Share on Facebook

Main News Page

ਫਿਲਮ ਏਹੁ ਜਨਮੁ ਤੁਮ੍ਹਾਰੇ ਲੇਖੇ ਦੇਖਣ ਤੋਂ ਬਾਅਦ ਪਿੰਗਲਵਾੜਾ ਪਹੁੰਚ ਕੇ ਸੇਵਾ ਕਰਨ ਲਈ ਕਰ ਰਹੇ ਹਨ ਪੇਸ਼ਕਸ਼

ਅੰਮ੍ਰਿਤਸਰ (6 ਫ਼ਰਵਰੀ, 2015): ਫਿਲਮ ਏਹੁ ਜਨਮੁ ਤੁਮ੍ਹਾਰੇ ਲੇਖੇ ਨੂੰ ਦੇਖਣ ਮਗਰੋਂ ਲੋਕ ਇਸ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ ਕਿ ਉਹ ਖੁਦ ਬ ਖੁਦ ਪਿੰਗਲਵਾੜਾ ਪਹੁੰਚ ਕੇ ਸੇਵਾ ਕਰਨ ਲਈ ਪੇਸ਼ਕਸ਼ ਕਰ ਰਹੇ ਹਨ, ਜੋ ਕਿ ਇਕ ਵੱਡੀ ਪ੍ਰਾਪਤੀ ਹੈ। ਪਿੰਗਲਵਾੜਾ ਡਾ. ਇੰਦਰਜੀਤ ਕੌਰ ਨੇ ਦੱਸਿਆ ਕਿ ਫਿਲਮ ਵਿਚ ਸ਼ਾਮਲ ਕਲਾਕਾਰਾਂ ਦੀ ਟੀਮ ਵਿਚੋਂ ਇਕ ਕਲਾਕਾਰ ਨੇ ਭਗਤ ਪੂਰਨ ਸਿੰਘ ਦੇ ਕਾਰਜਾਂ ਤੋਂ ਪ੍ਰਭਾਵਿਤ ਹੁੰਦਿਆਂ ਐਲਾਨ ਕੀਤਾ ਕਿ ਉਹ ਆਪਣਾ ਵਿਆਹ ਪਿੰਗਲਵਾੜੇ ਦੀ ਕਿਸੇ ਇਕ ਕੁੜੀ ਨਾਲ ਕਰਾਵੇਗਾ।

ਪਿੰਗਲਵਾੜਾ ਸੰਸਥਾ ਦੇ ਬਾਨੀ ਭਗਤ ਪੂਰਨ ਸਿੰਘ ਤੇ ਬਣੀ ਫਿਲਮ ਏਹੁ ਜਨਮੁ ਤੁਮ੍ਹਾਰੇ ਲੇਖੇ ਤੋਂ ਪ੍ਰਭਾਵਿਤ ਹੋ ਕੇ ਲੋਕ ਜਿਥੇ ਹੁਣ ਪਿੰਗਲਵਾੜਾ ਵਿਖੇ ਸੇਵਾ ਕਰਨ ਲਈ ਆ ਰਹੇ ਹਨ, ਉਥੇ ਫਿਲਮ ਦੇ ਹੀ ਇੱਕ ਕਲਾਕਾਰ ਨੇ ਪ੍ਰਭਾਵਿਤ ਹੋ ਕੇ ਪਿੰਗਲਵਾੜਾ ਦੀ ਇੱਕ ਕੁੜੀ ਨਾਲ ਵਿਆਹ ਕਰਾਉਣ ਦੀ ਵੀ ਪੇਸ਼ਕਸ਼ ਕੀਤੀ ਹੈ।

ਫਿਲਮ ਸਫਲਤਾ ਦੀ ਪਉੜੀ ਚੜ੍ਹਦਿਆਂ ਇਕ ਹਫ਼ਤੇ ਵਿੱਚ 69 ਲੱਖ ਰੁਪਏ ਦਾ ਕਾਰੋਬਾਰ ਕੀਤਾ ਹੈ।

ਇਹ ਫਿਲਮ ਪਿਛਲੇ ਹਫ਼ਤੇ 30 ਜਨਵਰੀ ਨੂੰ ਭਾਰਤ ਸਮੇਤ ਵੱਖ ਵੱਖ ਮੁਲਕਾਂ ਅਮਰੀਕਾ, ਕੈਨੇਡਾ, ਅਸਟਰੇਲੀਆ, ਨਿਊਜ਼ੀਲੈਂਡ, ਇਟਲੀ, ਇੰਗਲੈਂਡ, ਸਿੰਗਾਪੁਰ, ਫਿਲਪੀਨਜ਼, ਮਲੇਸ਼ੀਆ, ਹਾਂਗਕਾਂਗ ਤੇ ਅਫਰੀਕਾ ਆਦਿ ਵਿੱਚ ਰਿਲੀਜ਼ ਹੋਈ ਸੀ, ਜਿਥੇ ਕਿ ਲਗਾਤਾਰ ਇਸ ਦਾ ਪ੍ਰਦਰਸ਼ਨ ਜਾਰੀ ਹੈ।

ਉਨ੍ਹਾਂ ਆਖਿਆ ਕਿ ਫਿਲਮ ਨੂੰ ਦੇਖਣ ਮਗਰੋਂ ਲੋਕ ਇਸ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ ਕਿ ਉਹ ਖੁਦ ਬ ਖੁਦ ਪਿੰਗਲਵਾੜਾ ਪਹੁੰਚ ਕੇ ਸੇਵਾ ਕਰਨ ਲਈ ਪੇਸ਼ਕਸ਼ ਕਰ ਰਹੇ ਹਨ, ਜੋ ਕਿ ਇਕ ਵੱਡੀ ਪ੍ਰਾਪਤੀ ਹੈ। ਉਨ੍ਹਾਂ ਦੱਸਿਆ ਕਿ ਫਿਲਮ ਵਿਚ ਸ਼ਾਮਲ ਕਲਾਕਾਰਾਂ ਦੀ ਟੀਮ ਵਿਚੋਂ ਇਕ ਕਲਾਕਾਰ ਨੇ ਭਗਤ ਪੂਰਨ ਸਿੰਘ ਦੇ ਕਾਰਜਾਂ ਤੋਂ ਪ੍ਰਭਾਵਿਤ ਹੁੰਦਿਆਂ ਐਲਾਨ ਕੀਤਾ ਕਿ ਉਹ ਆਪਣਾ ਵਿਆਹ ਪਿੰਗਲਵਾੜੇ ਦੀ ਕਿਸੇ ਇਕ ਕੁੜੀ ਨਾਲ ਕਰਾਵੇਗਾ।

ਫਿਲਮ ਦਾ ਨਿਰਦੇਸ਼ਨ ਦੂਰਦਰਸ਼ਨ ਦੇ ਉਘੇ ਨਿਰਦੇਸ਼ਕ ਸ੍ਰੀ ਹਰਜੀਤ ਸਿੰਘ ਵੱਲੋਂ ਕੀਤਾ ਗਿਆ ਹੈ, ਜਦਕਿ ਭਗਤ ਪੂਰਨ ਸਿੰਘ ਦਾ ਰੋਲ ਪਵਨ ਮਲਹੋਤਰਾ ਨੇ ਕੀਤਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top