ਅਤੇ ਪੈਸੇ ਦੀ ਖੂਬ ਵਰਤੋਂ ਕੀਤੀ, ਪਰ ਕੰਮ ਨਾ ਆਈ।

ਹੁਣ ਇਹ ਆਪਣੀ ਹਾਰ ਦੀ ਜਿੰਮੇਵਾਰੀ ਭਾਜਪਾ 'ਤੇ ਸੁਟਦਾ ਆ, ਪਰ ਅਸਲੀਅਤ ਕੁਛ ਹੋਰ ਹੀ ਕਹਿੰਦੀ ਆ। ਭਾਜਪੀਆਂ ਨੇ ਤਾਂ ਮਨਜਿੰਦਰ ਸਿੰਘ ਸਰਸਾ ਨੂੰ ਹੀ ਵੋਟਾਂ ਪਾਈਆਂ, ਪਰ ਜ਼ਮੀਰ ਵਾਲੇ ਅਣਖ਼ੀ ਨੇਕ ਇਨਸਾਨਾਂ ਨੇ ਇੱਕ ਆਮ ਆਦਮੀ ਜਰਨੈਲ ਸਿੰਘ ਨੂੰ ਜਿਤਾ ਕੇ ਆਰ.ਐਸ.ਐਸ. ਦੀ ਸੈਨਾਂ, ਸਾਧ ਲਾਣਾਂ, ਅਖੌਤੀ ਜਥੇਦਾਰ, ਹਨੀ ਸ਼ਿੱਟ ਵਰਗੇ... ਪੰਜਾਬ ਤੋਂ ਗਏ ਟੁੱਕੜ ਬੋਚ ਅਕਾਲੀਆਂ ਦੀ ਘੀਸੀ ਕਰਾ ਦਿਤੀ। ਗੁਰੂ ਦੀਆਂ ਗੋਲਕਾਂ ਵਿਚੋਂ ਪੈਸਾ ਖਾ ਕੇ ਆਰ.ਐਸ.ਐਸ. ਦੀ ਦਲਾਲੀ ਤੇ ਪੰਥ ਨਾਲ ਗੱਦਾਰੀ ਕਰਨ ਕਰਨ ਵਾਲਿਆਂ ਦਾ ਇਹੋ ਹਸ਼ਰ ਹੋਣਾ ਚਾਹੀਦਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top