Share on Facebook

Main News Page

ਮਨਜਿੰਦਰ ਸਿੰਘ ਸਿਰਸਾ ਦਾ ਹਾਰਨਾ, ਆਰ.ਐਸ.ਐਸ. ਦੇ ਮੁੰਹ 'ਤੇ ਕਰਾਰੀ ਚਪੇੜ
-: ਦਲਜੀਤ ਸਿੰਘ ਇੰਡੀਆਨਾ

ਅਕਾਲੀ ਦਲ ਦੇ ਵਲੋਂ ਦਿੱਲੀ ਵਿਚ ਚਾਰ ਉਮੀਦਵਾਰ ਚੋਣ ਲੜ ਰਹੇ ਸਨ, ਜਿਹਨਾ ਵਿਚੋਂ ਤਿਨ ਕਮਲ ਦੇ ਚੋਣ ਨਿਸ਼ਾਨ 'ਤੇ ਅਤੇ ਮਨਜਿੰਦਰ ਸਿੰਘ ਸਿਰਸਾ ਤੱਕੜੀ ਦੇ ਚੋਣ ਨਿਸ਼ਾਨ 'ਤੇ ਚੋਣ ਲੜ ਰਿਹਾ ਸੀ। ਪਰ ਸਾਰੀ ਅਕਾਲੀ ਲੀਡਰਸ਼ਿਪ ਅਤੇ ਭਾਜਪਾ, ਆਰ.ਐਸ.ਐਸ. ਦਾ ਪੂਰਾ ਜੋਰ ਸਿਰਫ ਮਨਜਿੰਦਰ ਸਿੰਘ ਸਿਰਸਾ ਨੂੰ ਜਿਤਵਾਉਣ 'ਤੇ ਲੱਗਿਆ ਹੋਇਆ ਸੀ, ਕਿਉਂਕਿ ਮਨਜਿੰਦਰ ਸਿੰਘ ਸਿਰਸਾ ਆਰ.ਐਸ.ਐਸ. ਦਾ ਸਰਗਰਮ ਵਰਕਰ ਹੈ। ਦਿੱਲੀ ਦੀਆਂ ਗੁਰਦਵਾਰਾ ਚੋਣਾਂ ਵੇਲੇ ਆਰ.ਐਸ.ਐਸ. ਨੇ ਇਸ ਨੂੰ ਹੀ ਵਰਤਿਆ ਸੀ ਇਸ ਕਮੇਟੀ 'ਤੇ ਕਬਜਾ ਕਰਨ ਵਾਸਤੇ, ਜਦੋਂ ਇੱਕ ਇੱਕ ਵੋਟ ਪਿੱਛੇ ਬੁਲਟ ਮੋਟਰਸਾਇਕਲ ਦਿੱਤੇ ਸਨ ਇਸ ਨੇ। ਇਸ ਦੀ ਘਰ ਵਾਲੀ ਭਾਜਪਾ ਵਲੋਂ ਕੌਸਲਰ ਹੈ ਤੇ ਇਹ ਗੁਰਦਵਾਰਾ ਕਮੇਟੀ ਦਾ ਮੈਂਬਰ ਹੈ, ਭਾਵੇਂ ਦੇਖਣ ਨੂੰ ਦਿੱਲੀ ਕਮੇਟੀ ਦਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਹੈ, ਪਰ ਪਰਦੇ ਪਿੱਛੇ ਇਸ ਦੀ ਹੀ ਪ੍ਰਧਾਨਗੀ ਹੈ।

ਆਰ.ਐਸ.ਐਸ. ਤੇ ਅਕਾਲੀ ਦਲ ਵਿਚ ਵਿਚੋਲਗੀ ਦੀ ਇਹ ਮੁੱਖ ਕੜੀ ਹੈ। ਇਸ ਕਰਕੇ ਆਰ.ਐਸ.ਐਸ. ਦੀ ਸਾਧਵੀ ਵੀ ਇਸ ਦੇ ਪ੍ਰਚਾਰ ਵਾਸਤੇ ਆਈ, ਜਿਸ ਨੇ ਕਿਹਾ ਸੀ ਤੁਸੀਂ ਵੋਟ ਰਾਮਜ਼ਾਦਿਆਂ ਨੂੰ ਪਾਉਣੀ ਹੈ, ਜਾਂ ਹਰਾਮਜ਼ਾਦਿਆਂ ਨੂੰ... ਅਕਾਲ ਤਖ਼ਤ ਦਾ ਅਖੌਤੀ ਜੱਥੇਦਾਰ ਰਾਤ ਨੂੰ ਚੋਣ ਪ੍ਰਚਾਰ ਕਰਦਾ ਸੀ। ਪੰਜਾਬ ਤੋਂ ਜਾਕੇ ਹਨੀ ਸਿੰਘ ਜੋ ਇਕ ਲੱਚਰ ਗਾਇਕ ਹੈ, ਉਹ ਵੀ ਇਸ ਦੇ ਚੋਣ ਪ੍ਰਚਾਰ ਵਿਚ ਗਿਆ।

