Share on Facebook

Main News Page

ਮਾਮਲਾ ਹੋਂਦ ਚਿੱਲੜ ਸਿੱਖ ਕਤਲੇਆਮ ਦਾ
ਕੇਸ ਦੀ ਬਹਿਸ ਦੌਰਾਨ ਸਰਪੰਚ ਧੰਨਪਤ ਅਤੇ ਪੁਲਿਸ ਦੀ ਮਿਲ਼ੀ ਭੁਗਤ 32 ਸਿੱਖਾਂ ਦੇ ਕਤਲੇਆਮ ਦਾ ਕਾਰਨ ਬਣੀ
-: ਗਿਆਸਪੁਰਾ, ਘੋਲ਼ੀਆ

ਬਹਿਸ ਦੀ ਅਗਲੀ ਤਰੀਕ 9 ਫਰਵਰੀ 'ਤੇ ਪਈ

ਹਿਸਾਰ ( ) 2 ਨਵੰਬਰ 1984 ਨੂੰ ਹੋਦ ਚਿੱਲੜ ਵਿੱਚ ਕਤਲ ਕੀਤੇ 32 ਮਾਸੂਮ ਸਿੱਖਾਂ ਨਾਲ਼ ਸਬੰਧਿਤ ਕੇਸ ਦੇ ਆਖਰੀ ਪੜਾਅ ਬਹਿਸ ਦੀ ਅੱਜ ਹਿਸਾਰ ਵਿਖੇ ਜਸਟਿਸ ਟੀ.ਪੀ. ਗਰਗ ਦੀ ਅਦਾਲਤ ਵਿੱਚ ਸੁਣਵਾਈ ਸੀ । ਅੱਜ ਕੋਰਟ ਦੀ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ ਅਤੇ ਭਾਈ ਦਰਸਨ ਸਿੰਘ ਘੋਲੀਆ ਨੇ ਦੱਸਿਆ ਕਿ ਪਟੀਸ਼ਨ ਨੰ 3 ਸਾਵਣ ਸਿੰਘ ਦੇ ਕਰੌਸ ਐਗਜਾਮੀਨੇਸ਼ਨ ਅਨੁਸਾਰ ਹੋਦ ਪਿੰਡ ਦੇ ਵਸਨੀਕਾਂ ਨੇ ਖਤਰੇ ਨੂੰ ਭਾਪਦਿਆ 2 ਨਵੰਬਰ 1984 ਨੂੰ ਸਵੇਰੇ ਚਿੱਲੜ ਪਿੰਡ ਦੀ ਪੰਚਾਇਤ ਸਰਪੰਚ ਧਨਪਤ, ਨਾਨਕ ਚੰਦ, ਰਤਨ ਸਿੰਘ ਆਦਿ ਪੰਚਾਇਤ ਮੈਂਬਰਾਂ ਨੂੰ ਖਤਰੇ ਬਾਰੇ ਸਲਾਹ ਕਰਨ ਲਈ ਬੁਲਾਇਆ ਸੀ । ਚੇਤੇ ਰਹੇ 1984 ਵਿੱਚ ਚਿੱਲੜ ਅਤੇ ਹੋਦ ਦੀ ਸਾਝੀ ਪੰਚਾਇਤ ਸੀ ।

ਪੰਚਾਇਤ ਮੈਂਬਰਾਂ ਨੇ ਹੋਦ ਵਾਸੀਆਂ ਨੂੰ ਸੁਰੱਖਿਆ ਦੀ ਗਰੰਟੀ ਲੈ ਕੇ ਪਿੰਡ ਵਿੱਚ ਹੀ ਰੋਕ ਲਿਆ ਸੀ । ਉਸੇ ਦਿਨ ਕਾਤਲ ਸਵੇਰੇ 11 ਵਜੇ ਤੋਂ ਕਤਲੇਆਮ ਮਚਉਂਦੇ ਰਹੇ ਪਰ ਸਰਪੰਚ ਧੰਨਪਤ ਨੇ ਮੱਦਦ ਤਾਂ ਕੀ ਕਰਨੀ ਸੀ ਪੁਲਿਸ ਨੂੰ ਐਫ.ਆਈ.ਆਰ ਵੀ ਦੂਜੇ ਦਿਨ ਲਿਖਵਾਈ । ਐਫ ਆਈ ਆਰ ਨੰ. 91 ਅਨੁਸਾਰ ਕਤਲੇਆਮ ਸਾਂਮ 6 ਵਜੇ ਤੋਂ ਸ਼ੁਰੂ ਹਇਆ ਸੀ ਪਰ ਅਸਲੀਅਤ ਇਹ ਹੈ ਜੋ ਸਰਪੰਚ ਦੇ ਕਰੌਸ ਵਿੱਚ ਵੀ ਸਿੱਧ ਹੋ ਚੁੁੱਕਾ ਹੈ 6 ਵਜੇ ਤਾਂ ਕਤਲੇਆਮ ਪੂਰਾ ਹੋ ਚੁੱਕਿਆ ਸੀ ਸਰਪੰਚ ਨੇ ਇਹ ਝੂਠੇ ਤੱਥ ਐਫ.ਆਈ.ਆਰ. ਵਿੱਚ ਕਿਉਂ ਲਿਖਵਾਏ ? ਕਤਲੇਆਮ ਤੋਂ ਬਾਅਦ ਸਰਪੰਚ ਨੇ ਵਾਹਨ (ਟਰੈਕਟ) ਦੇ ਹੁੰਦਿਆਂ ਪੀੜਤਾਂ ਨੂੰ ਸੁਰੱਖਿਅਤ ਜਗਾ ਤੇ ਨਹੀਂ ਪਹੁੰਚਾਇਆਂ ਸਗੋਂ ਪਿੰਡ ਵਾਸੀਆਂ ਦੀ ਸਹਾਇਤਾ ਨੇੜਲੇ ਪਿੰਡ ਘਨੌਰਾ ਵਾਸੀਆਂ ਨੇ ਕੀਤੀ । ਸਾਰੀ ਸਹੂਲਤ ਹੁੰਦਿਆਂ ਸਰਪੰਚ ਵਲੋਂ 48 ਘੰਟਿਆਂ ਬਾਅਦ ਐਫ.ਆਈ.ਆਰ.ਦਰਜ ਕਰਵਾਉਣਾ ਸਰਪੰਚ ਦੀ ਮਿਲ਼ੀ ਭੁਗਤ ਵੱਲ ਇਸਾਰਾ ਕਰਦਾ ਹੈ ।

