Share on Facebook

Main News Page

ਓਬਾਮਾ ਨੇ ਅਜੇ ਸਿੰਘ ਬੰਗਾ ਨੂੰ ਅਹਿਮ ਅਹੁਦੇ ਨਾਲ ਨਿਵਾਜਿਆ

ਵਾਸ਼ਿੰਗਟਨ, 6 ਫ਼ਰਵਰੀ: ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਅਮਰੀਕੀ ਅਧਿਕਾਰੀ ਅਜੇ ਸਿੰਘ ਬਾਂਗਾ ਨੂੰ ਅਹਿਮ ਪ੍ਰਸ਼ਾਸਨਿਕ ਅਹੁਦੇ ‘ਤੇ ਨਿਯੁਕਤ ਕੀਤਾ ਹੈ। ਉਹ ਅੰਤਰਰਾਸ਼ਟਰੀ ਕਾਰੋਬਾਰੀ ਮਾਮਲਿਆਂ ‘ਚ ਸਲਾਹ ਦੇਣ ਵਾਲੀ ਕਮੇਟੀ ਦੇ ਮੈਂਬਰ ਹੋਣਗੇ।

ਅਮਰੀਕੀ ਸਰਕਾਰ ਨੇ ਕਿਹਾ ਕਿ ਸ. ਬਾਂਗਾ ਅਮਰੀਕਾ-ਭਾਰਤ ਵਪਾਰ ਪਰੀਸ਼ਦ ਦੇ ਪ੍ਰਧਾਨ ਹਨ ਅਤੇ ਉਨ੍ਹਾਂ ਨੂੰ ਵਪਾਰ ਨੀਤੀ ਅਤੇ ਗੱਲਬਾਤ ਨਾਲ ਜੁੜੀ ਸਲਾਹਕਾਰ ਕਮੇਟੀ ਦਾ ਮੈਂਬਰ ਚੁਣਿਆ ਗਿਆ ਹੈ। ਇਹ ਜਾਣਕਾਰੀ ਵਾਈਟ ਹਾਊਸ ਵਲੋਂ ਜਾਰੀ ਕੀਤੀ ਗਈ ਸੀ।

ਸ. ਬਾਂਗਾ ਤੋਂ ਇਲਾਵਾ ਕਈ ਹੋਰ ਅਧਿਕਾਰੀਆਂ ਨੂੰ ਵੀ ਵੱਖ ਵੱਖ ਅਹੁਦਿਆਂ ‘ਤੇ ਤੈਨਾਤ ਕੀਤਾ ਗਿਆ ਹੈ। ਇਸ ਮੌਕੇ ਓਬਾਮਾ ਨੇ ਕਿਹਾ, "ਇਹ ਸੱਜਣ ਦੇਸ਼ ਦੇ ਹਿੱਤ ‘ਚ ਭੂਮਿਕਾ ਅਦਾ ਕਰਨ ‘ਚ ਅਪਣੀ ਕਾਬਲੀਅਤ ਦੀ ਵਰਤੋਂ ਕਰਨਗੇ। ਮੈਂ ਇਨ੍ਹਾਂ ਦੀ ਇਸ ਸੇਵਾ ਲਈ ਇਨ੍ਹਾਂ ਦਾ ਕਰਜ਼ਦਾਰ ਹਾਂ।"

ਸ. ਬਾਂਗਾ ਨੇ ਸੇਂਟ ਸਟੀਫ਼ਨ ਕਾਲਜ ਦਿੱਲੀ ਤੋਂ ਬੀ.ਏ ਅਤੇ ਆਈ.ਆਈ.ਐਮ ਅਹਿਮਦਾਬਾਦ ਤੋਂ ਐਮ.ਬੀ.ਏ ਕੀਤੀ ਹੈ ਅਤੇ ਸਾਲ 2009 ‘ਚ ਉਹ ਮਾਸਟਰ ਕਾਰਡ ਦੇ ਸੀ.ਈ.ਓ. CEO ਬਣੇ ਸਨ। ਮਾਸਟਰ ਕਾਰਡ ‘ਚ ਆਉਣ ਤੋਂ ਪਹਿਲਾਂ ਉਹ ਸਿਟੀ ਗਰੁਪ ‘ਚ ਸਨ। ਮਾਸਟਰ ਕਾਰਡ ਵਿਚ ਆਉਣ ਤੋਂ ਪਹਿਲਾਂ ਉਹ ਕਈ ਕੰਪਨੀਆਂ ਵਿਚ ਅਹਿਮ ਅਹੁਦਿਆਂ ‘ਤੇ ਰਹੇ ਹਨ।

Obama Appoints Sikh CEO Ajay Singh Banga to a Key Administration Position

WASHINGTON, DC (February 7, 2015)—US President Barack Obama has announced he will appoint top Indian-American CEO Ajay Banga to a key administration position.

Banga, chairman of the US India Business Council, has been appointed as member of the Advisory Committee for Trade Policy and Negotiations, the White House said.

The announcement came along with several other appointments to key administration posts.

“The talent and expertise these individuals bring to their roles will serve our nation well. I am grateful for their service, and look forward to working with them,” Obama said on Thursday.

Banga, an MBA from IIM-Ahmedabad, is president and CEO of MasterCard, a position he has held since 2009.

Prior to joining MasterCard, he held various senior management roles with Citigroup from 1996 until his departure in 2009, he served as CEO of Citigroup Asia Pacific.

He served as director for marketing and business development at PepsiCo Restaurants International India from 1994 to 1996.

Banga began his career at Nestle India, where he served in various sales and management roles from 1981 to 1994.

He is a member of the board of directors of MasterCard and The Dow Chemical Company.

He received a BA degree from Delhi University’s St Stephen’s College


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top