ਬੰਗਲਾ ਸਾਹਿਬ ਸਮੇਤ ਸਾਰੇ ਗੁਰਦਵਾਰਾ ਸਾਹਿਬ ਦੀਆਂ ਸਰਾਵਾਂ ਪੰਜਾਬ ਤੋਂ ਗਏ ਅਕਾਲੀਆਂ ਨਾਲ ਭਰੀਆਂ ਹੋਈਆ ਸਨ। ਸੰਗਤ ਨੂੰ ਰਹਿਣ ਵਾਸਤੇ ਕੋਈ ਜਗਾਹ ਨਹੀਂ ਸੀ। ਅਕਾਲੀ ਵਰਕਰਾਂ ਦੇ ਸਰਾਵਾਂ ਵਿੱਚ ਰਹ ਕੇ ਖੂਬ ਸ਼ਰਾਬ ਪੀਤੀ। ਇਸ ਮਨਜਿੰਦਰ ਸਿੰਘ ਸਿਰਸਾ ਨੇ ਸ਼ਿਰੋਮਣੀ ਕਮੇਟੀ ਦੀ ਮਸ਼ੀਨਰੀ ਅਤੇ ਪੈਸੇ ਦੀ ਖੂਬ ਵਰਤੋਂ ਕੀਤੀ, ਪਰ ਕੰਮ ਨਾ ਆਈ... ਗੁਰੂ ਵੀ ਦੇਖਦਾ ਹੈ।

ਸੰਗਤਾਂ ਵਲੋਂ ਗੋਲਕਾਂ ਵਿਚ ਪਾਏ ਪੈਸੇ ਦੀ ਜਿਹੜੀ ਇਨ੍ਹਾਂ ਨੇ ਵਰਤੋਂ ਕੀਤੀ, ਉਸ ਦੀ ਸਜ਼ਾ ਵਾਹਿਗੁਰੂ ਨੇ ਬੜੀ ਚੰਗੀ ਤਰ੍ਹਾਂ ਇਨ੍ਹਾਂ ਨੂੰ ਦਿੱਤੀ ਹੈ। ਆਰ.ਐਸ.ਐਸ. ਦੀ ਫੌਜ, ਸਾਧ ਯੂਨੀਅਨ ਦੀ ਫੌਜ, ਜਥੇਦਾਰ, ਹਨੀ ਸਿੰਘ ਵਰਗੇ... ਪੰਜਾਬ ਤੋਂ ਗਏ ਕੌਲੀ ਚੱਟ ਅਕਾਲੀ ਵੀ ਇਸ ਨੂੰ ਜਿਤਵਾ ਨਹੀਂ ਸਕੇ। ਸਾਰੇ ਉਮੀਦਵਾਰਾਂ ਵਿਚੋਂ ਅਮੀਰ ਉਮੀਦਵਾਰ ਨੂੰ ਇੱਕ ਆਮ ਆਦਮੀ ਜਰਨੈਲ ਸਿੰਘ ਨੇ ਐਸੀ ਪਟਕਣੀ ਦਿੱਤੀ, ਕਿ ਮਜ਼ਾ ਆ ਗਿਆ। ਗੁਰੂ ਦੀਆਂ ਗੋਲਕਾਂ ਵਿਚੋਂ ਪੈਸਾ ਖਾ ਕੇ ਆਰ.ਐਸ.ਐਸ.ਦੇ ਤਲਵੇ ਚੱਟਣ ਵਾਲਿਆਂ ਦਾ ਇਹੋ ਹਸ਼ਰ ਹੋਣਾ ਚਾਹਿਦਾ ਸੀ।

  ਆਹ ਗੱਡੀ ਅਕਾਲ ਤਖ਼ਤ ਦੇ ਅਖੌਤੀ ਜਥੇਦਾਰ ਦੀ ਹੈ, ਜਿਸ ਦੋ ਫੋਟੋ ਮੈਂ ਆਪ ਦਿੱਲੀ ਵਿੱਚ ਰਾਤ ਨੂੰ ਖਿੱਚੀ ਸੀ।

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top