ਪੁਲਿਸ ਕਰਮੀ ਚਾਹੇ ਰਾਮ ਕੁਮਾਰ ਹੋਵੇ, ਰਾਮ ਭੱਜ ਹੋਵੇ ਜਾਂ ਸਤਿੰਦਰ ਕੁਮਾਰ ਹੋਵੇ ਗੱਲ ਕੀ ਸਾਰਿਆਂ ਨੇ 32 ਸਿੱਖਾਂ ਦੇ ਕਤਲ ਦੀ ਘਟਨਾ ਨੂੰ ਗੰਭੀਰਤਾ ਨਾਲ਼ ਨਹੀਂ ਲਿਆ । ਇਹਨਾਂ ਸਾਰੇ ਪੁਲਿਸ ਅਫਸਰਾਂ ਨੂੰ ਕਾਂਗਰਸ ਸਰਕਾਰ ਨੇ ਇਨਾਮ ਵਜੋਂ ਤਰੱਕੀ ਦੇ ਕੇ ਜਲਦੀ ਹੀ ਬਦਲ ਦਿਤਾ । ਦੋਵਾਂ ਆਗੂਆਂ ਕਿਹਾ ਕਿ ਉਸ ਸਮੇਂ ਦੇ ਡੀ.ਸੀ. ਨੂੰ ਚੀਫ ਸੈਕਟਰੀ ਦੇ ਅਹੁਦੇ ਤੇ ਪਹੁੰਚਾਉਣਾ ਅਤੇ ਰੀਟਾਇਰਮੈਂਟ ਤੋਂ ਬਾਅਦ ਵੀ ਮੁੱਖ ਸੂਚਨਾ ਅਧਿਕਾਰੀ ਲਗਾਉਣਾ ਕਤਲ ਕੀਤੇ 32 ਸਿੱਖਾਂ ਦੇ ਕਤਲ ਦਾ ਇਨਾਮ ਹੀ ਲੱਗਦਾ ਹੈ । ਉਹਨਾਂ ਹਰਿਆਣਾ ਦੀ ਖੱਟਰ ਸਰਕਾਰ ਤੋਂ ਮੰਗ ਕੀਤੀ ਕਿ ਸਤਿੰਦਰ ਸਿੰਘ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ । ਇਸ ਮੌਕੇ ਉਹਨਾਂ ਨਾਲ਼ ਸ੍ਰੋਮਣੀ ਕਮੇਟੀ ਦੇ ਨੁਮਾਇਦੇ ਕੁਲਵੰਤ ਸਿੰਘ ਫੌਜੀ, ਹਰਜਿੰਦਰ ਸਿੰਘ, ਭਾਈ ਗਿਆਨ ਸਿੰਘ ਖਾਲਸਾ, ਉੱਤਮ ਸਿੰਘ ਬਠਿੰਡਾ,ਲਖਵੀਰ ਸਿੰਘ ਰੰਡਿਆਲ਼ਾ ਆਦਿ ਹਾਜਿਰ ਸਨ ।

ਫੋਟੋ ਕੈਪਸ਼ਨ :- ਹਿਸਾਰ ਵਿਖੇ ਜਸਟਿਸ ਟੀ.ਪੀ. ਗਰਗ ਦੀ ਅਦਾਲਤ ਵਿੱਚ ਸੁਣਵਾਈ ਦੌਰਾਨ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ, ਭਾਈ ਦਰਸਨ ਸਿੰਘ ਘੋਲੀਆ ਐਡਵੋਕੇਟ ਯਾਦਵ ਅਤੇ ਪੀੜਤ ਪਰਿਵਾਰ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top