Share on Facebook

Main News Page

ਸਿੱਖੋ ਜਾਗੋ! ਸਾਕਾ ਨੀਲਾ ਤਾਰਾ ਦੀ ਗਵਾਹ ਭਰਦੀ ਇਕੋ-ਇਕ ਨਿਸ਼ਾਨੀ "ਪਾਣੀ ਵਾਲੀ ਟੈਂਕੀ" ਦੀ ਹੋਂਦ ਨੂੰ ਮਿਟਾਉਣ ਦੀ ਕੋਝੀ ਚਾਲ ਜੋ ਚਲੀ ਜਾ ਰਹੀ ਹੈ
-: ਮਨਦੀਪ ਕੌਰ

ਸਾਕਾ ਨੀਲਾ ਤਾਰਾ ਦੀ ਗਵਾਹ ਭਰਦੀ ਇਕੋ-ਇਕ ਨਿਸ਼ਾਨੀ ਪਾਣੀ ਵਾਲੀ ਟੈਂਕੀ ਦੀ ਹੋਂਦ ਨੂੰ ਮਿਟਾਉਣ ਦੀ ਕੋਝੀ ਚਾਲ ਜੋ ਚਲੀ ਜਾ ਰਹੀ ਹੈ, ਉਸ ਨਾਲ ਹਰ ਇਕ ਸਿੱਖ ਦਾ ਹਿਰਦਾ ਵਲੂੰਧਿਰਆ ਗਿਆ ਹੈ। ਸ੍ਰੀ ਦਰਬਾਰ ਸਾਹਿਬ ਨੇੜੇ ਬਣੇ ਇਤਿਹਾਸਿਕ ਰਾਮਗੜ੍ਹੀਆ ਬੁੰਗੇ ਕੋਲ ਬਣੀ 135 ਫੁੱਟ ਉੱਚੀ ਪਾਣੀ ਦੀ ਟੈਂਕੀ ਨੂੰ ਹਟਾਉਣ ਲਈ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਨੂੰ ਹਟਾਉਣ ਦੀ ਯੋਜਨਾ ਪਿਛੇ ਕਾਰਨ ਇਹ ਦਸਿਆ ਜਾ ਰਿਹਾ ਹੈ ਕਿ ਸਚਖੰਡ ਦਰਬਾਰ ਸਾਹਿਬ ਦੀ ਸੁੰਦਰਤਾ ਨੂੰ ਪ੍ਰਭਾਵਿਤ ਕਰਦੀ ਹੈ।

ਜੇਕਰ 1919 ਦੇ ਜਲਿਆਂਵਾਲੇ ਬਾਗ ਦੇ ਸਾਕੇ ਦੀਆਂ ਗੋਲੀਆਂ ਦੇ ਨਿਸ਼ਾਨ ਅਤੇ ਇਤਿਹਾਸਿਕ ਖੂਹ ਅੱਜ ਤੱਕ ਮੌਜੂਦ ਹੈ, ਤਾਂ ਮਹਿਜ 30 ਸਾਲਾਂ ਵਿੱਚ ਇਹ ਨਿਸ਼ਾਨੀਆਂ ਕਿਉਂ ਮਿਟਾਈਆਂ ਜਾ ਰਹੀਆਂ ਹਨ?????

ਅਸਲ ਵਿੱਚ ਸਰਕਾਰਾਂ ਤੇ ਉਹਨਾਂ ਦੇ ਭਾਈਵਾਲ ਪਾਰਟੀਆਂ ਜਿਨ੍ਹਾਂ ਦਾ ਇਸ ਸਾਕੇ ਲਈ ਇੰਦਰਾ ਨੂੰ ਉਕਸਾਉਣ ਦਾ ਰੋਲ ਰਿਹਾ ਹੈ, ਉਹ ਚਾਹੁੰਦੀਆਂ ਹਨ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਸਾਕੇ ਬਾਰੇ ਕੋਈ ਜਾਣਕਾਰੀ ਨਾ ਹੋਏ, ਕਿਉਂਕਿ ਸਾਕਾ ਨੀਲਾ ਤਾਰਾ ਸਰਕਾਰ ਦੇ ਅਲੰਬਰਦਾਰਾ ਵਲੋਂ ਕੀਤਾ ਗਿਆ ਉਹ ਕਾਰਾ ਸੀ, ਜੋ ਭਾਰਤ ਦੇ ਮੱਥੇ 'ਤੇ ਨਾ ਮਿਟਣ ਵਾਲਾ ਕਲੰਕ ਹੈ ਅਤੇ ਉਹ ਆਪਣੀ ਨਲਾਇਕੀ ਨੂੰ ਲੁਕਾਉਣਾ ਚਾਹੁੰਦੀਆਂ ਹਨ।

ਇਸ ਤੋਂ ਇਲਾਵਾ ਗਲਿਆਰਾ ਯੋਜਨਾ ਤਹਿਤ ਜੋ ਸਚਖੰਡ ਹਰਿਮੰਦਰ ਸਾਹਿਬ ਦੀ ਇਮਾਰਤ ਨੂੰ ਵਿਸ਼ਾਲ ਰੂਪ ਤੇ ਖੁੱਲਾ ਕੀਤਾ ਜਾ ਰਿਹਾ ਹੈ, ਉਸ ਪਿੱਛੇ ਵੀ ਬਹੁਤ ਵੱਡੀ ਚਾਲ ਚੱਲ ਰਹੀ ਹੈ, ਕਿਉਂਕਿ ਜੂਨ 1984 ਵਿੱਚ ਜਨਰਲ ਸੁਬੇਗ ਸਿੰਘ ਜੀ ਦੀ ਮੋਰਚਾਬੰਦੀ ਨੇ ਪੂਰੇ ਵਿਸ਼ਵ ਨੂੰ ਮੂੰਹ ਵਿੱਚ ਉਗਲਾਂ ਪਾਉਣ ਲਈ ਮਜਬੂਰ ਕਰ ਦਿੱਤਾ ਅਤੇ ਫੌਜ ਦਾ ਬਹੁਤ ਨੁਕਸਾਨ ਹੋਇਆ ਸੀ।

ਸਰਕਾਰਾਂ ਚਾਹੁੰਦੀਆ ਹਨ ਕਿ ਭਵਿੱਖ ਵਿੱਚ ਜੇਕਰ ਕੋਈ ਕਾਰਵਾਈ ਕਰਨੀ ਪਈ, ਤਾਂ ਮਰਦ-ਏ-ਮੁਹਾਜਿਦ ਦੇ ਵਾਰਿਸਾਂ ਨੂੰ ਮੋਰਚਾਬੰਦੀ ਲਈ ਕੋਈ ਥਾਂ ਨਾ ਮਿਲ ਸਕੇ।

ਬਹੁਤ ਹੀ ਦੁੱਖੀ ਹਿਰਦੇ ਨਾਲ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top